ਪੰਜਾਬ ਦਰਸ਼ਨ | ਭਾਰਤ ਦਰਸ਼ਨ | ਵਿਸ਼ਵ ਦਰਸ਼ਨ
ਮੁੱਖਪੰਨਾ » ਮਨੋਰੰਜਨ » ਸੈਰ-ਸਪਾਟਾ » ਭਾਰਤ ਦਰਸ਼ਨ » ਸਾਂਚੀ ਸਤੂਪ (Sanchi Satupa)
 
WD
ਭਾਰਤੀ ਇਤਿਹਾਸ ਦੀ ਬੁੱਧ ਪਰੰਪਰਾ ਦੇ ਸਵਰਗ ਯੁਗ ਦਾ ਅਮਿੱਟ ਦਸਤਾਵੇਜ਼ ਹੈ ਸਾਂਚੀ। ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 46 ਕਿਲੋਮੀਟਰ ਤੇ ਸਥਿਤ ਸਾਂਚੀ ਦੇ ਸਮਾਰਕ ਭਾਰਤ ਵਿੱਚ ਸਥਿਤ ਬੁੱਧ ਸਮਾਰਕਾਂ ਵਿੱਚ ਸਭ ਤੋਂ ਜਿਆਦਾ ਆਕਰਸ਼ਿਕ ਹਨ।

ਇੱਕ ਖੂਬਸੂਰਤ ਛੋਟੀ ਪਹਾੜੀ ਤੇ ਸਥਿਤ ਇਹਨਾਂ ਸਮਾਰਕਾਂ ਵਿੱਚ ਵਿਭਿੰਨ ਸਤੂਪਾਂ ਦੇ ਇਲਾਵਾ ਗੁਪਤਕਾਲੀਨ ਮੰਦਿਰ ਅਤੇ ਵਿਹਾਰ ਆਦਿ ਸ਼ਾਮਿਲ ਹਨ। ਵਿਸ਼ਵ ਧਰੋਹਰ ਦੀ ਸੂਚੀ ਵਿੱਚ ਸ਼ਾਮਿਲ ਇਹਨਾਂ ਸਮਾਰਕਾਂ ਦਾ ਨਿਰਮਾਣ ਤੀਜੀ ਸਦੀ ਈ.ਪੂ. ਤੋਂ ਲੈ ਕੇ ਬਾਰ੍ਹਵੀਂ ਸਦੀ ਈ.ਪੂ. ਤੱਕ ਕੀਤਾ ਗਿਆ ਹੈ।

ਪ੍ਰਮੁੱਖ ਆਕਰਸ਼ਣ -
ਸਤੂਪ - ਸਾਂਚੀ ਸਥਿਤ ਇਹਨਾਂ ਸਤੂਪਾਂ ਦਾ ਨਿਰਮਾਣ ਧਾਰਮਿਕ ਉਦੇਸ਼ਾਂ ਨੂੰ ਲੈ ਕੇ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹਨਾਂ ਸਤੂਪਾਂ ਵਿੱਚ ਬੁੱਧ ਅਤੇ ਉਹਨਾਂ ਦੇ ਚੇਲਿਆਂ ਦੇ ਅਵਸ਼ੇਸ਼ ਰੱਖੇ ਗਏ ਹਨ। ਸਭ ਤੋਂ ਜਿਆਦਾ ਪ੍ਰਸਿੱਧ ਸਤੂਪ ਕ੍ਰਮ ਇੱਕ ਦਾ ਨਿਰਮਾਣ ਮਹਾਨ ਮੌਰਿਆ ਸ਼ਾਸਕ ਅਸ਼ੋਕ ਨੇ ਕਰਵਾਇਆ ਸੀ। ਇਹ ਇੱਕ ਇਤਿਹਾਸਿਕ ਤੱਥ ਹੈ ਕਿ ਅਸ਼ੋਕ ਦੀ ਪਤਨੀ 'ਦੇਵੀ' ਬੇਸਨਗਰ (ਵਿਦਿਸ਼ਾ) ਦੇ ਇੱਕ ਵਪਾਰੀ ਦੀ ਬੇਟੀ ਸੀ। ਵਿਦਿਸ਼ਾ ਸਾਂਚੀ ਤੋਂ 12 ਕਿਲੋਮੀਟਰ ਦੂਰ ਹੈ।

ਸਤੂਪ ਕ੍ਰਮ ਇੱਕ ਦੇ ਚਾਰੇ ਪਾਸੇ ਸਥਿਤ ਚਾਰ ਦਰਵਾਜਿਆਂ ਤੇ ਗੌਤਮ ਬੁੱਧ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਚਿੱਤਰਾਂ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹਨਾਂ ਚਿੱਤਰਾਂ ਵਿੱਚ ਬੁੱਧ ਨੂੰ ਪ੍ਰਤੀਕਾਂ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਹ ਪ੍ਰਤੀਕ ਘੋੜੇ-ਹਾਥੀ, ਤੋਰਣ, ਸਤੂਪ ਆਦਿ ਦੇ ਰੂਪ ਵਿੱਚ ਹਨ।

ਸਤੂਪ ਕ੍ਰਮ ਦੋ ਪਹਾੜੀ ਦੇ ਸ਼ਿਖਰ ਤੇ ਸਥਿਤ ਹੈ ਅਤੇ ਇਹ ਪੱਥਰ ਦੀ ਸੁੰਦਰ ਚਾਰਦੀਵਾਰੀ ਨਾਲ ਘਿਰਿਆ ਹੋਇਆ ਹੈ। ਸਤੂਪ ਕ੍ਰਮ ਤਿੰਨ, ਪਹਿਲੇ ਸਤੂਪ ਦੇ ਕੋਲ ਸਥਿਤ ਹੈ। ਇਸ ਸਤੂਪ ਦੇ ਅੰਦਰੂਨੀ ਭਾਗ ਵਿੱਚ ਬੁੱਧ ਦੇ ਦੋ ਚੇਲਿਆਂ ਸਾਰੀਪੁੱਤਰ ਅਤੇ ਮਹਾਮੋਗੱਲੇਨਾ ਦੇ ਅਵਸ਼ੇਸ਼ ਪਾਏ ਗਏ ਹਨ।

ਅਸ਼ੋਕ ਸਤੰਭ - ਇਹ ਸਤੰਭ, ਮੁੱਖ ਸਤੂਪ ਦੇ ਦੱਖਣੀ ਦੁਆਰ ਦੇ ਕੋਲ ਸਥਿਤ ਹੈ। ਵਰਤਮਾਨ ਵਿੱਚ ਇਸਦਾ ਸਤੰਭ ਹੀ ਉੱਥੇ ਹੈ। ਚਾਰ ਸ਼ੇਰਾਂ ਵਾਲਾ ਇਸਦਾ ਪ੍ਰਮੁੱਖ ਸਿਰਾ ਹੇਠਾਂ ਅਜਾਇਬ ਘਰ ਵਿੱਚ ਦੇਖਿਆ ਜਾ ਸਕਦਾ ਹੈ। ਇੱਕ ਦੂਜੇ ਵੱਲ ਪਿੱਠ ਕਰੇ ਹੋਏ ਇਹ ਚਾਰ ਸਿਰ ਭਾਰਤ ਦੇ ਰਾਸ਼ਟਰੀ ਪ੍ਰਤੀਕ ਹਨ। ਇਹ ਸਤੰਭ ਵਾਸਤੂਕਲਾ ਦੀ ਗ੍ਰੀਕ ਬੁੱਧ ਸ਼ੈਲੀ ਦਾ ਵਧੀਆ ਨਮੂਨਾ ਹੈ।

ਗੁਪਤਕਾਲੀਨ ਮੰਦਿਰ - ਹੁਣ ਲਗਭਗ ਖੰਡਰ ਹੋ ਚੁੱਕਿਆ ਇਹ ਮੰਦਿਰ 5 ਵੀਂ ਸ਼ਤਾਬਦੀ ਵਿੱਚ ਬਣਿਆ ਸੀ। ਇਹ ਮੰਦਿਰ ਭਾਰਤੀ ਮੰਦਿਰਾਂ ਦੀ ਪ੍ਰਾਚੀਨ ਸ਼ੈਲੀ ਦੀ ਝਲਕ ਦਿੰਦਾ ਹੈ।

ਬੁੱਧ ਵਿਹਾਰ - ਜਿੱਥੇ ਤੱਤਕਾਲੀਨ ਬੁੱਧ ਭਿਕਸ਼ੂ ਨਿਵਾਸ ਕਰਦੇ ਹਨ।

ਵੱਡਾ ਕਟੋਰਾ - ਸਾਂਚੀ ਵਿੱਚ ਇੱਕ ਹੀ ਚੱਟਾਨ ਨੂੰ ਕੱਟ ਕੇ ਬਣਾਇਆ ਗਿਆ ਇੱਕ ਵੱਡਾ ਕਟੋਰਾ ਹੈ। ਕਿਹਾ ਜਾਂਦਾ ਹੈ ਕਿ ਸਾਰੇ ਬੁੱਧ ਭਿਕਸ਼ੂ ਦਾਨ ਵਿੱਚ ਮਿਲਿਆ ਅੰਨ ਇਸ ਵਿੱਚ ਪਾ ਦਿੰਦੇ ਸਨ, ਜਿਸ ਨੂੰ ਬਾਅਦ ਵਿੱਚ ਸਾਰਿਆਂ ਨੂੰ ਵੰਡ ਦਿੱਤਾ ਜਾਂਦਾ ਸੀ।

ਅਜਾਇਬ ਘਰ - ਪਹਾੜੀ ਦੇ ਠੀਕ ਹੇਠਾਂ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਦੁਆਰਾ ਅਜਾਇਬ ਘਰ ਦੀ ਸਥਾਪਨਾ ਕੀਤੀ ਗਈ ਹੈ। ਇਸ ਅਜਾਇਬ ਘਰ ਵਿੱਚ ਸਾਂਚੀ ਦੇ ਖੇਤਰਾਂ ਵਿੱਚ ਮਿਲੀ ਵਿਭਿੰਨ ਵਸਤੂਆਂ ਰੱਖੀਆਂ ਗਈਆਂ ਹਨ। ਅਜਾਇਬ ਘਰ ਦਾ ਪ੍ਰਮੁੱਖ ਆਕਰਸ਼ਣ ਹੈ, ਅਸ਼ੋਕ ਸਤੰਭ ਦਾ ਸਿਰਾ, ਬੁੱਧ ਦੀਆਂ ਵਿਭਿੰਨ ਮੂਰਤੀਆਂ ਅਤੇ ਵਿਹਾਰਾਂ ਵਿੱਚ ਰਹਿਣ ਵਾਲੇ ਭਿਕਸ਼ੂਆਂ ਦੇ ਬਰਤਨ ਆਦਿ।

ਸਾਂਚੀ ਦੇ ਨੇੜੇ ਹੋਰ ਆਕਰਸ਼ਣ -
ਹੇਲਿਉਡੋਰਸ ਸਤੰਭ- ਸਾਂਚੀ ਤੋਂ 12 ਕਿਲੋਮੀਟਰ ਦੂਰੀ ਤੇ ਪ੍ਰਾਚੀਨ ਨਗਰੀ ਬੇਸਨਗਰ (ਵਿਦਿਸ਼ਾ) ਸਥਿਤ ਹੈ। ਇੱਥੇ ਪੰਜਵੀਂ ਸ਼ਤਾਬਦੀ ਵਿੱਚ ਗ੍ਰੀਕ ਰਾਜਦੂਤ ਹੇਲਿਉਡੋਰਸ ਦੁਆਰਾ ਬਣਵਾਇਆ ਗਿਆ ਸਤੰਭ ਦੇਖਣ ਯੋਗ ਹੈ।

ਉਦੈਗਿਰੀ- ਵਿਦਿਸ਼ਾ ਤੋਂ ਚਾਰ ਕਿਲੋਮੀਟਰ ਅਤੇ ਸਾਂਚੀ ਤੋਂ ਸੋਲ੍ਹਾਂ ਕਿਲੋਮੀਟਰ ਦੂਰੀ ਤੇ ਸਥਿਤ ਹੈ ਉਦੈਗਿਰੀ ਦੀਆਂ ਗੁਫਾਵਾਂ। ਇਹਨਾਂ ਗੁਫਾਵਾਂ ਵਿੱਚ ਪ੍ਰਾਚੀਨ ਕਾਲ ਵਿੱਚ ਹਿੰਦੂ ਅਤੇ ਜੈਨ ਸਾਧੂ-ਸੰਤ ਰਹਿੰਦੇ ਸਨ। ਇਤਿਹਾਸਿਕ ਮਹੱਤਵ ਦੀਆਂ ਇਹਨਾਂ ਗੁਫਾਵਾਂ ਵਾਲੇ ਪਰਬਤ ਦੇ ਸ਼ਿਖਰ ਤੇ ਛੇਵੀਂ ਸ਼ਤਾਬਦੀ ਦਾ ਗੁਪਤਕਾਲੀਨ ਮੰਦਿਰ ਹੈ।
ਭਾਰਤੀ ਇਤਿਹਾਸ ਦੀ ਬੁੱਧ ਪਰੰਪਰਾ ਦੇ ਸਵਰਗ ਯੁਗ ਦਾ ਅਮਿੱਟ ਦਸਤਾਵੇਜ਼ ਹੈ ਸਾਂਚੀ। ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 46 ਕਿਲੋਮੀਟਰ ਤੇ ਸਥਿਤ ਸਾਂਚੀ ਦੇ ਸਮਾਰਕ ਭਾਰਤ ਵਿੱਚ ਸਥਿਤ ਬੁੱਧ ਸਮਾਰਕਾਂ ਵਿੱਚ ਸਭ ਤੋਂ ਜਿਆਦਾ ਆਕਰਸ਼ਿਕ ਹਨ।
ਕਦੋਂ ਜਾਉ - ਵੈਸੇ ਤਾਂ ਪੂਰਾ ਸਾਲ ਕਿਸੇ ਵੀ ਸਮੇਂ ਸਾਂਚੀ ਦੀ ਯਾਤਰਾ ਕੀਤੀ ਜਾ ਸਕਦੀ ਹੈ। ਪਰ ਫਿਰ ਵੀ ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਸਾਂਚੀ ਜਾਣ ਲਈ ਵਧੀਆ ਹੁੰਦਾ ਹੈ। ਨਵੰਬਰ ਵਿੱਚ ਸਾਂਚੀ ਵਿੱਚ ਚੈਤਗਿਰੀ ਵਿਹਾਰ ਦਾ ਉਤਸਵ ਮਨਾਇਆ ਜਾਂਦਾ ਹੈ। ਉਸ ਸਮੇਂ ਬੁੱਧ ਦੇ ਚੇਲਿਆਂ ਦੇ ਅਵਸ਼ੇਸ਼ ਵੀ ਲੋਕਾਂ ਦੇ ਦਰਸ਼ਨ ਲਈ ਰੱਖੇ ਜਾਂਦੇ ਹਨ।

ਕਿਵੇਂ ਜਾਉ - ਸਾਂਚੀ, ਝਾਂਸੀ- ਇਟਾਰਸੀ ਰੇਲਮਾਰਗ ਤੇ ਸਥਿਤ ਹੈ। ਇੱਥੇ ਇੱਕ ਛੋਟਾ ਜਿਹਾ ਰੇਲਵੇ ਸਟੇਸ਼ਨ ਵੀ ਹੈ, ਪਰ ਨਜਦੀਕੀ ਵੱਡਾ ਸਟੇਸ਼ਨ ਵਿਦਿਸ਼ਾ 12 ਕਿਲੋਮੀਟਰ ਦੂਰ ਹੈ। ਭੋਪਾਲ ਤੋਂ ਸਾਂਚੀ ਦੀ ਦੂਰੀ ਸਿਰਫ 46 ਕਿਲੋਮੀਟਰ ਹੈ। ਸੜਕ ਮਾਰਗ ਦੁਆਰਾ ਇੱਕ ਤੋਂ ਡੇਢ ਘੰਟੇ ਵਿੱਚ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਭੋਪਾਲ ਤੋਂ ਟੈਕਸੀਆਂ ਅਤੇ ਬੱਸਾਂ ਉਪਲਬਧ ਹਨ। ਭੋਪਾਲ ਹਵਾਈ ਮਾਰਗ ਤੋਂ ਵੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।

ਕਿੱਥੇ ਠਹਿਰੋ - ਸਾਂਚੀ ਵਿੱਚ ਠਹਿਰਣ ਲਈ ਅਨੇਕ ਸੁਵਿਧਾਵਾਂ ਹਨ। ਮੱਧ ਪ੍ਰਦੇਸ਼ ਟੂਰਿਜਮ ਵੱਲੋਂ ਲਾਜ ਅਤੇ ਟੂਰਿਸਟ ਕੈਫੇਟੇਰੀਆ ਵਿੱਚ ਰੁਕਣ ਅਤੇ ਭੋਜਨ ਦਾ ਪ੍ਰਬੰਧ ਹੈ। ਇਸਦੇ ਇਲਾਵਾ ਅਨੇਕ ਰੈਸਟ ਹਾਊਸ ਅਤੇ ਲਾਜ ਹਨ, ਜਿੱਥੇ ਅਰਾਮ ਨਾਲ ਰੁਕਿਆ ਜਾ ਸਕਦਾ ਹੈ।
ਸਬੰਧਤ ਜਾਣਕਾਰੀ ਲੱਭੋ