ਰੁੱਖੀ ਚਮੜੀ ਦੀ ਦੇਖਭਾਲ

* 1/2 ਪਕਿਆ ਹੋਇਆ ਕੇਲਾ ਮੈਸ਼ ਕਰ ਕੇ ਉਸ ਵਿੱਚ 1 ਛੋਟਾ ਚਮਚ ਸ਼ਹਿਦ ਮਿਲਾ ਕੇ ਪੇਸਟ ਬਨਾਉ ਅਤੇ ਇਸ ਪੇਸਟ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰਾ ਖਿੜ ਜਾਂਦਾ ਹੈ।*ਖਸਖਸ ਨੂੰ ਰਾਤ ਭਰ ਪਾਣੀ ਵਿੱਚ ਗਿਲਾ ਕਰ ਕੇ ਰੱਖੋ ਅਤੇ ਸਵੇਰੇ ਉਸ ਨੂੰ ਥੋੜਾ ਜਿਹਾ ਦੁੱਧ ਪਾ ਕੇ ਮਿਕਸਰ ਵਿੱਚ ਪੀਸ ਕੇ ਚਿਹਰੇ ਤੇ ਅੱਧ ਘੰਟੇ ਲਈ ਲਗਾਉ। *ਬੰਦ ਗੋਭੀ ਦੇ ਜੂਸ ਨੂੰ ਚਿਹਰੇ ਤੇ ਲਗਾਉ ਅਤੇ ਸੁੱਕਣ ਦੇ ਬਾਅਦ ਧੋ ਲਉ।