ਮੁੱਖਪੰਨਾ > ਵਿਵਿਧ > ਰੂਬਰੂ > ਮੁਲਾਕਾਤ > ਅਨਿਲ ਪਟੇਲ- ਪ੍ਰੈਸੀਡੇਂਟ ਅਪੋਲੋ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਨਿਲ ਪਟੇਲ- ਪ੍ਰੈਸੀਡੇਂਟ ਅਪੋਲੋ
ਇਕ ਸਮਾਂ ਸੀ ਜਦੋਂ ਭਾਰਤ ਵਿੱਚ ਰੋਡ ਬਨਾਉਣ ਦੇ ਲਈ ਜਰੂਰੀ ਉਪਕਰਣ ਅਤੇ ਮਸ਼ੀਨ ਵਿਦੇਸ਼ਾਂ ਤੋਂ ਆਯਾਤਕਰਨੀ ਪੈਂਦੀ ਸੀ। ਉਸ ਸਮੇਂ ਮੋਹਸਾਣਾ ਗੁਜਰਾਤ ਦੇ ਅਨਿਲ ਪਟੇਲ ਅਮਰੀਕਾ ਤੋਂ ਆਪਣੀ ਇੰਜਨੀਅਰਿੰਗ ਦੀ ਪੜ੍ਹਾਈ ਕਰ ਜਦੋਂ ਭਾਰਤ ਆਏ ਤਾਂ ਉਹਨਾਂ ਸਵਦੇਸ਼ੀ ਮਸ਼ੀਨ ਦੇ ਉਤਪਾਦਨ ਦੇ ਲਈ ਚਿੰਤਨ ਕੀਤਾ ਅਤੇ ਗੁਜਰਾਤ ਵਿੱਚ ਅਪੋਲੋ ਕੰਪਨੀ ਦੀ ਸ਼ੁਰੂਆਤ ਕੀਤੀ। ਅੱਜ ਗੁਜਰਾਤ ਅਪੋਲੋ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਦੁਨੀਆ ਦੇ ਕਰੀਬ 25 ਦੇਸ਼ਾਂ ਵਿੱਚ ਭੇਜੀਆਂ ਜਾਂਦੀਆਂ ਹਨ। ਆਉ ਅਸੀਂ ਤੁਹਾਨੂੰ ਮਿਲਾਵਾਉਂਦੇ ਹਾਂ ਅਨਿਲ ਭਾਈ ਪਟੇਲ ਨਾਲ ਜੋ ਗੁਜਰਾਤ ਦੇ ਉਦਯੋਗ ਮੰਤਰੀ ਵੀ ਰਹਿ ਚੁਕੇ ਹਨ।

ਤੁਹਾਨੂੰ ਰੋਡ ਪੇਵਰ ਵਰਗੀ ਮਸ਼ੀਨ ਬਨਾਉਣ ਦਾ ਵਿਚਾਰ ਕਿਵੇਂ ਆਇਆ?
ਭਾਰਤ ਦੇ ਪ੍ਰਧਾਨਮੰਤਰੀ ਅਹੁਦੇ ਤੇ ਰਾਜੀਵ ਗਾਂਧੀ ਦੇ ਆਉਣ ਤੇ ਉਹਨਾਂ ਨੇ ਕੰਸਟਰਕਸ਼ਨ ਡਿਪਾਰਟਮੇਂਟ ਨੂੰ ਆਧੁਨੀਕਰਨ ਕਰਨ ਦਾ ਵਿਚਾਰ ਰੱਖਿਆ। ਉਹਨਾਂ ਦਿਨਾਂ ਵਿੱਚ ਮੈਂ ਅਮਰੀਕਾ ਵਿੱਚ ਇੰਜਨੀਅਰਿੰਗ ਕਰ ਕੇ ਭਾਰਤ ਆਇਆ ਸੀ। ਮਨ ਵਿੱਚ ਕੁੱਝ ਕਰ ਦਿਖਾਉਣ ਦੀ ਇੱਛਾ ਲੈ ਕੇ ਮੈਂ ਅਮਰੀਕੀ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਅਤੇ ਗੁਜਰਾਤ ਸਰਕਾਰ ਦੇ ਜੀਆਈਆਈਸੀ ਦੇ ਸਹਿਯੋਗ ਤੋਂ ਗੁਜਰਾਤ ਵਿੱਚ ਪਹਿਲੀ ਵਾਰ ਰੋਡ ਪੇਵਰ ਮਸ਼ੀਨ ਬਨਾਉਣ ਦੀ ਫੈਕਟਰੀ ਲਗਾਈ। ਗੁਜਰਾਤ ਅਪੋਲੋ ਦੇ ਨਾਮ ਤੋਂ ਸ਼ੁਰੂ ਕੀਤੀ ਗਈ ਇਸ ਫੈਕਟਰੀ ਵਿੱਚ ਅਮਰੀਜੀ ਟੈਕਨਾਲਾਜੀ ਦਾ ਉਪਯੋਗ ਕਰ ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਸਨ। ਇਸ ਕੰਮ ਨੂੰ ਕੰਸਟ੍ਰਕਸ਼ਨ ਡਿਪਾਰਟਮੇਂਟ ਵਿੱਚ ਬਹੁਤ ਪਸੰਦ ਕੀਤਾ ਗਿਆ। ਅੱਜ ਅਸੀਂ ਜਪਾਨੀ ਕੰਪਨੀਆਂ ਦੇ ਸਹਿਯੋਗ ਨਾਲ ਨਵੀਂ ਟੈਕਨਾਲਾਜੀ ਦਾ ਉਪਯੋਗ ਕਰ ਆਸਫਾਲਟ ਬੇਸ ਮਿਕਸ ਪਲਾਂਟ ਬਣਾ ਰਹੇ ਹਾਂ।

ਤੁਸੀਂ ਇਹਨਾਂ ਮਸ਼ੀਨਾਂ ਨੂੰ ਭਾਰਤ ਵਿੱਚ ਕਿਸ ਤਰ੍ਹਾਂ ਤਿਆਰ ਕੀਤਾ?
ਕਰੀਬ 1990 ਵਿੱਚ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਇਸ ਵਪਾਰ ਵਿੱਚ ਅਧੁਨਿਕੀਕਰਨ ਦੇ ਲਈ ਟਾਈਫੇਕਟ ਦਾ ਕਨਸੈਪਟ ਦਿੱਤਾ ਅਤੇ ਜੋ ਮਸ਼ੀਨ 1980-90 ਵਿੱਚ ਵਿਦੇਸ਼ ਤੋਂ ਆਯਾਤ ਹੁੰਦੀ ਸੀ ਉਹ ਮਸ਼ੀਨ ਸਾਡੇ ਇਥੇ ਕਿਵੇਂ ਤਿਆਰ ਹੋ ਸਕਦੀ ਹੈ ਇਸ ਗੱਲ ਨੂੰ ਲੈ ਕੇ ਅਸੀਂ ਪ੍ਰੋਤਸਾਹਿਤ ਵੀ ਕੀਤਾ। ਇਸੇ ਅਧਾਰ ਤੇ ਅਸੀਂ ਮਿਹਨਤ ਕਰਕੇ ਭਾਰਤ ਵਿੱਚ ਮਸ਼ੀਨਾਂ ਤਿਆਰ ਕਰ ਲਈਆਂ।

WDWD
ਅੱਜ ਇਹ ਮਸ਼ੀਨਾਂ ਕਿੰਨ੍ਹੇ ਦੇਸ਼ਾਂ ਵਿੱਚ ਨਿਰਯਾਤ ਹੋ ਰਹੀਆਂ ਹਨ?
ਅੱਜ ਕੰਸਟ੍ਰਕਸ਼ਨ ਖੇਤਰ ਦੀ ਜਰੂਰਤਾਂ ਨੂੰ ਅਸੀਂ ਅਸਾਨੀ ਨਾਲ ਪੂਰਾ ਕਰ ਰਹੇ ਹਾਂ, ਨਾਲ ਹੀ ਦੁਨੀਆਂ ਦੇ 25 ਦੇਸ਼ਾਂ ਤੋਂ ਵੀ ਵੱਧ ਦੇਸ਼ਾਂ ਵਿੱਚ ਇਹ ਮਸ਼ੀਨਾਂ ਆਪਣਾ ਕਮਾਲ ਦਿਖਾ ਰਹੀਆਂ ਹਨ। ਆਸਟ੍ਰੇਲੀਆ, ਥਾਈਲੈਂਡ, ਮਿਡਲ ਈਸਟ ਅਤੇ ਅਫ੍ਰੀਕੀ ਦੇਸ਼ਾਂ ਦੇ ਇਲਾਵਾ ਯੂਰਪ ਵਿੱਚ ਵੀ ਇਸ ਮਸ਼ੀਨ ਦੀ ਕਾਫੀ ਮੰਗ ਹੈ। ਅਤੇ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਦੇਸ਼ ਦੀ ਤਕਨੀਕ ਇੰਜੀਨੀਅਰਾਂ ਦੁਆਰਾ ਤਿਆਰ ਕੀਤੀਆਂ ਗਈਆਂ ਮਸ਼ੀਨਾਂ ਅੱਜ ਵਿਦੇਸ਼ਾਂ ਵਿੱਚ ਨਿਰਯਾਤ ਹੋ ਰਹੀਆਂ ਹਨ ਜੋ ਕਿਸੇ ਸਮੇਂ ਆਯਾਤ ਕਰਨੀ ਪੈਂਦੀ ਸੀ।

* ਸ਼ੁਰੂਆਤੀ ਦਿਨਾਂ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ?
ਭਾਰਤ ਵਿੱਚ ਸੜਕ ਤਿਆਰ ਕਰਨ ਲਈ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਬਾਜਪਈ ਨੇ ਗੋਲਡਨ ਕੋਰਡ ਏਂਗਲ ਯੋਜਨਾ ਸ਼ੁਰੂ ਕੀਤੀ ਸੀ ਉਦੋਂ ਤੋਂ ਇਸ ਪ੍ਰਕਾਰ ਦੀ ਮਸ਼ੀਨਾਂ ਦੀ ਕਾਫੀ ਮਾਤਰਾ ਵਿੱਚ ਮੰਗ ਆਉਣ ਲੱਗੀ ਸੀ, ਪਰ ਉਸ ਸਮੇਂ ਸਾਨੂੰ ਸਟਾਫ ਨੂੰ ਸਿੱਖਿਆ ਦੇਣ ਵਿੱਚ ਅਸੀਂ ਸਪੇਅਰਪਾਰਟਸ ਦੇ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

* ਤੁਸੀਂ ਇਸ ਸਫਲਤਾ ਦਾ ਸਿਹਰਾ ਕਿਸ ਨੂੰ ਦਿੰਦੇ ਹੋ?
ਜਿੰਨ੍ਹੇ ਖਰਚੇ ਵਿੱਚ ਅਸੀਂ ਮਸ਼ੀਨ ਤਿਆਰ ਕਰ ਰਹੇ ਹਾਂ ਓਨੇ ਖਰਚੇ ਵਿੱਚ ਵਿਦੇਸ਼ਾਂ ਲਈ ਮਸ਼ੀਨ ਤਿਆਰ ਕਰਨਾ ਸੰਭਵ ਨਹੀਂ ਹੈ? ਅਪੋਲੋ ਦੀ ਸਫਲਤਾ ਨੂੰ ਦੇਖਦੇ ਹੋਏ ਅੱਜ ਮੈਨੂੰ ਆਪਣਾ ਸੁਪਨਾ ਪੂਰਾ ਹੁੰਦਾ ਹੋਇਆ ਨਜ਼ਰ ਆਉਂਦਾ ਹੈ। ਮੈਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਵੱਡੇ ਭਰਾ ਮਣੀਭਾਈ ਨੂੰ ਦਿੰਦਾ ਹਾਂ ਜਿਹਨਾਂ ਨੇ ਮੈਨੂੰ ਵਿਦੇਸ਼ ਜਾ ਕੇ ਪੜ੍ਹਨ ਲਈ ਪ੍ਰੋਤਸਾਹਿਤ ਕੀਤਾ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਦਿੰਦਾ ਹਾਂ।

* ਸਫਲ ਬਿਜਨੈਸਮੈਨ ਬਨਣ ਦੇ ਲਈ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਮੇਰਾ ਮੰਨਣਾ ਹੈ ਕਿ ਸਫਲ ਵਪਾਰੀ ਬਨਣ ਦੇ ਲਈ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਪੜ੍ਹਾਈ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੀ ਰੁਚੀ ਆਪਣਾ ਕਰੀਅਰ ਪਸੰਦ ਕਰਨਾ ਚਾਹੀਦਾ ਹੈ। ਗੁਜਰਾਤੀਆਂ ਦੇ ਸੁਭਾਅ ਵਿੱਚ ਹੀ ਗੁਣ ਹੁੰਦਾ ਹੈ ਕਿ ਉਹ ਟੈਕਨਾਲਾਜੀ, ਫਾਰਮਸੀ, ਮੇਨੇਜਮੈਂਟ ਵਿੱਚ ਯੋਗਤਾ ਹਾਸਿਲ ਕਰ ਕੇ ਵਪਾਰ ਵਿੱਚ ਅੱਗੇ ਵੱਧ ਸਕਦੇ ਹਨ। ਬਾਵਜੂਦ ਇਸ ਦੇ ਚੰਗੀ ਪੜ੍ਹਾਈ ਕਰਨ। ਕਿਉਂਕਿ ਅੱਜ ਦੇ ਜਮਾਨੇ ਵਿੱਚ ਬਿਨਾਂ ਪੜ੍ਹੇ ਸਫਲ ਹੋਣਾ ਬਹੁਤ ਮੁਸ਼ਕਿਲ ਹੈ। ਨਾਲ ਹੀ ਕੰਪਿਊਟਰ ਦਾ ਗਿਆਨ, ਅੰਗਰੇਜੀ ਦਾ ਗਿਆਨ, ਪਰਸਨੇਲੀਟੀ ਡੇਵਲੇਪਮੈਂਟ ਅਤੇ ਆਪਣੇ ਵਿਸ਼ੇ ਦੀ ਕਾਬੀਲੀਅਤ ਕਰਨਾ ਵੀ ਬਹੁਤ ਜਰੂਰੀ ਹੈ।

* ਤੁਸੀਂ ਉਦਯੋਗ ਮੰਤਰੀ ਰਹਿ ਚੁਕੇ ਹੋ, ਸਾਡੇ ਲਘੁ ਉਦਯੋਗ ਦੀ ਸਥਿਤੀ ਬਹੁਤ ਖਰਾਬ ਹੈ, ਇਸ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

SUDHIR DHIRWD
ਸਾਡੇ ਰਾਜ ਦੇ ਉਦਯੋਗ ਮੰਤਰੀ ਦੇ ਕਾਰਜਕਾਲ ਵਿੱਚ ਮੁੱਖਮੰਤਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਣਾ ਤੋਂ ਇਕ ਨਵੀਂ ਉਦਯੋਗ ਨੀਤੀ ਤਿਆਰ ਕੀਤੀ ਸੀ। ਜਿਸ ਦੇ ਰਾਜ ਨੂੰ ਕਾਫੀ ਚੰਗੇ ਪਰਿਣਾਮ ਮਿਲੇ ਹਨ। ਗੁਜਰਾਤ ਰਾਜ ਅੱਜ ਉਦਯੋਗਿਕ ਮਾਮਲੇ ਵਿੱਚ ਡਬਲ ਡਿਜੀਟ ਗ੍ਰੋਥ ਕਰ ਰਿਹਾ ਹੈ। 10 ਪ੍ਰਤੀਸ਼ਤ ਤੋਂ ਜਿਆਦਾ ਵਿਕਾਸ ਦਰ ਹੋਣਾ ਬਹੁਤ ਮਾਣ ਦੀ ਗੱਲ ਹੈ। ਜੋ ਵਿਸ਼ਵ ਦੇ ਘੱਟ ਦੇਸ਼ ਹਾਸਿਲ ਕਰ ਪਾਉਂਦੇ ਹਨ। ਪਰ ਸਾਡੇ ਇਥੇ ਲਘੁ ਉਦਯੋਗ ਵਿੱਚ ਅਜੇ ਵੀ ਪ੍ਰੇਸ਼ਾਨੀ ਬਰਕਰਾਰ ਹੈ। ਜਿਸ ਦੇ ਲਈ ਕੇਂਦਰ ਸਰਕਾਰ ਨੇ ਮਾਈਕ੍ਰੋ ਸਮੋਲ ਇੰਟਰਪ੍ਰਾਈਜੇਸ ਕਾਨੂੰਨ ਬਨਾਇਆ ਹੈ ਅਤੇ ਰਾਜ ਸਰਕਾਰ ਨੇ ਵੀ ਇਸ ਬਾਰੇ ਵਿੱਚ ਚੰਗੀ ਕਾਰਵਾਈ ਕੀਤੀ ਹੈ।

ਵੈਬਦੁਨੀਆਂ ਨੂੰ ਵਧਾਈਆਂ
ਮੈਨੂੰ ਮਾਣ ਹੋ ਰਿਹਾ ਹੈ ਕਿ ਵੈਬਦੁਨੀਆਂ ਵਿਵਿਧ ਜਾਣਕਾਰੀਆਂ ਨੂੰ ਲੋਕਾਂ ਤੱਕ ਲੈ ਜਾ ਰਿਹਾ ਹੈ। ਵੈਬ ਚੈਨਲ ਦੇ ਰਾਹੀਂ ਇਕ ਨਵਾਂ ਅਯਾਮ ਕਾਇਮ ਕਰਨ ਦੇ ਮੌਕੇ ਤੇ ਮੈਂ ਵੈਬਦੁਨੀਆਂ ਨੂੰ ਵਧਾਈ ਦਿੰਦਾ ਹਾਂ।
ਸਬੰਧਤ ਜਾਣਕਾਰੀ ਲੱਭੋ
ਵੀਡੀਉ ਦੇਖੋ
ਹੋਰ ਵੀ
ਉਰਮੀ ਕ੍ਰਿਸ਼ਣ  
ਤੂਤਕ ਤੂਤਕ ਤੂਤੀਆ ਦਾ ਜਾਦੂ ਹੈ ਬਰਕਰਾਰ : ਮਲਕੀਤ ਸਿੰਘ