| | - ਮੇਘਨਾ ਅਸੇਰਕਰ ਸਵਿਟਜ਼ਰਲੈਂਡ ਬੇਸ਼ੱਕ ਯੂਰਪ ਦਾ ਸਭ ਤੋਂ ਸੋਹਣਾ ਦੇਸ਼ ਹੈ। ਇੱਥੋਂ ਦੀਆਂ ਘੜੀਆਂ ਅਤੇ ਚਾਕਲੇਟਸ ਪੂਰੀ ਦੁਨੀਆ 'ਚ ਪ੍ਰਸਿੱਧ ਹਨ। ਮੈਂ ਅਤੇ ਮੇਰੇ ਪਤੀ ਨੇ ਸਾਡੇ ਵਿਆਹ ਦੀ 25 ਵੀਂ ਵਰ੍ਹੇਗੰਢ ਸਵਿਟਜ਼ਰਲੈਂਡ ਵਿੱਚ ਮਨਾਉਣ ਦਾ ਨਿਰਣਾ ਲਿਆ। ਅਸੀਂ ਦੁਬਈ ਤੋਂ ਸਵਿਸ ਏਅਰ ਦੀ ਰਾਤ ਦੀ 1.30 ਵਜੇ ਦੀ ਫਲਾਈਟ ਲਈ, ਜਿਸ ਰਾਹੀਂ ਅਸੀਂ ਸਵੇਰੇ 6.30 ਵਜੇ ਜਿਊਰਿਖ ਪਹੁੰਚੇ। ਹਵਾ ਕਾਫ਼ੀ ਠੰਡੀ ਅਤੇ ਸੁਹਾਵਣੀ ਸੀ। ਸਾਡੇ ਦਿਨ ਦੀ ਸ਼ੁਰੂਆਤ ਇੱਕ ਘੁੰਮਣ ਸਥਾਨ ਰਾਈਨ ਫਾਲ ਤੋਂ ਹੋਈ। ਅਸੀਂ ਟ੍ਰੇਨ ਰਾਹੀਂ ਵਿੰਟਰਥਰ ਗਏ ਅਤੇ ਉੱਥੋਂ ਦੂਜੀ ਟ੍ਰੇਨ ਰਾਹੀਂ ਅਸੀਂ ਰਾਈਨ ਫਾਲ ਪਹੁੰਚ ਗਏ। ਟ੍ਰੇਨ ਦੇ ਬਾਹਰ ਦਾ ਨਜ਼ਾਰਾ ਦੇਖਦੇ ਹੀ ਬਣਦਾ ਸੀ। ਸੋਹਣੇ, ਛੋਟੇ ਅਤੇ ਸਾਫ਼-ਸੁਥਰੇ ਪਿੰਡ, ਸਭ ਪਾਸੇ ਹਰਿਆਲੀ ਦੇਖ ਕੇ ਬਹੁਤ ਚੰਗਾ ਲੱਗਿਆ। ਕਵੇਲੂਦਾਰ ਮਕਾਨ, ਬਾਹਰ ਘਾਹ ਚਰਦੀਆਂ ਗਾਵਾਂ, ਸੋਹਣੇ ਰਸਤੇ ਦੇਖ ਕੇ ਅਜਿਹਾ ਲੱਗਿਆ ਕਿ ਇਹ ਨਜਾਰਾ ਕਦੇ ਖਤਮ ਹੀ ਨਾ ਹੋਵੇ। ਰਾਈਨ ਫਾਲ ਸਟੇਸ਼ਨ 'ਤੇ ਪਾਣੀ ਦੀ ਜੋਰਦਾਰ ਅਵਾਜ਼ ਸੁਣ ਕੇ ਪਤਾ ਲੱਗਿਆ ਕਿ ਵਾਟਰ ਫਾਲ ਨੇੜੇ ਹੀ ਹੈ, ਅਤੇ ਅਸੀਂ ਹੇਠ ਉੱਤਰਨ ਲੱਗੇ। ਪੂਰਾ ਰਸਤਾ ਹਰੇ ਅਤੇ ਘਣੇ ਜੰਗਲਾਂ ਵਿੱਚ ਦੀ ਸੀ। ਜਿਵੇਂ ਹੀ ਅਸੀਂ ਹੇਠ ਉੱਤਰੇ, ਸਾਹਮਣੇ ਨਜਾਰਾ ਦੇਖ ਕੇ ਦਿਲ ਖੁਸ਼ ਹੋ ਗਿਆ। ਰਾਈਨ ਫਾਲ ਸਾਡੇ ਸਾਹਮਣੇ ਸੀ। ਇਹ ਯੂਰਪ ਦਾ ਸਭ ਤੋਂ ਵੱਡਾ ਝਰਨਾ ਹੈ। ਪਾਣੀ ਵਿੱਚ ਬਹੁਤ ਸਾਰੇ ਇੰਦਰਧਨੁਸ਼ ਬਣੇ ਹੋਏ ਸਨ, ਜਿਸ ਨਾਲ ਦ੍ਰਿਸ਼ ਦੀ ਸੁੰਦਰਤਾ ਦੁੱਗਣੀ ਹੋ ਗਈ। ਸਵਿਟਜ਼ਰਲੈਂਡ ਦੇ ਬਰਫੀਲੇ ਪਹਾੜ, ਚਾਰੇ ਪਾਸੇ ਕਾਲੀਨ ਦੀ ਤਰ੍ਹਾਂ ਫੈਲੀ ਹੋਈ ਹਰਿਆਲੀ, ਰੰਗ-ਬਿਰੰਗੇ ਫੁੱਲ, ਚਰਦੀਆਂ ਹੋਈਆਂ ਗਾਈਆਂ, ਪਹਾੜਾਂ 'ਚ ਗੂੰਜਦੀ ਉਹਨਾਂ ਦੀ ਕਾਉਬੇਲਸ, ਸਾਫ਼-ਸੁਥਰੇ ਸੋਹਣੇ ਰਸਤੇ ਅਤੇ ਅਰਾਮਦਾਇਕ ਟ੍ਰੇਨਸ, ਇਸ ਦੇਸ਼ ਦੀ ਜਿੰਨੀ ਤਾਰੀਫ ਕਰੋ, ਘੱਟ ਹੀ ਹੈ। ਉੱਥੋਂ ਅਸੀਂ ਵਾਪਸ ਟ੍ਰੇਨ ਦੁਆਰਾ ਜਿਊਰਿਖ ਪਹੁੰਚੇ ਅਤੇ ਸਵਿਸ ਭੋਜਨ ਦਾ ਆਨੰਦ ਲਿਆ। ਇੱਥੇ ਤਰ੍ਹਾਂ-ਤਰ੍ਹਾਂ ਦੀ ਚੀਜ, ਕੇਕਸ, ਜੂਸੇਸ, ਫਰੂਟਸ ਅਤੇ ਬ੍ਰੈਡਸ ਮਿਲਦੇ ਹਨ। ਦੂਜੇ ਦਿਨ ਅਸੀਂ ਲੂਜਰਨ ਲਈ ਨਿੱਕਲੇ। ਇੱਥੋਂ ਦੀਆਂ ਟ੍ਰੇਨਸ ਬਹੁਤ ਤੇਜ, ਸਾਫ਼ ਅਤੇ ਅਰਾਮਦਾਇਕ ਹੋਣ ਦੇ ਕਾਰਨ ਸਫ਼ਰ ਨਾਲ ਥਕਾਵਟ ਬਿਲਕੁਲ ਨਹੀਂ ਹੁੰਦੀ। ਲੂਜਰਨ ਦਾ ਸਾਡਾ ਹੋਟਲ ਕਾਫੀ ਵਧੀਆ ਸੀ। ਥੋੜਾ ਅਰਾਮ ਕਰਕੇ ਸ਼ਾਮ ਨੂੰ ਅਸੀਂ ਇੱਥੋਂ ਦਾ ਪ੍ਰਸਿੱਧ ਲੇਕ ਲੂਜਰਨ ਅਤੇ ਚੈਪਲ ਬ੍ਰਿਜ ਦੇਖਣ ਨਿੱਕਲੇ, ਜੋ ਰੇਲਵੇ ਸਟੇਸ਼ਨ ਦੇ ਸਾਹਮਣੇ ਹੈ। ਚੈਪਲ ਬ੍ਰਿਜ ਚੌਦਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹ ਨਗਰ ਦੀ ਸੁਰੱਖਿਆ ਲਈ ਸੇਂਟ ਪੀਟਰ ਚੈਪਲ ਦੇ ਨਾਮ 'ਤੇ ਬਣਾਇਆ ਗਿਆ। ਇਹ ਪੂਰੀ ਤਰ੍ਹਾਂ ਲੱਕੜੀ ਦਾ ਬਣਿਆ ਹੋਇਆ ਪੁਲ ਹੈ, ਜਿਸਦੇ ਦੋਵੇਂ ਪਾਸੇ ਸੋਹਣੇ ਅਤੇ ਰੰਗ-ਬਿਰੰਗੇ ਫੁੱਲਾਂ ਦੀ ਸਾਜ-ਸੱਜਾ ਹੈ। ਪੁਲ ਉੱਪਰੋਂ ਢਕਿਆ ਹੋਇਆ ਹੈ ਅਤੇ ਅੰਦਰੂਨੀ ਹਿੱਸੇ 'ਚ ਲੂਜਰਨ ਨਗਰ ਦੇ ਇਤਿਹਾਸ ਨੂੰ ਦਰਸਾਉਂਦੇ ਸੋਹਣੇ ਚਿੱਤਰ ਬਣੇ ਹੋਏ ਹਨ। ਅਗਲੇ ਦਿਨ ਅਸੀਂ ਮਾਊਂਟ ਪੀਲੇਟਸ ਲਈ ਨਿੱਕਲੇ, ਜੋ ਕਿ ਇੱਥੋਂ ਦਾ ਸਭ ਤੋਂ ਵੱਡਾ ਆਕਰਸ਼ਣ ਹੈ। ਸਾਡੀ ਟ੍ਰਿਪ ਲੇਕ ਲੂਜਰਨ ਤੋਂ ਬੋਟ ਦੁਆਰਾ ਸ਼ੁਰੂ ਹੋਈ। ਵਿਚਾਲੇ ਸੋਹਣੇ ਪਿੰਡ, ਪਹਾੜ, ਹਰਿਆਲੀ ਆਦਿ ਦੇਖਦੇ ਹੋਏ ਅਸੀਂ ਕਾਗਵਿਲ ਰੇਲਵੇ ਸਟੇਸ਼ਨ ਪਹੁੰਚੇ। ਇਹ ਟ੍ਰੇਨ ਉੱਚੇ ਪਹਾੜਾਂ 'ਤੇ ਜਾਂਦੀ ਹੈ। ਇਹ ਪੂਰੀ ਦੁਨੀਆ ਵਿੱਚ ਸਭ ਤੋਂ ਜਿਆਦਾ ਚੜਾਈ 'ਤੇ ਚੜ੍ਹਨ ਵਾਲੀ ਟ੍ਰੇਨ ਹੈ। ਮਾਊਂਟ ਪੀਲੇਟਸ ਬਹੁਤ ਸੋਹਣਾ ਸਥਾਨ ਹੈ। ਇੱਥੇ ਅੱਧੇ ਦਿਨ ਦੇ ਟੂਰ ਦਾ ਅਸੀਂ ਆਨੰਦ ਲਿਆ। ਫਿਰ ਕੇਬਲ ਕਾਰ ਰਾਹੀਂ ਵਾਪਸ ਲੂਜਰਨ ਪਹੁੰਚੇ। ਕੇਬਲ ਕਾਰ ਦੀ ਯਾਤਰਾ ਬਹੁਤ ਹੀ ਰੋਮਾਂਚਕ ਹੈ, ਕਿਉਂਕਿ 7000 ਫੁੱਟ ਦੀ ਉਚਾਈ ਤੋਂ ਤੁਸੀਂ ਮਿੰਟਾਂ ਵਿੱਚ ਜਮੀਨ 'ਤੇ ਆਉਂਦੇ ਹੋ। ਚੌਥੇ ਦਿਨ ਅਸੀਂ ਗੋਲਡਨ ਪਾਸ ਪੈਨੋਰੇਮਿਕ ਟ੍ਰੇਨ ਰਾਹੀਂ ਇੰਟਰਲਾਕਨ ਲਈ ਨਿੱਕਲੇ। ਸ਼ਹਿਰ ਦੇ ਦੋਵੇਂ ਪਾਸੇ ਕਾਫੀ ਵੱਡੇ ਲੇਕਸ ਹਨ। ਇੰਟਰਲਾਕਨ ਵੈਸਟ ਅਤੇ ਇੰਟਰਲਾਕਨ ਈਸਟ ਨਾਮ ਦੇ ਰੇਲਵੇ ਸਟੇਸ਼ਨ ਹਨ ਅਤੇ ਵਿਚਕਾਰ ਸ਼ਹਿਰ ਹੈ, ਜੋ ਬਹੁਤ ਸੋਹਣਾ ਹੈ। ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਅਤੇ ਹਰਿਆਲੀ ਹੈ। ਅਸੀਂ ਲੇਕਸ 'ਤੇ ਘੁੰਮਣ ਗਏ ਅਤੇ ਸ਼ਹਿਰ ਵਿੱਚ ਪੈਰਾਗਲਾਈਡਿੰਗ ਦਾ ਆਨੰਦ ਉਠਾਇਆ। ਇੱਥੋਂ ਦੇ ਕਾਉਬੇਲਸ, ਘੜੀਆਂ, ਪਰਫਿਊਮ ਅਤੇ ਚਾਕਲੇਟਸ ਕਿਸੇ ਨੂੰ ਗਿਫਟ ਦੇਣ ਲਈ ਬਹੁਤ ਪ੍ਰਸਿੱਧ ਹਨ। |
| |
| | |
| | | |
|
| | ਸਬੰਧਤ ਜਾਣਕਾਰੀ ਲੱਭੋ ਇਸਦੀ ਖੋਜ ਵੀ ਕਰੋ: ਸਵਿਟਜ਼ਰਲੈਂਡ, ਯੂਰਪ, ਰਾਈਨ ਫਾਲ, ਜਿਊਰਿਖ, ਸਵਿਸ ਭੋਜਨ, ਕੇਕਸ, ਜੂਸ, ਫਰੂਟਸ, ਜੁੰਗਫ੍ਰਾਉ ਪੀਕ, ਸਕੀਇੰਗ, ਲੂਜਰਨ, ਸੇਟ ਪੀਟਰ ਚੈਪਲ, ਸੈਰ ਸਪਾਟਾ, ਵਿਦੇਸ਼, ਵਿਸ਼ਵ ਦਰਸ਼ਨ, Switzerland, Europe, Rain fall, Zurich, Swiss food, Cakes, Juices, Fruits, Lugrn, St Peter Chappell, Jungfrau peak, skiing, Travel Tourism, Tour, W | | |
|
|
|
|
|
|
|
| |
|  | |