ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਘਰ ਵਿੱਚ ਕਰੋ ਫੈਸ਼ੀਅਲ
ਕਈ ਵਾਰ ਸਾਨੂੰ ਸਾਡੇ ਕੰਮਾ ਦੇ ਕਾਰਣ ਬਾਹਰ ਜਾ ਕੇ ਫੈਸ਼ੀਅਲ ਕਰਾਉਣ ਦਾ ਸਮਾਂ ਹੀ ਨਹੀਂ ਮਿਲਦਾ, ਪਰ ਘਰ ਵਿੱਚ ਅਸਾਨੀ ਨਾਲ ਮਿਲਨ ਵਾਲੀ ਕੁੱਝ ਚੀਜਾਂ ਨਾਲ ਅਸੀਂ ਘਰ ਵਿੱਚ ਹੀ ਫੈਸ਼ੀਅਲ ਕਰ ਸਕਦੇ ਹਾ।ਇਸ ਦੇ ਲਈ ਸਭ ਤੋਂ ਪਹਿਲਾਂ ਚਿਹਰੇ ਦੀ ਤਵਚਾ ਨੂੰ ਕਲੀਜਿੰਗ ਮਿਲਕ ਨਾਲ ਸਾਫ ਕਰੋ ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਵੋ।

ਹੁਣ ਬਰਾਬਰ ਮਾਤਰਾ ਵਿੱਚ ਗਿਲਸਰੀਨ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ਦੀ ਹਲਕੀ ਮਾਲੀਸ਼ ਕਰ। ਗਰਦਨ ਤੇ ਹੱਥ ਨੂੰ ਥੋੜਾ ਦਬਾ ਕੇ ਉੱਪਰ ਦੇ ਵੱਲ ਚਲਾਉ। ਠੋਡੀ ਦੀ ਮਾਲਿਸ਼ ਹੱਥਾਂ ਨੂੰ ਬਾਹਰ ਲੈ ਜਾਂਦੇ ਹੋਏ ਕਰ। ਗੱਲਾਂ ਤੇ ਗੋਲੀਈ ਵਿੱਚ ਹੱਥ ਘੁਮਾ ਕੇ ਮਾਲਿਸ਼ ਕਰੋ।

* ਅੱਖਾਂ ਦੀ ਕੋਮਲਤਾ ਦਾ ਧਿਆਨ ਰੱਖਦੇ ਹੋਏ ਉਂਗਲੀਆਂ ਨੂੰ ਇਸ ਤਰ੍ਹਾਂ ਘੁਮਾਉ ਕਿ ਗਿਲਸਰੀਨ ਅੱਖਾਂ ਵਿੱਚ ਨਾ ਚਲਾ ਜਾਏ। ਅੱਖਾਂ ਵਿੱਚ ਜਾਣ ਨਾਲ ਅੱਖਾਂ ਵਿੱਚ ਜਲਨ ਪੈਦਾ ਹੋਵੇਗੀ।

* ਗਿਲਸਰੀਨ ਦੀ ਮਾਲਿਸ਼ ਨਾਲ ਬੁੱਲ ਸੁੱਕਦੇ ਨਹੀਂ ਹਨ, ਅਤੇ ਇਸ ਨਾਲ ਫਟੇ ਬੁੱਲਾਂ ਵਿੱਚ ਵੀ ਆਰਮ ਮਿਲਦਾ ਹੈ ਅਤੇ ਉਹ ਠੀਕ ਹੋ ਜਾਂਦੇ ਹਨ। ਬੁੱਲਾਂ ਦੀ ਮਾਲਿਸ਼ ਇੱਕ ਵਾਰ ਖੱਬੇ ਪਾਸੇ ਤੋਂ ਕਰੋ ਅਤੇ ਇੱਕ ਵਾਰ ਸੱਜੇ ਪਾਸੇ ਤੋਂ।

* ਜੇ ਠੰਡ ਦੇ ਦਿਨਾਂ ਵਿੱਚ ਤੁਸੀਂ ਕੇਵਲ ਗਿਲਸਰੀਨ ਗੁਲਾਬਜਲ ਨਾਲ ਹੀ ਮਾਲਿਸ਼ ਕਰੋ ਤਾਂ ਚਿਹਰੇ ਤੇ ਬਹੁਤ ਚਮਕ ਆ ਜਾਂਦੀ ਹੈ।

* ਮਸਾਜ ਦੇ ਬਾਅਦ ਲਾਲ ਚੰਦਨ ਅਤੇ ਮਲਾਈ ਨੂੰ ਮਿਲਾ ਕੇ ਪੇਸਟ ਬਣਾ ਕੇ ਥੱਲੇ ਤੋਂ ਉੱਤੇ ਗੋਲਾਈ ਵਿੱਚ ਲੈ ਕੇ ਲਗਾਉ। 15-20 ਮਿੰਟਾ ਬਾਅਦ ਧੋ ਲਉ।

* ਜੇ ਤੁਹਾਡੀ ਤਵਚਾ ਡਰਾਏ ਹੈ ਤਾਂ ਬਾਦਾਮ ਦੇ ਤੇਲ ਵਿੱਚ ਨਿੰਬੂ ਦਾ ਰਸ ਅਤੇ ਚੰਦਨ ਪਾਉਡਰ ਮਿਲਾ ਕੇ ਲਗਾਉ। 10 ਮਿੰਟ ਬਾਅਦ ਹੱਥਾਂ ਨਾਲ ਰਗੜ ਕੇ ਕੱਢ ਲਉ ਅਤੇ ਹਲਕੇ ਗਰਮ ਪਾਣੀ ਨਾਲ ਧੋ ਲਉ।

* ਜੇ ਤੁਸੀਂ ਵੱਧ ਸਮੇਂ ਤਕ ਧੁੱਪ ਵਿੱਚ ਰਹਿੰਦੇ ਹੋ ਤਾਂ ਕੱਚੇ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉ ਇਸ ਨਾਲ ਤਵਚਾ ਦਾ ਰੰਗ ਸਾਫ ਹੁੰਦਾ ਹੈ।

* ਜੇ ਤੁਹਾਨੂੰ ਮਸਾਜ ਕਰਨ ਦਾ ਸਮਾਂ ਨਹੀਂ ਹੈ ਤਾਂ ਬਾਦਾਮ, ਜੈਤੂਨ, ਤਿੱਲ ਦੇ ਤੇਲ ਨਾਲ ਮਸਾਜ ਕਰ ਕੇ ਕੁੱਝ ਸਮੇ ਬਾਅਦ ਮੂੰਹ ਧੋ ਲਵੋ।

ਇਸ ਤਰ੍ਹਾਂ ਤੁਸੀਂ ਬਹੁਤ ਹੀ ਅਸਾਨੀ ਨਾਲ ਘਰ ਵਿੱਚ ਹੀ ਆਪਣੀ ਤਵਚਾ ਦੀ ਦੇਖਭਾਲ ਨਾਲ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਚਿਹਰਾ ਚਮਕ ਜਾਏਗਾ ਅਤੇ ਤੁਹਾਨੂੰ ਇਸ ਦੇ ਲਈ ਬਾਹਰ ਜਾਉਣ ਦੀ ਵੀ ਲੌੜ ਨਹੀਂ ਪਵੇਗੀ।
ਹੋਰ ਵੀ
ਵਜਨ ਨਾ ਵੱਧਣ ਦਿਉ
ਸੁੰਦਰਤਾ ਦੇ ਲਈ ਉਪਯੋਗੀ ਦਹੀ
ਵਿਟਾਮਿਨ "ਸੀ" ਸਵਸਥ ਤਵਚਾ ਦੇ ਲਈ
ਫੁੱਲਾਂ ਤੋਂ ਵੀ ਨਾਜੁਕ ਹੱਥ
ਅੱਖਾਂ ਦੇ ਕਾਲੇ ਘੇਰੇ ਦੇ
ਸਜਾਓ ਮੰਨਪਸੰਦ ਨਹੂੰ