ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਨਰਮਦਾ ਦੇ ਘਾਟਾਂ ਦੀ ਅਦਭੁੱਤ ਸੁੰਦਰਤਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਰਮਦਾ ਦੇ ਘਾਟਾਂ ਦੀ ਅਦਭੁੱਤ ਸੁੰਦਰਤਾ
ND
748 ਹੈਕਟੇਅਰ ਖੇਤਰ 'ਚ ਫੈਲਿਆ ਇਹ ਖੇਤਰ ਅੱਜ ਸ਼ੈਵ, ਵੈਸ਼ਣਵ, ਜੈਨ ਅਤੇ ਹੋਰ ਮੱਤਾਂ ਨੂੰ ਮੰਨਣ ਵਾਲਿਆਂ ਲਈ ਆਸਥਾ ਦਾ ਕੇਂਦਰ ਹੈ। ਸੈਰ-ਸਪਾਟੇ ਅਤੇ ਸੁੰਦਰਤਾ ਦੀ ਦ੍ਰਿਸ਼ਟੀ ਨਾਲ ਤਾਂ ਇਹ ਮਹੱਤਵਪੂਰਨ ਹੈ ਹੀ। ਇਸ ਖੇਤਰ ਵਿੱਚ ਬੇੜੀ ਦੁਆਰਾ ਸੈਰ ਕਰਦੇ ਸਮੇਂ ਨਰਮਦਾ ਦੇ ਅਲੌਕਿਕ ਸੁਹੱਪਣ ਦੇ ਦਰਸ਼ਨ ਹੁੰਦੇ ਹਨ। ਬੰਦਰਕੁੱਦਣੀ ਤੱਕ ਪਹੁੰਚਦੇ-ਪਹੁੰਚਦੇ ਸੈਲਾਨੀ ਸੰਗਮਰਮਰੀ ਸੁੰਦਰਤਾ ਵੱਲ ਖਿੱਚਿਆ ਜਾਂਦਾ ਹੈ ਅਤੇ ਰੰਗ-ਬਿਰੰਗੇ ਪੱਥਰ ਉਸ ਨੂੰ ਮੁਗਧ ਕਰ ਦਿੰਦੇ ਹਨ।

ਜਬਲਪੁਰ ਦੇ ਭੇੜਾਘਾਟ 'ਚ ਜਿੱਥੋਂ ਬੇੜੀ ਚੱਲਣੀ ਸ਼ੁਰੂ ਹੁੰਦੀ ਹੈ, ਉੱਥੇ ਸਥਿਤ ਹੈ ਪੰਚਮੜਾ ਦਾ ਪ੍ਰਸਿੱਧ ਮੰਦਰ। ਇੱਥੇ ਇੱਕ ਹੀ ਵਿਹੜੇ 'ਚ ਚਾਰ ਮੰਦਰ ਹਨ। 200 ਸਾਲ ਪੁਰਾਣੇ ਇਹਨਾਂ ਮੰਦਰਾਂ ਦੀ ਸੁੰਦਰਤਾ ਅਨਮੋਲ ਹੈ। ਇਹ ਸਭ ਮੰਦਰ ਸ਼ਿਵ ਨੂੰ ਸਮਰਪਿਤ ਹਨ। ਜਬਲਪੁਰ ਵਿੱਚ ਇਸਦੇ ਇਲਾਵਾ ਵੀ ਅਨੇਕ ਅਜਿਹੇ ਸਥਾਨ ਹਨ ਜੋ ਨਰਮਦਾ ਖੇਤਰ ਦੇ ਸੈਰ-ਸਪਾਟੇ 'ਚ ਚਾਰ ਚੰਨ ਲਗਾਉਂਦੇ ਹਨ। ਇਹਨਾਂ 'ਚ ਗਵਾਰੀਘਾਟ, ਤਿਲਵਾਰਾਘਾਟ, ਲਮਹੇਟਾਘਾਟ, ਗੋਪਾਲਪੁਰ, ਘੁਘੁਆ ਫਾਲ, ਚੌਂਹਠ ਯੋਗਿਨੀ ਮੰਦਰ ਅਤੇ ਪੰਚਵਟੀਘਾਟ ਵਰਗੇ ਸੋਹਣੇ ਅਤੇ ਮਨਮੋਹਣੇ ਸਥਾਨ ਹਨ।

ਇਹਨਾਂ ਖੇਤਰਾਂ 'ਚ ਵੀ ਸੁੰਦਰਤਾ ਦੀ ਆਪਣੀ ਛਟਾ ਹੈ, ਪਰ ਭੇੜਾਘਾਟ ਦੀ ਸੁੰਦਰਤਾ ਦੇ ਅੱਗੇ ਸਭ ਫਿੱਕੇ ਨਜ਼ਰ ਆਉਂਦੇ ਹਨ। ਜਬਲਪੁਰ ਵਿੱਚ ਨਰਮਦਾ ਦੀ ਆਸਥਾ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ ਗਵਾਰੀਘਾਟ। ਸ਼ਾਮ ਹੁੰਦੇ ਹੀ ਇੱਥੋਂ ਦੀ ਸੁੰਦਰਤਾ ਅਦਭੁੱਤ ਹੁੰਦੀ ਹੈ। ਘਾਟ 'ਤੇ ਖੜ੍ਹੇ ਹੋ ਕੇ ਨਰਮਦਾ ਦੀ ਜਲਰਾਸ਼ੀ 'ਚ ਤੈਰਦੇ ਅਣਗਿਣਤ ਦੀਪ ਅਜਿਹੇ ਲੱਗਦੇ ਹਨ, ਮੰਨੋ ਪੂਰਾ ਅਕਾਸ਼ ਹੀ ਧਰਤੀ 'ਤੇ ਉੱਤਰ ਆਇਆ ਹੋਵੇ। ਨਰਮਦਾ ਦੀਆਂ ਮਖਮਲੀ ਲਹਿਰਾਂ 'ਚ ਝਿਲਮਿਲਾਉਂਦੇ ਦੀਪਾਂ ਦਾ ਪ੍ਰਕਾਸ਼ ਮਨ ਨੂੰ ਖੁਸ਼ ਕਰ ਦਿੰਦਾ ਹੈ।

ਰੋਜਾਨਾ ਸ਼ਾਮ ਨੂੰ ਦੀਪਦਾਨ ਕਰਨ ਵਾਲਿਆਂ ਦਾ ਮੇਲਾ ਇੱਥੇ ਪਹੁੰਚਦਾ ਹੈ। ਨਦੀ ਦੇ ਵਿਚਕਾਰ ਦੇਵੀ ਨਰਮਦਾ ਦਾ ਮੰਦਰ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਹੈ। ਬੇੜੀ ਰਾਹੀਂ ਉੱਥੋਂ ਤੱਕ ਪਹੁੰਚ ਕੇ ਪੂਜਾ ਕਰਨਾ ਰੋਮਾਂਚਕ ਅਨੁਭਵ ਹੈ। ਇਸਦੇ ਇਲਾਵਾ ਘਾਟ 'ਤੇ ਅਨੇਕ ਮੰਦਰ ਹਨ, ਜਿਹਨਾਂ 'ਚ ਕੁਝ ਪ੍ਰਾਚੀਨ ਹਨ ਅਤੇ ਕੁਝ ਹਾਲ ਦੇ ਸਾਲਾਂ 'ਚ ਬਣੇ ਹਨ। ਘਾਟ ਤੋਂ ਦੂਰ ਜਾਣ 'ਤੇ ਮਾਂ ਕਾਲੀ ਦਾ ਪ੍ਰਾਚੀਨ ਅਤੇ ਸਿੱਧ ਮੰਦਰ ਹੈ।

ND
ਵਿਭਿੰਨ ਸੰਤਾਂ ਦੇ ਆਸ਼ਰਮ ਵੀ ਆਸ-ਪਾਸ ਹੋਣ ਦੇ ਕਾਰਨ ਇੱਥੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ। ਕਹਿੰਦੇ ਹਨ ਨਰਮਦਾ ਦੇ ਦਰਸ਼ਨ ਨਾਲ ਹੀ ਸਾਰੇ ਪਾਪ ਨਸ਼ਟ ਹੁੰਦੇ ਹਨ। ਇਸ ਲਈ ਇੱਥੇ ਦਰਸ਼ਨ ਕਰਨ ਵਾਲਿਆਂ ਦੀ ਵੀ ਭੀੜ ਲੱਗਦੀ ਹੈ। ਗਵਾਰੀਘਾਟ ਵਿੱਚ ਬੇੜੀ ਦਾ ਵੀ ਪ੍ਰਬੰਧ ਹੈ।

ਨਰਮਦਾ ਦਾ ਦੂਜਾ ਮਹੱਤਵਪੂਰਨ ਘਾਟ ਹੈ ਤਿਲਵਾਰਾਘਾਟ। ਇੱਥੇ ਲੱਗਣ ਵਾਲਾ ਮੱਘਰ ਸੰਗਰਾਦ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਸ ਮੇਲੇ ਦਾ ਇਤਿਹਾਸ ਪ੍ਰਾਚੀਨ ਹੈ। ਇੱਥੇ ਸਥਿਤ ਮੰਦਰ ਵੀ ਬਹੁਤ ਪ੍ਰਾਚੀਨ ਹੈ। ਪੁਰਾਣੇ ਸਮੇਂ ਤੋਂ ਗੋਪਾਲਪੁਰ ਸਥਿਤ ਮੰਦਰ ਦੀ ਬਾਹਰੀ ਛਟਾ ਬਹੁਤ ਸੋਹਣੀ ਹੈ।
<< 1 | 2 
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸਵਾਤ ਘਾਟੀ ਦੀ ਮਨਮੋਹਕ ਸੁੰਦਰਤਾ
ਰੰਗੀਲੇ ਰਾਜਸਥਾਨ ਦਾ ਨਾਗੌਰ ਦਾ ਕਿਲ੍ਹਾ
ਮਾਉਂਟ ਐਵਰੇਸਟ ਦਾ ਸ਼ਿਖਰ ਸਿਖਾਉਂਦਾ ਹੈ ਤਿਆਗ
ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਭੀਤਰਵਾਰ ਕਿਲ੍ਹਾ
ਹਰ ਸਫ਼ਰ ਬਣ ਜਾਵੇਗਾ ਯਾਦਗਾਰ
ਸੁਲਤਾਨਪੁਰ ਨੈਸ਼ਨਲ ਪਾਰਕ