ਮੁੱਖ ਸਫ਼ਾ > ਵਿਵਿਧ > ਸੁੰਦਰਤਾ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਠੰਡੀ ਹਵਾ ਵਿੱਚ ਤਵਚਾ ਦੀ ਦੇਖਭਾਲ
ਜਦੋਂ ਬਾਹਰ ਠੰਡੀ ਹਵਾ ਚੱਲ ਰਹੀ ਹੈ ਤਾਂ ਸਭ ਤੋਂ ਪਹਿਲਾਂ ਇਹੀ ਚਿੰਤਾ ਸਤਾਉਂਦੀ ਹੈ ਕਿ ਕਿਥੇ ਇਸ ਠੰਡੀ ਹਵਾ ਵਿੱਚ ਤੁਹਾਡੀ ਤਵਚਾ ਖਰਾਬ ਨਾ ਹੋ ਜਾਵੇ? ਉਂਝ ਤਾਂ ਹਰ ਮੌਸਮ ਵਿੱਚ ਚਿਹਰੇ ਦੀ ਦੇਖਭਾਲ ਦੀ ਜ਼੍ਰੂਰਤ ਪੈਂਦੀ ਹੈ ਪਰ ਸਰਦੀ ਦੇ ਮੌਸਮ ਵਿੱਚ ਇਹ ਮਿਹਨਤ ਥੋੜੀ ਵੱਧ ਜਾਂਦੀ ਹੈ. ਸਿਰਫ ਪ੍ਰੋਡਕਟ ਵਰਤਣ ਨਾਲ ਪੂਰੀ ਦੇਖਭਾਲ ਨਹੀਂ ਹੁੰਦੀ ਸਗੋਂ ਇਸਦੇ ਲਈ ਥੋੜੀ- ਬਹੁਤ ਸਾਵਧਾਨੀ ਵੀ ਰੱਖਣੀ ਪੈਂਦੀ ਹੈ ਤਾਂ ਆਓ ਜਾਣਦੇ ਹਾਂ ਕੀ ਹਨ ਉਹ ਸਾਵਧਾਨੀਆਂ ਅਤੇ ਉਪਾਅ -

* ਠੰਡ ਦੇ ਮੌਸਮ ਵਿੱਚ ਜਦੋਂ ਵੀ ਘਰ ਤੋਂ ਬਾਹਰ ਨਿਕਲੋ ਆਪਣੀ ਤਵਚਾ ਨੂੰ ਠੰਡ ਦੇ ਸੰਪਰਕ ਵਿੱਚ ਨਾ ਆਉਣ ਦਿਉ. ਚਿਹਰੇ ਅਤੇ ਹੱਥ- ਪੈਰਾਂ ਨੂੰ ਗਰਮ ਕੱਪੜੇ ਨਾਲ ਢੱਕ ਲਵੋ.

* ਇਸ ਮੌਸਮ ਵਿੱਚ ਚਿਹਰੇ ਦੀ ਨਮੀ ਬਣਾਏ ਰੱਖਣ ਲਈ ਚੰਗੀ ਕੰਪਨੀ ਦੇ ਮੋਇਸ਼ਚਰਾਇਜਰ ਦੀ ਵਰਤੋਂ ਕਰੋ. ਜ਼ੇਕਰ ਤੁਹਾਡੀ ਤਵਚਾ ਜ਼ਿਆਦਾ ਸੁੱਕੀ ਹੈ ਤਾਂ ਦਿਨ ਵਿੱਚ ਦੋ ਵਾਰ ਤੁਸੀਂ ਇਸ ਨੂੰ ਲੱਗਾ ਸਕਦੇ ਹੋ. ਹਾਂ , ਇਸ ਗੱਲ ਦਾ ਧਿਆਨ ਰੱਖੋ ਕਿ ਇਹ ਮੋਇਸ਼ਚਰਾਇਜਰ ਚਿਹਰੇ ਨੂੰ ਕਲੀਜਿੰਗ ਕ੍ਰੀਮ ਨਾਲ ਸਾਫ ਕਰਨ ਤੋਂ ਬਾਅਦ ਹੀ ਲਗਾਓ.

* ਜ਼ੇਕਰ ਤੁਹਾਡੀ ਤਵਚਾ ਵਧੇਰੇ ਰੁੱਖੀ ਹੈ ਤਾਂ ਤੁਹਾਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੈ. ਇਸਦੇ ਲਈ ਹਫਤੇ ਵਿੱਚ ਚਾਰ ਤੋਂ ਪੰਜ ਵਾਰ ਪੂਰੇ ਸ਼ਰੀਰ ਦੀ ਮਸਾਜ ਬਦਾਮ ਦੇ ਤੇਲ ਨਾਲ ਕਰੋ.

* ਰੋਜਾਨਾ ਨਹਾਉਣ ਤੋਂ ਪਹਿਲਾਂ ਪੂਰੇ ਸ਼ਰੀਰ ਦੀ ਮਸਾਜ ਬਦਾਮ ਦੇ ਤੇਲ ਜਾਂ ਜੈਤੁਨ ਦੇ ਤੇਲ ਨਾਲ ਕਰੋ ਇਸ ਨਾਲ ਨਹਾਉਣ ਤੋਂ ਬਾਅਦ ਤੁਹਾਡੀ ਤਵਚਾ ਰੁੱਖੀ ਨਹੀਂ ਹੋਵੇਗੀ.

* ਇਸ ਮੌਸਮ ਵਿੱਚ ਪੈਰਾਂ ਦੀਆਂ ਅੱਡੀਆਂ ਵੀ ਫੱਟਣ ਲੱਗਦੀਆਂ ਹਨ ਅਜਿਹੇ ਵਿੱਚ ਸੌਣ ਤੋਂ ਪਹਿਲਾਂ ਪੈਰਾਂ ਨੂੰ ਗੁਨਗੁਨੇ ਪਾਣੀ ਵਿੱਚ ਥੋੜੀ ਦੇਰ ਭਿਉਂ ਕੇ ਰੱਖੋ. ਪਾਣੀ ਵਿਚੋਂ ਪੈਰਾਂ ਨੂੰ ਕੱਢਣ ਦੇ ਬਾਅਦ ਉਸਨੂੰ ਚੰਗੀ ਤਰਾਂ ਸਾਫ ਕਰਕੇ ਲੋਸ਼ਨ ਲਗਾਓ.

ਹੋਰ ਵੀ
ਚਮਕੀਲੀ ਤਵਚਾ ਦਾ ਰਾਜ
ਗਰਮੀਆਂ ਵਿੱਚ ਤਵਚਾ ਦੀ ਦੇਖਭਾਲ
ਕ੍ਰਿਸਮਸ ਦੀ ਸ਼ਾਮ ਅਤੇ ਹੈਅਰ ਸਟਾਇਲ
ਫੇਸ ਪੈਕ ਬਣਾਏ ਖੁਬਸੂਰਤ
21ਵੀਂ ਸਦੀ ਦੀ ਸੁੰਦਰਤਾ
ਠੰਡ ਵਿੱਚ ਖਿੜੀ- ਖਿੜੀ ਤਵਚਾ