
ਹੱਸਣਾ ਜਿਨ੍ਹਾ ਅਸਾਨ ਹੈ,ਹਸਾਉਣਾ ਉਨ੍ਹਾਂ ਹੀ ਮੁਸ਼ਕਿਲ ਹੈ। ਸਾਡੇ ਆਲੇ ਦੁਆਲੇ ਤਣਾਅ ਦੇਣ ਵਾਲੇ ਲੋਕ ਤਾਂ ਹਜਾਰ ਮਿਲਣਗੇ ਪਰੰਤੂ ਤਣਾਅ ਘੱਟ ਕਰਨ ਵਾਲੇ ਬਹੁਤ ਘੱਟ ਹਨ।ਪਰ ਅੱਜ ਦੇ ਸਾਡੇ ਮਹਿਮਾਨ ਤਾਂ ਹਾਸੇ ਦਾ ਕਾਰਣ ਜਾਣੇ ਜਾਂਦੇ ਹਨ। ਆਪਣੀਆਂ ਰਚਨਾਵਾਂ ਰਾਹੀਂ ਉਦਾਸ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੇ ਕਵੀ ਅਸ਼ੋਕ ਚੱਕਰਧਰ ਇੱਕ ਅਜਿਹੀ ਸ਼ਖਸਿਅਤ ਹਨ,ਜਿਨ੍ਹਾਂ ਦੀ ਮੌਜੂਦਗੀ ਹੀ ਸਾਡੇ ਅੰਦਰ ਹਾਸਾ ਪੈਦਾ ਕਰ ਗਮ ਭੁਲਾਉਣ ਨੂੰ ਮਜ਼ਬੂਰ ਕਰ ਦਿੰਦੀ ਹੈ।ਪੇਸ਼ ਹੈ ਇੱਕ ਖਾਸ ਮੁਲਾਕਾਤ ਕਵੀ ਅਸ਼ੋਕ ਚੱਕਰਧਰ ਨਾਲ: ਸਵਾਲ: ਤੁਹਾਡਾ ਬੱਚਪਨ ਕਿੱਥੇ ਬੀਤਿਆ? ਉੱਤਰ:ਮੇਰਾ ਬਚਪਨ ਜਿੱਥੇ ਬੀਤਿਆ,ਉਹ ਸੀ ਬ੍ਰਜ ਦਾ ਖੇਤਰ।ਮੇਰਾ ਜਨਮ ਸਥਾਨ ਖੁਰਜ਼ਾ ਹੈ।ਸਵਾਲ:ਅਖਿਰ ਕਿਉਂ ਤੁਸੀਂ ਆਪਣੇ ਭਾਵ ਨੂੰ ਵਿਅਕਤ ਕਰਨ ਲਈ ਕਵਿਤਾ ਨੂੰ ਹੀ ਚੁਣਿਆ?ਕੀ ਕਾਰਣ ਸੀ ਕਿ ਗੱਦ ਵਿੱਚ ਤੁਹਾਡੀ ਰੁੱਚੀ ਪਦ ਦੀ ਤੁਲਨਾ ਵਿੱਚ ਘੱਟ ਰਹੀ? ਉੱਤਰ: ਅਜਿਹਾ ਨਹੀਂ ਹੈ,ਕਿ ਮੈਂ ਗੱਦ ਰਚਨਾਵਾਂ ਨਹੀਂ ਕੀਤੀਆਂ।ਗੱਦ ਵਿਦਿਆ ਨੂੰ ਵੀ ਅਪਣਾਉਂਦੇ ਹੋਏ ਮੈਂ ਕਈ ਕਹਾਣੀਆਂ,ਸੰਸਮਰਣ ਆਦਿ ਲਿੱਖੇ।ਹਾਂ,ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਮੈਂ ਕਾਵਿ ਰੱਚਨਾ ਜ਼ਿਆਦਾ ਕੀਤੀ।ਇਸ ਪਿੱਛੇ ਵੀ ਇੱਕ ਕਾਰਣ ਹੈ ਕਿਉਂਕਿ ਮੇਰੇ ਪਿਤਾਜੀ ਕਵੀ ਸਨ,ਇਸ ਲਈ ਸਾਡੇ ਘਰ ਵਿੱਚ ਕਵੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ।ਬਚਪਨ ਤੋਂ ਹੀ ਮੇਰੀ ਛੰਦ,ਤੁਕਬੰਦੀ ਆਦਿ ਵਿੱਚ ਰੁੱਚੀ ਜ਼ਿਆਦਾ ਸੀ।ਕੋਈ ਵੀ ਗੱਲ ਜੇ ਸਰਲ ਸ਼ਬਦਾਂ ਵਿੱਚ ਬੋਲੀ ਜਾਵੇ ਤਾਂ ਬੇਤੁਕੀ ਜਿਹੀ ਲੱਗਦੀ ਸੀ,ਇਸਲਈ ਉਸ ਨੂੰ ਬੇਤੁਕੀ ਹੋਣ ਤੋਂ ਬਚਾਉਣ ਲਈ ਤੁਕਬੰਦੀ ਜਰੂਰੀ ਸੀ। ਸਵਾਲ: ਅੱਜਕੱਲ੍ਹ ਤਾਂ ਤੁਕਬੰਦੀ ਦਾ ਹੀ ਚਲਨ ਹੈ।ਇਥੋ-ਉਥੋਂ ਸ਼ਬਦ ਚੁੱਕਿਆ,ਤੁਕ ਮਿਲਾਈ ਅਤੇ ਕਵਿਤਾ ਬਣ ਗਈ। ਤੁਸੀਂ ਇਸ ਬਾਰੇ ਵਿੱਚ ਕੀ ਬੋਲੋਗੇ? ਉੱਤਰ: ਮੈਂ ਤਾਂ ਇਹੀ ਕਹਾਂਗਾ ਕਿ ਅੱਜਕੱਲ੍ਹ ਦੇ ਕਵੀ ਤਾਂ ਤੁਕ ਮਿਲਾਉਣ ਜਿੰਨ੍ਹੀ ਵੀ ਜਹਮਤ ਨਹੀਂ ਕਰਦੇ।ਪਹਿਲਾਂ ਫ਼ਿਲਮੀ ਗੀਤਾਂ ਵਿੱਚ ਵੀ ਤੁਕਬੰਦੀ ਹੁੰਦੀ ਸੀ ਪਰੰਤੂ ਹੁਣ ਉੱਥੇ ਵੀ ਤੁਕ ਮਿਲਾਉਣ ਦੀ ਥਾਂ ਤੇ ਤਾਲ ਅਤੇ ਲੈਅ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ।ਸ਼ਬਦ ਤਾਂ ਜਿਵੇਂ ਗੌਣ ਹੋ ਗਏ ਹਨ।ਹੁਣ ਤਾਂ ਸਿਰਫ਼ ਮਿਊਜ਼ਿਕ 'ਤੇ ਧਿਆਨ ਦਿੱਤਾ ਜਾਂਦਾ ਹੈ। ਸਵਾਲ: ਤੁਸੀਂ ਕੀ ਮੰਨਦੇ ਹੋ ਇੱਕ ਚੰਗੇ ਕਵੀ ਵਿੱਚ ਵਿਆਕਰਨ ਦਾ ਗਿਆਨ ਹੋਣਾ ਜ਼ਿਆਦਾ ਜਰੂਰੀ ਹੈ ਜਾਂ ਫਿਰ ਚੰਗੀ ਸੋਚ ਹੋਣੀ ਚਾਹੀਦੀ ਹੈ? ਉੱਤਰ: ਮੇਰੇ ਅਨੁਸਾਰ ਵਿਆਕਰਣ ਦੇ ਗਿਆਨ ਦੀ ਥਾਂ ਕਵੀ ਵਿੱਚ ਅੰਤ:ਕਰਨ ਦਾ ਗਿਆਨ ਹੋਣਾ ਚਾਹੀਦਾ ਹੈ,ਜੇ ਤੁਸੀਂ ਕਿਸੇ ਦੇ ਦਿਲ ਵਿੱਚ ਨਹੀਂ ਉਤਰ ਸਕਦੇ,ਕਿਸੇ ਦੇ ਮਨ ਵਿੱਚ ਉੱਠਦੀਆਂ ਤਰੰਗਾਂ, ਦਿਲ ਦੀਆਂ ਹਲਚਲਾਂ ਆਦਿ ਨੂੰ ਨਹੀਂ ਜਾਣ ਸਕਦੇ,ਤਾਂ ਤੁਸੀਂ ਕਦੀ ਚੰਗੇ ਸਾਹਿਤਕਾਰ ਨਹੀਂ ਹੋ ਸਕਦੇ ਹੈ। ਵਿਆਕਰਣ ਤਾਂ ਬਹੁਤ ਉੱਪਰ ਦੀ ਚੀਜ਼ ਹੈ। ਸਵਾਲ:ਅਕਸਰ ਇਹ ਸੁਣਨ ਵਿੱਚ ਆਉਂਦਾ ਹੈ ਕਿ ਵਿਅਕਤੀ ਦੇ ਜੀਵਣ ਵਿੱਚ ਕੋਈ ਅਜਿਹੀ ਘਟਨਾ ਘੱਟਦੀ ਹੈ,ਜੋ ਉਸ ਨੂੰ ਦਰਦ ਦੇ ਜਾਂਦੀ ਹੈ।ਅਜਿਹੇ ਸਮੇਂ ਵਿੱਚ ਉਹ ਕਵੀ ਬਣ ਜਾਂਦਾ ਹੈ ਜਾਂ ਫ਼ਿਰ ਕਿਸੇ ਨੂੰ ਜੀਵਣ ਵਿੱਚ ਬਹੁਤ ਜਿਆਦਾ ਖੁਸ਼ੀ ਮਿਲ ਜਾਂਦੀ ਹੈ ਅਤੇ ਉਹ ਕਵੀ ਬਣ ਜਾਂਦਾ ਹੈ।ਤੁਹਾਡੇ ਕਵੀ ਬਣਨ ਦਾ ਕੀ ਰਾਜ ਹੈ? ਉੱਤਰ: ਇਹ ਗੱਲ ਸੱਚ ਹੈ ਕਿ ਕਿਤੇ ਨਾ ਕਿਤੇ ਦਰਦ ਤੁਹਾਨੂੰ ਹਾਸੇ ਦੇ ਕਾਰਣ ਦਿੰਦਾ ਹੈ। ਜਦੋਂ ਕੋਈ ਚੀਜ਼ ਚੁੱਭਦੀ ਹੈ ਤਾਂ ਹੀ ਕਵੀਤਾ ਉਪਜਦੀ ਹੈ। ਮੈਨੂੰ ਤਾਂ ਮੇਰੀ ਮਾਂ ਤੇ ਹੋਣ ਵਾਲੇ ਅੱਤਿਆਚਾਰਾਂ ਨੇ ਪਹਿਲੀ ਕਵਿਤਾ ਲਿੱਖਣ ਦੀ ਪ੍ਰੇਰਣਾ ਦਿੱਤੀ।ਇੱਕ ਸੰਯੁਕਤ ਪਰਿਵਾਰ ਵਿੱਚ ਮੇਰੀ ਮਾਂ ਦੇ ਨਾਲ ਜੋ ਕੁੱਝ ਵੀ ਹੋਇਆ,ਉਸ ਨੇ ਮੈਨੂੰ ਕਵਿਤਾ ਲਿੱਖਣ ਲਈ ਪ੍ਰੇਰਿਤ ਕੀਤਾ।ਇੱਕ ਵਾਰ ਪਿੰਡ ਵਿੱਚ ਭੁਚਾਲ ਆਇਆ ਸੀ ਅਤੇ ਸਾਡਾ ਘਰ ਡਿੱਗ ਗਿਆ।ਘਰ ਦੇ ਸਾਹਮਣੇ ਵਾਲਾ ਤਾਉਜੀ ਦਾ ਘਰ ਬੱਚ ਗਿਆ।ਤਾਊਜੀ ਬਹੁਤ ਸ਼ਾਨ ਨਾਲ ਸਾਡੇ ਟੁੱਟੇ ਘਰ ਵੱਲ ਵੇਖਦੇ ਹੋਏ ਦਾੜੀ ਬਣਾ ਰਹੇ ਸੀ ਉਦੋਂ ਮੈਂ ਆਪਣੇ ਦੋਸਤ ਨੂੰ ਬੁਲਾ ਕੇ ਕਿਹਾ ਉਹ ਵੀ ਕਵਿਤਾ ਸੀ।"ਆ ਮੇਰੇ ਪਿਆਰੇ ਭੁਚਾਲ,ਤਾਊਜੀ ਕੇ ਕਟ ਜਾਏ ਗਾਲ"। ਸਵਾਲ: ਤੁਹਾਡੇ ਅਨੁਸਾਰ ਹਾਸਾ ਕੀ ਹੈ? ਹਾਸੇ ਅਤੇ ਵਿਅੰਗ ਵਿੱਚ ਕੀ ਫ਼ਰਕ ਹੈ? ਉੱਤਰ: ਹਾਸਾ ਹੈ ਨਿਰਮਲ ਆਨੰਦ ਦਾ ਉਹ ਪਲ ਜੋ ਤੁਹਾਡੇ ਸਰੀਰ ਵਿੱਚ ਇੱਕ ਅਜਿਹੀ ਭੌਤਿਕ ਰਾਸਾਇਣਕ ਪ੍ਰਤੀਕ੍ਰਿਆ ਪੈਦਾ ਕਰਦਾ ਹੈ,ਜਿਸ ਨਾਲ ਤੁਹਾਡੀ ਦੇਹ ਪੂਰੀ ਆਨੰਦਿਤ ਹੋ ਜਾਂਦੀ ਹੈ। ਉਸ ਵਿੱਚ ਸੋਚ ਬਹੁਤ ਜ਼ਿਆਦਾ ਜੁੜੀ ਨਹੀਂ ਹੁੰਦੀ,ਉਹ ਨਿਰਮਲ ਵਿਅੰਗ ਹੁੰਦਾ ਹੈ। ਜੇ ਅਸੀਂ ਵਿਅੰਗ ਦੀ ਗੱਲ ਕਰੀਏ ਤਾਂ ਵਿਅੰਗ ਕਰੁਨਾਜਨ ਹੁੰਦਾ ਹੈ। ਉਸ ਦੇ ਪਿੱਛੇ ਕੋਈ ਨਾ ਕੋਈ ਦੁੱਖ ਦਾ ਕਾਰਣ ਜਰੂਰ ਹੁੰਦਾ ਹੈ। ਹਾਸਾ ਬਗੈਰ ਕਾਰਣ ਵੀ ਆ ਜਾਂਦਾ ਹੈ, ਪਰ ਵਿਅੰਗ ਦੇ ਪਿੱਛੇ ਕੋਈ ਕਾਰਨ ਹੋਣਾ ਚਾਹੀਦਾ ਹੈ ਅਤੇ ਕਾਰਣ ਦੇ ਪਿੱਛੇ ਕਰੁਣਾ ਹੋਣੀ ਚਾਹੀਦੀ ਹੈ। ਸਵਾਲ: ਕਈ ਵਾਰ ਜਦੋਂ ਤੁਸੀਂ ਦੁਖੀ ਹੁੰਦੇ ਹੋ ਜਾਂ ਉਦਾਸ ਹੁੰਦੇ ਹੋ ਉਦੋਂ ਲੋਕਾਂ ਨੂੰ ਹਸਾਉਣਾ ਤੁਹਾਡੇ ਲਈ ਕਿੰਨ੍ਹਾ ਮੁਸ਼ਕਿਲ ਹੁੰਦਾ ਹੈ? ਉੱਤਰ: ਮੇਰਾ ਉਦੇਸ਼ ਹਸਾਉਣਾ ਨਹੀਂ ਹੁੰਦਾ ਬਲਕਿ ਹਾਸੇ ਦੇ ਬਹਾਨੇ ਫਸਾਉਣਾ ਹੁੰਦਾ ਹੈ ਅਤੇ ਫ਼ਿਰ ਹਾਸੇ ਦੇ ਬਹਾਨੇ ਸਮਾਜ ਦੀਆਂ ਉਹਨਾਂ ਖਾਮੀਆਂ ਨੂੰ ਸਾਹਮਣੇ ਲਿਆਉਣਾ ਹੁੰਦਾ ਹੈ,ਜੇ ਉਹ ਸੁਧਰ ਜਾਵੇ ਤਾਂ ਸਾਡਾ ਦੇਸ਼ ਸੁਖੀ ਅਤੇ ਖੁਸ਼ਹਾਲ ਹੋ ਜਾਵੇ ਅਤੇ ਸਾਨੂੰ ਸੱਚ ਵਿੱਚ ਹਾਸਾ ਆ ਜਾਵੇ। ਮੈਨੂੰ ਹਾਸਾ ਪੈਦਾ ਕਰਨਾ ਪੈਂਦਾ ਹੈ।ਮੈਂ ਦੂਜੇ ਲਾਫ਼ਟਰ ਕਲਾਕਾਰਾਂ ਦੀ ਤਰ੍ਹਾਂ ਕੋਈ ਜਨਮਜਾਤ ਹਸੋੜ ਨਹੀਂ ਹਾਂ।ਹਾਂ, ਮੇਰਾ ਕਵਿਤਾ ਪੇਸ਼ ਕਰਨ ਦਾ ਢੰਗ ਹੀ ਅਜਿਹਾ ਹੈ ਕਿ ਲੋਕ ਗੰਭੀਰ ਕਵਿਤਾ ਵਿੱਚ ਵੀ ਹੱਸ ਪੈਂਦੇ ਹਨ।ਮੈਂ ਤਾਂ ਹਮੇਸ਼ਾ ਇਹੀ ਚਾਹੁੰਦਾ ਹਾਂ ਕਿ ਅਸੀਂ ਸਾਰੇ ਹਮੇਸ਼ਾ ਹੱਸਦੇ ਰਹੀਏ। ਸਵਾਲ: ਤੁਹਾਡੇ ਵਿਅਕਤੀਤਵ ਤੇ ਸ਼ਰਦ ਜੋਸ਼ੀ ਜੀ ਦਾ ਕੀ ਪ੍ਰਭਾਵ ਪਿਆ? ਉੱਤਰ: ਮੈਂ ਸ਼ਰਦ ਜੋਸ਼ੀ ਜੀ ਨੂੰ ਬਹੁਤ ਪਸੰਦ ਕਰਦਾ ਹਾਂ,ਕਿਉਂਕਿ ਉਹਨਾਂ ਦਾ ਆਉਣਾ ਕਵੀਤਾ ਵਿੱਚ ਵਾਚੀਕਾ ਪਰੰਪਰਾ ਦੀ ਸ਼ੁਰੂਆਤ ਸੀ।ਉਹ ਬਹੁਤ ਹੀ ਸਰਲ ਦਿਲ ਦੇ ਇਨਸਾਨ ਸੀ।ਉਹਨਾਂ ਦੀ ਪਸੰਦਗੀ ਅਤੇ ਨਾਪਸੰਦਗੀ ਦੇ ਵੱਡੇ ਕੋਮਲ ਤੰਤੂ ਹੋਇਆ ਕਰਦੇ ਸੀ।ਅਸੀਂ ਲੋਕਾਂ ਨੇ ਬਹੁਤ ਸਮਾਂ ਨਾਲ ਗੁਜਾਰਿਆ ਹੈ।ਅਕਸਰ ਕਵੀ ਸੰਮੇਲਨਾਂ ਵਿੱਚ ਅਸੀਂ ਦੋਵੇ ਨਾਲ-ਨਾਲ ਹੁੰਦੇ ਸੀ। ਸਵਾਲ: ਤੁਹਾਡੀ ਪਸੰਦੀਦਾ ਕਵੀਤਾ ਦੀਆਂ ਕੋਈ ਲਾਈਨਾਂ। ਉੱਤਰ: ਯੇ ਘਰ ਹੈ ਦਰਦ ਕਾ,ਪਰਦੇ ਹਟਾ ਕੇ ਦੇਖੋ। ਗਮ ਹੈ ਹਸੀ ਕੇ ਅੰਦਰ,ਪਰਦੇ ਹਟਾ ਕੇ ਦੇਖੋ। ਲਹਿਰੋਂ ਕੇ ਝਾਗ ਹੀ ਤੋ ਪਰਦੇ ਬਣੇ ਹੁਏ ਹੈ ਗਹਿਰਾ ਬੜਾ ਸਮੰਦਰ ਪਰਦੇ ਹਟਾ ਕੇ ਦੇਖੋ ਐ ਚੱਕਰਧਰ,ਯੇ ਮਾਣਾ,ਹੈ ਖਾਮੀਆ ਸਭੀ ਮੇਂ ਕੁੱਝ ਤੋ ਮਿਲੇਗਾ ਬਿਹਤਰ,ਪਰਦੇ ਹਟਾ ਕੇ ਦੇਖੋ। ਸਵਾਲ: ਵੈਬਦੁਨੀਆ ਦੇ ਪਾਠਕਾਂ ਲਈ ਕੋਈ ਸੰਦੇਸ਼। ਉੱਤਰ: ਵੈਬਦੁਨੀਆ ਇੱਕ ਅਜਿਹਾ ਸੁਪਨਾ ਲੈ ਕੇ ਆਇਆ ਹੈ,ਜਿਸ ਨੇ ਹਿੰਦੀ ਦੇ ਆਕਾਸ਼ ਨੂੰ ਵੱਡਾ ਕੀਤਾ। ਮੇਰਾ ਜੁੜਾਅ ਇਸ ਪੋਰਟਲ ਨਾਲ ਬਹੁਤ ਪਹਿਲੇ ਤੋਂ ਰਿਹਾ ਹੈ।ਇਹ ਹਿੰਦੀ ਦਾ ਸਭ ਤੋਂ ਪੁਰਾਣਾ ਪੋਰਟਲ ਹੈ। ਵਿਨੈ ਜੀ ਦੀ ਟੀਮ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ।ਆਸ਼ਾ ਕਰਦਾ ਹਾਂ ਕਿ ਭਵਿੱਖ ਵਿੱਚ ਤੁਸੀਂ ਹੋਰ ਵੀ ਜ਼ਿਆਦਾ ਤਰੱਕੀ ਕਰੋ ਅਤੇ ਤੁਹਾਡੇ ਇਸ ਪੋਰਟਲ ਰਾਹੀਂ ਲੋਕ ਹਿੰਦੀ ਪੜ੍ਹਨਾ ਅਤੇ ਲਿਖਣਾ ਸਿੱਖਣ।
|