ਬਿਊਟੀ ਟਿਪਸ | ਲੇਖ | ਘਰੇਲੂ ਟਿਪਸ | ਬੱਚਿਆਂ ਦੀ ਦੇਖਭਾਲ
ਮੁੱਖਪੰਨਾ » ਵਿਵਿਧ » ਸਹੇਲੀ » ਲੇਖ » ਬੋਲਣਾ ਵੀ ਇੱਕ ਕਲਾ ਹੈ
 
ਬੋਲਣਾ ਇੱਕ ਆਮ ਗੱਲ ਹੈ ਅਤੇ ਪ੍ਰਭਾਵਸ਼ਾਲੀ ਬੋਲਣਾ ਇੱਕ ਕਲਾ ਹੈ। ਇਸ ਕਲਾ ਵਿੱਚ ਮਾਹਿਰ ਹੋਣ ਲਈ ਕੁੱਝ ਜਤਨ ਕਰਨੇ ਪੈਂਦੇ ਹਨ। ਇਹ ਵੀ ਸਹੀਂ ਹੈ ਕਿ ਕਈ ਲੋਕ ਜਨਮ ਤੋਂ ਹੀ ਬੋਲਣ ਵਿੱਚ ਮਾਹਿਰ ਹੁੰਦੇ ਹਨ। ਪਰ ਜਰੂਰੀ ਨਹੀਂ ਹੈ ਕਿ ਹਰ ਕੋਈ ਬਚਪਨ ਤੋਂ ਹੀ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬੋਲ ਸਕੇ।

ਇਹ ਇੱਕ ਕਲਾ ਹੈ ਅਤੇ ਇਸ ਨੂੰ ਬਕਾਇਦਾ ਸਿੱਖਿਆ ਜਾਂਦਾ ਹੈ। ਜੇ ਕੋਈ ਇਨਸਾਨ ਜਨਮ ਤੋਂ ਹਾਜਿਰ ਜਵਾਬ ਨਹੀਂ ਹੈ ਮਤਲਬ ਉਸ ਦੀ ਬੋਲੀ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਹੈ ਤਾਂ ਉਹ ਕੋਸ਼ਿਸ਼ ਕਰ ਕੇ ਆਪਣੀ ਗੱਲ ਕਰਨ ਦੀ ਕਲਾ ਨੂੰ ਸੁਧਾਰ ਸਕਦੀ ਹੈ।

ਜਦੋਂ ਵੀ ਬੋਲੋ ਥੋੜਾ ਬੋਲੋ ਸਰਲ ਬੋਲੋ ਅਤੇ ਸਹਿਜਤਾ ਨਾਲ ਬੋਲੋ। ਜੇ ਤੁਹਾਨੂੰ ਸੁਣਨ ਵਾਲੇ ਬੱਚੇ ਹਨ ਤਾਂ ਉਹਨਾਂ ਨਾਲ ਆਈਸ ਬ੍ਰੇਕਿੰਗ ਸਭ ਤੋਂ ਵਧੀਆ ਤਰੀਕਾ ਹੈ। ਜਿਵੇ ਕੋਈ ਸੱਤ ਸਾਲ ਦਾ ਬੱਚਾ ਆਪਣੀ ਕਾਰ ਨਾਲ ਖੇਡ ਰਿਹਾ ਹੋਵੇ ਤਾਂ ਉਸ ਨੂੰ ਇਹ ਕਹਿਣ ਦੀ ਥਾਂ ਤੇ ਕੀ ਬੇਟਾ ਤੁਹਾਡਾ ਨਾਂਅ ਕੀ ਹੈ ਇਹ ਪੁੱਛੋ "ਤੇਰੀ ਕਾਰ ਕਿੱਥੇ ਜਾ ਰਹੀ ਹੈ"ਇਹ ਵਧੀਆ ਤਰੀਕਾ ਹੈ ਉਸ ਨਾਲ ਗੱਲ ਦੀ ਸ਼ੁਰੂਆਤ ਕਰਨ ਦਾ। ਉਹ ਬਹੁਤ ਅਸਾਨੀ ਨਾਲ ਤੁਹਾਡੀ ਗੱਲ ਦਾ ਜਵਾਬ ਦੇਵੇਗਾ।

ਜਿਵੇ ਇੱਕ ਕਲਾਕਾਰ ਦਾ ਇੰਟਰਵਿਊ ਲੈਣ ਲਈ ਕਈ ਸਾਰੇ ਪੱਤਰਕਾਰ ਇਕੱਠੇ ਹੋਏ। ਸਾਰਿਆਂ ਨੇ ਉਹਨਾਂ ਨੂੰ ਲੰਬੇ-ਲੰਬੇ ਰਿਕਵੈਸਟ ਨੋਟ ਭੇਜੇ ਅਤੇ ਉਹਨਾਂ ਨੇ ਸਾਰਿਆਂ ਨੂੰ ਹੀ ਇੰਟਰਵਿਊ ਦੇਣ ਲਈ ਮਨ੍ਹਾਂ ਕਰ ਦਿੱਤਾ। ਪਰ ਇੱਕ ਪੱਤਰਕਾਰ ਨੂੰ ਉਹ ਮਨ੍ਹਾਂ ਨਹੀਂ ਕਰ ਸਕੇ। ਉਸ ਪੱਤਰਕਾਰ ਨੇ ਕਾਗਜ਼ ਤੇ ਇੱਕ ਛੋਟਾ ਜਿਹਾ ਨੋਟ ਲਿਖਿਆ ਸੀ 'ਆਈ ਵਾਂਟ ਟੂ ਟਾਕ ਟੂ ਯੂ ਇਜ਼ ਡੈਟ ਆਲ ਰਾਈਟ'?

ਬਸ ਬਿਲਕੁੱਲ ਛੋਟੀ ਜਿਹੀ ਗੱਲ ਵਿੱਚ ਸਭ ਕੁੱਝ ਸਪੱਸ਼ਟ ਕਰ ਦਿੱਤਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਇੰਟਰਵਿਊ ਦੇਣ ਲਈ ਹਾ ਕਹਿ ਦਿੱਤਾ।

ਜਦੋਂ ਵੀ ਤੁਹਾਡੇ ਬੌਸ ਤੁਹਾਡੇ ਸਾਹਮਣੇ ਆਉਣ ਅਚਾਨਕ ਉਹਨਾਂ ਨੂੰ ਵੇਖ ਕੇ ਚੁੱਪ ਨਾ ਹੋਵੋ, ਬਲਕਿ ਬਹੁਤ ਹੀ ਸਹਿਜਤਾ ਨਾਲ ਉਹਨਾਂ ਨੂੰ ਸਮੇਂ ਅਨੁਸਾਰ ਉਹਨਾਂ ਨੂੰ ਸੰਬੋਧਨ ਕਰੋ ਅਤੇ ਕਿਸੇ ਵੀ ਵਿਸ਼ੇ ਤੇ ਉਹਨਾਂ ਨਾਲ ਗੱਲ ਕਰੋ ਜਿਵੇਂ ਅੱਜ ਦੀ ਇਹ ਖ਼ਬਰ ਵੇਖੀ ਨੇਤਾ ਕੀਵੇ ਇੱਕ-ਦੂਜੇ ਦੀ ਪੋਲ ਖੋਲ੍ਹ ਰਹੇ ਹਨ ਮਤਲਬ ਕਿਸੇ ਵੀ ਸਮਾਨ ਵਿਸ਼ੇ ਤੇ, ਪਰ ਸਮੇਂ ਦਾ ਧਿਆਨ ਰੱਖੋ। ਇਹ ਵੇਖੋ ਕਿ ਉਹ ਗੱਲ ਕਰਨ ਲਈ ਸਹੀਂ ਸਮਾਂ ਹੈ ਜਾਂ ਨਹੀਂ।

ਇਸ ਤਰ੍ਹਾਂ ਤੁਸੀਂ ਸਹੀਂ ਤਰੀਕੇ ਨਾਲ ਮਰਯਾਦਾ ਵਿੱਚ ਰਹਿ ਕੇ ਆਪਣੀ ਗੱਲ ਨੂੰ ਸਹਿਜਤਾ ਨਾਲ ਬੋਲੋ ਅਤੇ ਵੇਖੋ ਸੁਣਨ ਵਾਲਾ ਤੁਹਾਡੇ ਤੋਂ ਕਿੰਨ੍ਹਾ ਪ੍ਰਭਾਵਿਤ ਹੁੰਦਾ ਹੈ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ