ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਰਸਾਤ ਦਾ ਮੌਸਮ ਅਤੇ ਵਾਲ
ਬਰਸਾਤ ਦੇ ਦਿਨ ਅਤੇ ਵਾਲਾ ਦੀ ਦੇਖਭਾਲ ਬਹੁਤ ਕਠਿਨ ਕੰਮ ਹੈ. ਮੌਸਮ ਦੀ ਨਮੀ ਦੇ ਕਾਰਣ ਵਾਲਾਂ ਤੇ ਬਹੁਤ ਅਸਰ ਪੈਂਦਾ ਹੈ. ਇਸ ਮੌਸਮ ਵਿੱਚ ਵਾਲਾਂ ਵਿੱਚ ਚਿਪਚਿਪਾਪਣ ਵੀ ਜਿਆਦਾ ਆ ਜਾਂਦਾ ਹੈ. ਚਿਪਚਿਪੇ ਵਾਲਾਂ ਨੂੰ ਸਦਾ ਸਾਫ ਅਤੇ ਖਿਲਾ ਹੋਇਆ ਰੱਖਣਾ ਸਭ ਤੋਂ ਵੱਡੀ ਚਿੰਤਾ ਹੈ.

ਬਰਸਾਤ ਵਿੱਚ ਵਾਲ ਬਹੁਤ ਜਲਦੀ ਖਰਾਬ ਹੋ ਜਾਂਦੇ ਹਨ ਇਸ ਲਈ ਉਹਨਾਂ ਨੂੰ ਹਫਤੇ ਵਿੱਚ ਤਿੰਨ ਵਾਰ ਧੋ ਲੈਣਾ ਚਾਹੀਦਾ ਹੈ. ਕਈ ਲੋਕ ਸੋਚਦੇ ਹਨ ਕਿ ਵਾਰ ਵਾਰ ਵਾਲ ਧੋਣ ਨਾਲ ਵਾਲ ਖਰਾਬ ਹੋ ਜਾਂਦੇ ਹਨ ਜਾਂ ਚਿੱਟੇ ਹੋ ਜਾਂਦੇ ਹਨ. ਜਦਕਿ ਸਾਫ ਵਾਲ ਸਦਾ ਚੰਗੇ ਲਗਦੇ ਹਨ ਅਤੇ ਸਿਰ ਵਿੱਚ ਕਿਸੀ ਬਿਮਾਰੀ ਦਾ ਖਤਰਾ ਨਹੀਂ ਰਹਿੰਦਾ.

ਬਰਸਾਤ ਵਿੱਚ ਵਾਲਾ ਦੀ ਜੜਾਂ ਕਮਜੋਰ ਹੋ ਜਾਂਦੀ ਹੈ ਇਸ ਲਈ ਮੌਸਮ ਵਿੱਚ ਵਾਲ ਜਿਆਦਾ ਝੜਦੇ ਹਨ. ਗੀਲੇ ਵਾਲਾਂ ਵਿੱਚ ਕੰਘੀ ਨਾ ਕਰੋ. ਵਾਲਾ ਦੀ ਸਫਾਈ ਰੱਖੋ ਤਾਂ ਕਿ ਕੋਈ ਇਨਫੇਕਸ਼ਨ ਨਾ ਹੋਵੇ. ਇਸ ਮੌਸਮ ਵਿੱਚ ਇਨਫੇਕਸ਼ਨ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ.

ਗੀਲੇ ਵਾਲਾਂ ਨਾ ਬੰਨੋ. ਹਮੇਸ਼ਾ ਵਾਲਾਂ ਨੂੰ ਚੰਗੀ ਤਰ੍ਹਾਂ ਸੁਖਾ ਕੇ ਕੁੱਝ ਸਮੇਂ ਦੇ ਲਈ ਖੁਲਾ ਛੱਡੋ ਹਵਾ ਵਿੱਚ ਫਿਰ ਹੀ ਬੰਨੋ. ਜਿੱਥੇ ਤੱਕ ਹੋਵੇ ਵਾਲਾਂ ਨੂੰ ਪ੍ਰਕ੍ਰਿਤਿਕ ਰੂਪ ਨਾਲ ਹੀ ਸੁਖਾਵੋ. ਜੇ ਡ੍ਰਾਯਰ ਦਾ ਉਪਯੋਗ ਕਰਨਾ ਵੀ ਹੈ ਤਾਂ ਉਸ ਨੂੰ ਹਾਈ ਤੇ ਨਾ ਰੱਖ ਕੇ ਮਿਡਿਲ ਜਾਂ ਲੋ ਤੇ ਰੱਖੋ . ਡ੍ਰਾਯਰ ਦਾ ਉਪਯੋਗ ਵਾਲਾਂ ਦੀ ਜੜਾਂ ਨੂੰ ਕਮਜੋਰ ਬਣਾ ਦਿੰਦਾ ਹੈ.

ਵਾਲਾਂ ਨੂੰ ਧੋਣੇ ਦੇ ਲਈ ਸ਼ਿਕਾਕਾਈ ਅਤੇ ਆਂਵਲੇ ਦਾ ਪਾਉਡਰ ਸਭ ਤੋਂ ਵਧੀਆ ਹੈ. ਸਾਬਤ ਸ਼ਿਕਾਕਾਈ ਅਤੇ ਰੀਠੇ ਨੂੰ ਰਾਤ ਨੂੰ ਪਾਣੀ ਵਿੱਚ ਗਲਾ ਕੇ ਸਵੇਰੇ ਚੰਗੀ ਤਰ੍ਹਾਂ ਮਸਲ ਕੇ ਉਸ ਨਾਲ ਵਾਲ ਧੋ ਲਓ. ਬਰਸਾਤ ਵਿੱਚ ਅਸੀਂ ਮਹਿੰਦੀ ਵੀ ਨਹੀਂ ਲਗਾਉਂਦੇ ਇਹ ਸੋਚ ਕੇ ਕਿ ਉਸ ਨਾਲ ਸਰਦੀ ਨਾ ਹੋ ਜਾਵੇ. ਤੁਸੀਂ ਮਹਿੰਦੀ ਘੋਲਦੇ ਸਮੇਂ ਚਾਹ ਦੇ ਪਾਣੀ ਵਿੱਚ ਲੌਂਗ ਪਾ ਲਓ ਤਾਂ ਸਰਦੀ ਨਹੀਂ ਹੋਵੇਗੀ.

ਰਾਤ ਭਰ ਮਹਿੰਦੀ ਲਗਾ ਕੇ ਸੋਣ ਦੀ ਥਾਂ ਤੇ ਦਿਨ ਵਿੱਚ ਦੋ ਘੰਟੇ ਮਹਿੰਦੀ ਲਗਾ ਕੇ ਫਿਰ ਸਿਰ ਧੋ ਲਉ. ਜੇ ਤੁਹਾਡੇ ਵਾਲ ਜਿਆਦਾ ਚਿਕਣੇ ਹਨ ਤਾਂ ਤੁਸੀਂ ਸਿਰ ਦੀ ਮਾਲਿਸ਼ ਨਾ ਕਰੋ. ਇਸ ਨਾਲ ਤੇਲ ਗ੍ਰੰਥੀਆਂ ਸਕ੍ਰਿਅ ਹੋ ਜਾਂਦੀ ਹੈ. ਸਿਰ ਨੂੰ ਗਰਮ ਪਾਣੀ ਦੀ ਥਾਂ ਤੇ ਠੰਡੇ ਪਾਣੀ ਨਾਲ ਧੋਵੋ. ਬਰਸਾਤ ਵਿੱਚ ਜੇ ਸਿਰ ਭਿੱਜ ਗਿਆ ਹੈ ਤਾਂ ਅਗਲੇ ਦਿਨ ਤੇਲ ਲਗਾ ਕੇ ਸਿਰ ਦੋ ਲਵੋ ਕਦੀ ਕਦੀ ਬਰਸਾਤ ਦੇ ਪਾਣੀ ਨਾਲ ਵਾਲਾਂ ਵਿੱਚ ਇਨਫੇਕਸ਼ਨ ਹੋ ਜਾਂਦਾ ਹੈ.
ਹੋਰ ਵੀ
ਘਰ ਵਿੱਚ ਕਰੋ ਚਿਹਰੇ ਦੀ ਦੇਖਭਾਲ
ਘਰ ਵਿੱਚ ਕਰੋ ਫੈਸ਼ੀਅਲ
ਵਜਨ ਨਾ ਵੱਧਣ ਦਿਉ
ਸੁੰਦਰਤਾ ਦੇ ਲਈ ਉਪਯੋਗੀ ਦਹੀ
ਵਿਟਾਮਿਨ "ਸੀ" ਸਵਸਥ ਤਵਚਾ ਦੇ ਲਈ
ਫੁੱਲਾਂ ਤੋਂ ਵੀ ਨਾਜੁਕ ਹੱਥ