ਮੁੱਖਪੰਨਾ > ਵਿਵਿਧ > ਸੇਹਤ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੰਦਾਂ ਦਾ 'ਬਲੀਚ ਟ੍ਰੀਟਮੈਂਟ'
ਮੁਸਕਾਨ ਨੂੰ ਹੋਰ ਖੂਬਸੂਰਤ ਬਣਾਉਣ ਅਤੇ ਦੁਧੀਆ ਜਗਮਗਾਹਟ ਲਈ ਅੱਜ ਕੱਲ੍ਹ ਦੰਦਾਂ ਦਾ ਬਲੀਚ ਟ੍ਰੀਟਮੈਂਟ ਖੂਬ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਦੰਦਾਂ ਨੂੰ ਚਮਕਾਉਣ ਦਾ ਇਹ ਇੱਕ ਅਜਿਹਾ ਆਸਾਨ ਅਤੇ ਵਧੀਆ ਤਰੀਕਾ ਹੈ, ਜਿਸ ਵਿੱਚ ਮਰੀਜ ਨੂੰ ਦਰਦ ਨਹੀਂ ਹੁੰਦਾ ਅਤੇ ਸਮਾਂ ਵੀ ਘੱਟ ਲੱਗਦਾ ਹੈ। ਦੰਦਾਂ ਨੂੰ ਚਮਕਾਉਣ ਦੇ ਦੋ ਤਰੀਕੇ ਹਨ। ਇਹਨਾਂ ਵਿੱਚ ਬਲੀਚ ਜੈਲ ਅਤੇ ਸਪੈਸ਼ਲ ਲਾਈਟ ਸੋਰਸ ਦਾ ਪ੍ਰਯੋਗ ਪ੍ਰਮੁੱਖਤਾ ਨਾਲ ਇਸਤੇਮਾਲ ਕੀਤਾ ਜਾਂਦਾ ਹੈ।

ਕੀ ਹੈ ਤਰੀਕ
ਸਭ ਤੋਂ ਪਹਿਲਾਂ ਮਰੀਜ ਦੇ ਉੱਪਰ ਅਤੇ ਥੱਲੇ ਦੇ ਦੰਦਾਂ ਦਾ ਨਾਪ ਲੈ ਕੇ ਸਪੈਸ਼ਲ ਟ੍ਰੇ ਤਿਆਰ ਕੀਤੇ ਜਾਂਦੇ ਹਨ। ਇਹ ਟ੍ਰੇ ਬਹੁਤ ਹੀ ਆਰਾਮਦਾਇਕ, ਪਾਰਦਰਸ਼ੀ ਅਤੇ ਪਤਲੇ ਹੁੰਦੇ ਹਨ। ਟ੍ਰੇਜ਼ ਵਿੱਚ ਬਲੀਚਿੰਗ ਜੈਲ ਭਰ ਕੇ ਮਰੀਜ ਨੂੰ 30 ਮਿੰਟ ਤੋਂ 1 ਘੰਟੇ ਤੱਕ ਪਹਿਨਾ ਦਿੱਤੇ ਜਾਂਦੇ ਹਨ। ਬਲੀਚਿੰਗ ਜੈਲ ਵਿੱਚ ਕਾਰਬੋਮਾਈਡ ਪੈਰਾਆਕਸਾਈਡ ਜਿਹੇ ਬਲੀਚਿੰਗ ਏਜੰਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਏਜੰਟ ਆਕਸੀਜਨ ਉਤਪੰਨ ਕਰਦਾ ਹੈ, ਜੋ ਦੰਦਾਂ ਦੇ ਚੈਨਲ ਵਿੱਚ ਅੰਦਰ ਤੱਕ ਜਾ ਕੇ ਉਹਨਾਂ ਨੂੰ ਚਮਕਾਉਂਦੀ ਹੈ।

ਇਸ ਪ੍ਰਕਿਰਿਆ ਵਿੱਚ ਦੰਦਾਂ ਦੇ ਆਕਾਰ-ਪ੍ਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਇਸਦੇ ਪ੍ਰਯੋਗ ਨਾਲ ਦੰਦਾਂ ਵਿੱਚ ਠੰਡੇ-ਗਰਮ ਦਾ ਅਸਰ ਨਹੀਂ ਹੁੰਦਾ। ਬਲੀਚ ਇਸ ਲਈ ਵੀ ਫਾਇਦੇਮੰਦ ਹੈ ਕਿ ਇਸ ਵਿੱਚ ਦੰਦਾਂ ਦੀ ਸਤਹਾ ਨੂੰ ਖੁਰਚਨਾ ਨਹੀਂ ਪੈਂਦਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਘਿਸਾਈ ਕਰਨੀ ਪੈਂਦੀ ਹੈ। ਇਸ ਲਈ ਇਹ ਇੱਕ ਦਰਦ ਰਹਿਤ ਪ੍ਰਕਿਰਿਆ ਦੇ ਤੌਰ ਤੇ ਮਰੀਜਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ।

ਕੁਝ ਹੀ ਘੰਟਿਆਂ ਦਾ ਸਮਾ
ਅਤਿਆਧੁਨਿਕ ਪਾਵਰ ਬਲੀਚ ਤਕਨੀਕ ਨਾਲ ਕੁਝ ਹੀ ਘੰਟਿਆਂ ਵਿੱਚ ਦੰਦਾਂ ਨੂੰ ਦੁਧੀਆ ਰੰਗ ਵਿੱਚ ਚਮਕਾਇਆ ਜਾ ਸਕਦਾ ਹੈ, ਪਰ ਪਰੰਪਰਾਗਤ ਤਕਨੀਕ ਨਾਲ ਦੰਦਾਂ ਨੂੰ ਚਮਕਾਉਣ ਵਿੱਚ ਹਫ਼ਤੇ ਲੱਗ ਸਕਦੇ ਹਨ। ਇਸ ਦੇ ਇਲਾਵਾ ਦੰਦਾਂ ਦੇ ਆਕਾਰ ਪ੍ਰਕਾਰ ਵਿੱਚ ਵੀ ਬਦਲਾਅ ਆ ਸਕਦਾ ਹੈ।

ਦੰਦਾਂ ਦੀ ਚਮਕ ਕਿੰਨੀ ਦੇਰ ਬਣੀ ਰਹੇਗ
ਆਮ ਤੌਰ ਤੇ ਬਲੀਚਿੰਗ ਨਾਲ ਦੰਦਾਂ ਦੀ ਚਮਕ 4 ਸਾਲ ਤੱਕ ਕਾਇਮ ਰਹਿ ਸਕਦੀ ਹੈ। ਜੋ ਮਰੀਜ ਤੰਬਾਕੂ, ਸੁਪਾਰੀ ਦਾ ਸੇਵਨ ਕਰਦੇ ਹਨ ਅਤੇ ਅਤਿ ਅਧਿਕ ਚਾਹ ਕੌਫ਼ੀ ਪੀਂਦੇ ਹਨ, ਉਹਨਾਂ ਦੇ ਦੰਦ ਹੋਰ ਵੀ ਘੱਟ ਸਮੇਂ ਵਿੱਚ ਖਰਾਬ ਹੋ ਸਕਦੇ ਹਨ। ਇਸਦੇ ਲਈ ਉਹਨਾਂ ਨੂੰ ਜਲਦੀ-ਜਲਦੀ ਬਲੀਚਿੰਗ ਦੇ ਲਈ ਡੇਂਟਿਸਟ ਦੇ ਕੋਲ ਆਉਣਾ ਪੈਂਦਾ ਹੈ।

ਦੰਦ ਚਮਕਾਉਣ ਦਾ ਫਾਇਦਾ?
ਇਹ ਤੁਹਾਡੀ ਮੁਸਕਾਨ ਨੂੰ ਬਹੁਤ ਮੋਹਕ ਅਤੇ ਸੁੰਦਰ ਬਣਾ ਦਿੰਦਾ ਹੈ। ਦਰਅਸਲ ਬਦਰੰਗ ਦੰਦਾਂ ਦਾ ਸਭ ਤੋਂ ਬੁਰਾ ਅਸਰ ਤੁਹਾਡੇ ਵਿਅਕਤੀਤਵ ਤੇ ਪੈਂਦਾ ਹੈ। ਤੁਸੀਂ ਕੁਝ ਲੋਕਾਂ ਦੇ ਵਿਚਕਾਰ ਖੁੱਲ੍ਹ ਕੇ ਆਤਮ ਵਿਸ਼ਵਾਸ ਨਾਲ ਨਹੀਂ ਰਹਿ ਸਕਦੇ ਹੋ।

ਜੇਕਰ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੇ ਦੰਦ ਬਦਰੰਗ ਹਨ ਤਾਂ ਤੁਹਾਡੀ ਮੁਸਕਾਨ ਬਹੁਤ ਛੋਟੀ ਹੋਵੇਗੀ, ਕਿਉਂਕਿ ਤੁਸੀਂ ਦੂਸਰਿਆਂ ਨੂੰ ਆਪਣੇ ਬਦਰੰਗ ਦੰਦ ਨਹੀਂ ਦਿਖਾਉਣਾ ਚਾਹੋਗੇ। ਜੇਕਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੇ ਦੰਦ ਬਦਰੰਗ ਹਨ ਤਾਂ ਤੁਸੀਂ ਅਣਜਾਣੇ ਹੀ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਹੱਸੋਗੇ ਅਤੇ ਆਪਣੇ ਲਈ ਨਿਗੇਟਿਵ ਪੌਇੰਟਸ ਇਕੱਠਾ ਕਰ ਲਉਗੇ।

ਬਲੀਚਿੰਗ ਦੀ ਲਾਗ
ਦੰਦ ਜਿੰਨੇ ਜਿਆਦਾ ਖਰਾਬ ਹੋਣਗੇ ਓਨੀ ਹੀ ਲਾਗਤ ਵਧ ਜਾਵੇਗੀ। ਟ੍ਰੀਟਮੈਂਟ ਦੇ ਤਰੀਕੇ ਦੀ ਚੋਣ ਤੇ ਵੀ ਲਾਗਤ ਘੱਟ ਜਾਂ ਜਿਆਦਾ ਹੋ ਸਕਦੀ ਹੈ। ਆਮ ਤੌਰ ਤੇ ਬਲੀਚਿੰਗ ਦੀ ਲਾਗਤ 3 ਤੋਂ 5 ਹਜਾਰ ਰੁਪਏ ਤੱਕ ਹੁੰਦੀ ਹੈ।
ਹੋਰ ਵੀ
ਸਕਾਰਾਤਮਕ ਸੋਚ ਰੱਖੋ
ਵਿਟਾਮੀਨ ਅਤੇ ਉਹਨਾਂ ਦੇ ਕੰਮ
ਮੋਟਾ ਕਰ ਸਕਦਾ ਹੈ ਫ੍ਰਕਟੋਸ
ਪੈਰਾਂ ਵਿੱਚ ਦਰਦ
ਡਾਇਬਿਟੀਜ ਵਿੱਚ ਸਹਾਇਕ ਵਿਟਾਮਿਨ ਸੀ
ਦੌੜਨ ਦੇ ਨਿਅਮ