ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਘਰੇਲੂ ਟਿਪਸ » ਕਿਚਨ ਟਿਪਸ ਕੰਮ ਦੇ
Feedback Print Bookmark and Share
 
ND
* ਕਸਟਰਡ ਵਿੱਚ ਗੁਠਲੀਆਂ ਪੈ ਜਾਣ ਤਾਂ ਛੰਨੀ ਵਿੱਚ ਛੰਨੋ। ਫਿਰ ਗੁਠਲੀਆਂ ਵਿੱਚ ਥੋੜਾ ਦੁੱਧ ਮਿਲਾ ਕੇ ਮਿਕਸਰ ਵਿੱਚ ਚਲਾ ਦਿਉ।

* ਇਮਲੀ ਨੂੰ ਸੁਰੱਖਿਅਤ ਰੱਖਣ ਲਈ ਨਮਕ ਮਿਲਾ ਕੇ ਉਸ ਦੇ ਗੋਲੇ ਬਣਾ ਕੇ ਰੱਖੋ।

* ਆਂਵਲੇ ਉਬਾਲ ਕੇ ਉਹਨਾਂ ਦਾ ਗੁੱਦਾ ਕਢ ਲਉ। ਇਸ ਨੂੰ ਮਿਕਸਰ ਵਿੱਚ ਪੀਸ ਲਉ, ਫਿਰ ਖੰਡ ਪਾ ਕੇ ਫਰਿੱਜ ਵਿੱਚ ਰੱਖੋ। ਪਾਣੀ ਵਿੱਚ ਇੱਕ ਚਮਚ ਘੋਲ ਕੇ ਪੀਓ। ਇਸ ਵਿੱਚ ਖੂਨ ਸਾਫ ਹੋਵੇਗਾ ਅਤੇ ਵਾਲ ਅਤੇ ਚਮੜੀ ਚਮਕਦਾਰ ਬਣੇਗੀ।

* ਮਟਰ ਦੇ ਦਾਣਿਆਂ ਨੂੰ ਸਟੋਰ ਕਰਨ ਲਈ ਪਾਣੀ ਉਬਾਲੋ ਉਸ ਵਿੱਚ ਨਮਕ ਅਤੇ ਖੰਡ ਪਾਉ। ਫਿਰ ਮਟਰ ਪਾ ਕੇ ਦੋ ਉਬਾਲੇ ਦਿਲਾਉ ਅਤੇ ਗੈਸ ਬੰਦ ਕਰ ਦਿਉ। ਠੰਡਾ ਹੋਣ ਤੇ ਪਾਣੀ ਸਮੇਤ ਇਹਨਾਂ ਨੂੰ ਪਾਲੀਥੀਨ ਵਿੱਚ ਪਾ ਕੇ ਫਰਿੱਜਰ ਵਿੱਚ ਰੱਖੋ। ਇਹ ਲੰਬੇ ਤੱਕ ਸੁਰੱਖਿਅਤ ਰਹਿਣਗੇ।

* ਹਰੀ ਸਬਜ਼ੀਆਂ ਨੂੰ ਪਕਾਉਂਦੇ ਸਮੇਂ ਸਬਜ਼ੀ ਤੜਕਣ ਤੋਂ ਪਹਿਲਾਂ ਉਸ ਵਿੱਚ ਹਲਦੀ ਪਾਉਣ ਨਾਲ ਸਬਜ਼ੀਆਂ ਦਾ ਰੰਗ ਘੱਟ ਨਹੀਂ ਹੁੰਦਾ।

* ਵੇਸਣ ਦੇ ਲੱਡੂ ਬਨਾਉਂਦੇ ਸਮੇਂ ਭੁਣੇ ਵੇਸਣ ਵਿੱਚ ਥੋੜਾ ਜਿਹਾ ਦੁੱਧ ਪਾ ਲਉ। ਇਸ ਵਿੱਚ ਗਰਮ ਘਿਉਂ ਮਿਲਾਉ। ਖੰਡ ਦਾ ਬੂਰਾ ਇਸਤੇਮਾਲ ਕਰੋ। ਲੱਡੂ ਦਾ ਸੁਆਦ ਵੱਧ ਜਾਵੇਗਾ।

* ਸੁੱਕੀ ਸਬਜ਼ੀ ਬਨਾਉਂਦੇ ਸਮੇਂ ਸਬਜ਼ੀ ਪਕਾ ਕੇ। ਢੱਕਣ ਦੇ ਉੱਪਰ ਬਰਤਨ ਵਿੱਚ ਪਾਣੀ ਭਰ ਕੇ ਰੱਖੋ। ਇਸ ਨਾਲ ਸਬਜ਼ੀ ਪੌਸ਼ਕ ਰਹੇਗੀ।

* ਖੀਰ ਬਣਾਉਂਦੇ ਸਮੇਂ ਕੜ੍ਹਾਈ ਵਿੱਚ ਖੰਡ ਪਿਘਲਾਕੇ ਉਸ ਵਿੱਚ ਦੁੱਧ ਮਿਲਾਉ ਤਾਂ ਘੱਟ ਸਮੇਂ ਵਿੱਚ ਦੁੱਧ ਗਾੜ੍ਹਾ ਹੋ ਜਾਂਦਾ ਹੈ ਅਤੇ ਖੀਰ ਵਧੀਆ ਬਣਦੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕਿਚਨ ਟਿਪਸ ਕੰਮ ਦੇ