ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਪੰਜਾਬ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਮੁੱਖ ਗੁਰਦੁਆਰੇ
ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਜਿੰਨਾਂ ਨਾਲ ਸਬੰਧਿਤ ਪੰਜਾਬ ਵਿਚ ਸਥਿੱਤ ਗੁਰਦੁਆਰੇ ਪੰਜਾਬ ਦਰਸ਼ਨ ਦਾ ਇਕ ਮੁੱਖ ਹਿੱਸਾ ਹਨ-

1.ਗੁਰਦੁਆਰਾ ਕੰਧ ਸਾਹਿਬ - ਬਟਾਲਾ (ਗੁਰਦਾਸ ਪੁਰ)
ਗੁਰੂ ਨਾਨਕ ਦਾ ਇਥੇ ਬੀਬੀ ਸੁੱਲਖਣਾ ਨਾਲ 18 ਸਾਲ ਦੀ ਉੱਮਰ ਵਿਚ 1544 ਈ. ਵਿਚ 24ਵੀਂ ਜੇਠ ਨੂੰ ਵਿਆਹ ਹੋਇਆ ਸੀ. ਇਥੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਹਰ ਸਾਲ ਇੱਕ ਮੇਲਾ ਲੱਗਦਾ ਹੈ.

2.ਗੁਰਦੁਆਰਾ ਹਾਟ ਸਾਹਿਬ- ਸੁਲਤਾਨਪੁਰ ਲੋਧੀ (ਕਪੂਰਥਲਾ)
ਗੁਰੂਨਾਨਕ ਦੇਵ ਨੇ ਇੱਥੇ ਆਪਣੇ ਭਣਵੱਈਏ ਜੈਰਾਮ ਰਾਹੀਂ ਸੁਲਤਾਨਪੁਰ ਦੇ ਨਵਾਬ ਦੇ ਸ਼ਾਹੀ ਭੰਡਾਰ ਦੀ ਦੇਖ ਭਾਲ ਦੀ ਨੌਕਰੀ ਸ਼ੁਰੂ ਕੀਤੀ. ਉਹ ਇਥੇ ਮੋਦੀ ਬਣਾ ਦਿੱਤੇ ਗਏ.ਨਵਾਬ ਨੌਜਵਾਨ ਨਾਨਕ ਤੋਂ ਕਾਫੀ ਪ੍ਰਭਾਵਿਤ ਹੋਇਆ. ਇਥੋਂ ਹੀ ਨਾਨਕ ਨੂੰ 'ਤੇਰਾ' ਸ਼ਬਦ ਦੇ ਰਾਹੀਂ ਆਪਣੇ ਟੀਚੇ ਦਾ ਗਿਆਨ ਪ੍ਰਾਪਤ ਹੋਇਆ.

3.ਗੁਰਦੁਆਰਾ ਗੁਰੂ ਕਾ ਬਾਗ- ਸੁਲਤਾਨਪੁਰ ਲੋਧੀ (ਕਪੂਰਥਲਾ)
ਇਹ ਗੁਰੂ ਨਾਨਕਦੇਵ ਜੀ ਦਾ ਘਰ ਸੀ, ਜਿੱਥੇ ਉਹਨਾਂ ਦੇ ਦੋ ਪੁੱਤਰਾਂ ਬਾਬਾ ਸ਼੍ਰੀਚੰਦ ਅਤੇ ਬਾਬਾ ਲਖਮੀਚੰਦ ਦਾ ਜਨਮ ਹੋਇਆ.

4. ਗੁਰਦੁਆਰਾ ਕੋਠੀ ਸਾਹਿਬ- ਸੁਲਤਾਨਪੁਰ ਲੋਧੀ(ਕਪੂਰਥਲਾ)
ਨਵਾਬ ਦੌਲਤ ਖਾਂ ਲੋਧੀ ਨੇ ਹਿਸਾਬ- ਕਿਤਾਬ ਵਿਚ ਗੜਬੜੀ ਦੇ ਸ਼ੱਕ ਵਿਚ ਗੁਰੂ ਨਾਨਕ ਦੇਵ ਜੀ ਨੂੰ ਜ਼ੇਲ੍ਹ ਵਿਚ ਭੇਜ ਦਿੱਤਾ ਸੀ ਪਰ ਜਦੋਂ ਨਵਾਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਰਿਹਾਅ ਕਰਕੇ ਮੁਆਫੀ ਹੀ ਨਹੀਂ ਮੰਗੀ ਸਗੋਂ ਪ੍ਰਧਾਨਮੰਤਰੀ ਬਣਨ ਦਾ ਸੱਦਾ ਵੀ ਦਿੱਤਾ, ਪਰ ਗੁਰੂ ਨਾਨਕ ਨੇ ਲੋਧੀ ਦੇ ਇਸ ਸੱਦੇ ਨੂੰ ਠੁਕਰਾ ਦਿੱਤਾ.

5. ਗੁਰਦੁਆਰਾ ਬੇਰ ਸਾਹਿਬ- ਸੁਲਤਾਨਪੁਰ ਲੋਧੀ( ਕਪੁਰਥਲਾ)
ਜਦੋਂ ਇਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਨਾਲ ਵੇਂਈਂ ਨਦੀ ਦੇ ਕਿਨਾਰੇ ਬੈਠੇ ਹੋਏ ਸਨ ਤਾਂ ਅਚਾਨਕ ਉਹਨਾਂ ਨੇ ਨਦੀ ਵਿਚ ਡੁੱਬਕੀ ਲੱਗਾ ਦਿੱਤੀ ਅਤੇ ਤਿੰਨ ਦਿਨਾਂ ਤੱਕ ਆਲੋਪ ਰਹੇ.ਇਸ ਦੌਰਾਨ ਉਹਨਾਂ ਨੇ ਅਕਾਲ ਪੁਰਖ ਦੇ ਦਰਸ਼ਨ ਕੀਤੇ. ਸਾਰੇ ਲੋਕ ਉਹਨਾਂ ਨੂੰ ਡੁੱਬਿਆ ਹੋਇਆ ਸਮਝ ਰਹੇ ਸਨ, ਪਰ ਜਦੋਂ ਉਹ ਵਾਪਸ ਪਰਤੇ ਤਾਂ ਉਹਨਾਂ ਕਿਹਾ, "ਏਕ ਓਂਕਾਰ ਸਤਿਨਾਮ". ਗੁਰੂ ਨਾਨਕ ਨੇ ਉੱਥੇ ਇਕ ਬੇਰ ਦਾ ਬੀਜ ਬੋਇਆ,ਜੋ ਅੱਜ ਇੱਕ ਬਹੁਤ ਵੱਡਾ ਦਰਖਤ ਬਣ ਚੁੱਕਾ ਹੈ.

6. ਗੁਰਦੁਆਰਾ ਅਚਲ ਸਾਹਿਬ- ਗੁਰਦਾਸ ਪੁਰ
ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਇਥੇ ਰੁੱਕੇ ਅਤੇ ਨਾਥਪੰਥੀ ਜੋਗੀਆਂ ਦੇ ਮੁੱਖ ਜੋਗੀ ਭਾਂਗਰ ਨਾਥ ਨਾਲ ਉਹਨਾਂ ਦਾ ਧਾਰਮਿਕ ਵਾਦ-ਵਿਵਾਦ ਹੋਇਆ.ਜੋਗੀ ਸਾਰੇ ਪਾਸੋਂ ਹਾਰਨ ਲੱਗਾ ਤਾਂ ਉਹ ਜਾਦੁਈ ਪ੍ਰਦਰਸ਼ਨ ਕਰਨ ਲੱਗਾ.ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪਿਆਰ ਅਤੇ ਮੁਹੱਬਤ ਨਾਲ ਰੱਬੀ ਪ੍ਰਾਪਤੀ ਦਾ ਗਿਆਨ ਦਿੱਤਾ.

7. ਗੁਰਦੁਆਰਾ ਡੇਰਾ ਬਾਬਾ ਨਾਨਕ- ਗੁਰਦਾਸਪੁ
ਜੀਵਨ ਭਰ ਧਾਰਮਿਕ ਉਦਾਸੀਆਂ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸਿੱਖ ਧਰਮ ਦੇ ਸ਼ਰਧਾਲੂ ਬਨਾਉਣ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਰਾਵੀ ਨਦੀ ਦੇ ਕੰਢੇ ਆਪਣਾ ਡੇਰਾ ਜਮਾਇਆ ਅਤੇ 70 ਸਾਲ ਦੀ ਸਾਧਨਾ ਮਗਰੋਂ ਸੰਨ 1539 ਵਿਚ ਪਰਮ ਜੋਤੀ ਵਿਚ ਲੀਨ ਹੋਏ.
ਹੋਰ ਵੀ
ਬਠਿੰਡਾ
ਹੁਣ ਨਜ਼ਰ ਨਹੀਂ ਆਉਂਦੀ ਹੱਥ ਵਾਲੀ ਮਧਾਣੀ
ਮਾਇਸਰਖਾਨਾ
ਜਲੰਧਰ
ਵਾਹਘਾ ਬਾਰਡਰ
ਪੰਜਾਬ ਦੇ ਪ੍ਰਸਿੱਧ ਮੰਦਿਰ