ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਨਰਮਦਾ ਦੇ ਘਾਟਾਂ ਦੀ ਅਦਭੁੱਤ ਸੁੰਦਰਤਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਰਮਦਾ ਦੇ ਘਾਟਾਂ ਦੀ ਅਦਭੁੱਤ ਸੁੰਦਰਤਾ
PR
ਸ਼ੁਰੂਆਤ ਤੋਂ ਲੈ ਕੇ ਸਾਗਰ 'ਚ ਸਮਾਉਣ ਤੱਕ ਨਰਮਦਾ ਦਾ ਜੋ ਤੇਜ, ਜੋ ਸੁੰਦਰਤਾ, ਜੋ ਅਦਾਵਾਂ ਦਿਖਾਈ ਦਿੰਦੀਆਂ ਹਨ ਉਹ ਜਬਲਪੁਰ ਦੇ ਇਲਾਵਾ ਹੋਰ ਕਿਤੇ ਨਹੀਂ ਮਿਲਣਗੀਆਂ। ਕੁਦਰਤ ਨੇ ਤਾਂ ਇਸ ਖੇਤਰ ਵਿੱਚ ਨਰਮਦਾ ਨੂੰ ਅਨਮੋਲ ਸੁੰਦਰਤਾ ਪ੍ਰਦਾਨ ਕੀਤੀ ਹੈ, ਖੁਦ ਨਰਮਦਾ ਨੇ ਵੀ ਆਪਣੇ ਹੱਠ ਅਤੇ ਤਪ ਨਾਲ ਆਪਣੀ ਸੁੰਦਰਤਾ 'ਚ ਵਾਧਾ ਇਸੇ ਖੇਤਰ 'ਚ ਕੀਤਾ ਹੈ।

ਇੱਥੇ ਨਰਮਦਾ ਨੇ ਹੱਠ ਅਤੇ ਤਪ ਨਾਲ ਰਸਤਾ ਬਦਲਿਆ ਹੈ। ਪਹਿਲਾਂ ਕਦੇ ਉਹ ਧੂੰਆਂਧਾਰ ਤੋਂ ਉੱਤਰ ਵੱਲ ਮੁੜ ਕੇ ਸਪਾਟ ਚੌੜੇ ਮੈਦਾਨ ਵੱਲ ਵਹਿੰਦੀ ਸੀ। ਉਸਦੀ ਧਾਰ ਦੇ ਠੀਕ ਸਾਹਮਣੇ ਦੀ ਸੁੰਦਰਤਾ ਤਾਂ ਸ਼ਾਇਦ ਨਰਮਦਾ ਨੂੰ ਵੀ ਆਕਰਸ਼ਿਤ ਕਰਦੀ ਹੋਵੇਗੀ।

ਤਾਂ ਹੀ ਲਗਾਤਾਰ ਜੋਰ ਮਾਰਦੀਆਂ ਲਹਿਰਾਂ ਨਾਲ ਚੱਟਾਨਾਂ ਦਾ ਸੀਨਾ ਚੀਰ ਕੇ ਹਜਾਰਾਂ ਸਾਲ ਦੇ ਕਠੋਰ ਸੰਘਰਸ਼ ਤੋਂ ਬਾਅਦ ਨਰਮਦਾ ਨੇ ਇਹ ਸੁੰਦਰਤਾ ਹਾਸਿਲ ਕੀਤੀ ਹੈ, ਜਿਸ ਨੂੰ ਦੇਖਣ ਦੇਸ਼ ਹੀ ਨਹੀਂ, ਵਿਦੇਸ਼ੀ ਵਾਤਾਵਰਨ ਪ੍ਰੇਮੀ ਵੀ ਖਿੱਚੇ ਚੱਲੇ ਆਉਂਦੇ ਹਨ। ਸੰਗਮਰਮਰੀ ਚੱਟਾਨਾਂ ਵਿਚਕਾਰ ਫੈਲੀ ਨਰਮਦਾ ਦੀ ਅਨੋਖੀ ਸੁੰਦਰਤਾ ਦੇਖਦੇ ਨਾ ਹੀ ਤਾਂ ਮਨ ਥੱਕਦਾ ਹੈ ਅਤੇ ਨਾ ਹੀ ਅੱਖਾਂ। ਭੇੜਾਘਾਟ, ਤਿਲਵਾਰਾਘਾਟ ਦੇ ਆਸ-ਪਾਸ ਦੇ ਖੇਤਰ ਦਾ ਇਤਿਹਾਸ 150 ਤੋਂ 180 ਕਰੋੜ ਸਾਲ ਪਹਿਲਾਂ ਸ਼ੁਰੂ ਹੁੰਦਾ ਹੈ। ਕੁਝ ਵਿਗਿਆਨਿਕ ਇਸ ਨੂੰ 180 ਤੋਂ 250 ਕਰੋੜ ਸਾਲ ਪੁਰਾਣੀ ਵੀ ਮੰਨਦੇ ਹਨ।

ਭੇੜਾਘਾਟ ਦੇ ਨਾਮ ਨੂੰ ਲੈ ਕੇ ਅਨੇਕ ਕਹਾਵਤਾਂ ਪ੍ਰਚਲਿਤ ਹਨ। ਪ੍ਰਾਚੀਨ ਕਾਲ ਵਿੱਚ ਭ੍ਰਿਗੁ ਰਿਸ਼ੀ ਦਾ ਆਸ਼ਰਮ ਇਸੇ ਖੇਤਰ ਵਿੱਚ ਸੀ। ਇਸ ਕਾਰਨ ਵੀ ਇਸ ਸਥਾਨ ਨੂੰ ਭੇੜਾਘਾਟ ਕਿਹਾ ਜਾਂਦਾ ਹੈ। ਇੱਕ ਹੋਰ ਮਾਨਤਾ ਦੇ ਅਨੁਸਾਰ ਇਸੇ ਸਥਾਨ 'ਤੇ ਨਰਮਦਾ ਦਾ ਬਾਵਨਗੰਗਾ ਦੇ ਨਾਲ ਸੰਗਮ ਹੁੰਦਾ ਹੈ।

ਲੋਕ ਭਾਸ਼ਾ ਵਿੱਚ ਭੇੜਾ ਦਾ ਅਰਥ ਭਿੜਨਾ ਜਾਂ ਮਿਲਣਾ ਹੈ। ਇਸ ਮੱਤ ਨੂੰ ਮੰਨਣ ਵਾਲਿਆਂ ਦੇ ਅਨੁਸਾਰ ਇਸੇ ਸੰਗਮ ਦੇ ਕਾਰਨ ਇਸ ਸਥਾਨ ਦਾ ਨਾਮ ਭੇੜਾਘਾਟ ਹੋਇਆ।

ਇੱਕ ਹੋਰ ਮੱਤ ਦੇ ਅਨੁਸਾਰ ਇਹ ਸਥਾਨ 1,700 ਸਾਲ ਪਹਿਲਾਂ ਸ਼ਕਤੀ ਦਾ ਕੇਂਦਰ ਸੀ। ਸ਼ੈਵ ਮੱਤ ਵਾਲਿਆਂ ਦੇ ਇਲਾਵਾ ਸ਼ਕਤੀ ਦੇ ਉਪਾਸਕ ਵੀ ਇੱਥੇ ਆਉਂਦੇ ਸਨ, ਇਸ ਕਈ ਪੱਕੇ ਤੌਰ 'ਤੇ ਇਹ ਸਥਾਨ ਕਦੇ ਮੈਰਵੀਘਾਟ ਰਿਹਾ ਹੋਵੇਗਾ ਅਤੇ ਬਾਅਦ ਵਿੱਚ ਭੇੜਾਘਾਟ ਹੋ ਗਿਆ। ਗੁਪਤ-ਉੱਤਰ ਕਾਲ ਵਿੱਚ ਹੋ ਸਕਦਾ ਹੈ ਕਿ ਇਸ ਮੰਦਰ ਦਾ ਵਿਸਥਾਰ ਕੀਤਾ ਗਿਆ ਅਤੇ ਇਸ 'ਚ ਸਪਤ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਸਨ।

PR
ਇਹ ਮੂਰਤੀਆਂ ਅੱਜ ਵੀ ਭੇੜਾਘਾਟ ਸਥਿਤ ਚੌਂਹਠ ਯੋਗਿਨੀ ਮੰਦਰ ਵਿੱਚ ਹਨ। ਲਗਭਗ 10ਵੀਂ ਸ਼ਤਾਬਦੀ ਵਿੱਚ ਤ੍ਰਿਪੁਰੀ ਦੇ ਕਲਚੁਰੀ ਰਾਜਿਆਂ ਦੇ ਸ਼ਾਸਨਕਾਲ ਵਿੱਚ ਇਸ ਮੰਦਰ ਦਾ ਹੋਰ ਵਿਸਥਾਰ ਕੀਤਾ ਗਿਆ। ਇਹਨਾਂ ਸਭ ਮੱਤਾਂ ਦੇ ਪਿੱਛੇ ਤਰਕ ਅਤੇ ਪ੍ਰਮਾਣ ਦਾ ਅਧਾਰ ਹੈ। ਇਹਨਾਂ 'ਚ ਐਨਾ ਤਾਂ ਸੱਚ ਹੈ ਕਿ ਇਸ ਸਥਾਨ ਨੂੰ ਨਰਮਦਾ ਨੇ ਅਨਮੋਲ ਸੁੰਦਰਤਾ ਪ੍ਰਦਾਨ ਕੀਤੀ ਹੈ।
1 | 2  >>  
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸਵਾਤ ਘਾਟੀ ਦੀ ਮਨਮੋਹਕ ਸੁੰਦਰਤਾ
ਰੰਗੀਲੇ ਰਾਜਸਥਾਨ ਦਾ ਨਾਗੌਰ ਦਾ ਕਿਲ੍ਹਾ
ਮਾਉਂਟ ਐਵਰੇਸਟ ਦਾ ਸ਼ਿਖਰ ਸਿਖਾਉਂਦਾ ਹੈ ਤਿਆਗ
ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਭੀਤਰਵਾਰ ਕਿਲ੍ਹਾ
ਹਰ ਸਫ਼ਰ ਬਣ ਜਾਵੇਗਾ ਯਾਦਗਾਰ
ਸੁਲਤਾਨਪੁਰ ਨੈਸ਼ਨਲ ਪਾਰਕ