ਮੁੱਖ ਸਫ਼ਾ  ਮਨੋਰੰਜਨ  ਸੈਰ-ਸਪਾਟਾ  ਪੰਜਾਬ ਦਰਸ਼ਨ
 
ਜਲੰਧਰ
ਜਲੰਧਰ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਹੈ. ਜਲੰਧਰ ਅੰਮ੍ਰਿਤਸਰ ਤੋਂ ਲਗਭਗ 85 ਕਿਲੋਮੀਟਰ ਦੀ ਦੂਰੀ ਤੇ ਹੈ.ਪਹਿਲਾਂ ਇਹ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ. ਜਲੰਧਰ ਵਿੱਚ ਕਈ ਕਾਰਖਾਨੇ ਹਨ ਜਿਵੇਂ ਚਮੜਾ, ਰਬੜ ਆਦਿ. ਇੱਥੇ ਖੇਡ ਦੇ ਨਾਲ ਸੰਬਧਿਤ ਵਸਤੁਆਂ ਦਾ ਨਿਰਮਾਣ ਹੁੰਦਾ ਹੈ. ਇੱਥੇ ਤੋਂ ਚਮੜੇ ਦੀਆਂ ਵਸਤੁਆਂ ਦਾ ਵਪਾਰ ਬਾਹਰ ਦੇ ਦੇਸ਼ਾਂ ਨਾਲ ਵੀ ਹੁੰਦਾ ਹੈ. ਜਲੰਧਰ ਵਿੱਚ ਮਸ਼ਹੂਰ ਚਮੜਾ ਨਿਰਮਾਣ ਦੇ ਕਾਰਖਾਨੇ ਹਨ.ਪੰਜਾਬੀ ਅਤੇ ਹਿੰਦੀ ਦੇ ਕਈ ਪ੍ਰਮੁੱਖ ਅਖਬਾਰ ਜਲੰਧਰ ਤੋਂ ਹੀ ਨਿਕਲਦੇ ਹਨ.

ਕਈ ਚਮਕਦੇ ਸਿਤਾਰੇ ਜਲੰਧਰ ਨਾਲ ਸਬੰਧ ਰੱਖਦੇ ਹਨ ਜਿਹਨਾਂ ਵਿੱਚੋਂ ਕ੍ਰਿਕੇਟਰ ਲਾਲਾ ਅਮਰਨਾਥ, ਹਰਭਜਨ ਸਿੰਘ,ਹਾਕੀ ਖਿਡਾਰੀ ਅਜੀਤਪਾਲ ਸਿੰਘ ਅਤੇ ਪ੍ਰਗਟ ਸਿੰਘ, ਯਸ਼ ਚੋਪੜਾ ਅਤੇ ਸਵ.ਸੁਨੀਲ ਦੱਤ ਆਦਿ ਵਰਗੀਆਂ ਬਾਲੀਵੁੱਡ ਹਸਤੀਆਂ ਵੀ ਜਲੰਧਰ ਨਾਲ ਸਬੰਧ ਰੱਖਦੀਆਂ ਹਨ. ਪੰਜਾਬੀ ਗਾਇਕੀ ਦੇ ਕਈ ਮਹਾਨ ਸਿਤਾਰੇ ਵੀ ਜਲੰਧਰ ਨਾਲ ਸਬੰਧ ਰੱਖਦੇ ਹਨ.

ਜਲੰਧਰ ਵਿੱਚ ਸਿੱਖਿਆ ਸੰਸਥਾਵਾਂ ਵੀ ਬਹੁਤ ਹਨ. ਇੱਥੇ ਇੰਜਨੀਅਰਿੰਗ ਕਾਲਜ ਅਤੇ ਨੈਸ਼ਨਲ ਇੰਸਟੀਚਿਉਟ ਆਫ ਤਕਨਾਲੋਜੀ ਮਸ਼ਹੂਰ ਹੈ. ਜਲੰਧਰ ਵਿੱਚ ਹਰਿਵਲੱਭ ਮੇਲਾ ਲਗਦਾ ਹੈ ਜੋ ਕਿ ਬਹੁਤ ਮਸ਼ਹੂਰ ਹੈ. ਇਹ ਮੇਲਾ ਦਿਸੰਬਰ ਵਿੱਚ ਲਗਦਾ ਹੈ. ਇਸ ਮੇਲੇ ਵਿੱਚ ਹਜਾਰਾ ਲੋਕਾਂ ਦਾ ਇਕੱਠ ਹੁੰਦਾ ਹੈ. ਇਸ ਮੇਲੇ ਵਿੱਚ ਸੰਗੀਤ ਦਾ ਅੰਨਦ ਲੈਣ ਦਾ ਵਿਸ਼ੇਸ਼ ਰੂਪ ਤੋਂ ਮੌਕਾ ਮਿਲਦਾ ਹੈ.

ਜਲੰਧਰ ਵਿੱਚ ਇੱਕ ਹੋਰ ਮਸ਼ਹੂਰ ਮੇਲਾ ਲਗਦਾ ਹੈ ਬਾਬਾ ਸੋਢਲ ਜੀ ਦੇ ਨਾਮ ਤੇ ਇਹ ਮੇਲਾ ਬਾਬਾ ਸੋਢਲ ਜੀ ਦੀ ਸਮਾਧ ਤੇ ਲਗਦਾ ਹੈ. ਇਸ ਮੇਲੇ ਵਿੱਚ ਲੋਕ ਪੰਜਾਬ ਦੇ ਵਖ- ਵਖ ਸ਼ਹਿਰਾਂ ਤੋਂ ਆਉਂਦੇ ਹਨ. ਇਹ ਮੇਲਾ ਸੋਢਲ ਜੀ ਬਰਸੀ ਦੀ ਤੇ ਮਨਾਇਆ ਜਾਂਦਾ ਹੈ. ਇਹ ਮੇਲਾ ਸਿਤੰਬਰ ਵਿੱਚ ਲਗਦਾ ਹੈ. ਜਲੰਧਰ ਵਿੱਚ ਦੇਵੀ ਤਲਬ ਮੰਦਿਰ ਅਤੇ ਸ਼ਿਵ ਮੰਦਿਰ ਵੀ ਮਸ਼ਹੂਰ ਹੈ.
ਹੋਰ ਵੀ
ਵਾਹਘਾ ਬਾਰਡਰ
ਪੰਜਾਬ ਦੇ ਪ੍ਰਸਿੱਧ ਮੰਦਿਰ
ਪਟਿਆਲਾ ਦਰਸ਼ਨ
ਫਤਿਹਗੜ੍ਹ ਸਾਹਿਬ
ਚੰਡੀਗੜ੍ਹ
ਅਨੰਦਪੁਰ ਸਾਹਿਬ