ਨਿੱਜੀ ਚੈਨਲਾਂ ਉੱਤੇ ਰਿਆਲਿਟੀ ਸ਼ੋਆਂ ਦੇ ਆਏ ਹੜ੍ਹ ਕਾਰਣ ਦੂਰਦਰਸ਼ਨ ਨੂੰ ਵੀ ਰਿਆਲਿਟੀ ਸ਼ੋਅ ਸ਼ੁਰੂ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ। ਜੀ ਹਾਂ, ਦੂਰਦਰਸ਼ਨ ਉੱਤੇ ਪ੍ਰਸਾਰਿਤ ਹੋਣ ਵਾਲਾ ਰਿਆਲਿਟੀ ਸ਼ੋਅ 'ਛੂ ਲੋ ਆਸਮਾਨ' ਹੈ, ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ।
ਇਸ ਸ਼ੋਅ ਦੇ ਮੁਕਾਬਲੇਬਾਜ਼ਾਂ ਵਿਚਕਾਰ ਕਈ ਤਰ੍ਹਾਂ ਦੀਆਂ ਮੁਕਾਬਲੇਬਾਜ਼ੀਆਂ ਹੁੰਦੀਆਂ ਹਨ। ਪ੍ਰਤੀਯੋਗਿਤਾਵਾਂ ਜਿੱਤਣ ਹਾਰਣ ਦੇ ਬਾਅਦ ਇਸ ਸ਼ੋਅ ਵਿੱਚੋਂ ਇੱਕ ਮੁਕਾਬਲੇਬਾਜ਼ ਬਾਹਰ ਹੁੰਦਾ ਹੈ।
ਹੁਣ ਤੱਕ ਕਰੀਬਨ ਅੱਧੀ ਦਰਜਨ ਤੋਂ ਜਿਆਦਾ ਪ੍ਰਤੀਯੋਗੀ ਬਾਹਰ ਹੋ ਚੁੱਕੇ ਹਨ, ਜਿਸਦੇ ਬਾਅਦ ਇਸ ਸ਼ੋਅ ਵਿੱਚ ਕੇਵਲ ਤਿੰਨ ਪ੍ਰਤੀਯੋਗੀ ਹੀ ਬਚੇ ਹਨ।
ਜਿਹਨਾਂ ਵਿੱਚ ਨਵਨੀਤ, ਅਨਮੋਲ ਅਤੇ ਪੁਪੁਲ ਸ਼ਾਮਿਲ ਹਨ। ਇਹਨਾਂ ਤਿੰਨਾਂ ਵਿੱਚੋਂ ਦੋ ਹੀ ਫਾਈਨਲ ਤੱਕ ਪੁੱਜਣਗੇ। ਵੇਖਦਿਆਂ ਕਿ ਕੌਣ ਛੋਹਵੇਗਾ ਸਫ਼ਲਤਾ ਦਾ ਆਸਮਾਨ ?