ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਜਿਸ ਤਰ੍ਹਾਂ ਸਾਡੇ ਸ਼ਰੀਰ ਦੇ ਦੂਜੇ ਅੰਗਾ ਨੂੰ ਦੇਖਭਾਲ ਦੀ ਲੋੜ ਹੈ ਉਸ ਤਰ੍ਹਾਂ ਹੀ ਸਾਡੇ ਵਾਲਾਂ ਨੂੰ ਵੀ ਲੋੜ ਹੈ ਖਾਸ ਦੇਖ ਭਾਲ ਦੀ। ਵਾਲਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਵਾਲ ਰੁੱਖੇ ਹੋਣਾ, ਝੜਣਾ ਅਤੇ ਸਿੱਕਰੀ ਇਹ ਅੱਜਕਲ੍ਹ ਆਮ ਸਮੱਸਿਆ ਹੈ।
ਇਹਨਾਂ ਸਮੱਸਿਆਵਾਂ ਦੇ ਕਾਰਨ ਤੁਹਾਡੀ ਖੂਬਸੂਰਤੀ ਵਿਗੜ ਜਾਂਦੀ ਹੈ। ਵਾਲ ਸੁੰਦਰਤਾ ਵਿੱਚ ਮਹੱਤਵਪੁਰਣ ਭੂਮਿਕਾ ਨਿਭਾਉਂਦੇ ਹਨ। ਤੁਹਾਨੂੰ ਲੋੜ ਹੈ ਥੋੜੀ ਦੇਖਭਾਲ ਕਰਨ ਦੀ। ਕੁੱਝ ਅਸਾਨ ਤਰੀਕਿਆਂ ਨਾਲ ਤੁਸੀਂ ਵਾਲਾਂ ਨੂੰ ਬਹੁਤ ਸੁੰਦਰ ਬਣਾ ਸਕਦੇ ਹੋ।
* ਸੁੱਕੇ ਆਂਵਲੇ ਦੇ ਚੂਰਣ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਉ ਅਤੇ ਅੱਧੇ ਘੰਟੇ ਲਈ ਵਾਲਾਂ ਤੇ ਲਗਾਉ। ਇਸ ਨਾਲ ਵਾਲ ਛੇਤੀ ਚਿੱਟੇ ਵੀ ਨਹੀਂ ਹੋਣਗੇ ਅਤੇ ਝੜਨਾ ਵੀ ਬੰਦ ਹੋ ਜਾਣਗੇ।
* ਇੱਕ ਚਮੱਚ ਆਂਵਲੇ ਦਾ ਚੂਰਣ ਰੋਜ ਰਾਤ ਨੂੰ ਸੋਣ ਤੋਂ ਪਹਿਲਾਂ ਪਾਣੀ ਨਾਲ ਲਉ ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਸਦਾ ਬਣੀ ਰਹੇਗੀ।
* ਅੰਬ ਦੀ ਗੁਠਲੀ ਨੂੰ ਆਂਵਲੇ ਦੇ ਰਸ ਵਿੱਚ ਪੀਸ ਲਉ ਇਸ ਨੂੰ ਵਾਲਾਂ ਤੇ ਲਗਾਉਣ ਨਾਲ ਵਾਲ ਸੰਘਣੇ ਹੋ ਜਾਂਦੇ ਹਨ।
* ਨਿੰਬੂ ਦੇ ਰਸ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਵਾਲਾਂ ਦੀ ਜੜਾਂ ਵਿੱਚ ਲਗਾਉ ਇਸ ਨਾਲ ਵਾਲ ਝੜਨਾ ਬੰਦ ਹੋ ਜਾਣਗੇ।
* ਰੀਠੇ ਨੂੰ ਪੂਰੀ ਰਾਤ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਉਸ ਨੂੰ ਮਸਲ ਕੇ ਵਾਲਾਂ ਵਿੱਚ ਕੁੱਝ ਦੇਰ ਲਈ ਲਗਾਉ ਇਸ ਨਾਲ ਵਾਲਾਂ ਵਿੱਚ ਕਰ ਖਤਮ ਹੋ ਜਾਵੇਗੀ।
* ਆਂਵਲਾ, ਹਰੜ ਅਤੇ ਬਹੇੜਾ ਦਾ ਚੂਰਣ ਪੀਸ ਕੇ ਚੂਰਣ ਤਿਆਰ ਕਰ ਕੇ ਇਹਨਾਂ ਦੀ ਬਰਾਬਰ ਮਾਤਰਾ ਵਿੱਚ ਗੁੜ ਲੈ ਕੇ ਇਹਨਾਂ ਨੂੰ ਮਿਲਾ ਲਉ ਇਸ ਦੀ ਗੋਲੀ ਬਣਾ ਲਉ ਅਤੇ ਰੋਜ ਸਵੇਰੇ ਲਉ ਇਸ ਨਾਲ ਚਿੱਟੇ ਵਾਲ ਵੀ ਕਾਲੇ ਹੁੰਦੇ ਹਨ।
* ਕਕੜੀ ਦਾ ਗੁੱਦਾ ਗੰਜੇ ਸਿਰ ਤੇ ਲਗਾਉਣ ਨਾਲ ਵਾਲ ਆ ਜਾਂਦੇ ਹਨ।
* ਟਮਾਟਰ ਦੇ ਰਸ ਨਾਲ ਵਾਲ ਧੋਣ ਤੇ ਵਾਲ ਚਮਕਦਾਰ ਅਤੇ ਮਜਬੂਤ ਹੁੰਦੇ ਹਨ।
* ਨੀਮ ਦੀ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਨਾਲ ਸਿਰ ਧੋਣ ਨਾਲ ਵਾਲ ਝੜਦੇ ਨਹੀਂ ਹਨ।
* ਪਿਆਜ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਲਗਾਉਣ ਨਾਲ ਗੰਜੇ ਸਿਰ ਵਿੱਚ ਵੀ ਵਾਲ ਆ ਜਾਂਦੇ ਹਨ।
|