ਮੁੱਖ ਸਫ਼ਾ  ਮਨੋਰੰਜਨ  ਸੈਰ-ਸਪਾਟਾ  ਪੰਜਾਬ ਦਰਸ਼ਨ
 
ਅਮ੍ਰਿਤਸਰ - 'ਅਮ੍ਰਿਤ ਦਾ ਕੁੰਡ'
ਖੇਤਰ - 5 ਹਜਾਰ ਸਕੇਅਰ ਕਿਲੋਮੀਟਰ
ਜਨਸੰਖਿਆ - 2500000 ਲੱਖ (ਜਿਲੇ ਦੀ) 10 ਲੱਖ (ਸ਼ਹਿਰ ਦੀ)
ਸ਼ਾਖਰਤਾ - 50 ਪ੍ਰਤੀਸ਼ਤ ਤੋਂ ਜਿਆਦਾ
ਭਾਸ਼ਾਵਾਂ - ਪੰਜਾਬੀ, ਹਿੰਦੀ, ਅੰਗਰੇਜੀ
ਫਸਲਾਂ - ਕਣਕ, ਚੌਲ, ਕਪਾਹ, ਗੰਨਾ
ਮੌਸਮ - ਗਰਮੀਆਂ - 30 ਤੋਂ 46 ਡੀ. ਸੇ. , ਠੰਡ 0 ਤੋਂ 17 ਡੀ. ਸੇ. , ਮਾਨਸੂਨ : ਜੁਲਾਈ ਤੋਂ ਸਿਤੰਬਰ
ਹਵਾਈਅੱਡਾ : ਰਾਜਾ ਸੰਸੀ, ਅੰਤਰਰਾਸ਼ਟਰੀ ਹਵਾਈ ਅੱਡਾ

ਅਮ੍ਰਿਤਸਰ, ਭਾਰਤ ਦਾ ਇੱਕ ਬਹੁਤ ਪੁਰਾਤਨ ਅਤੇ ਮਨਮੋਹਣਾ ਸ਼ਹਿਰ ਹੈ. ਇਹ ਸਿੱਖ ਇਤਹਾਸ ਅਤੇ ਸੱਭਿਆਚਾਰ ਦੀ ਇੱਕ ਮਹੱਤਵਪੂਰਨ ਥਾਂ ਹੈ. ਭਾਰਤ ਵਿੱਚ ਮੱਧ ਏਸ਼ੀਆ ਰਾਹੀ ਬਾਹਰਲੇ ਦੇਸ਼ਾਂ ਤੋਂ ਆਓਣ ਵਾਲੇ ਯਾਤਰੀਆਂ ਦੇ ਕਾਰਨ ਇਹ ਛੇਤੀ ਹੀ ਬਹੁਤ ਸਾਰੇ ਵਪਾਰਕ ਕੰਮਾ ਦਾ ਕੇਂਦਰ ਬਣ ਗਿਆ. ਇੱਥੇ ਬਹੁਤ ਸਾਰੀਆਂ ਧਾਰਮਿਕ ਅਤੇ ਇਤਹਾਸਕ ਥਾਵਾਂ ਹਨ. ਇਹਨਂ ਵਿੱਚ ਸੱਭ ਤੋਂ ਪ੍ਰਸਿੱਧ ਹਰਮੰਦਿਰ ਸਾਹਿਬ ਹੈ ਜੋ ਕਿ ਸਿੱਖਾਂ ਦੇ ਚੌਥੇ ਗੁਰੂ. ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਸ ਦਾ ਨਿਰਮਾਣ ਪੂਰਾ ਕੀਤਾ ਗਿਆ ਸੀ.

ਜਲਿਆਂ ਵਾਲਾ ਬਾਗ
ਇਹ ਥਾਂ ਅੰਗਰੇਜ ਸਰਕਾਰ ਦੁਆਰਾ ਉਸ ਦੇ ਸੱਭ ਤੋਂ ਹੈਵਾਨਿਅਤ ਅਤੇ ਤਬਾਹੀ ਭਰੇ ਕਤਲੇ ਆਮ ਦੇ ਲਈ ਮਸ਼ਹੂਰ ਹੈ. ਇਹ ਹਰਿਮੰਦਰ ਸਾਹਿਬ ਤੋਂ ਉੱਤਰ ਦਿਸ਼ਾ ਵੱਲ 400 ਮੀਟਰ ਦੀ ਦੂਰੀ ਤੇ ਹੈ. 1919 ਵਿੱਚ ਜਨਰਲ ਡਾਇਰ ਸਰਕਾਰ ਦਾ ਲੇਫਟੀਨੇਂਟ ਜਨਰਲ ਸੀ. ਉਸ ਨੇ ਭਾਰਤੀਆਂ ਦੁਆਰਾ ਕੀਤੇ ਜਾ ਰਹੇ ਸਾਰੇ ਆੰਦੋਲਨ ਅਤੇ ਆਮਸਭਾਵਾਂ ਤੇ ਮਨਾਹੀ ਕੀਤੀ ਸੀ. 13 ਅਪ੍ਰੈਲ 1919 ਵਿੱਚ ਯਾਤਰੀ ਵੈਸਾਖੀ ਮਨਾਓਣ ਦੇ ਲਈ ਜਲਿਆਂਵਲਾ ਬਾਗ ਵਿੱਚ ਇਕੱਠੇ ਹੋਏ. ਦਪਿਹਰ ਦੇ ਸਮੇਂ ਜਨਰਲ ਡਾਇਰ ਨੇ ਆਪਣੀ ਪੁਲਿਸ ਨੂੰ ਬਿਨਾਂ ਕਿਸੇ ਨਿਰਦੇਸ਼ ਦੇ ਗੋਲੀਆਂ ਚਲਾਓਣ ਦਾ ਹੁਕਮ ਦੇ ਦਿੱਤਾ. ਇਸ ਦੇ ਪਰਿਣਾਮ ਵਿੱਚ 379 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਅਤੇ 1200 ਤੋਂ ਜਿਆਦਾ ਜਖਮੀ ਹੋ ਗਏ. ਇਸ ਮੈਦਾਨ ਨੂੰ ਇੱਕ ਪਾਰਕ ਦਾ ਰੂਪ ਦੇ ਦਿੱਤਾ ਗਿਆ ਹੈ. ਇਸ ਦੇ ਵਿੱਚ ਇੱਕ ਖੂਹ ਵੀ ਹੈ ਜਿਸ ਵਿੱਚ ਲੋਕਾਂ ਨੇ ਗੋਲੀਆਂ
ਤੋਂ ਬਚਣ ਲਈ ਛਾਲ ਮਾਰ ਦਿੱਤੀ ਸੀ ਅਤੇ ਆਪਣੀ ਜਾਨ ਇਸ ਵਿੱਚ ਡੁੱਬ ਕੇ ਦਿੱਤੀ ਸੀ.

ਰਾਮਬਾਗ
ਇਹ ਇੱਕ ਬਹੁਤ ਹੀ ਸੁੰਦਰ ਬਾਗ ਹੈ ਜੋ ਕਿ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਗਿਆ ਹੈ, ਜਿੰਨ੍ਹਾਂ ਨੇ ਇਸ ਸ਼ਹਿਰ ਦੀ ਖੋਜ ਕੀਤੀ ਸੀ. ਇਹ ਸ਼ਹਿਰ ਦੇ ਨਵੇਂ ਹਿੱਸੇ ਵਿੱਚ ਬਣਿਆ ਹੈ ਅਤੇ ਇਸ ਦੇ ਵਿੱਚਕਾਰ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਇੱਕ ਸੰਗ੍ਰਿਹਾਲੇ ਵੀ ਹੈ. ਇਸ ਸੰਗ੍ਰਿਹਾਲੇ ਵਿੱਚ ਮੁਗਲਾਂ ਦੇ ਸਮੇਂ ਦੇ ਹਥਿਆਰ ਹਨ ਪੰਜਾਬ ਦੇ ਮਹਾਰਾਜਿਆਂ ਦੇ ਮਹਿਲਾਂ ਦੀ ਚਿੱਤਰਕਾਰੀ ਹੈ ਅਤੇ 'ਕੋਹੀਨੂਰ' ਦੀ ਪ੍ਰਤੀਲਿਪੀ ਹੈ. ਇਸ ਨੂੰ ਹੋਰ ਆਕਰਸ਼ਕ ਬਣਾਓਣ ਲਈ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ਤੇ ਸਵਾਰ ਇੱਕ ਬੁੱਤ ਵੀ ਹੈ. ਇਹ ਸੰਗ੍ਰਿਹਾਲੇ ਬੁਧਵਾਰ ਨੂੰ ਬੰਦ ਰਹਿੰਦਾ ਹੈ.

ਮਹਾਰਾਜ ਰਣਜੀਤ ਸਿੰਘ ਦਾ ਸਮਰ ਪੈਲੇਸ
ਇਹ ਰਾਮਬਾਗ ਨਾਂ ਦੇ ਸੁੰਦਰ ਉਪਵਨ ਵਿੱਚ ਸਥਿਤ ਹੈ. ਇਹ ਉਪਵਨ ਲਹੌਰ ਸਥਿਤ ਸ਼ਾਲੀਮਾਰ ਬਾਗ ਦੇ ਨਮੂਨੇ ਅਨੁਸਾਰ ਬਣਾਇਆ ਗਿਆ ਹੈ. ਇਸ ਵਿੱਚ ਕੇਵਲ ਆਪਣੇ ਨਿਰਮਾਣ ਦੇ ਕਾਰਨ ਵੱਖ ਪਛਾਣ ਵਾਲੀ 'ਦਰਸ਼ਨੀ ਦੇਓਰਹੀ' ਅਛੋਹ ਰਹਿ ਗਈ ਹੈ. ਮਹਾਰਾਜਾ ਦੇ ਨਾਂ ਤੇ ਇੱਕ ਸੰਗ੍ਰਿਹਾਲੇ ਵੀ ਇੱਥੇ ਸਥਿਤ ਹੈ ਜਿਸ ਵਿੱਚ ਸਿੱਖ ਸਮੇਂ ਦੀ ਚਿੱਤਰਕਾਰੀ, ਸਿੱਕੇ, ਹਥਿਆਰ ਆਦਿ ਹਨ.