ਮੁੱਖਪੰਨਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੀ ਹੈ ਥ੍ਰੇਡ ਲਿਫਟਿੰਗ
ਬਹੁਤ ਸਾਰੇ ਲੋਕ ਆਪਣੀ ਓੱਮਰ ਦੇ ਅੱਧੇ ਪੜਾਅ ਤੇ ਇਸ ਗੱਲ ਨੂੰ ਲੈ ਕੇ ਨਿਰਾਸ਼ ਰਹਿੰਦੇ ਹਨ ਕਿ ਉਹਨਾਂ ਦੀ ਤਵਚਾ ਲਟਕ ਗਈ ਹੈ. ਇਸ ਵਿੱਚ ਉਹ ਲੋਕ ਵੀ ਹਨ ਜੋ ਆਪਣੀ ਤਵਚਾ ਦੀ ਦੇਖਭਾਲ ਚੰਗੀ ਤਰਾਂ ਕਰਦੇ ਹਨ. ਪਰ 40 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਤਵਚਾ ਦਾ ਲਮਕਣਾ ਆਮ ਗੱਲ ਹੈ. ਚਿਹਰੇ ਦੀਆਂ ਝੁਰੀਆਂ ਅਤੇ ਲਕੀਰਾਂ ਨੂੰ ਤੁਸੀਂ ਮੇਕਅਪ ਨਾਲ ਛੁਪਾ ਸਕਦੇ ਹੋ ਪਰ ਲਮਕੀ ਹੋਈ ਤਵਚਾ ਦੇ ਲਈ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੈ.

ਜ਼ੇਕਰ ਤਵਚਾ ਦੇ ਨਾਲ ਲਮਕਦੀ ਤਵਚਾ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਹੋ ਤਾਂ ਇਕ ਮਾਤਰ ਵਿਕਲਪ ਹੈ ਫੇਸ ਲਿਫਿਟੰਗ. ਜੋ ਲੋਕ ਸ਼ੋ ਬਿਜਨੇਸ ਨਾਲ ਜੁੜੇ ਹਨ ਉਹਨਾ ਲਈ ਤਾਂ ਇਹ ਬੇਹਦ ਜ਼ਰੂਰੀ ਹੋ ਜਾਂਦਾ ਹੈ. ਲੇਜਰ ਜਾਂ ਕੇਮਿਕਲ ਪੀਲ ਮਾਲ ਗੱਲ ਨਹੀਂ ਬਣਦੀ ਅਤੇ ਇਕ ਨਵਾਂ ਵਿਕਲਪ ਆਇਆ ਹੈ ਉਹ ਹੈ ਥ੍ਰੇਡ ਲਿਫ਼ਿਟੰਗ. ਜੋ ਫੇਸ ਲਿਫਿਟੰਗ ਤੋਂ ਜ਼ਿਆਦਾ ਚੰਗੇ ਸਿੱਟੇ ਕੱਢਦਾ ਹੈ.

ਥ੍ਰੇਡ ਲਿਫਟਿੰਗ ਨੂੰ ਕੰਟੁਰ ਲਿਫਟਿੰਗ ਜਾਂ ਰਸ਼ਿਅਨ ਲਿਫਟ ਵੀ ਕਹਿੰਦੇ ਹਨ. ਇਹ ਉਹਨਾਂ ਦੇ ਲਈ ਵਰਦਾਨ ਹੈ ਜੋ ਚਿਹਰੇ ਤੇ ਚਾਕੂ- ਛੁਰੀਆਂ ਚਲਵਾਉਣ ਤੋਂ ਡਰਦੇ ਹਨ. ਨਾਲ ਹੀ ਇਸ ਵਿੱਚ ਇਹ ਫਾਇਦਾ ਹੈ ਕਿ ਤਕਲੀਫ ਘੱਟ ਤੋਂ ਘੱਟ ਹੁੰਦੀ ਹੈ ਅਤੇ ਠੀਕ ਹੋਣ ਵਿੱਚ ਘੱਟ ਤੋਂ ਘੱਟ ਸਮਾਂ ਲੱਗਦਾ ਹੈ.

ਥ੍ਰੇਡ ਲਿਫਟ ਦੀ ਪ੍ਰਿਕ੍ਰਿਆ ਤਵਚਾ ਵਿੱਚ ਧਾਗਾ ਪਾ ਕੇ ਕੀਤੀ ਜਾਂਦੀ ਹੈ ਇਸ ਵਿਸ਼ੇਸ਼ ਤਰਾਂ ਦੇ ਧਾਗੇ ਵਿੱਚ ਬਹੁਤ ਛੋਟੀ ਹੁਕ ਦੇ ਧਾਗੇ ਵਰਗੀਆਂ ਰਚਨਾਵਾਂ ਨਿਕਲੀਆਂ ਹੁੰਦੀਆਂ ਹਨ ਅਤੇ ਇਹ ਤਵਚਾ ਦੀ ਤਹਿ ਤੇ ਸਥਿਤ ਉਤਕਾਂ ਨੂੰ ਕੱਟਦੇ ਚਲਦੇ ਹਨ. ਇਸ ਨਾਲ ਉਹ ਖੇਤਰ ਉੱਠਦਾ ਚੱਲਾ ਜਾਂਦਾ ਹੈ ਅਤੇ ਤਵਚਾ ਨੂੰ ਮਿਲਦੀ ਹੈ ਕਸਾਵਟ. ਇਸਦੇ ਲਈ ਤਵਚਾ ਵਿੱਚ ਛੋਟੇ ਛੋਟੇ ਛੇਦ ਕੀਤੇ ਜਾਂਦੇ ਹਨ ਅਤੇ ਵਿਸ਼ੇਸ਼ ਪ੍ਰਕਾਰ ਦੇ ਧਾਗੇ ਨੂੰ ਸੂਈ ਦੀ ਸ਼ਾਇਤਾ ਨਾਲ ਤਵਚਾ ਵਿੱਚ ਪਾ ਦਿੱਤਾ ਜਾਂਦਾ ਹੈ. ਧਾਗਾ ਜ਼ਿਗ-ਜ਼ੈਗ ਪੈਟਰਨ ਵਿੱਚ ਪਾਇਆ ਜਾਂਦਾ ਹੈ. ਇਹਨਾਂ ਛੋਟੇ ਛੇਦਾਂ ਨੂੰ ਭਰਨ ਵਿੱਚ ਸਮਾਂ ਨਹੀਂ ਲੱਗਦਾ ਅਤੇ ਸਰਜਰੀ ਬਿਨਾਂ ਕਿਸੇ ਜਖਮ ਦੇ, ਬਿਨਾਂ ਪੱਟੀ ਬੰਨੇ ਪੂਰੀ ਹੋ ਜਾਂਦੀ ਹੈ. ਇਸ ਲਈ ਬੇਹੋਸ਼ ਕੀਤਾ ਜਾਂਦਾ ਹੈ ਪਰ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਨਹੀਂ.

ਇਸਦਾ ਸਿੱਟਾ ਕੁੱਝ ਹਫਤਿਆਂ ਬਾਅਦ ਹੀ ਦਿਖਾਈ ਦਿੰਦਾ ਹੈ. ਤਵਚਾ ਦੇ ਉਤਕਾਂ ਵਿੱਚ ਕੁਦਰਤੀ ਕੋਲੇਜਨ ਬਣਨ ਲੱਗਦਾ ਹੈ ਅਤੇ ਧਾਗੇ ਦੇ ਨੇੜੇ ਇੱਕਠਾ ਹੋ ਕੇ ਉਸਨੂੰ ਸਥਾਈ ਬਣਾ ਦਿੰਦਾ ਹੈ ਇਸ ਲਈ ਫੇਸਲਿਫਟ ਦੀ ਪ੍ਰਿਕ੍ਰਿਆ ਪੂਰੀ ਹੋ ਜਾਂਦੀ ਹੈ.

ਇਸ ਸਰਜਰੀ ਦੀ ਵਰਤੋਂ 60 ਸਾਲ ਦੇ ਲੋਕਾਂ ਤੇ ਕੀਤੀ ਜਾਂਦੀ ਹੈ ਅਤੇ ਇਹ ਸਫਲ ਸਿੱਧ ਹੋਈ ਹੈ. ਪਰ ਜ਼ੇਕਰ ਤੁਹਾਡੀ ਓੱਮਰ ਇਸ ਤੋਂ ਵੀ ਜ਼ਿਆਦਾ ਹੈ ਤਾਂ ਵੀ ਇਸ ਨੂੰ ਕਰਵਾਇਆ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਤਵਚਾ ਦਾ ਲਚੀਲਾਪਨ ਜਾਣਨਾ ਜ਼ਰੂਰੀ ਹੈ. ਜ਼ੇਕਰ ਤੁਸੀਂ ਆਪਣੀ ਤਵਚਾ ਦੀ ਦੇਖਭਾਲ ਚੰਗੀ ਤਰਾਂ ਕੀਤੀ ਹੈ ਅਤੇ ਧੁੱਪ ਤੋਂ, ਪਰਾਬੈਂਗਨੀ ਕਿਰਨਾਂ ਤੋਂ ਬਚਾਇਆ ਹੈ ਤਾਂ ਉਹਨਾਂ ਲਈ ਤਾਂ ਥ੍ਰੇਡ ਲਿਫਟ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ. ਜਿਹਨਾਂ ਦੀ ਰੋਜਾਨਾਂ ਜ਼ਿੰਦਗੀ ਬਹੁਤ ਰੁੱਝੀ ਹੋਈ ਹੈ ਉਹਨਾਂ ਲਈ ਚਿਹਰਾ ਮਾਸਕ ਵਰਗਾ ਕਦੀਂ ਵੀ ਨਹੀਂ ਦਿੱਸਦਾ ਜੋ ਕਿ ਫੇਸ ਲਿਫਿਟੰਗ ਵਿੱਚ ਲੱਗਣ ਲੱਗਦਾ ਹੈ.
ਹੋਰ ਵੀ
ਤਵਚਾ ਦਾ ਪੋਸ਼ਣ
ਠੰਡੀ ਹਵਾ ਵਿੱਚ ਤਵਚਾ ਦੀ ਦੇਖਭਾਲ
ਚਮਕੀਲੀ ਤਵਚਾ ਦਾ ਰਾਜ
ਗਰਮੀਆਂ ਵਿੱਚ ਤਵਚਾ ਦੀ ਦੇਖਭਾਲ
ਕ੍ਰਿਸਮਸ ਦੀ ਸ਼ਾਮ ਅਤੇ ਹੈਅਰ ਸਟਾਇਲ
ਫੇਸ ਪੈਕ ਬਣਾਏ ਖੁਬਸੂਰਤ