ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਰਮੀਆਂ ਦੀ ਦਸਤਕ ਨੂੰ ਕਰੋ ਠੰਡਾ
ਗਰਮੀ ਦੀ ਰੁੱਤ ਨੇ ਦਸਤਕ ਦੇ ਦਿੱਤੀ ਹੈ। ਇਸ ਰੁੱਤ ਵਿੱਚ ਸੂਰਜ ਦੀਆਂ ਤੇਜ ਕਿਰਨਾਂ ਨਾਲ ਮਨੁੱਖ ਹੀ ਨਹੀਂ ਬਲਕਿ ਸਾਰੇ ਜੀਵ-ਜੰਤੂ, ਬਨਸਪਤੀਆਂ, ਨਦੀ, ਤਾਲਾਬ, ਖੂਹ ਆਦਿ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿੰਦੇ।

ਖਾਸ ਕਰ ਕੇ ਅਪ੍ਰੈਲ, ਮਈ ਅਤੇ ਜੂਨ ਦੀ ਗਰਮੀ ਵਿਅਕਤੀ ਨੂੰ ਅਧਿਕ ਤੰਗ ਕਰਦੀ ਹੈ ਜਿਸ ਤੋਂ ਬਚਣ ਦੇ ਉਪਾਅ ਸਾਨੂੰ ਕਰਨੇ ਬਹੁਤ ਜਰੂਰੀ ਹਨ। ਆਉ ਤੁਸੀਂ ਅਤੇ ਅਸੀਂ ਨਿਮਨ ਉਪਾਅ ਅਪਣਾ ਕੇ ਕਾਫੀ ਹੱਦ ਤੱਕ ਗਰਮੀ ਦੀ ਦਸਤਕ ਤੋਂ ਬਚ ਸਕਦੇ ਹਾਂ।

* ਇਸ ਮੌਸਮ ਵਿੱਚ ਤੇਜ ਅਤੇ ਝੁਲਸਾ ਦੇਣ ਵਾਲੀ ਗਰਮ ਹਵਾ ਚੱਲਦੀ ਹੈ। ਇਸ ਤੋਂ ਬਚਣ ਲਈ ਜਦੋਂ ਵੀ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਇੱਕ ਗਿਲਾਸ ਠੰਡਾ ਪਾਣੀ ਪੀ ਕੇ ਹੀ ਨਿੱਕਲੋ। ਚੱਲਦੇ ਸਮੇਂ ਇੱਕ ਪਿਆਜ ਵੀ ਜੇਬ ਵਿੱਚ ਰੱਖ ਲਉ ਤਾਂ ਲੂ ਲੱਗਣ ਤੋਂ ਬਚਿਆ ਜਾ ਸਕਦਾ ਹੈ।

* ਦਿਨ ਵਿੱਚ ਘੱਟ ਤੋਂ ਘੱਟ 10 ਤੋਂ 15 ਗਿਲਾਸ ਪਾਣੀ ਜਰੂਰ ਪੀਉ। ਪਾਣੀ ਪੀਣ ਵਿੱਚ ਅਣਗਹਿਲੀ ਨਹੀਂ ਵਰਤੋ, ਕਿਉਂਕਿ ਇਸ ਮੌਸਮ ਵਿੱਚ ਸਾਡੇ ਸਰੀਰ ਦਾ ਪਾਣੀ ਪਸੀਨੇ ਦੇ ਰਾਹੀਂ ਵਹਿ ਜਾਂਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਪਾਣੀ ਦਾ ਜਿਆਦਾ ਉਪਯੋਗ ਜਰੂਰੀ ਹੈ।

* ਇਸ ਰੁੱਤ ਵਿੱਚ ਸਾਡੀ ਪਾਚਨ ਸ਼ਕਤੀ ਅਕਸਰ ਕਮਜੋਰ ਹੋ ਜਾਂਦੀ ਹੈ। ਪਾਚਨ ਸ਼ਕਤੀ ਠੀਕ ਤਰ੍ਹਾਂ ਕੰਮ ਕਰੇ, ਇਸਦੇ ਲਈ ਤੇਜ ਮਿਰਚ-ਮਸਾਲੇਦਾਰ, ਤਲੇ ਹੋਏ ਅਤੇ ਭਾਰੇ ਭੋਜਨ ਪਦਾਰਥਾਂ ਤੋਂ ਜਿੱਥੇ ਤੱਕ ਹੋ ਸਕੇ ਪ੍ਰਹੇਜ਼ ਕਰੋ। ਭੁੱਖ ਤੋਂ ਦੋ ਰੋਟੀ ਘੱਟ ਖਾਉ ਅਤੇ ਪਾਣੀ ਦਾ ਉਪਯੋਗ ਜਿਆਦਾ ਕਰੋ।

* ਤੇਜ ਧੁੱਪ ਵਿੱਚ ਬਚਾ ਕਰਕੇ ਹੀ ਘਰ ਤੋਂ ਨਿੱਕਲੋ। ਵਿਸ਼ੇਸ਼ ਕਰ ਕੇ ਸਿਰ ਅਤੇ ਤਵਚਾ ਨੂੰ ਕਿਸੇ ਵੀ ਤਰ੍ਹਾਂ ਬਚਾਉ। ਇਸਦੇ ਲਈ ਟੋਪੀ, ਸਕਾਰਫ ਜਾਂ ਗਲਬਸ ਦਾ ਪ੍ਰਯੋਗ ਕਰੋ।

* ਸੂਰਜ ਦੀ ਤੇਜ ਧੁੱਪ ਤੋਂ ਅੱਖਾਂ ਨੂੰ ਬਚਾਉਣ ਲਈ ਗਹਿਰੇ ਰੰਗ ਦੇ ਜਾਂ ਸਨਗਲਾਸ ਚਸ਼ਮੇ ਦਾ ਪ੍ਰਯੋਗ ਕਰੋ। ਚੰਗੀ ਕਿਸਮ ਦਾ ਸਨਸਕ੍ਰੀਨ ਲੋਸ਼ਨ ਜਰੂਰ ਪ੍ਰਯੋਗ ਕਰੋ।

* ਸਵੇਰੇ ਜਲਦੀ ਉੱਠ ਕੇ ਤਾਜੀ ਹਵਾ ਦਾ ਸੇਵਨ ਜਰੂਰ ਕਰੋ।

* ਗਰਮੀ ਦੇ ਮੌਸਮ ਵਿੱਚ ਸੂਤੀ ਵਸਤਰ ਹੀ ਪਹਿਨੋ, ਕਿਉਂਕਿ ਸੂਤੀ ਵਸਤਰ ਪਸੀਨਾ ਸੋਖਣ ਵਿੱਚ ਵਧੀਆ ਰਹਿੰਦੇ ਹਨ। ਜਿੱਥੇ ਤੱਕ ਹੋ ਸਕੇ, ਠੰਡੇ ਪਾਣੀ ਨਾਲ ਹੀ ਇਸ਼ਨਾਨ ਕਰੋ।

ਕਿਹਾ ਵੀ ਗਿਆ ਹੈ ਕਿ ਸਵਾਸਥ ਹੀ ਜੀਵਨ ਹੈ ਅਤੇ ਸਵਾਸਥ ਹੀ ਧੰਨ ਹੈ। ਜੇਕਰ ਤੁਸੀਂ ਆਪਣੇ ਖਾਣ-ਪੀਣ, ਰਹਿਣ-ਸਹਿਣ ਤੇ ਇਸ ਮੌਸਮ ਵਿੱਚ ਧਿਆਨ ਰੱਖੋਗੇ ਤਾਂ ਗਰਮੀ ਨੂੰ ਰਫੂਚੱਕਰ ਕਰ ਸਕਦੇ ਹੋ।
ਹੋਰ ਵੀ
ਬਰਸਾਤ ਦਾ ਮੌਸਮ ਅਤੇ ਵਾਲ
ਘਰ ਵਿੱਚ ਕਰੋ ਚਿਹਰੇ ਦੀ ਦੇਖਭਾਲ
ਘਰ ਵਿੱਚ ਕਰੋ ਫੈਸ਼ੀਅਲ
ਵਜਨ ਨਾ ਵੱਧਣ ਦਿਉ
ਸੁੰਦਰਤਾ ਦੇ ਲਈ ਉਪਯੋਗੀ ਦਹੀ
ਵਿਟਾਮਿਨ "ਸੀ" ਸਵਸਥ ਤਵਚਾ ਦੇ ਲਈ