ਅੱਜ ਦੇ ਸਮੇਂ ਵਿੱਚ ਵਧਦੇ ਹੋਏ ਪ੍ਰਦੁਸ਼ਣ ਅਤੇ ਮਿੱਟੀ ਦੇ ਕਾਰਨ ਹਰ ਵਿਅਕਤੀ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਤੁਹਾਡੇ ਚਿਹਰੇ ਦੇ ਨਾਲ-ਨਾਲ ਤੁਹਾਡੇ ਵਾਲਾਂ ਨੂੰ ਵੀ ਵਿਸ਼ੇਸ਼ ਦੇਖਭਾਲ ਦੀ ਲੋੜ ਹੈ । ਵਾਲਾਂ ਦੀ ਸਹੀ ਦੇਖਭਾਲ ਲਈ ਸਭ ਤੋਂ ਵੱਧ ਉਪਯੋਗੀ ਹੁੰਦਾ ਹੈ ਹੇਅਰ ਕੰਡੀਸ਼ਨਰ ਇਸ ਨਾਲ ਵਾਲ ਮੁਲਾਇਮ ਅਤੇ ਚਮਕੀਲੇ ਬਣਦੇ ਹਨ।
ਹੇਅਰ ਕੰਡੀਸ਼ਨਰ ਵਾਲਾਂ ਦੀ ਸੁਰੱਖਿਆ ਕਰਦਾ ਹੈ। ਅੱਜਕਲ੍ਹ ਬਾਜਾਰ ਵਿੱਚ ਕਈ ਪ੍ਰਕਾਰ ਦੇ ਕੰਡੀਸ਼ਨਰ ਮੌਯੂਦ ਹਨ, ਪਰ ਜੇ ਤੁਸੀਂ ਚਾਹੁੰਦੇ ਹੋ ਘਰ ਵਿੱਚ ਕੰਡੀਸ਼ਨਰ ਬਣਾਉਣਾ ਤਾਂ ਇਹ ਵੀ ਕੋਈ ਔਖਾ ਕੰਮ ਨਹੀਂ ਹੈ।
* ਘਰ ਵਿੱਚ ਅੰਡਾ ਹੋਵੇ ਤਾਂ ਉਸ ਵਿੱਚ ਨਿੰਬੂ ਦਾ ਰਸ ਅਤੇ ਸਿਰਕਾ ਮਿਲਾ ਕੇ ਵਾਲਾਂ ਤੇ ਲਗਾਉ ਅਤੇ ਕੁੱਝ ਦੇਰ ਬਾਅਦ ਸਿਰ ਧੋ ਲਉ।
* ਜੇ ਤੁਸੀਂ ਅੰਡੇ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦੇ ਤਾਂ ਸਿਰਕਾ ਅਤੇ ਨਿੰਬੂ ਵੀ ਅਸਰਦਾਰ ਹੁੰਦਾ। ਨਿੰਬੂ ਅਤੇ ਸਿਰਕਾ ਮਿਲਾ ਕੇ ਇਸ ਪਾਣੀ ਨੂੰ ਸਿਰ ਧੋ ਕੇ ਆਖਰੀ ਵਿੱਚ ਸਿਰ ਤੇ ਪਾਉ ਤੇ ਫਿਰ ਦੂਜਾ ਪਾਣੀ ਪਾਉਣ ਦੀ ਲੋੜ ਨਹੀਂ ਹੈ।
* ਮਹਿੰਦੀ ਵਾਲਾਂ ਦੇ ਲਈ ਬਹੁਤ ਵਧੀਆ ਕੰਡੀਸ਼ਨਰ ਹੈ ਤੁਸੀਂ ਮਹਿੰਦੀ ਨੂੰ ਚਾਹ ਦੇ ਪਾਣੀ ਵਿੱਚ ਘੋਲ ਕੇ ਵਾਲਾਂ ਤੇ ਇੱਕ-ਦੋ ਘੰਟੇ ਲਗਾ ਕੇ ਰੱਖੋ ਫਿਰ ਸਿਰ ਧੋ ਲਉ।
* ਤਾਜੇ ਦਹੀ ਵਿੱਚ ਵੇਸਣ ਮਿਲਾ ਕੇ ਵਾਲਾਂ ਤੇ ਲਗਾਉ ਕੁੱਝ ਦੇਰ ਬਾਅਦ ਸਿਰ ਧੋ ਲਉ। ਇਸ ਨਾਲ ਵਾਲ ਮੁਲਾਇਮ ਹੋ ਜਾਣਗੇ।
ਇਸ ਤਰ੍ਹਾਂ ਤਿਆਰ ਹੋ ਗਿਆ ਘਰ ਵਿੱਚ ਹੀ ਬਹੁਤ ਵਧੀਆ ਕੰਡੀਸ਼ਨਰ। ਇਹਨਾਂ ਦੇ ਪ੍ਰਯੋਗ ਨਾਲ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ ਆਪਣੇ ਵਾਲਾਂ ਸੁੰਦਰ ਤੇ ਚਮਕਦਾਰ।
|