ਮੁੱਖਪੰਨਾ > ਵਿਵਿਧ > ਰੂਬਰੂ > ਮੁਲਾਕਾਤ > ਤੂਤਕ ਤੂਤਕ ਤੂਤੀਆ ਦਾ ਜਾਦੂ ਹੈ ਬਰਕਰਾਰ : ਮਲਕੀਤ ਸਿੰਘ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤੂਤਕ ਤੂਤਕ ਤੂਤੀਆ ਦਾ ਜਾਦੂ ਹੈ ਬਰਕਰਾਰ : ਮਲਕੀਤ ਸਿੰਘ
ਪੰਜਾਬੀ ਐਲਬਮਾਂ ਵਿੱਚ ਆਪਣੀ ਗਾਇਕੀ ਦਾ ਕਮਾਲ ਦਿਖਾ ਚੁੱਕੇ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਨਾਲ ਵੈਬਦੁਨੀਆ ਦੀ ਪੱਤਰਕਾਰ ਨਾਲ ਹੋਈ ਗੱਲਬਾਤ ਦੇ ਕੁੱਝ ਅੰਸ਼।

ਸਵਾਲ: ਤੁਸੀਂ ਆਪਣੇ ਦਰਸ਼ਕਾਂ ਦੇ ਲਈ ਤੁਸੀਂ ਕਿਹੜਾ ਨਵਾਂ ਐਲਬਮ ਲੈ ਕੇ ਆ ਰਹੇ ਹੋ?
ਜਵਾਬ: ਇਸ ਮਹੀਨੇ ਦੇ ਅਖੀਰ ਤੱਕ ਮੈਂ ਇੱਕ ਨਵੀਂ ਐਲਬਮ ਲੈ ਕੇ ਆ ਰਿਹਾ ਹਾਂ। ਜਿਸ ਦੇ ਦੋ ਵੀਡੀਓ ਦੀ ਸ਼ੂਟਿੰਗ ਮੁੰਬਈ ਵਿੱਚ ਅਤੇ ਦੋ ਵੀਡੀਓ ਦੀ ਸ਼ੂਟਿੰਗ ਨਿਊਯਾਰਕ ਵਿੱਚ ਹੋਈ ਹੈ। ਇਸ ਐਲਬਮ ਵਿੱਚ 10 ਨਵੇਂ ਗੀਤ ਹਨ। ਭਾਰਤ ਵਿੱਚ ਇਹ ਐਲਬਮ 10 ਅਕਤੂਬਰ ਤੱਕ ਰਿਲੀਜ਼ ਹੋਵੇਗਾ।

ਸਵਾਲ: ਪੌਪ ਗੀਤਾਂ ਵਿੱਚ ਤਾਂ ਤੁਸੀਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ, ਪਰ ਕਦੀ ਫਿਲਮਾਂ ਵਿੱਚ ਜਾਂ ਗਜ਼ਲਾਂ ਗਾਉਣ ਵਿੱਚ ਰੁਚੀ ਕਿਉਂ ਨਹੀਂ ਲਈ?
ਜਵਾਬ: ਇਹਨਾਂ ਵਿੱਚ ਮੇਰੀ ਰੁਚੀ ਹੈ। ਜੇ ਮੈਨੂੰ ਹਿੰਦੀ ਫਿਲਮਾਂ ਵਿੱਚ ਗੀਤ ਗਾਉਣੇ ਹਨ ਤਾਂ ਭਾਰਤ ਵਿੱਚ ਰਹਿਣਾ ਪਵੇਗਾ। ਜਿਸ ਬਾਰੇ ਵਿੱਚ ਹੁਣ ਮੈਂ ਵਿਚਾਰ ਕਰ ਰਿਹਾ ਹਾਂ। ਹੁਣ ਤੱਕ ਮੈਂ ਲੰਡਨ ਵਿੱਚ ਰਹਿੰਦਾ ਸੀ ਇਸ ਲਈ ਮੇਰਾ ਹਿੰਦੀ ਫਿਲਮਾਂ ਵਿੱਚ ਗਾਉਣਾ ਸੰਭਵ ਨਹੀਂ ਸੀ। ਮੈਂ ਇੱਕ ਅੰਗਰੇਜੀ ਫਿਲਮ ਵਿੱਚ ਗੀਤ ਗਾਇਆ ਹੈ। ਜਿਸ ਦੀ ਸ਼ੂਟਿੰਗ ਨਿਊਯਾਰਕ ਵਿੱਚ ਹੋਈ ਸੀ।

ਸਵਾਲ: ਤੁਹਾਨੂੰ ਫਿਲਮਾਂ ਵਿੱਚ ਗਾਉਣ ਅਤੇ ਇਕ ਐਲਬਮ ਲਈ ਗਾਉਣ ਵਿੱਚ ਕੀ ਅੰਤਰ ਨਜ਼ਰ ਆਉਂਦਾ ਹੈ?
ਜਵਾਬ: ਜਦੋਂ ਅਸੀਂ ਫਿਲਮਾਂ ਲਈ ਗਾਉਂਦੇ ਹਾਂ ਤਾਂ ਸਾਡੇ ਦਰਸ਼ਕਾਂ ਦੀ ਗਿਣਤੀ ਬਹੁਤ ਵੱਧ ਹੁੰਦੀ ਹੈ, ਪਰ ਜਦੋਂ ਅਸੀਂ ਆਪਣੇ ਪ੍ਰਾਈਵੇਟ ਐਲਬਮ ਲਈ, ਤਾਂ ਪੰਜਾਬੀ ਲੋਕਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ।

ਸਵਾਲ: ਜੇ ਤੁਹਾਨੂੰ ਹਿੰਦੀ ਫਿਲਮਾਂ ਵਿੱਚ ਗਾਉਣ ਨੂੰ ਮਿਲਿਆ ਤਾਂ ਤੁਸੀਂ ਕਿਸ ਕਲਾਕਾਰ ਦੇ ਲਈ ਗੀਤ ਗਾਉਣਾ ਪਸੰਦ ਕਰੋਗੇ?
ਜਵਾਬ: ਇਹ ਤਾਂ ਸਥਿਤੀ ਤੇ ਨਿਰਭਰ ਕਰੇਗਾ। ਇਸ ਦੇ ਲਈ ਮੈਂ ਇਥੇ ਦੇ ਪ੍ਰੋਡਿਊਸਰ ਦੇ ਲਈ ਕੰਮ ਕਰ ਰਿਹਾ ਹਾਂ। ਤੁਹਾਨੂੰ ਪਤਾ ਹੋਵੇ ਤਾਂ ਮੈਂ ਹੀ ਉਹ ਖੁਸ਼ਨਸੀਬ ਹਾਂ ਜਿਸ ਦੀ ਐਲਬਮ ਪੰਜਾਬੀ ਦੀ ਪਹਿਲੀ ਐਲਬਮ ਸੀ ਜੋ ਸੰਨ 1987 ਵਿੱਚ ਬਣੀ ਸੀ। ਮੈਂ ਮੁੰਬਈ ਦੇ ਸਾਰੇ ਸਟੂਡਿਓ ਵਿੱਚ ਸ਼ੂਟਿੰਗ ਕੀਤੀ ਹੈ। ਉੱਤਮ ਜੀ ਅਤੇ ਆਦੇਸ਼ ਜੀ ਦੇ ਨਾਲ ਮੈਂ ਕੰਮ ਕੀਤਾ ਹੈ।

ਸਵਾਲ: ਤੁਹਾਡਾ ਕਿਹੜਾ ਗੀਤ ਹੁਣ ਤੱਕ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ?
ਜਵਾਬ: ਮੈਂ ਅੱਜ ਲਗਭਗ 36 ਕਰੋੜ ਦੇਸ਼ਾਂ ਵਿੱਚ ਪਰਫਾਰਮ ਕਰਨ ਜਾਂਦਾ ਹਾਂ। ਉਥੇ ਮੈਂ ਬਹੁਤ ਸਾਰੇ ਗੀਤ ਗਾਉਂਦਾ ਹਾਂ, ਪਰ 'ਤੂਤਕ ਤੂਤਕ ਤੂਤੀਆ' ਹੀ ਇੱਕ ਮਾਤਰ ਅਜਿਹਾ ਗੀਤ ਹੈ। ਜਿਸ ਦਾ ਜਾਦੂ ਅਜੇ ਵੀ ਦਰਸ਼ਕਾਂ ਤੇ ਬਰਕਰਾਰ ਹੈ। ਇਹ ਗੀਤ ਮੈਨੂੰ ਵੀ ਬਹੁਤ ਪਸੰਦ ਹੈ। ਦਰਸ਼ਕਾਂ ਦੀ ਮੰਗ ਦੇ ਕਾਰਨ ਕਈ ਵਾਰ ਇੱਕ ਹੀ ਸ਼ੋਅ ਵਿੱਚ ਮੈਨੂੰ ਇਸ ਗੀਤ ਨੂੰ 4-5 ਵਾਰ ਗਾਉਣਾ ਪੈਂਦਾ ਹੈ।
ਵੀਡੀਉ ਦੇਖੋ