ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ ਜਿਨਾਂ ਕਿ ਭਾਰਤ ਦਾ ਇਤਿਹਸ. ਜਦੋਂ ਆਰੀਅਨ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਪੰਜਾਬ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ.ਇਹ ਉਹ ਜਗਾ ਹੈ ਜਿੱਥੇ ਰਿਗਵੇਦ ਅਤੇ ਹੋਰ ਕਈ ਵੇਦਾਂ ਦੀ ਰਚਨਾ ਹੋਈ. ਪੰਜਾਬ ਵਿੱਚ ਹਿੰਦੂ ਅਤੇ ਸਿੱਖ ਧਰਮ ਨਾਲ ਸਬੰਧਿਤ ਬਹੁਤ ਸਾਰੇ ਸਥਾਨ ਦੇਖਣ ਯੋਗ ਹਨ. ਇਸ ਲੇਖ ਵਿੱਚ ਹਿੰਦੂ ਧਰਮ ਨਾਲ ਸਬੰਧਿਤ ਕੁੱਝ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ.
ਰਾਮ ਤੀਰਥ ਅੰਮ੍ਰਿਤਸਰ ਅੰਮ੍ਰਿਤਸਰ ਤੋਂ 11 ਕਿ.ਮੀ ਦੂਰ ਪੱਛਮ ਵਿੱਚ ਸਥਿਤ ਇਸ ਮੰਦਿਰ ਨੂੰ ਹਿੰਦੂ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਪ੍ਰਾਪਤ ਹੈ. ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸ਼੍ਰੀ ਰਾਮ ਦੀ ਪਤਨੀ ਮਾਤਾ ਸੀਤਾ ਨੇ ਆਪਣੇ ਪੁੱਤਰਾਂ ਲਵ ਅਤੇ ਕੁਸ਼ ਨੂੰ ਇੱਥੇ ਹੀ ਜਨਮ ਦਿੱਤਾ ਸੀ. ਨਵੰਬਰ ਮਹੀਨੇ ਦੀ ਪੂਰਣਮਾਸ਼ੀ ਦੀ ਰਾਤ ਤੋਂ ਇੱਥੇ ਇੱਕ ਬਹੁਤ ਭਾਰੀ ਮੇਲਾ ਲੱਗਦਾ ਹੈ. ਦੁਰਗਿਆਣਾ ਮੰਦਿਰ ਅੰਮ੍ਰਿਤਸਰ ਇਸ ਮੰਦਿਰ ਦੀ ਉਸਾਰੀ 20 ਵੀਂ ਸਦੀ ਵਿੱਚ ਹੋਈ. ਇਸ ਮੰਦਿਰ ਦੀ ਇਮਾਰਤ ਗੁਰਦਵਾਰੇ ਦੀ ਇਮਾਰਤ ਨਾਲ ਮੇਲ ਖਾਂਦੀ ਹੈ. ਇਸਦਾ ਨੀਂਹ ਪੱਥਰ ਪੰਡਿਤ ਮਦਨ ਮੋਹਨ ਮਾਲਵੀਆ ਨੇ ਰੱਖਿਆ ਸੀ. ਭਗਵਤੀ ਮੰਦਿਰ ਮਾਈਸਰਖਾਨਾ (ਬਠਿੰਡਾ) ਇਹ ਮੰਦਿਰ ਮਾਲਵਾ ਖੇਤਰ ਦਾ ਇੱਕ ਬਹੁਤ ਹੀ ਪ੍ਰਸਿੱਧ ਮੰਦਿਰ ਹੈ. ਇੱਥੇ ਹਰ ਸਾਲ ਦੋ ਵਾਰ ਨਰਾਤਿਆਂ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ. ਜਿੱਥੇ ਦੂਰ ਦੂਰ ਤੋਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ. ਇਹ ਮੰਦਿਰ ਬਠਿੰਡਾ ਤੋਂ ਕੁੱਝ ਦੂਰੀ ਤੇ ਹੀ ਸਥਿਤ ਹੈ. ਇਹ ਮੰਨਿਆ ਜਾਂਦਾ ਹੈ ਕਿ ਲੋਕ ਇੱਥੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਮੱਥਾ ਟੇਕਣ ਆਉਂਦੇ ਹਨ. ਸ਼ਿਵ ਮੰਦਿਰ ਜਲੰਧਰ ਇਸ ਮੰਦਿਰ ਦੀ ਉਸਾਰੀ ਲੋਧੀ ਸ਼ਾਸ਼ਕਾਂ ਵੇਲੇ ਹੋਈ. ਇਹ ਮੰਦਿਰ ਇੱਕ ਨਵ-ਵਿਆਹੁਤਾ ਦੀ ਯਾਦ ਵਿੱਚ ਲੋਧੀ ਵੰਸ਼ ਦੁਆਰਾ ਬਣਾਇਆ ਗਿਆ. ਉਹ ਨਵ-ਵਿਆਹੁਤਾ ਸ਼ਿਵਜੀ ਦੀ ਭਗਤ ਸੀ. ਇਸ ਮੰਦਿਰ ਦੇ ਮੁੱਖ ਦਰਵਾਜੇ ਦੀ ਦਿਖ ਇਕ ਮਸਜਿਦ ਵਾਂਗ ਹੈ ਜਦੋਂਕਿ ਬਾਕੀ ਇਮਾਰਤ ਹਿੰਦੂ ਸ਼ੈਲੀ ਵਿੱਚ ਬਣਾਈ ਗਈ ਹੈ. ਸੋਢਲ ਮੰਦਿਰ ਜਲੰਧਰ ਇਹ ਮੰਦਿਰ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ. ਇੱਥੇ ਹਰ ਸਾਲ ਸਤੰਬਰ ਮਹੀਨੇ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ. ਪੰਚ ਮੰਦਿਰ ਕਪੂਰਥਲਾ ਇਸ ਮੰਦਿਰ ਦੀ ਉਸਾਰੀ ਆਹਲੂਵਾਲੀਆ ਸ਼ਾਸ਼ਕਾਂ ਦੁਆਰਾ ਕੀਤੀ ਗਈ ਸੀ. ਮੁੱਖ ਗੁੰਬਦ ਵੱਖੋ ਵੱਖਰੇ ਦੇਵੀ ਦੇਵਤਿਆਂ ਦੇ ਛੋਟੇ ਛੋਟੇ ਮੰਦਿਰਾਂ ਨਾਲ ਘਿਰਿਆ ਹੋਇਆ ਹੈ.ਇਹ ਮੰਦਿਰ ਅਦਭੁੱਤ ਕਲਕਾਰੀ ਦੇ ਸ਼ਹਿਰ ਵਿੱਚ ਸਭ ਤੋਂ ਵਧੀਆ ਦੇਖਣ ਯੋਗ ਨਮੂਨਾ ਹੈ. ਕਾਲੀ ਦੇਵੀ ਮੰਦਿਰ : ਪਟਿਆਲਾ ਪਟਿਆਲਾ ਵਿੱਚ ਸਥਿੱਤ ਕਾਲੀ ਦੇਵੀ ਦਾ ਮੰਦਿਰ ਬਹੁਤ ਪ੍ਰਸਿੱਧ ਹੈ ਜੋ ਕਿ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਦੁਆਰਾ ਬਣਵਾਇਆ ਗਿਆ ਸੀ.ਇਸਦੀਆਂ ਦਿਵਾਰਾਂ ਤੇ ਸੁੰਦਰ ਚਿਤਰਕਾਰੀ ਕਾਰਨ ਇਸਨੂੰ ਰਾਸ਼ਟਰੀ ਸਮਾਰਕ ਵੀ ਘੋਸ਼ਿਤ ਕੀਤਾ ਗਿਆ ਹੈ. ਦੂਰੋਂ ਦੂਰੋਂ ਸ਼ਰਧਾਲੂ ਇਸ ਮੰਦਿਰ ਵਿੱਚ ਦਰਸ਼ਨਾਂ ਲਈ ਆਉਂਦੇ ਹਨ.
|