ਮੁੱਖ ਸਫ਼ਾ  ਮਨੋਰੰਜਨ  ਸੈਰ-ਸਪਾਟਾ  ਪੰਜਾਬ ਦਰਸ਼ਨ
 
ਅਨੰਦਪੁਰ ਸਾਹਿਬ
ਅਨੰਦਪੁਰ ਸਾਹਿਬ ਚੰਡੀਗੜ੍ਹ ਤੋਂ 95 ਕਿਲੋਮੀਟਰ ਦੂਰ ਉੱਤਰ ਪੱਛਮ ਦਿਸ਼ਾ ਵਿੱਚ ਵਸਿਆ ਹੋਇਆ ਹੈ. ਅਨੰਦਪੁਰ ਸਾਹਿਬ ਦੇ ਪੂਰਵੀ ਪਾਸੇ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇਖੀਆਂ ਜਾ ਸਕਦੀਆਂ ਹਨ. ਅਨੰਦਪੁਰ ਸਾਹਿਬ ਦਾ ਪੱਛਮੀ ਇਲਾਕਾ ਹਰੇ-ਭਰੇ ਖੇਤਾਂ ਨਾਲ ਭਰਿਆ ਹੋਇਆ ਹੈ. ਇਸ ਦੇ ਨਾਲ ਅਨੰਦਪੁਰ ਸਾਹਿਬ ਨੂੰ ਸਾਰੇ ਪਾਸੇ ਤੋਂ ਸਤਲੁਜ ਨਦੀ ਨੇ ਘੇਰਿਆ ਹੋਇਆ ਹੈ.

ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਇਹ ਜਮੀਨ ਬਿਲਾਸਪੁਰ ਦੇ ਸ਼ਾਸਕ ਤੋਂ ਸਨ 1665 ਵਿੱਚ ਖਰੀਦੀ ਸੀ ਅਤੇ ਅਨੰਦਪੁਰ ਸਾਹਿਬ ਵਸਾਇਆ ਸੀ. ਉੰਨ੍ਹਾਂ ਨੇ ਇਸ ਦਾ ਨਾਂ ਚਕ ਨਾਨਕੀ ਜੋ ਉੰਨ੍ਹਾਂ ਦੀ ਮਾਤਾ ਸੀ ਦੇ ਨਾਂ ਤੇ ਰੱਖਿਆ ਸੀ. ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦੇ 25 ਸਾਲ ਇਸ ਥਾਂ ਤੇ ਬਤੀਤ ਕੀਤੇ ਸਨ.

30 ਮਾਰਚ 1689 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਸ਼ਹਿਰ ਦੀ ਨੀਵ ਰੱਖੀ ਅਤੇ ਉਸ ਨੂੰ ਅਨੰਦਪੁਰ ਸਾਹਿਬ ਨਾਂ ਦਿੱਤਾ. ਅਨੰਦਪੁਰ ਸਾਹਿਬ ਨੂੰ ਬਾਹਰੀ ਖਤਰੇ ਅਤੇ ਦੁਸ਼ਮਨ ਦੀ ਫੌਜਾਂ ਤੋਂ ਬਚਾਓਣ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਸੀਮਾ ਤੇ ਪੰਜ ਕਿਲਿਆਂ ਦਾ ਨਿਰਮਾਣ ਕੀਤਾ. ਇਹ ਇੱਕ ਦੂਜੇ ਨਾਲ ਸੁਰੰਗਾਂ ਅਤੇ ਜਮੀਨੀ ਰਾਹਾਂ ਨਾਲ ਜੁੜੇ ਹੋਏ ਸੀ.

ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼੍ਰੀ ਸੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਅਤੇ ਆਪ ਉੰਨ੍ਹਾਂ ਤੋਂ ਅਮ੍ਰਿਤ ਛਕ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ. ਅਨੰਦਪੁਰ ਸਾਹਿਬ ਦੇ ਕੋਲ ਨੰਗਲ ਰੇਲਵੇ ਸਟੇਸ਼ਨ ਹੈ ਅਤੇ ਹਵਾਈਜਹਾਜ ਰਾਹੀ ਆਉਣ ਦੇ ਲਈ ਚੰਡੀਗੜ੍ਹ ਹਵਾਈਅੱਡਾ ਨੇੜੇ ਹੈ.