ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਸਾਨ ਫੈਸ ਪੈਕ  Search similar articles
ਤਵਚਾ ਨੂੰ ਪ੍ਰਕਰਤਿਕ ਨਮੀ ਪ੍ਰਦਾਨ ਕਰਨ ਲਈ ਤੁਹਾਡੇ ਘਰ ਵਿੱਚ ਹੀ ਬਹੁਤ ਕੁੱਝ ਹੈ, ਜੋ ਸਿਰਫ ਤੁਹਾਡੀ ਤਵਚਾ ਨੂੰ ਨਮੀ ਹੀ ਨਹੀਂ ਦੇਵੇਗਾ ਬਲਕਿ ਇੱਕ ਨਵੀਂ ਚਮਕ ਵੀ ਤੁਹਾਡੇ ਚਿਹਰੇ ਤੇ ਲੈ ਕੇ ਆਵੇਗਾ। ਬਸ ਫਿਰ ਦੇਰ ਕਿਉਂ ਦੇਖੋ ਤੁਹਾਡੀ ਰਸੋਈ ਵਿੱਚ ਹੀ ਬਹੁਤ ਕੁੱਝ ਹੈ ਜੋ ਤੁਹਾਡੀ ਤਵਚਾ ਲਈ ਉਪਯੋਗੀ ਹੈ।

ਚੰਦਨ ਦਾ ਪੈਕ - ਚੰਦਨ ਨੂੰ ਘਸਾ ਕੇ ਗੁਲਾਬ ਜਲ ਮਿਲਾ ਕੇ ਚਿਹਰੇ ਤੇ ਲਗਾਉ ਇਸ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ। ਗਰਮੀਆਂ ਵਿੱਚ ਇਹ ਪੈਕ ਬਹੁਤ ਫਾਇਦਾ ਕਰਦਾ ਹੈ।

ਦਹੀਂ ਦਾ ਪੈਕ - ਇੱਕ ਚਮੱਚ ਬੇਸਣ ਵਿੱਚ ਦਹੀ ਅਤੇ ਸ਼ਹਿਦ ਮਿਲਾ ਕੇ ਲਗਾਉਣ ਨਾਲ ਧੁੱਪ ਨਾਲ ਕਾਲੀ ਹੋਈ ਤਵਚਾ ਵਿੱਚ ਵੀ ਸਾਫ ਹੋ ਜਾਂਦੀ ਹੈ।

ਪੁਦੀਨੇ ਦਾ ਪੈਕ - ਪੁਦੀਨੇ ਦੀ ਪੱਤੀਆਂ ਨੂੰ ਪੀਸ ਕੇ ਚਿਹਰੇ ਤੇ ਕੁੱਝ ਦੇਰ ਲਈ ਚਿਹਰੇ ਤੇ ਲਗਾਉ ਇਸ ਨਾਲ ਦਾਗ ਸਾਫ ਹੁੰਦੇ ਹਨ ਅਤੇ ਗਰਮੀ ਨਹੀਂ ਲੱਗਦੀ।

ਮਾਹਾਂ ਦੀ ਦਾਲ ਦਾ ਪੈਕ- ਮਾਹਾਂ ਦੀ ਦਾਲ ਨੂੰ ਪੀਸ ਕੇ ਉਸ ਵਿੱਚ ਗੁਲਾਬ ਜਲ ਅਤੇ ਗਿਲਸਰੀਨ ਮਿਲਾ ਕੇ ਲਗਾਉਣ ਨਾਲ ਚਿਹਰਾ ਖਿੜ ਜਾਂਦਾ ਹੈ।

ਮੱਖਣ ਦਾ ਪੈਕ - ਮੱਖਣ ਵਿੱਚ ਪਾਣੀ ਮਿਲਾ ਕੇ ਕੁੱਝ ਦੇਰ ਲਈ ਚਿਹਰੇ ਤੇ ਲਗਾਉ ਇਸ ਨਾਲ ਤਵਚਾ ਤੇ ਲੂ ਦਾ ਅਸਰ ਨਹੀਂ ਹੁੰਦਾ।

ਖੀਰੇ ਦਾ ਪੈਕ- ਖੀਰੇ ਨੂੰ ਕੀਸ ਕੇ ਉਸ ਵਿੱਚ ਕੱਚਾ ਦੁੱਧ ਮਿਲਾ ਕੇ ਚਿਹਰੇ ਅਤੇ ਗਰਦਨ ਤੇ ਲਗਾਉਣ ਨਾਲ ਤਵਚਾ ਖਿੜ ਜਾਂਦੀ ਹੈ ਅਤੇ ਮੁਲਾਇਮ ਹੋ ਜਾਂਦੀ ਹੈ।

ਬੇਸਣ ਦਾ ਪੈਕ - ਬੇਸਣ ਵਿੱਚ ਹਲਦੀ, ਸ਼ਹਿਦ ਅਤੇ ਜੈਤੂਨ ਦਾ ਤੇਲ ਮਿਲਾ ਕੇ ਲਗਾਉਣ ਨਾਲ ਤਵਚਾ ਦਾ ਰੰਗ ਬਹੁਤ ਛੇਤੀ ਸਾਫ ਹੋ ਜਾਂਦਾ ਹੈ।

ਮੁਲਤਾਨੀ ਮਿੱਟੀ ਦਾ ਪੈਕ - ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਅਤੇ ਕਲੀਜਿੰਗ ਮਿਲਕ ਮਿਲਾ ਕੇ ਲਗਾਉਣ ਨਾਲ ਤਵਚਾ ਸਾਫ ਵੀ ਹੁੰਦੀ ਹੈ ਅਤੇ ਤਵਚਾ ਵਿਚੋ ਵਾਧੂ ਤੇਲ ਵੀ ਸਾਫ ਹੋ ਜਾਂਦਾ ਹੈ।

ਸੋਇਆਬੀਨ ਅਤੇ ਮਸੂਰ ਦਾਲ ਦਾ ਪੈਕ- ਸੋਇਆਬੀਨ ਅਤੇ ਦਾਲ ਨੂੰ ਰਾਤ ਭਰ ਭਿਉਂ ਕੇ ਰੱਖੋ ਸਵੇਰੇ ਪੀਸ ਕੇ ਇਸ ਵਿੱਚ ਕੱਚਾ ਦੁੱਧ ਅਤੇ ਬਾਦਾਮ ਰੋਗਨ ਮਿਲਾ ਕੇ ਲਗਾਉਣ ਨਾਲ ਤਵਚਾ ਬਹੁਤ ਸੁੰਦਰ ਹੋ ਜਾਵੇਗੀ।

ਹੋਰ ਵੀ
ਘਰ ਵਿੱਚ ਬਣਾਉ ਲੋਸ਼ਨ
ਗਰਮੀਆਂ ਵਿੱਚ ਬਦਲੋ ਮੇਕਅਪ ਦਾ ਅੰਦਾਜ
ਗਰਮੀ ਦੇ ਮੌਸਮ ਵਿੱਚ ਤਵਚਾ ਦੀ ਦੇਖਭਾਲ
ਜੈਤੂਨ ਦੇ ਤੇਲ ਦਾ ਕਮਾਲ
ਪ੍ਰੇਗਨੇਂਸੀ ਵਿੱਚ ਤਵਚਾ ਦੀ ਦੇਖਭਾਲ
ਤਵਚਾ ਦੇ ਅਨੁਸਾਰ ਮੇਕਅਪ