2010 ਨੂੰ ਸੈਰ-ਸਪਾਟਾ ਵਰ੍ਹਾ ਘੋਸ਼ਿਤ ਕਰਦੇ ਹੋਏ ਸਿੱਕਮ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਲੁਭਾਉਣ ਲਈ 13 ਖੇਤਰੀ ਤਿਉਹਾਰਾਂ ਨੂੰ ਲੋਕਪ੍ਰਿਅ ਘਟਨਾਵਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਹੈ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਰ-ਸਪਾਟਾ ਵਰ੍ਹੇ ਦੀ ਸ਼ੁਰੂਆਤ ਸਿੱਕਮ ਡਿਸਕਵਰ ਸਮਾਰੋਹ ਜੋ ਕਿ ਮਾਰਚ-ਅਪ੍ਰੈਲ 2010 ਵਿੱਚ ਮਨਾਇਆ ਜਾਵੇਗਾ ਨਾਲ ਕੀਤੀ ਜਾਵੇਗੀ ਅਤੇ ਸਮਾਪਤੀ ਸਟੇਟ ਫਲਾਵਰ ਸ਼ੋਅ ਜੋ ਕਿ ਮਾਰਚ, 2011 ਵਿੱਚ ਹੋਵੇਗਾ ਨਾਲ ਕੀਤੀ ਜਾਵੇਗੀ। ਸੈਲਾਨੀਆਂ ਨੂੰ ਲੁਭਾਉਣ ਲਈ, ਅਪ੍ਰੈਲ 2010 ਵਿੱਚ, ਬਹੁਤ ਸਾਰੀਆਂ ਸੱਭਿਆਚਾਰਕ ਸਰਗਰਮੀਆਂ ਰਾਬੋਂਗ, ਅਰੀਟਰ ਅਤੇ ਟੇਮੀ-ਟਰਕੂ ਵਿੱਚ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮਈ 2010 ਦੇ ਪਹਿਲੇ ਤਿੰਨ ਹਫ਼ਤਿਆਂ ਵਿੱਚ, ਇੱਕ ਪ੍ਰਕਾਰ ਦਾ ਫੁੱਲਾਂ ਦਾ ਉਤਸਵ ਉੱਤਰੀ ਸਿੱਕਮ ਦੇ ਸ਼ਿੰਘਵਾ ਲਾਚੁੰਗ ਅਤੇ ਪੱਛਮੀ ਸਿੱਕਮ ਦੇ ਵਰਸੀ ਵਿੱਚ ਮਨਾਇਆ ਜਾਵੇਗਾ। |