ਚੰਡੀਗੜ੍ਹ ਭਾਰਤ ਦਾ ਪਹਿਲਾਂ ਸ਼ਹਿਰ ਹੈ ਜਿਸ ਨੂੰ ਵਿਉਤਬੱਧ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ. ਇਸ ਨੂੰ ਫ੍ਰੇਂਚ ਦੇ ਆਰਕਿਟੈਕਟ ਨੇ ਡਿਜਾਇਨ ਕੀਤਾ ਹੈ. ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ. 1 ਨਵੰਬਰ 1966 ਨੂੰ ਭਾਰਤ ਦੀ ਸਰਕਾਰ ਦੁਆਰਾ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ.
ਚੰਡੀਗੜ੍ਹ ਦਾ ਨਾਮ ਚੰਡੀ ਦੇਵੀ ਦੇ ਨਾਮ ਤੇ ਅਤੇ ਉੱਥੇ ਦੇ ਚੰਡੀ ਮੰਦਰ ਦੇ ਕਾਰਣ ਚੰਡੀਗੜ੍ਹ ਰੱਖਿਆ ਗਿਆ ਹੈ.ਇਹ ਸ਼ਹਿਰ ਸੇਕਟਰਾਂ ਵਿੱਚ ਵੰਡਿਆ ਹੋਇਆ ਹੈ. ਇੱਥੇ ਦੀਆਂ ਸੜਕਾ ਤੇ ਦੋਵੇ ਪਾਸੇ ਦਰਖਤ ਲੱਗੇ ਹੋਏ ਹਨ. ਇਹ ਸ਼ਹਿਰ ਬਹੁਤ ਹੀ ਸੁੰਦਰ ਅਤੇ ਸਾਫ ਹੈ. ਚੰਡੀਗੜ੍ਹ ਘੁੰਮਣ ਲਈ ਸਭ ਤੋਂ ਵੱਧੀਆ ਮੌਸਮ ਅਕਤੂਬਰ ਤੋਂ ਮਾਰਚ ਦਾ ਸਮਾਂ ਹੁੰਦਾ ਹੈ.
ਚੰਡੀਗੜ੍ਹ ਵਿੱਚ ਲੋਕਾਂ ਦਾ ਰਹਿਣ ਸਹਿਣ ਦਾ ਢੰਗ ਬਹੁਤ ਹੀ ਚੰਗਾ ਹੈ. ਚੰਡੀਗੜ੍ਹ ਦੀ ਬਾਰਡਰ ਦੇ ਨਾਲ ਪੰਚਕੁਲਾ ਅਤੇ ਮੋਹਾਲੀ ਸ਼ਹਿਰ ਹੈ. ਇਹ ਤਿੰਨ ਸ਼ਹਿਰਾ ਨੂੰ ਚੰਡੀਗੜ੍ਹ ਟ੍ਰਾਇਸਿਟੀ ਵੀ ਕਿਹਾ ਜਾਂਦਾ ਹੈ.
ਚੰਡੀਗੜ੍ਹ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ. ਚੰਡੀਗੜ੍ਹ ਦੀ ਆਬਾਦੀ ਭਾਰਤ ਦੇ ਹੋਰ ਹਿੱਸਿਆ ਦੇ ਮੁਕਾਬਲੇ ਘੱਟ ਹੈ. ਇੱਥੇ ਦੀ ਸਾਖਰਤਾ ਦਰ 73% ਹੈ. ਚੰਡੀਗੜ੍ਹ ਸੜ੍ਹਕਾਂ ਨਾਲ ਜੁੜਿਆ ਹੋਇਆ ਸ਼ਹਿਰ ਹੈ, ਇਹ ਦੋ ਨੇਸ਼ਨਲ ਹਾਈਵੇ ਨਾਲ ਜੁੜਿਆ ਹੋਇਆ ਹੈ. ਚੰਡੀਗੜ ਦੇ 17 ਸੇਕਟਰ ਦੇ ਵਿੱਚ ਇੰਟਰ ਸਟੇਟ ਬਸ ਸਟੈਂਡ ਹੈ ਜਿੱਥੇ ਤੋਂ ਪੰਜਾਬ, ਹਰਿਯਾਣਾ, ਹਿਮਾਚਲ ਪ੍ਰਦੇਸ਼, ਜੱਮੂ, ਕਸ਼ਮਿਰ, ਅਤੇ ਦਿੱਲੀ ਦੇ ਲਈ ਬੱਸ ਮਿਲ ਜਾਂਦੀ ਹੈ.
ਚੰਡੀਗੜ੍ਹ ਦੀ ਰੇਲਵੇ ਲਾਇਨ ਨਾਲ ਕਾਲਕਾ, ਅੰਮ੍ਰਿਤਸਰ, ਸ਼੍ਰੀ ਗੰਗਾਨਗਰ ਆਦਿ ਕਈ ਸ਼ਹਿਰ ਜੁੜੇ ਹੋਏ ਹਨ. ਚੰਡੀਗੜ੍ਹ ਬਾਗਾਂ ਦਾ ਸ਼ਹਿਰਾਂ ਹੈ ਇਸ ਵਿੱਚ ਬਹੁਤ ਹੀ ਸੁੰਦਰ ਬਾਗ ਹਨ ਜਿਵੇਂ ਬੋਟੇਨਿਕਲ ਗਾਰਡਨ, ਫ਼ਲਾਵਰ ਗਾਰਡਨ, ਰੋਜ ਗਾਰਡਨ, ਸ਼ਾਂਤੀ ਕੁੰਜ, ਸਮਰਿਤੀ ਉਪਵਨ, ਸਿਟੀ ਮਿਉਜੀਅਮ, ਗਵਰਮੇਂਟ ਮਿਉਜਿਅਮ, ਇੰਟਰਨੇਸ਼ਲ ਡਾਲ ਮਿਉਜੀਅਮ ਆਦਿ.
ਦਰਸ਼ਨ ਕਰਨ ਲਈ ਚੰਡੀ ਮੰਦਰ, ਅੰਬ ਸਾਹਿਬ ਗੁਰੁਦੁਆਰਾ,ਬਾਉਲੀ ਸਾਹਿਬ ਗੁਰੁਦੁਆਰਾ,ਨਾਭਾ ਸਾਹਿਬ ਗੁਰੁਦੁਆਰਾ, ਮਾਨਸਾ ਦੇਵੀ ਮੰਦਰ ਆਦਿ ਰਾਕ ਗਾਰਡਨ, ਓਪਨ ਹੇਂਡ, ਸੁਖਨਾ ਲੇਕ ਆਦਿ ਬਹੁਤ ਹੀ ਰੋਚਕ ਥਾਂ ਚੰਡੀਗੜ੍ਹ ਵਿੱਚ ਹਨ ਜਿਸ ਦੇ ਨਾਲ ਚੰਡੀਗੜ੍ਹ ਦੀ ਸੁੰਦਰਤਾ ਕਾਇਮ ਹੈ.
|