1* ਬੱਚਿਆਂ ਨੇ ਨਹੂੰ ਛੇਤੀ ਵੱਡੇ ਹੋ ਜਾਂਦੇ ਹਨ। ਉਹਨਾਂ ਦੇ ਨਹੂੰ ਸਾਫ ਰੱਖੋ। ਉਸ ਵਿੱਚ ਮੈਲ ਨਹੀਂ ਜਮਾ ਹੋਣੀ ਚਾਹੀਦੀ ਹੈ।
2* ਗਿੱਲੇ ਕੱਪੜੇ ਨਾਲ ਬੱਚੇ ਨੂੰ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। ਇਸ ਲਈ ਬੱਚੇ ਦੀ ਨੈਪੀ ਨੂੰ ਵਾਰ-ਵਾਰ ਬਦਲੋ ਅਤੇ ਰੂ ਜਾਂ ਮੁਲਾਇਮ ਕੱਪੜੇ ਨਾਲ ਬੱਚੇ ਨੂੰ ਸਾਫ ਕਰੋ।
* ਰੋਜ ਸਵੇਰੇ ਘੱਟ ਤੋਂ ਘੱਟ 15 ਮਿੰਟ ਤੱਕ ਬੱਚੇ ਨੂੰ ਧੁੱਪ ਵਿੱਚ ਰੱਖੋ।
* ਬੱਚੇ ਨੂੰ ਸਾਫ ਰੱਖਣ ਲਈ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਉਸ ਨੂੰ ਰੋਜ ਇਸ਼ਨਾਨ ਕਰਵਾਉ। ਇਸ ਨਾਲ ਉਸ ਨੂੰ ਨੀਂਦ ਵੀ ਚੰਗੀ ਆਵੇਗੀ ਅਤੇ ਦਿਨ ਭਰ ਫ੍ਰੈਸ਼ ਵੀ ਰਹੇਗਾ।
* ਬੱਚੇ ਦੀ ਚਮੜੀ ਬਹੁਤ ਨਾਜੁਕ ਹੁੰਦੀ ਹੈ ਅਤੇ ਉਹਨਾਂ ਨੂੰ ਇਸ਼ਨਾਨ ਕਰਾਉਣ ਲਈ ਸਿਰਫ ਬੇਬੀ ਸੋਪ ਅਤੇ ਬੇਬੀ ਸ਼ੈਂਪੂ ਦਾ ਹੀ ਇਸਤੇਮਾਲ ਕਰੋ।
* ਮਾਲਿਸ਼ ਨਾਲ ਬੱਚੇ ਦਾ ਸਰੀਰ ਮਜਬੂਤ ਬਣਦਾ ਹੈ ਇਸ ਲਈ ਇਸ਼ਨਾਨ ਕਰਾਉਣ ਤੋਂ ਪਹਿਲਾਂ ਬੱਚੇ ਦੀ ਮਾਲਿਸ਼ ਜਰੂਰ ਕਰੋ।
* ਬੱਚੇ ਦੇ ਕੰਨ ਅਤੇ ਨੱਕ ਦੀ ਸਫਾਈ ਦਾ ਖਾਸ ਖਿਆਲ ਰੱਖੋ।
* ਬੱਚੇ ਦਾ ਕਮਰਾ ਹਵਾਦਾਰ ਅਤੇ ਸਾਫ ਹੋਣਾ ਚਾਹੀਦਾ ਹੈ।
* ਦੁੱਧ ਪਿਲਾਉਣ ਦੇ ਬਾਅਦ ਬੱਚੇ ਦਾ ਮੂੰਹ ਗਿੱਲੇ ਕਪੜੇ ਨਾਲ ਸਾਫ ਕਰੋ।