ਪੁਰਾਣੇ ਸਮੇਂ ਵਿੱਚ ਰਾਣੀਆਂ - ਮਹਾਰਾਣੀਆਂ ਗੁਲਾਬ ਦੀਆਂ ਪੱਤੀਆਂ ਅਤੇ ਸੁਗੰਧਿਤ ਉਬਟਨ ਲਗਾਉਣ ਦੀ ਪਰੰਪਰਾ ਹੋਵੇ ਜਾਂ ਫਿਰ ਅੱਜ ਤੋਂ 20-30 ਸਾਲ ਪਹਿਲਾ ਚਿਮਟਾ ਗਰਮ ਕਰਕੇ ਲੱਟਾਵਾਂ ਨੂੰ ਘੁੰਘਰਾਲਾ ਬਣਾਉਣ ਦੀ ਪਰੰਪਰਾ ਹੋਵੇ, ਔਰਤਾਂ ਸੁੰਦਰਤਾ ਲਈ ਨਿੱਤ ਨਵੇਂ ਆਯਾਮ ਤਲਾਸ਼ਦੀਆਂ ਹਨ.
ਭਾਵੇਂ ਉਹ ਭਿਵਿੰਨ ਹੇਅਰ ਸਟਾਇਲ ਹੋਣ, ਮੱਥੇ ਤੇ ਲੱਗਣ ਵਾਲੀ ਬਿੰਦੀਆਂ ਦੇ ਹਜ਼ਾਰਾਂ ਡਿਜਾਇਨ ਹੋਣ ਹਾਂ ਫਿਰ 'ਨਹੂੰਆਂ ਦੀ ਕਲਾ ਵਿੱਚ ਚਮਕਦੇ ਸਿਤਾਰੇ ਹੋਣ. ਵੱਖ- ਵੱਖ ਰੰਗਾਂ ਨਾਲ ਸਜਾਉਂਦੀਆਂ ਹਨ ਔਰਤਾਂ ਆਪਣੇ ਆਪ ਨੂੰ.
ਨੇਲ ਆਰਟ ਦਾ ਮਤਲਬ ਹੈ ਕਿ ਕੋਈ ਵੀ ਡੇਕੋਰੇਟਿਵ ਪਾਲਿਸ, ਪੇਂਟ ਜੋ ਨਹੂੰਆਂ ਤੇ ਲਗਾਈ ਜਾਵੇ. ਮੂਲ ਰੂਪ ਵਿੱਚ ਇਸਨੂੰ ਆਰਟੀਫਿਸ਼ਿਅਲ ਨੇਲ ਟੇਕਨੋਲਾਜੀ ਕਿਹਾ ਜਾਂਦਾ ਹੈ. ਇਸਦੀ ਸ਼ੁਰੂਆਤ ਅਮਰੀਕਾ ਵਿੱਚ ਲਗਭਗ 30 ਸਾਲ ਪਹਿਲਾਂ ਹੋਈ.
ਇਸ ਵਿੱਚ ਰੰਗ ਬਿਰੰਗੀ ਨੇਲ ਪਾਲਿਸ਼ ਤੋਂ ਲੈ ਕੇ ਛੋਟੇ ਛੋਟੇ ਸਿਤਾਰੇ, ਮੋਤੀ, ਨਗ ਅਤੇ ਫੁੱਲਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ. ਨੇਲ ਆਰਟ ਵੱਲ ਖਿਚਾਵ ਟੈਟੂ ਖਿਚਾਵ ਤੋਂ ਜ਼ਿਆਦਾ ਵੱਖ ਨਹੀਂ ਹੈ. ਇਸਦੇ ਲਈ ਵੀ ਪਾਰਲਸ ਵਿੱਚ ਵੱਖਰੇ ਅਤੇ ਮੱਹਤਵਪੂਰਨ ਸਥਾਨ ਹੋਣ ਲੱਗਾ ਹੈ.
ਲੋਕ ਵਧੀਆ ਭਾਅ ਦੇ ਕੇ ਨਹੂੰ ਨੂੰ ਰੰਗਵਾ ਅਤੇ ਸਜਵਾ ਦੋਵੇਂ ਹੀ ਕਰ ਰਹੇਂ ਹਨ. ਅੱਜ ਕੱਲ ਨਹੂੰਆਂ ਨੂੰ ਸਜਾਉਣ ਲਈ ਮਸ਼ੀਨਾ ਚੱਲ ਪਈਆਂ ਹਨ ਮਸ਼ੀਨ ਜੋ ਆਪਣੀ ਪਸੰਦ ਦਾ ਡਿਜਾਇਨ ਚੁਣੋ ਅਤੇ ਮਸ਼ੀਨ ਹੇਠ ਨਹੂੰ ਰੱਖ ,ਉਹ ਆਪਣੇ ਆਪ ਪ੍ਰਿੰਟ ਹੋ ਜਾਣਗੇ.
ਇਹੀ ਨਹੀਂ ਇਸ ਮਸ਼ੀਨ ਰਾਹੀਂ ਤੁਸੀਂ ਆਪਣੇ ਕਿਸੇ ਪਿਆਰੇ ਵਿਅਕਤੀ ਦੀ ਫੋਟੋ ਵੀ ਸਕੈਨ ਕਰਵਾ ਕੇ ਛੱਪਵਾ ਸਕਦੇ ਹਨ. ਇਸ ਤਰਾਂ ਬਹੁਤ ਸਾਰੀਆਂ ਕਲਪਨਾਸ਼ੀਲਤਾ ਦੇ ਨਾਲ ਛੋਟੇ ਨਹੂੰ ਤੇ ਕਲਪਨਾ ਦੀ ਵਰਤੋਂ ਕੀਤੀ ਜਾਂਦੀ ਹੈ.
ਇਥੋਂ ਤੱਕ ਕਿ ਨਹੂੰਆਂ ਵਿੱਚ ਨੱਥ ਵਰਗੀ ਚੀਜ ਵੀ ਪਾ ਲਈ ਜਾਂਦੀ ਹੈ. ਪਲੇਨ ਕਰੰਗ ਨਾਲ ਰੰਗੇ ਨਹੂੰਆਂ ਤੇ ਗੋਲਡਨ ਜਾਂ ਸਿਲਵਰ ਫੁੱਲਾਂ ਦੀ ਵਰਖਾ, ਜਾਂ ਛੋਟੇ ਸਿਤਾਰੇ, ਮੋਤਿਆਂ ਦੀ ਸਜਾਵਟ ਜਾਂ ਇਸ ਤਰਾਂ ਦਾ ਬਹੁਤ ਕੁੱਝ ਨਹੂਆਂ ਤੇ ਸਜਾਇਆ ਜਾਂਦਾ ਹੈ. ਚਾਹੇਂ ਸਾਰੇ ਨਹੂੰ ਤੇ ਇਕ ਡਿਜਾਇਨ ਛਪਵਾ ਲਵੋ ਜਾਂ ਫਿਰ ਵੱਖ- ਵੱਖ.
ਹੁਣ ਜ਼ੇਕਰ ਤੁਸੀਂ ਇਹ ਸੋਚ ਰਹੇਂ ਹੋ ਕਿ ਤੁਸੀਂ ਨਾਖੁਨ ਲੰਬੇ ਕਰਨ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ, ਤੁਸੀਂ ਆਰਟੀਫਿਸ਼ਿਅਲ ਨਹੂੰਆਂ ਦੀ ਵਰਤੋਂ ਵੀ ਕਰ ਸਕਦੇ ਹੋ. ਨੇਲ ਆਰਟ ਦੇ ਇਹ ਸਾਰੇ ਪ੍ਰਯੋਗ 200 ਰੁ ਦੀ ਰੇਂਜ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਰੁਪਏ ਤੱਕ ਜਾ ਸਕਦੇ ਹਨ, ਜਿਵੇਂ ਤੁਸੀਂ ਚਾਹੋ.
ਪਰ ਹਾਂ ਜੋ ਵੀ ਕਰੋਂ ਉਸ ਦੇ ਨਾਲ ਨਾਲ ਨਹੂੰਆਂ ਦੀ ਸਿਹਤ ਅਤੇ ਸਫਾਈ ਦਾ ਵੀ ਪੂਰਾ ਖਿਆਲ ਰੱਖੋ. ਨੇਲ ਆਰਟ ਦੇ ਪ੍ਰਯੋਗ ਦੇ ਬਾਅਦ ਕਯੁਟਿਕਲ ਆਇਲ ਨਾਲ ਮਸਾਜ ਕਰੋ ਅਤੇ ਨਹੂੰਆਂ ਦਾ ਖਿਆਲ ਰੱਖੋ. ਤਾਂ ਹੁਣ ਜਦੋਂ ਵੀ ਤੁਸੀਂ ਇਕ ਹੀ ਤਰਾਂ ਦੀ ਨੇਲਪਾਲਿਸ਼ ਤੋਂ ਬੋਰ ਹੋ ਜਾਓ ਤਾਂ ਉਠਾਓ ਕੁੱਝ ਛੋਟੇ- ਛੋਟੇ ਸਿਤਾਰੇ ਅਤੇ ਸਜਾ ਲਵੋ ਆਪਣੇ ਨਹੂੰਆਂ ਤੇ.
|