ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਵਿਸ਼ਵ ਦਰਸ਼ਨ > ਸਵਿਟਜ਼ਰਲੈਂਡ : ਸਵਰਗ ਦੀ ਸੈਰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਵਿਟਜ਼ਰਲੈਂਡ : ਸਵਰਗ ਦੀ ਸੈਰ
WD
ਇੰਟਰਲਾਕਨ ਦਾ ਦੂਜਾ ਦਿਨ ਸਾਡੀ ਟ੍ਰਿਪ ਦਾ ਸਭ ਤੋਂ ਰੋਮਾਂਚਕਾਰੀ ਦਿਨ ਸੀ। ਅਸੀਂ ਸਵੇਰੇ ਜਲਦੀ ਜੁੰਗਫ੍ਰਾਉ ਲਈ ਨਿੱਕਲੇ, ਜੋ ਕਿ ਆਲਪਸ ਪਰਬਤਾਂ 'ਚ ਸਥਿਤ ਹੈ। ਇਹ ਯੂਰਪ ਦੀ ਸਭ ਤੋਂ ਉੱਚੀ ਚੋਟੀ ਹੈ। ਇਸਦੀ ਉਚਾਈ 11,333 ਫੁੱਟ ਹੈ। ਇੱਥੇ ਜਾਣ ਲਈ ਬਹੁਤ ਹੀ ਅਰਾਮਦਾਇਕ ਟ੍ਰੇਨਸ ਹਨ ਅਤੇ ਚਾਰੇ ਪਾਸੇ ਦਾ ਦ੍ਰਿਸ਼ ਦੇਖਦੇ ਹੋਏ ਸਮਾਂ ਕਿਵੇਂ ਨਿੱਕਲ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ।

ਕਈ ਵਾਰ ਬਾਹਰ ਦੇ ਦ੍ਰਿਸ਼ ਦੇਖ ਕੇ ਯਸ਼ ਚੋਪੜਾ ਦੀਆਂ ਫਿਲਮਾਂ ਦੀ ਯਾਦ ਤਾਜਾ ਹੋ ਜਾਂਦੀ ਹੈ। ਇੰਟਰਲਾਕਨ ਤੋਂ ਜੁੰਗਫ੍ਰਾਉ ਢਾਈ ਘੰਟੇ ਦਾ ਸਫ਼ਰ ਹੈ। ਆਖਰੀ ਅੱਧਾ ਘੰਟਾ ਟ੍ਰੇਨ ਪੂਰੀ ਤਰ੍ਹਾਂ ਬਰਫ਼ ਦੇ ਪਹਾੜਾਂ ਦੇ ਅੰਦਰੋਂ ਲੰਘਦੀ ਹੈ।

ਜੁੰਗਫ੍ਰਾਉ ਪੀਕ 'ਤੇ ਵਿਊ ਪੌਂਇੰਟਸ ਬਣਾਏ ਗਏ ਹਨ। ਉੱਥੋਂ ਦਾ ਸਫੀਂਕਸ ਆਬਜਰਵੇਸ਼ਨ ਹਾਲ ਅਤੇ ਟੈਰੇਸ ਦੇਖਣ ਲਾਇਕ ਹਨ। ਆਈਸ ਪੈਲੇਸ ਵੀ ਬਹੁਤ ਸੋਹਣਾ ਹੈ। ਜਿੱਥੇ ਦੇਖੋ ਬਰਫ਼ ਦੀਆਂ ਸਫ਼ੇਦ ਚਾਦਰਾਂ, ਉਸ 'ਤੇ ਸਕੀਇੰਗ ਕਰਦੇ ਲੋਕ ਅਤੇ ਬਰਫ਼ 'ਤੇ ਘੁੰਮਣ ਵਾਲੇ ਸੈਲਾਨੀ ਦੇਖ ਕੇ ਮਨ ਖੁਸ਼ ਹੋ ਉੱਠਿਆ। ਬਰਫ਼ ਸਲੇਜ ਵਿੱਚ ਘੁੰਮਣ ਦਾ ਆਪਣਾ ਹੀ ਮਜਾ ਹੈ। ਇਹ ਇੰਟਰਲਾਕਨ ਤੋਂ ਪੂਰੇ ਦਿਨ ਦੀ ਟ੍ਰਿਪ ਹੈ। ਪੂਰਾ ਦਿਨ ਬਰਫ਼ ਵਿੱਚ ਘੁੰਮਣ ਤੋਂ ਬਾਅਦ ਕਾਫੀ ਭੁੱਖ ਲੱਗੀ ਸੀ।

ਯੂਰਪ ਦੀ ਸਭ ਤੋਂ ਉੱਚੀ ਚੋਟੀ 'ਤੇ ਬਾਲੀਵੁੱਡ ਰੈਸਟੋਰੈਂਟ ਦੇਖ ਕੇ ਮਨ ਖੁਸ਼ ਹੋ ਗਿਆ। ਕਾਫੀ ਦਿਨਾਂ ਬਾਅਦ ਭਾਰਤੀ ਭੋਜਨ ਦਾ ਸਵਾਦ ਕੁਝ ਜਿਆਦਾ ਹੀ ਵਧੀਆ ਲੱਗਿਆ। ਇੱਥੇ ਵਧੀਆ ਬੁਫੇ ਲੰਚ ਮਿਲਦਾ ਹੈ। ਚਟਪਟੇ ਛੋਲੇ, ਦੋ-ਤਿੰਨ ਤਰ੍ਹਾਂ ਦੀਆਂ ਸਬਜ਼ੀਆਂ, ਚਾਵਲ ਕੁਝ ਜਿਆਦਾ ਹੀ ਭੋਜਨ ਕਰ ਲਿਆ। ਇੱਥੇ ਭਾਰਤੀਆਂ ਦੇ ਨਾਲ ਕਾਫ਼ੀ ਯੂਰਪੀ ਲੋਕ ਵੀ ਭੋਜਨ ਦਾ ਆਨੰਦ ਉਠਾਉਂਦੇ ਹਨ। ਉਹਨਾਂ ਲਈ ਇਹ ਭੋਜਨ ਕਾਫ਼ੀ ਸਪਾਇਸੀ ਹੋਣ ਦੇ ਬਾਵਜੂਦ ਉਹ ਇਸ ਨੂੰ ਪਸੰਦ ਕਰਦੇ ਹਨ। ਉੱਥੇ ਸਾਨੂੰ ਇਟੈਲੀਅਨ, ਬ੍ਰਿਟਿਸ਼ ਅਤੇ ਜਰਮਨ ਪਰਿਵਾਰ ਮਿਲੇ।

WD
ਅਗਲੇ ਦਿਨ ਅਸੀਂ ਇੰਟਰਲਾਕਨ ਤੋਂ ਮਾਂਤ੍ਰੋ ਲਈ ਨਿੱਕਲੇ। ਇਹ ਟ੍ਰੇਨ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਗੋਲਡਨ ਪਾਸ ਪੈਨੋਰੇਮਿਕ ਟ੍ਰੇਨ 'ਚ ਸਫ਼ਰ ਕਰਨਾ ਆਪਣੇ ਆਪ ਵਿੱਚ ਇੱਕ ਸੁਖਦਾਈ ਅਨੁਭਵ ਹੈ। ਤਿੰਨ ਘੰਟਿਆਂ ਦੇ ਸਫ਼ਰ ਤੋਂ ਬਾਅਦ ਅਸੀਂ ਮਾਂਤ੍ਰੋ ਸ਼ਹਿਰ ਪਹੁੰਚੇ।

ਇੱਥੋਂ ਦਾ ਜਿਨੇਵਾ ਲੇਕ ਵਿਸ਼ਵ ਪ੍ਰਸਿੱਧ ਹੈ। ਇਸ ਨੂੰ ਸਵਿਸ ਰਿਵੀਏਰਾ ਕਹਿੰਦੇ ਹਨ। ਸਾਡਾ ਹੋਟਲ ਸਵਿਸ ਰਿਵੀਏਰਾ 'ਤੇ ਸੀ, ਜਿਸਦਾ ਨਾਲ ਯੂਰੋਟੇਲ ਰਿਵੀਏਰਾ ਸੀ। ਮਾਂਤ੍ਰੋ ਤੋਂ ਅਸੀਂ ਅੱਧੇ ਦਿਨ ਦਾ ਕ੍ਰੂਜ ਲਿਆ। ਇੱਥੇ ਫ੍ਰੈਂਚ ਜਿਆਦਾ ਬੋਲੀ ਜਾਂਦੀ ਹੈ।

ਇੱਥੋਂ ਦਾ ਓਲਡ ਟਾਊਨ ਫ੍ਰੇਡੀ ਮਕਰਯੁਰੀ ਮੈਮੋਰੀਅਲ, ਕੇਸਲ ਚਿਲੀਆਂ ਦੇਖਣ ਲਾਇਕ ਹਨ। ਇੱਥੋਂ ਦੇ ਚਾਕਲੇਟਸ ਅਤੇ ਟ੍ਰੇਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਇਹਨਾਂ ਨੂੰ ਜੋੜ ਕੇ ਬਣਦੀ ਹੈ, ਇੱਥੋਂ ਦੀ ਚਾਕਲੇਟ ਟ੍ਰੇਨ। ਇਹ ਮਾਂਤ੍ਰੋ ਓਬੇਰਲੈਂਡ ਅਤੇ ਬਰਨੁਆ ਜਾਂਦੀ ਹੈ। ਕੌਫੀ ਅਤੇ ਕੇਕਸ ਦਾ ਆਨੰਦ ਲੈਂਦੇ ਹੋਏ ਟ੍ਰੇਨ ਤੋਂ ਬਾਹਰ ਸੁੰਦਰ ਹਰੇ-ਭਰੇ ਅੰਗੂਰਾਂ ਦੇ ਬਾਗ ਦੇਖੇ ਜਾ ਸਕਦੇ ਹਨ। ਇਹ ਟ੍ਰੇਨ ਤੁਹਾਨੂੰ ਗ੍ਰੂਏਰ ਲੈ ਜਾਂਦੀ ਹੈ।

ਇੱਥੇ ਪੂਰੇ ਪਿੰਡ 'ਚ ਚੀਜ ਬਣਦਾ ਹੈ, ਇਸ ਨੂੰ ਚੀਜ ਮੇਕਿੰਗ ਟਾਊਨ ਕਹਿੰਦੇ ਹਨ। ਇਸ ਟ੍ਰੇਨ ਵਿੱਚ ਅਸੀਂ ਬ੍ਰੋਕ ਗਏ, ਜਿੱਥੇ ਵਿਸ਼ਵ ਪ੍ਰਸਿੱਧ ਨੈਸਲੇ ਚਾਕਲੇਟ ਫੈਕਟਰੀ ਸਥਿਤ ਹੈ। ਇੱਥੇ ਅਸੀਂ ਸਵਿਸ ਚਾਕਲੇਟਸ ਖਾਧੇ ਅਤੇ ਖਰੀਦੇ। ਇਹ ਮਿੱਠੀ ਯਾਤਰਾ ਖਤਮ ਕਰਕੇ ਅਸੀਂ ਸ਼ਾਮ ਨੂੰ ਮਾਂਤ੍ਰੋ ਪਰਤੇ। ਸ਼ਾਮ ਨੂੰ ਜਿਨੇਵਾ ਲੇਕ 'ਤੇ ਚਹਿਲਕਦਮੀ ਦਾ ਆਨੰਦ ਉਠਾਇਆ। ਉਸ ਤੋਂ ਬਾਅਦ ਸਵਿਸ ਹਿਨਰ ਦਾ ਲੁਤਫ ਉਠਾਇਆ।

WD
ਅਗਲੇ ਦਿਨ ਅਸੀਂ ਸਵੇਰੇ ਜਲਦੀ ਮਾਂਤ੍ਰੋ ਜਿਊਰਿਖ ਟ੍ਰੇਨ ਵਿੱਚ ਬੈਠੇ, ਕਿਉਂਕਿ ਸਾਨੂੰ ਦੁਪਹਿਰ 1 ਵਜੇ ਦੀ ਜਿਊਰਿਖ-ਦੁਬਈ ਫਲਾਈਟ ਪਕੜਨੀ ਸੀ। ਸਵਿਟਜ਼ਰਲੈਂਦ ਦੇ ਬਰਫ਼ੀਲੇ ਪਹਾੜ, ਚਾਰੇ ਪਾਸੇ ਕਾਲੀਨ ਦੀ ਤਰ੍ਹਾਂ ਫੈਲੀ ਹਰਿਆਲੀ, ਰੰਗ-ਬਿਰੰਗੇ ਫੁੱਲ, ਚਰਦੀਆਂ ਹੋਈਆਂ ਗਾਈਆਂ, ਪਹਾੜਾਂ ਵਿੱਚ ਗੂੰਜਦੀ ਉਹਨਾਂ ਦੀ ਕਾਉਬੇਲਸ, ਸਾਫ਼-ਸੋਹਣੇ ਰਸਤੇ ਅਤੇ ਅਰਾਮਦਾਇਕ ਟ੍ਰੇਨਸ, ਇਸ ਦੇਸ਼ ਦੀ ਜਿੰਨੀ ਤਾਰੀਫ਼ ਕਰੋ, ਉਹ ਘੱਟ ਹੀ ਹੈ। ਇੱਥੋਂ ਦੇ ਲੋਕ ਕਾਫੀ ਮਿਲਣਸਾਰ ਅਤੇ ਦੋਸਤਾਨਾ ਵਿਹਾਰ ਵਾਲੇ ਹਨ। ਕਦੇ ਮੌਕਾ ਮਿਲੇ ਤਾਂ ਤੁਸੀਂ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਵਿਟਜ਼ਰਲੈਂਡ ਦੀ ਯਾਤਰਾ ਜਰੂਰ ਕਰਨਾ।
<< 1 | 2 
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ