ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁੰਦਰਤਾ ਦੇ ਲਈ ਉਪਯੋਗੀ ਦਹੀ
ਦਹੀ ਦਾ ਸਵਾਸਥ ਦੇ ਨਾਲ ਨਾਲ ਸੁੰਦਰਤਾ ਵਧਾਉਣ ਦੇ ਲਈ ਮਹੱਤਵਪੁਰਣ ਸਥਾਨ ਹੈ. ਇਹ ਇਕ ਵਧਿਆ, ਸਸਤਾ ਅਤੇ ਅਸਾਨੀ ਨਾਲ ਉਪਲਬਧ ਹੋਣ ਵਾਲਾ ਤੱਤ ਹੈ, ਜੋ ਅਸਾਨੀ ਨਾਲ ਹਰ ਘਰ ਵਿੱਚ ਪਾਇਆ ਜਾਂਦਾ ਹੈ. ਦਹੀ ਚਿਹਰੇ, ਗਰਦਨ ਅਤੇ ਹੱਥਾਂ ਦੀ ਸੁੰਦਰਤਾ ਤਾਂ ਵਧਾਉਂਦਾ ਹੀ ਹੈ, ਨਾਲ ਹੀ ਇਹ ਵਾਲਾਂ ਨੂੰ ਵੀ ਪੋਸ਼ਣ ਦੇਣ ਵਿੱਚ ਵੀ ਬਹੁਤ ਸਹਾਯਕ ਹੈ.

ਵੱਖ ਵੱਖ ਰੰਗਾ ਦਾ ਉਪਯੋਗ ਕਰਨ ਨਾਲ ਵਾਲਾਂ ਦੀ ਚਮਕ ਘੱਟ ਹੋ ਗਈ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਦਹੀ ਵਿੱਚ ਬੇਸਨ ਘੋਲ ਕੇ ਵਾਲਾਂ ਦੀ ਜੜਾਂ ਵਿੱਚ ਲਗਾਉ ਅਤੇ ਇੱਕ ਘੰਟੇ ਬਾਅਦ ਸਿਰ ਧੋ ਲਵੋ. ਇਸ ਨਾਲ ਵਾਲਾਂ ਦੀ ਚਮਕ ਵੱਧ ਜਾਵੇਗੀ.

ਜੇ ਵਾਲਾਂ ਵਿੱਚ ਸਿਕਰੀ ਹੈ ਤਾਂ ਦਹੀ ਵਿੱਚ ਕਾਲੀ ਮਿਰਚ ਪੀਸ ਕੇ ਮਿਲਾ ਲਵੋ ਇਸ ਨੂੰ ਹਫਤੇ ਵਿੱਚ ਦੋ ਵਾਰ ਲਗਾਓ. ਇਸ ਨਾਲ ਵਾਲ ਨਰਮ ਹੋਣਗੇ ਅਤੇ ਕਾਲੇ, ਲੰਬੇ ਘਨੇ ਹੋਣਗੇ.

ਜੇ ਆਪ ਨੂੰ ਮੁਹਾਸੇ ਦੀ ਸਮੱਸਿਆ ਹੈ ਤਾਂ ਚਿਹਰੇ ਤੇ ਖੱਟਾ ਦਹੀ ਲਗਾਵੋ ਸੁੱਕ ਜਾਣ ਤੇ ਧੋ ਲਵੋ. ਕੁੱਝ ਹੀ ਦਿਨਾਂ ਵਿੱਚ ਬਹੁਤ ਲਾਭ ਹੋਵੇਗਾ.

ਜੇ ਗਰਦਨ ਤੇ ਕਾਲਾਪਨ ਜਮ ਗਿਆ ਹੈ ਤਾਂ ਨਹਾਉਂਦੇ ਸਮੇਂ ਗਰਦਨ ਤੇ ਦਹੀ ਨਾਲ ਮਾਲਿਸ਼ ਕਰੋ ਅਤੇ ਧੋ ਲਵੋ. ਜੇ ਵਾਲ ਝੜ ਰਹੇ ਹਨ ਤਾਂ ਦਹੀ ਵਿੱਚ ਮੁਲਤਾਨੀ ਮਿੱਟੀ, ਸ਼ਿਕਾਕਾਈ ਪਾਉਡਰ ਨਿੰਬੂ ਦਾ ਰਸ ਮਿਲਾ ਕੇ ਰਾਤ ਭਰ ਰੱਖੋ ਸਵੇਰੇ ਵਾਲਾਂ ਵਿੱਚ ਲਗਾਵੋ ਅਤੇ ਇੱਕ ਘੰਟੇ ਬਾਅਦ ਧੋ ਲਓ.

ਵੱਡੀ ਉਮਰ ਵਿੱਚ ਚਿਹਰੇ ਦੀ ਤਵਚਾ ਰੁੱਖੀ ਹੋ ਜਾਂਦੀ ਹੈ. ਦਹੀ ਵਿੱਚ ਚੋਕਰ ਅਤੇ ਥੋੜਾ ਸਰਸੋ ਦਾ ਤੇਲ ਮਿਲਾ ਕੇ ਲਗਾਓ ਕੁੱਝ ਦੇਰ ਬਾਅਦ ਧੋ ਲਓ. ਇਸ ਨਾਲ ਚਮਕ ਵਾਪਸ ਆ ਜਾਏਗੀ.

ਚਿਹਰੇ ਨੂੰ ਸਾਫ ਕਰਨ ਦੇ ਲਈ ਦਹੀ ਵਿੱਚ ਮੁਲਤਾਨੀ ਮਿੱਟੀ ਮਿਲਾ ਕੇ 20 ਮਿੰਟ ਦੇ ਲਈ ਚਿਹਰੇ ਤੇ ਲਗਵੋ ਫਿਰ ਠੰਡੇ ਪਾਣੀ ਨਾਲ ਮੂੰਹ ਧੋ ਲਵੋ.

ਦਹੀ ਵਿੱਚ ਬੇਸਨ ਅਤੇ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਚਿਹਰੇ ਤੋਂ ਵੱਧ ਚਿਕਨਾਈ ਖਤਮ ਹੋ ਜਾਂਦੀ ਹੈ. ਜੇ ਤੁਸੀਂ ਇਹਨਾਂ ਨੂੰ ਉਪਯੋਗ ਕਰੋਗੇ ਤਾਂ ਵਾਲ ਅਤੇ ਚਿਹਰੇ ਦੋਹਾਂ ਵਿੱਚ ਚਮਕ ਆ ਜਾਏਗੀ.



ਹੋਰ ਵੀ
ਵਿਟਾਮਿਨ "ਸੀ" ਸਵਸਥ ਤਵਚਾ ਦੇ ਲਈ
ਫੁੱਲਾਂ ਤੋਂ ਵੀ ਨਾਜੁਕ ਹੱਥ
ਅੱਖਾਂ ਦੇ ਕਾਲੇ ਘੇਰੇ ਦੇ
ਸਜਾਓ ਮੰਨਪਸੰਦ ਨਹੂੰ
ਠੰਡ ਵਿੱਚ ਖਿੜੀ- ਖਿੜੀ ਤਵਚਾ
ਕੀ ਹੈ ਥ੍ਰੇਡ ਲਿਫਟਿੰਗ