ਬਠਿੰਡਾ ਪੰਜਾਬ ਦਾ ਇਕ ਬਹੁਤ ਪ੍ਰਸਿੱਧ ਸ਼ਹਿਰ ਹੈ.ਇਹ ਭਾਰਤ ਦੇ ਉੱਤਰ-ਦੱਖਣ ਵਿੱਚ ਪੰਜਾਬ ਦਾ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਜ਼ਿਲਾ ਹੈ.ਬਠਿੰਡੇ ਦੀ ਇਕ ਖਾਸਿਅਤ ਇਹ ਵੀ ਹੈ ਕਿ ਜ਼ਿਲਾ ਹੋਣ ਦੇ ਨਾਲ- ਨਾਲ ਜੰਕਸ਼ਨ ਵੀ ਹੈ.ਬਠਿੰਡੇ ਦਾ ਇਤਿਹਾਸ ਬਹੁਤ ਪੁਰਾਣਾ ਹੈ.
ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਬਠਿੰਡੇ ਦੇ ਜੰਗਲਾਂ ਵਿੱਚ ਮੁਗਲਾਂ ਨਾਲ ਲੜਾਈ ਕੀਤੀ ਸੀ.ਬਠਿੰਡਾ ਵਿੱਚ ਪ੍ਰਸ਼ਾਸ਼ਨਿਕ ਹੇਡਕਵਾਟਰ ਵੀ ਹਨ.ਬਠਿੰਡਾ ਇਕ ਬਹੁਤ ਵੱਡਾ ਸ਼ਹਿਰ ਹੈ ਜਿਸ ਵਿੱਚ ਉਸਦੀ ਪ੍ਰਮੁਖਤਾ ਦਾ ਮੁੱਖ ਕਾਰਣ ਗੁਰੂ ਨਾਨਕ ਦੇਵ ਥਰਮਲਪਂਲਾਟ ਹੈ,ਜਿਸ ਤੋਂ ਬਿਜਲੀ ਸਪਲਾਈ ਹੁੰਦੀ ਹੈ.
ਬਠਿੰਡੇ ਵਿੱਚ ਰਜਿੰਦਰਾ ਕਾਲਜ,ਗਿਆਨੀ ਜ਼ੇਲ ਸਿੰਘ ਕਾਲਜ ਆਫ ਇੰਜਨੀਰਗ ਅਤੇ ਤੇਕਨਾਲਜੀ ,ਆਦੇਸ਼ ਇਨਸੀਟਯੁਟ ਆਫ ਮੈਡੀਕਲ ਰਿਸਰਚ,ਬਾਬਾ ਸ਼੍ਰੀ ਚੰਦ ਜੀ ਸਰਕਾਰੀ ਕਾਲਜ ਅਤੇ ਪੰਜਾਬ ਟੇਕਨੀਕਲ ਯੁਨੀਵਰਸਿਟੀ ਆਦਿ ਪੜਾਈ ਦੇ ਮੁੱਖ ਕੇਂਦਰ ਹਨ.ਬ੍ਰਿਟਿਸ਼ ਸਰਕਾਰ ਨੇ ਪੈਪਸੀ ਵਿੱਚ ਬਠਿੰਡੇ ਨੂੰ ਵੀ ਸ਼ਾਮਿਲ ਕੀਤਾ ਸੀ.
ਬਠਿੰਡੇ ਦੇ ਹੋਰ ਪ੍ਰਸਿਧ ਘੁਮਣ ਯੋਗ ਸਥਾਨ ਦਮਦਮਾ ਸਾਹਿਬ,ਮੈਸਰ ਖਾਨਾ ਮੰਦਰ ,ਰੋਸ ਗਾਰਡਨ,ਜ਼ੋਲੋਗਿਕਲ ਪਾਰਕ, ਲੱਖੀ ਜੰਗਲ ਅਤੇ ਕਿਲਾ ਮੁਬਾਰਕ ਹਨ.ਇਹ ਕਿੱਲਾ 1900 ਸਾਲ ਪੁਰਾਣਾ ਹੈ ਪਰ ਇਹ ਹੁਣ ਤੱਲ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ.
ਮਿਲਟਰੀ ਦਾ ਜ਼ਿਆਦਾ ਪ੍ਰਬੰਧ ਹੋਣ ਕਰਕੇ ਵੀ ਬਠਿੰਡਾ ਪ੍ਰਸਿੱਧ ਹੈ.ਮਾਲਵੇ ਦਾ ਇਹ ਸ਼ਹਿਰ ਉੱਤਰ ਵਿੱਚ ਸਰਸਾ ਅਤੇ ਫਤਿਹਬਾਦ,ਪੁਰਬ ਵਿੱਚ ਸੰਗਰੁਰ ਅਤੇ ਮਾਨਸਾ ਜ਼ਿਲੇ ਨਾਲ, ਦੱਖਣ -ਪੁਰਬ ਵਿੱਚ ਮੋਗਾ ਅਤੇ ਦੱਖਣ- ਪੱਛਮ ਵਿੱਚ ਫ਼ਰੀਦਕੋਟ ਅਤੇ ਮਾਨਸਾ ਨਾਲ ਜੁੜਿਆ ਹੋਇਆ ਹੈ.
|