ਕਿਸੇ ਵੀ ਰਾਜ ਦੇ ਸੈਰ ਸਪਾਟੇ ਨੂੰ ਵਧਾਵਾ ਦੇਣ ਵਿੱਚ ਉਥੇ ਪ੍ਰਚਕਿਤ ਖੇਡਾਂ ਦੀ ਅਹਿਮ ਭੂਮਿਕਾ ਹੁੰਦੀ ਹੈ. ਹੁਣ ਪੰਜਾਬ ਅਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਹੀ ਲੈ ਲਵੋ. ਇਥੇ ਪਤਲੀ ਜੀ ਸਿਟਕ ਅਤੇ ਸਫੇਦ ਗੇਂਦ ਨਾਲ ਖੇਡਿਆ ਜਾਣ ਵਾਲਾ ਵਿਦੇਸ਼ੀ ਖੇਡ ਗੋਲਫ ਪ੍ਰਸਿੱਧੀ ਹਾਸਿਲ ਕਰ ਰਿਹਾ ਹੈ.
ਚੰਡੀਗੜ੍ਹ ਵਿੱਚ ਸੈਰਸਪਾਟੇ ਨੂੰ ਵਧਾਵਾ ਦੇਣ ਦੇ ਲਈ ਗੋਲਫ ਨੂੰ ਵਿਆਪਕ ਪੱਧਰ ਤੇ ਉਤਸਾਹਿਤ ਕੀਤਾ ਜਾ ਰਿਹਾ ਹੈ. ਇਥੇ ਗੋਲਫ ਨੂੰ ਵਧਾਵਾ ਦੇਣ ਲਈ ਵਿਸ਼ਵ ਪੱਧਰ ਦੇ ਤਿੰਨ ਕੋਰਸਾਂ ਨੂੰ ਚਲਾਇਆ ਜਾ ਰਿਹਾ ਹੈ. ਮਜੇ ਦੀ ਗੱਲ ਇਹ ਹੈ ਕਿ ਇਸ ਸਿਖਲਾਈ ਵਿੱਚ ਬਹੁਤ ਹੀ ਨਵੇਂ ਉੱਪਕਰਣਾਂ ਦੀ ਵਰਤੋਂ ਕੀਤੀ ਹਾ ਰਹੀ ਹੈ. ਜਿਸ ਕਾਰਣ ਇਹ ਕਿਸੇ ਵੀ ਰੂਪ ਤੋਂ ਵਿਦੇਸ਼ਾਂ ਵਿੱਚ ਦਿੱਤੀ ਜਾਣ ਸਿਖਲਾਈ ਤੋਂ ਘੱਟ ਨਹੀਂ ਹੈ.
ਹੁਣ ਤੱਕ ਇਥੇ ਖੋਲੇ ਗਏ ਸਿਖਲਾਈ ਕੇਂਦਰਾਂ ਨੇ ਕਰੀਬ 65 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਹੈ ਜਿਹਨਾਂ ਵਿੱਚੋਂ ਮੁੱਖ ਐਨਆਰਾਆਈ ਵਰਗ ਹੈ. ਚੰਡੀਗੜ੍ਹ ਗੋਲਫ ਐਸੋਸੀਏਸ਼ਨ ਦੇ ਪ੍ਰਧਾਨ ਸੀਐਸਆਰ ਰੇੱਡੀ ਦੇ ਅਨੁਸਾਰ ' ਐਨਆਰਾਆਈ ਇਥੇ ਗਰਮਿਆਂ ਦੇ ਮੌਸਮ ਵਿੱਚ ਭਾਰੀ ਸੰਖਿਆ ਵਿੱਚ ਆਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਇਥੇ ਗੋਲਫ ਸਿਖਾਉਣ ਭੇਜਦੇ ਹਨ.
ਅਸੀਂ ਇਸ ਖੇਡ ਨੂੰ ਸਿਖਾਉਣ ਲਈ ਸਿਰਫ 200 ਰੁਪਏ ਲੈਂਦੇ ਹਾਂ, ਜਦਕਿ ਅਮਰੀਕਾ ਵਿੱਚ ਇਸ ਖੇਡ ਨੂੰ ਸਿਖਾਉਣ ਦੀ ਫੀਸ 200 ਡਾਲਰ ਹੈ. ਘੱਟ ਕੀਮਤ ਅਤੇ ਚੰਗੀ ਤਕਨੀਕ ਦੇ ਕਾਰਣ ਐਨਆਰਾਆਈ ਲੋਕਾਂ ਲਈ ਇਹ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ. ਜ਼ਿਕਰਯੋਗ ਹੈ ਕਿ ਪੰਜਾਬੀ ਲੋਕ ਵੱਡੀ ਸੰਖਿਆ ਵਿੱਚ ਵਿਦੇਸ਼ਾਂ ਵਿੱਚ ਵਸੇ ਹਨ ਹੁਣ ਉਹ ਆਪਣੇ ਵਤਨ ਨਾ ਸਿਰਫ ਪਰੰਪਾਰਿਕ ਮਾਹੌਲ ਵਿੱਚ ਜਿਉਣ ਲਈ ਵਾਪਸ ਆਉਂਦੇ ਹਨ. ਇਥੋਂ ਦਾ ਚਲਣ ਉਹਨਾਂ ਨੂੰ ਪੱਛਮੀ ਜੀਵਨ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮੱਦਦ ਕਰਦਾ ਹੈ.
ਇੰਨਾ ਹੀ ਨਹੀਂ, ਚੰਡੀਗੜ੍ਹ ਘੁੱਮਣ ਆਏ ਲੋਕਾਂ ਨੂੰ ਗੋਲਫ ਦੇ ਨਾਲ- ਨਾਲ ਪਰੰਪਰਾਹਤ ਭੋਜਨ, ਸੰਸਕ੍ਰਤੀ ਅਤੇ ਇਕ ਵੱਖਰੀ ਜੀਵਨਸ਼ੈਲੀ ਦੇ ਨਾਲ ਦਿਲ ਖਿਚਵੇਂ ਪੈਕੇਜ ਵੀ ਦੇ ਰਿਹਾ ਹੈ. ਨਵੀਂ ਦਿੱਲੀ ਦੇ ਇਕ ਗੋਲਫ ਖਿਡਾਰੀ ਸੁਨੀਲ ਖੰਨਾ ਅਨੁਸਾਰ 'ਚੰਡੀਗੜ੍ਹ ਇਕ ਚੰਗਾ ਸਥਾਨ ਹੈ. ਇਥੇ ਕਈ ਘੁੱਮਣ ਯੋਗ ਸਥਾਨ ਹਨ ਜਿਵੇਂ ਰਾਕ ਗਾਰਡਨ, ਸੁਖਨਾ ਲੇਕ, ਪਿੰਜੌਰ ਗਾਰਡਨ ਅਤੇ ਬਹੁ ਸਾਰੇ ਗੋਲਫ- ਕੋਰਸ. ਇਸਦੇ ਅਲਾਵਾ ਇਥੋਂ ਦੇ ਪੰਜਾਬੀ ਖਾਣੇ ਦੀ ਗੱਲ ਹੀ ਕੁੱਝ ਹੋਰ ਹੈ.
ਚੰਡੀਗੜ੍ਹ ਸ਼ਹਿਰ ਦਾ ਨਾਂ ਹਰਿਆਣਾ ਰਾਜ ਦੇ ਪੰਚਕੂਲਾ ਜ਼ਿਲੇ ਦੇ ਪੁਰਾਣੇ ਚੰਡੀ ਮੰਦਰ ਦੇ ਅਧਾਰ ਤੇ ਰੱਖਿਆ ਗਿਆ ਹੈ, ਜਿਸ ਤੋਂ ਭਾਵ ਹੈ ਚੰਡੀ ਦਾ ਕਿਲ੍ਹਾ. ਵਰਤਮਾਨ ਵਿੱਚ ਇਹ ਸ਼ਹਿਰ ਆਪਣੀ ਵਧੀਆ ਜੇਵਲ -ਸ਼ੈਲੀ ਦੇ ਕਾਰਣ ਜਾਣਿਆ ਜਾਂਦਾ ਹੈ. ਇੰਨਾ ਹੀ ਨਹੀਂ, ਇਥੇ ਦੋ ਸੈਟੇਲਾਈਟ ਨਗਰ ਪੰਚਕੂਲਾ ਅਤੇ ਮੋਹਾਲੀ ਵੀ ਹਨ. ਇਸ ਲਈ ਜ਼ੇਕਰ ਤੁਸੀਂ ਖੇਡ- ਕੁੱਦ ਦੇ ਸ਼ੌਕੀਨ ਹੋ ਅਤੇ ਗੋਲਫ ਵਿੱਚ ਆਪਣੀ ਰੂਚੀ ਰੱਖਦੇ ਹੋ, ਤਾਂ ਕਿਸੇ ਵੀ ਮੌਸਮ ਵਿੱਚ ਤੁਸੀਂ ਇਸ ਸ਼ਹਿਰ ਵਿੱਚ ਸੈਰ ਸਪਾਟੇ ਦਾ ਆੰਨਦ ਮੰਨ ਸਕਦੇ ਹੋ.
|