
ਸਟਾਰ ਪਲੱਸ ਦੇ ਲੜ੍ਹੀਵਾਰ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਿੱਚ ਤੁਲਸੀ ਦਾ ਕਿਰਦਾਰ ਨਿਭਾਉਣ ਵਾਲੀ ਨੂੰਹ ਸਮ੍ਰਿਤੀ ਇਰਾਨੀ ਹੁਣ ਰਾਜਨੀਤੀ ਦੇ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਸਕਤੱਰ ਦੀ ਭੂਮਿਕਾ ਅਦਾ ਕਰ ਰਹੀ ਹੈ। ਤੁਲਸੀ ਦੇ ਰੂਪ ਵਿੱਚ ਹਰ ਸੱਸ ਦੀ ਲਾਡਲੀ ਨੂੰਹ ਅਤੇ ਹਰ ਨੂੰਹ ਦੀ ਹਮਰਾਜ ਸਮ੍ਰਿਤੀ ਇਰਾਨੀ ਬੀਜੇਪੀ ਲਈ ਜਨਤਾ ਦੇ ਕਿੰਨ੍ਹੇ ਵੋਟ ਇਕੱਠੇ ਕਰ ਸਕੇਗੀ, ਇਸ ਦਾ ਕੋਈ ਜਵਾਬ ਨਹੀਂ ਹੈ। ਰਾਜਨੀਤੀ ਅਤੇ ਛੋਟੇ ਪਰਦੇ ਤੇ ਭੂਮਿਕਾਵਾਂ ਨਿਭਾਉਣ ਵਾਲੀ ਸਮ੍ਰਿਤੀ ਇਰਾਨੀ ਦੇ ਜੀਵਨ ਨਾਲ ਜੁੜੇ ਕੁੱਝ ਅਜਿਹੇ ਹੀ ਪ੍ਰਸ਼ਨਾਂ ਤੇ ਹਮਲੇ ਦੀ ਖਾਸ ਮੁਲਾਕਾਤ ਸਮ੍ਰਿਤੀ ਇਰਾਨੀ ਦੇ ਨਾਲ: ਪ੍ਰਸ਼ਨ: ਕੀ ਕਾਰਣ ਹੈ ਕਿ ਕਿਉਂਕਿ ਵਿੱਚ 'ਤੁਲਸੀ' ਦੇ ਕਿਰਦਾਰ ਨੇ ਹੀ ਬਹੁਤ ਮਸ਼ਹੂਰੀ ਪਾਈ? ਉੱਤਰ: ਕਿਸਮਤ, ਕਿਉਂਕਿ ਮਿਹਨਤ ਤਾਂ ਸਾਰੇ ਹੀ ਕਰਦੇ ਹਨ। ਬਹੁਤ ਘੱਟ ਹਨ ਜਿਨ੍ਹਾਂ ਦੀ ਕਿਸਮਤ ਚਮਕਦੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਮਿਹਨਤ ਦੀ ਅਤੇ ਪ੍ਰਭੂ ਨੇ ਮੈਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਇਸੇ ਕਾਰਣ ਤੁਲਸੀ ਤੁਹਾਡੀ ਸਾਰਿਆਂ ਦੀ ਚਹੇਤੀ ਬਣ ਗਈ। ਪ੍ਰਸ਼ਨ: ਕੀ ਕਾਰਨ ਹੈ ਕਿ ਰਾਜਨੀਤੀ ਵਿੱਚ ਆਉਣ ਦੇ ਬਾਅਦ ਵੀ ਸਮ੍ਰਿਤੀ ਇਰਾਨੀ ਤੁਲਸੀ ਦੇ ਕਿਰਦਾਰ ਤੋਂ ਅਜੇ ਤੱਕ ਬਾਹਰ ਨਹੀਂ ਨਿੱਕਲ ਸਕੀ ਹੈ? ਉੱਤਰ: ਜੋ ਕਿਰਦਾਰ ਮੈਂ ਖੁਦ ਹੀ ਰਚਿਆ ਹੈ, ਉਸ ਤੋਂ ਵੱਖ ਕਿਸ ਤਰ੍ਹਾਂ ਹੋ ਸਕਦੀ ਹਾਂ। ਅੱਜ ਦੇ ਦੌਰ ਵਿੱਚ ਕਿਸੇ ਵੀ ਮਹਿਲਾ ਲਈ ਰਾਖੀ ਸਾਵੰਤ ਦੀ ਗਲੈਮਰਸ ਇਮੇਜ਼ ਨਾਲੋਂ ਵੱਖਰੀ ਇੱਕ ਭਾਰਤੀ ਨੂੰਹ ਦੀ ਇਮੇਜ ਵਿੱਚ ਲਗਾਤਾਰ 8 ਸਾਲਾਂ ਤੱਕ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਜਿਸ ਕਿਰਦਾਰ ਨੇ ਮੈਨੂੰ ਇੰਨ੍ਹੀ ਉਚਾਈ ਅਤੇ ਪਹਿਚਾਣ ਦਿੱਤੀ ਹੈ ਮੈਂ ਉਸ ਤੋਂ ਕਿਵੇਂ ਵੱਖਰਾ ਹੋ ਸਕਦੀ ਹਾਂ। ਪ੍ਰਸ਼ਨ: ਤੁਲਸੀ ਦੇ ਕਿਉਂਕਿ... ਤੋਂ ਅਚਾਨਕ ਚਲੇ ਜਾਣ ਤੇ ਤੁਹਾਡੇ ਪ੍ਰਸ਼ੰਸਕਾਂ ਦੀ ਕੀ ਪ੍ਰਤੀਕ੍ਰਿਆ ਸੀ? ਉੱਤਰ: ਇੱਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਆਪਣਾ ਪ੍ਰੇਮ ਇੱਕੋ ਲੜ੍ਹੀਵਾਰ ਤੱਕ ਹੀ ਸੀਮਤ ਨਹੀਂ ਰੱਖਿਆ। ਲੜ੍ਹੀਵਾਰ ਚੱਲਿਆ ਤਾਂ ਵੀ ਉਹਨਾਂ ਨੇ ਮੈਨੂੰ ਉੰਨ੍ਹਾ ਹੀ ਪ੍ਰੇਮ ਦਿੱਤਾ ਅਤੇ ਲੜ੍ਹੀਵਾਰ ਬੰਦ ਹੋਣ ਦੇ ਬਾਅਦ ਵੀ ਦਿੱਤਾ। ਅੱਜ ਵੀ ਮੈਂ ਜਿੱਥੇ ਜਾਂਦੀ ਹਾਂ ਲੋਕ ਮੈਨੂੰ ਸਨਮਾਨ ਦਿੰਦੇ ਹਨ। ਮੇਰਾ ਆਦਰ ਕਰਦੇ ਹਨ। ਪ੍ਰਸ਼ਨ: ਕੀ ਕਾਰਣ ਹੈ ਕਿ ਜਿਆਦਾਤਰ ਅਭਿਨੇਤਾ ਫਿਲਮਾਂ ਜਾਂ ਲੜ੍ਹੀਵਾਰਾਂ ਵਿੱਚ ਆਉਣ ਦੇ ਬਾਅਦ ਸਿਆਸਤ ਵਿੱਚ ਆ ਜਾਂਦੇ ਹਨ। ਉੱਤਰ: ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜਿਨ੍ਹਾ ਲਈ ਰਾਜਨੀਤੀ ਦੂਜਾ ਵਿਕਲਪ ਹੈ। ਮੈਂ ਇੱਕ ਸਵੈ ਸੇਵਕ ਦੇ ਪਰਿਵਾਰ ਵਿੱਚ ਜੰਮੀ ਅਤੇ ਪਲੀ ਵਧੀ ਹਾਂ ਇਸ ਲਈ ਮੇਰੇ ਲਈ ਸਭ ਕੁੱਝ ਨਵਾਂ ਜਾਂ ਅਣਦੇਖਿਆ ਨਹੀਂ ਸੀ। ਪ੍ਰਸ਼ਨ: ਜੇ ਸਮ੍ਰਿਤੀ ਇਰਾਨੀ ਟੀਵੀ ਕਲਾਕਾਰ ਨਾ ਹੁੰਦੀ 'ਤੇ ਕੀ ਹੁੰਦੀ? ਉੱਤਰ: ਨਿਸ਼ਚਿਤ ਤੌਰ ਤੇ ਇੱਕ ਸਮਾਜਸੇਵੀ ਹੁੰਦੀ। ਪ੍ਰਸ਼ਨ: ਨਿਜੀ ਜੀਵਨ ਵਿੱਚ ਸਮ੍ਰਿਤੀ ਅਤੇ ਤੁਲਸੀ ਵਿੱਚ ਕੀ ਸਮਾਨਤਾਵਾਂ ਹਨ? ਉੱਤਰ: ਜਿਹੜੇ ਸੰਸਕਾਰਾਂ ਦੀ ਪਰਿਭਾਸ਼ਾ ਕਿਉਂਕਿ ਸਾਸ ਭੀ ਕਭੀ ਬਹੂ ਸੀ' ਨੇ ਲਿੱਖੀ ਸੀ ਉਹਨਾਂ ਸੰਸਕਾਰਾਂ ਨੂੰ ਅਸੀਂ ਰੋਜ ਆਪਣੇ ਪਰਿਵਾਰ ਵਿੱਚ ਵਰਤਦੇ ਸੀ ਇਸ ਲਈ ਲੋਕਾਂ ਨੂੰ ਮੇਰੇ ਉਸ ਕਿਰਦਾਰ ਵਿੱਚ ਸਹਿਜਤਾ ਵੱਧ ਲੱਗੀ ਅਤੇ ਅਭਿਨੈ ਘੱਟ। ਆਪਣੇ ਪਰਿਵਾਰ ਦੇ ਸੰਸਕਾਰਾਂ ਅਤੇ ਪਰਿਵੇਸ਼ ਨੂੰ ਦੇਖਦੇ ਅਤੇ ਜਾਣਦੇ ਹੋਏ ਮੇਰੇ ਲਈ ਉਸ ਕਿਰਦਾਰ ਨੂੰ ਨਿਭਾ ਪਾਉਣਾ ਉਨ੍ਹਾਂ ਮੁਸ਼ਕਿਲ ਨਹੀਂ ਸੀ। ਤੁਲਸੀ ਅਤੇ ਸਮ੍ਰਿਤੀ ਵਿੱਚ ਇਹ ਫਰਕ ਹੈ ਕਿ ਉਸ ਦੇ ਵਾਲ ਚਿੱਟੇ ਸਨ ਅਤੇ ਮੇਰੇ ਕਾਲੇ ਹਨ। ਤੁਲਸੀ ਆਪਣੇ ਜੀਵਨ ਵਿੱਚ ਮੰਦਿਰਾ ਨੂੰ ਸਹਿਣ ਕਰ ਸਕਦੀ ਹੈ, ਪਰ ਮੈਂ ਨਹੀਂ ਕਰ ਸਕਦੀ। ਪ੍ਰਸ਼ਨ: ਅੱਜ ਕੱਲ੍ਹ ਚੋਣ ਸਭਾਵਾਂ ਵਿੱਚ ਚੱਪਲ-ਜੁੱਤੇ ਚਲਾਉਣਾ ਆਮ ਗੱਲ ਹੋ ਗਈ ਹੈ। ਇਸ ਦੇ ਪਿੱਛੇ ਕੀ ਕਾਰਣ ਹੈ, ਜਨਤਾ ਦਾ ਗੁੱਸਾ, ਦੂਜਿਆਂ ਦੀ ਨਕਲ ਜਾਂ ਵਿਰੋਧੀ ਪਾਰਟੀ ਦੀ ਸਾਜਿਸ਼? ਉੱਤਰ: ਇਸ ਦੇ ਪਿੱਛੇ ਇੱਕ ਹੀ ਕਾਰਣ ਹੈ ਅਤੇ ਉਹ ਹੈ ਕਿ ਦੂਜਿਆਂ ਦੀ ਦੇਖਾ ਦੇਖੀ ਚੱਪਲ ਉਛਾਲ ਕੇ ਖੁਦ ਨੂੰ ਸੁਰਖੀਆਂ ਵਿੱਚ ਲਿਆਉਣਾ। ਜਨਤਾ ਵੱਲੋਂ ਵਿਰੋਧ ਕਰਨ ਦਾ ਇੱਕ ਹੀ ਤਰੀਕਾ ਨਹੀਂ ਹੈ, ਬਲਕਿ ਕਈ ਤਰੀਕੇ ਹਨ। ਕੋਈ ਵੀ ਇਸ ਗੱਲ ਦਾ ਸਮਰਥਨ ਨਹੀਂ ਕਰੇਗਾ ਕਿ ਤੁਸੀਂ ਵੱਡਿਆਂ ਨਾਲ ਮਾੜ੍ਹਾ ਵਿਹਾਰ ਕਰੋ। ਮੈਂ ਮੰਨਦੀ ਹਾਂ ਤੁਹਾਡਾ ਵੋਟ ਅਤੇ ਮੀਡੀਆ ਦੇ ਰਾਹੀਂ ਉਠਾਈ ਗਈ ਤੁਹਾਡੀ ਅਵਾਜ ਇਹਨਾਂ ਦੋਨਾਂ ਤਰੀਕੀਆਂ ਤੋਂ ਬਿਹਤਰ ਕੋਈ ਤੀਜਾ ਤਰੀਕਾ ਆਪਣਾ ਪੱਖ ਪੇਸ਼ ਕਰਨ ਦਾ ਨਹੀਂ ਹੋ ਸਕਦਾ ਹੈ। ਮੈਨੂੰ ਤਾਂ ਇਹਨਾਂ ਦੋਨਾਂ ਤਰੀਕੀਆਂ ਤੇ ਵਿਸ਼ਵਾਸ ਹੈ। ਪ੍ਰਸ਼ਨ: ਵੈਬਦੁਨੀਆ ਦੇ ਪਾਠਕਾਂ ਨੂੰ ਤੁਸੀਂ ਕੀ ਸੁਨੇਹਾ ਦਿਉਂਗੇ? ਉੱਤਰ: ਆਸ ਗਾਮੀ ਲੋਕ ਸਭਾ ਚੋਣਾਂ ਬਹੁਤ ਮਹੱਤਵਪੂਰਨ ਹਨ। ਤੁਹਾਡਾ ਇੱਕ ਵੋਟ ਭਵਿੱਖ ਬਦਲ ਸਕਦਾ ਹੈ। ਜਾਣਦੀ ਹਾਂ ਕਿ ਤਪਦੀ ਧੁੱਪ ਹੈ, ਪਰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਘਰਾਂ ਤੋਂ ਬਾਹਰ ਨਿਕਲੋ ਅਤੇ ਮਤਦਾਨ ਕਰੋ।
|