ਤਿਲ, ਸੌਂਫ ਅਤੇ ਅਜਵਾਈਨ ਨੂੰ ਗੋਲਡਨ ਹੋਣ ਤੱਕ ਭੁੰਨ ਲਉ। ਠੰਡਾ ਹੋਣ ਤੇ ਇਸ ਵਿੱਚ ਭੁਨੋ ਜਾਂ ਕਟੇ ਹੋਏ ਮੂੰਗਫਲੀ ਦੇ ਦਾਣੇ ਅਤੇ ਖੰਡ ਮਿਲਾ ਕੇ ਏਅਰਟਾਈਟ ਡਿੱਬੇ ਵਿੱਚ ਬੰਦ ਕਰੋ। ਖਾਣਾ ਖਾਣ ਦੇ ਬਾਅਦ ਇਸ ਨੂੰ ਚਬਾਉਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਇਹ ਪੇਟ ਦੇ ਲਈ ਵੀ ਚੰਗੀ ਔਸ਼ਧੀ ਦਾ ਕੰਮ ਕਰਦੀ ਹੈ।
ਕੇਸਰ ਦੀ ਚੰਗੀ ਖੁਸ਼ਬੋ ਅਤੇ ਰੰਗ ਪਾਉਣ ਲਈ ਉਸ ਨੂੰ ਗਰਮ ਪਾਣੀ ਜਾਂ ਦੁੱਧ ਵਿੱਚ ਦੱਸ ਮਿੰਟ ਤੱਕ ਗਿਲਾ ਕਰੋ।
ਕੇਕ ਦੇ ਘੋਲ ਵਿੱਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਉਣ ਨਾਲ ਕੇਕ ਜਿਆਦਾ ਨਰਮ ਅਤੇ ਸੁਆਦ ਬਣੇਗਾ।
ਅਦਰਕ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਨੂੰ ਇੱਕ ਜਾਰ ਵਿੱਚ ਪਾਣੀ ਵਿੱਚ ਡਬੋ ਕੇ ਰੱਖੋ।