- ਜੁਲੀਫਕਾਰ ਹਾਮਿਦ ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਸਥਿਤ ਸਵਾਤ ਘਾਟੀ ਅੱਜ ਕੱਲ੍ਹ ਚਰਚਾ 'ਚ ਹੈ। ਤਾਲਿਬਾਨ ਦੁਆਰਾ ਇਸ 'ਤੇ ਕੀਤੇ ਗਏ ਕਬਜ਼ੇ 'ਤੇ ਪਾਕਿਸਤਾਨ ਸਰਕਾਰ ਨੇ ਇੱਕ ਤਰ੍ਹਾਂ ਨਾਲ ਆਪਣੀ ਮੰਜੂਰੀ ਦੀ ਮੋਹਰ ਲਗਾ ਦਿੱਤੀ ਹੈ। ਇਸ ਘਾਟੀ ਵਿੱਚ ਸ਼ਰੀਅਤ ਕਨੂੰਨ ਲਾਗੂ ਕਰਨ ਦੇ ਸਰਕਾਰ ਦੇ ਨਿਰਣੇ ਨੂੰ ਇਸੇ ਰੂਪ 'ਚ ਦੇਖਿਆ ਜਾ ਰਿਹਾ ਹੈ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਵਾਤ 'ਚ 'ਜਿੱਤ' ਦਾ ਸਵਾਦ ਚੱਖਣ ਤੋਂ ਬਾਅਦ ਤਾਲਿਬਾਨ ਚੁੱਪ ਨਹੀਂ ਬੈਠਣਗੇ। ਉਹਨਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ ਅਤੇ ਉਹ ਦੁੱਗਣੇ ਉਤਸ਼ਾਹ ਨਾਲ ਹੋਰ ਇਲਾਕਿਆਂ ਵਿੱਚ ਆਪਣੀ ਜਿੱਤ ਦਾ ਝੰਡਾ ਫਹਿਰਾਉਣ ਲਈ ਅੱਗੇ ਵਧਣਗੇ। ਇਹ ਭਾਰਤ ਲਈ ਵੀ ਖਤਰੇ ਦੀ ਘੰਟੀ ਹੈ, ਕਿਉਂਕਿ ਤਾਲਿਬਾਨ ਦਾ ਪ੍ਰਭਾਵ ਖੇਤਰ ਵਧਦਾ-ਵਧਦਾ ਭਾਰਤ ਦੀ ਸੀਮਾ ਦੇ ਕਾਫੀ ਕਰੀਬ ਆਉਂਦਾ ਜਾ ਰਿਹਾ ਹੈ। ਖੈਰ, ਇਸ ਖੂਬਸੂਰਤ ਘਾਟੀ ਦੇ ਖ਼ਬਰਾਂ 'ਚ ਆਉਣ ਨਾਲ ਲੋਕਾਂ 'ਚ ਇਸਦੇ ਪ੍ਰਤੀ ਉਤਸੁਕਤਾ ਜਾਗੀ ਹੈ। ਤਾਂ ਚਲੋ ਇੱਕ ਸਫ਼ਰ ਸਵਾਤ ਘਾਟੀ ਦਾ ਹੋ ਜਾਵੇ- ਸਵਾਤ ਘਾਟੀ ਨੂੰ ਪਾਕਿਸਤਾਨ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਇਸਦੀ ਸੁੰਦਰਤਾ ਦੀ ਤੁਲਨਾ ਅਕਸਰ ਕਸ਼ਮੀਰ ਘਾਟੀ ਨਾਲ ਹੁੰਦੀ ਰਹੀ ਹੈ। ਕਰੀਬ 4000 ਵਰਗ ਮੀਲ 'ਚ ਫੈਲੀ ਇਸ ਘਾਟੀ ਵਿੱਚ ਲਗਭਗ ਸਾਢੇ 12 ਲੱਖ ਲੋਕ ਵਸਦੇ ਹਨ। ਬਰਫ਼ ਨਾਲ ਢਕੇ ਉੱਚੇ-ਉੱਚੇ ਪਹਾੜਾਂ ਅਤੇ ਹਰਿਆਲੀ ਵਿੱਚ ਨਹਾਏ ਮੈਦਾਨਾਂ ਵਾਲੀ ਸਵਾਤ ਘਾਟੀ ਦੀ ਜੀਵਨ ਰੇਖਾ ਹੈ ਸਵਾਤ ਨਦੀ, ਜਿਸਦਾ ਉਲੇਖ ਰਿਗਵੇਦ 'ਚ ਵੀ ਮਿਲਦਾ ਹੈ। ਉਦੋਂ ਇਸ ਨੂੰ 'ਸੁਵਸਤੁ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹੀ ਸ਼ਬਦ ਵਿਗੜਦੇ-ਵਿਗੜਦੇ 'ਸਵਾਤ' ਹੋ ਗਿਆ। ਇਸ ਗੱਲ ਦੇ ਸਪੱਸ਼ਟ ਨਤੀਜੇ ਮਿਲਦੇ ਹਨ ਕਿ 2000 ਸਾਲ ਤੋਂ ਜਿਆਦਾ ਤੋਂ ਇਹ ਇਲਾਕਾ ਆਬਾਦ ਰਿਹਾ ਹੈ। ਇੱਥੋਂ ਦਾ ਇਤਿਹਾਸ ਬਹੁਤ ਹੀ ਵਿਸ਼ਾਲ ਰਿਹਾ ਹੈ। ਇਹ ਘਾਟੀ ਬੁੱਧ ਸਿੱਖਿਆ ਅਤੇ ਸਾਧਨਾ ਦੇ ਇੱਕ ਪ੍ਰਮੁੱਖ ਕੇਂਦਰ ਦੇ ਰੂਪ 'ਚ ਉੱਭਰੀ ਸੀ। ਅਜਿਹੀ ਮਾਨਤਾ ਹੈ ਕਿ ਖੁਦ ਭਗਵਾਨ ਬੁੱਧ ਨੇ ਇੱਥੋਂ ਦੀ ਯਾਤਰਾ ਕਰ ਕੇ ਸਵਾਤਵਾਸੀਆਂ ਨੂੰ ਆਪਣੇ ਉਪਦੇਸ਼ ਦਿੱਤੇ ਸਨ। ਘਾਟੀ 'ਚ ਛੱਡੇ ਗਏ ਉਹਨਾਂ ਦੇ ਪੈਰਚਿੰਨ੍ਹ ਅੱਜ ਵੀ ਸਵਾਤ ਅਜਾਇਬ ਘਰ 'ਚ ਸਾਂਭ ਕੇ ਰੱਖੇ ਗਏ ਹਨ। ਸੰਨ 326 ਈਸਾ ਪੂਰਵ ਵਿੱਚ ਸਿਕੰਦਰ ਆਪਣੇ ਵਿਸ਼ਵ ਜਿੱਤ ਅਭਿਆਨ 'ਤੇ ਸਵਾਤ ਆ ਪਹੁੰਚਿਆ ਅਤੇ ਇਸ 'ਤੇ ਕਬਜ਼ਾ ਕਰ ਲਿਆ। ਬਾਅਦ 'ਚ ਚੰਦਰਗੁਪਤ ਮੌਰਿਆ ਨੇ ਇਸ ਨੂੰ ਮੌਰਿਆ ਸਾਮਰਾਜ ਦਾ ਅੰਗ ਬਣਾ ਲਿਆ। | | ਸਵਾਤ ਘਾਟੀ ਨੂੰ ਪਾਕਿਸਤਾਨ ਦਾ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਇਸਦੀ ਸੁੰਦਰਤਾ ਦੀ ਤੁਲਨਾ ਅਕਸਰ ਕਸ਼ਮੀਰ ਘਾਟੀ ਨਾਲ ਹੁੰਦੀ ਰਹੀ ਹੈ। ਕਰੀਬ 4000 ਵਰਗ ਮੀਲ 'ਚ ਫੈਲੀ ਇਸ ਘਾਟੀ ਵਿੱਚ ਲਗਭਗ ਸਾਢੇ 12 ਲੱਖ ਲੋਕ ਵਸਦੇ ਹਨ। |
| |
ਗੰਧਾਰ ਕਲਾ ਦਾ ਕੇਂਦਰ : ਸਵਾਤ ਘਾਟੀ ਪ੍ਰਾਚੀਨ ਗੰਧਾਰ ਸੱਭਿਅਤਾ ਦਾ ਹਿੱਸਾ ਸੀ, ਜਿੱਥੋਂ ਦੀ ਕਲਾ ਵਿਸ਼ਵ ਪ੍ਰਸਿੱਧ ਹੈ। ਖਾਸ ਤੌਰ 'ਤੇ ਇੱਥੋਂ ਦੀ ਮੂਰਤੀ ਕਲਾ ਦਾ ਪ੍ਰਸਾਰ ਦੂਰ-ਦੂਰ ਤੱਕ ਹੋਇਆ ਸੀ। ਘੁੰਮਣ ਸਥਾਨਾਂ ਦੀ ਭਰਮਾਰ : ਸਵਾਤ ਘਾਟੀ ਦੀ ਜੀਵਨ ਰੇਖਾ ਸਵਾਤ ਘਾਟੀ ਦਾ ਉਦੈ ਕਲਾਮ ਵਿੱਚ ਉਸ਼ੂ ਅਤੇ ਉਤਰੋਰ ਨਦੀਆਂ ਦੇ ਮਿਲਣ ਵਾਲੇ ਸਥਾਨ ਨਾਲ ਹੁੰਦਾ ਹੈ। ਇੱਥੋਂ ਤੋਂ 250 ਕਿਲੋਮੀਟਰ ਵਹਿ ਕੇ ਇਹ ਚਾਰਸੱਦਾ ਦੇ ਕੋਲ ਕਾਬੁਲ ਨਦੀ 'ਚ ਜਾ ਮਿਲਦੀ ਹੈ। ਸਵਾਤ ਨਦੀ ਦੇ ਹੀ ਕਾਰਨ ਸਵਾਤ ਘਾਟੀ ਦੀ ਮਿੱਟੀ ਉਪਜਾਊ ਅਤੇ ਮੌਸਮ ਸੁਹਾਵਣਾ ਹੈ। ਸਿੰਚਾਈ ਅਤੇ ਮੱਛੀ ਪਾਲਣ ਦੇ ਕਾਰਨ ਇਹ ਘਾਟੀ ਦੀ ਅਰਥਵਿਵਸਥਾ 'ਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਦਿੰਦੀ ਹੈ। ਇਸਦੇ ਇਲਾਵਾ ਇਹ ਇੱਥੋਂ ਦਾ ਪ੍ਰਮੁੱਖ ਸੈਲਾਨੀ ਆਕਰਸ਼ਣ ਤਾਂ ਹੈ ਹੀ। ਪਾਕਿਸਤਾਨੀ ਹੀ ਨਹੀਂ, ਵਿਦੇਸ਼ੀ ਸੈਲਾਨੀ ਵੀ ਇਸਦੇ ਆਕਰਸ਼ਣ ਕਾਰਨ ਇੱਥੇ ਖਿੱਚੇ ਆਉਂਦੇ ਰਹਿੰਦੇ ਹਨ। ਅਨੇਕਾਂ ਇਤਿਹਾਸਿਕ ਅਤੇ ਕੁਦਰਤੀ ਸਥਾਨ ਪੂਰੀ ਘਾਟੀ 'ਚ ਵਿੱਖਰੇ ਪਏ ਹਨ। ਸਵਾਤ ਅਜਾਇਬ ਘਰ 'ਚ ਪੂਰੀ ਘਾਟੀ ਵਿੱਚ ਮਿਲੇ ਇਤਿਹਾਸਿਕ ਚਿੰਨ੍ਹ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ। ਇਸਦਾ ਨਿਰਮਾਣ ਸੰਭਵ ਹੈ ਕਿ ਸਮਰਾਟ ਅਸ਼ੋਕ ਨੇ ਕਰਾਇਆ ਸੀ। ਬਾਅਦ 'ਚ ਅਲੱਗ-ਅਲੱਗ ਸਮੇਂ 'ਤੇ ਪੰਜ ਵਾਰ ਇਸਦਾ ਵਿਸਥਾਰ ਕੀਤਾ ਗਿਆ। ਇਸਦੇ ਇਲਾਵਾ ਪਾਨ ਨਾਮਕ ਸਥਾਨ 'ਤੇ ਪਹਿਲੀ ਤੋਂ ਪੰਜਵੀਂ ਸਦੀ ਵਿਚਕਾਰ ਬਣਿਆ ਇੱਕ ਸਤੂਪ ਅਤੇ ਇੱਕ ਮੱਠ ਦੇ ਅੰਸ਼ ਹਨ। ਕਬਾਲ 'ਚ ਇੱਕ ਵਿਸ਼ਾਲ ਗੋਲਫ ਕੋਰਸ ਹੈ, ਜੋ ਬਾਰ੍ਹਾਂ ਮਹੀਨੇ ਖੁੱਲ੍ਹਾ ਰਹਿੰਦਾ ਹੈ। ਫ਼ੀਸ ਭਰ ਕੇ ਇੱਥੇ ਕੋਈ ਵੀ, ਕਦੇ ਵੀ ਗੋਲਫ ਖੇਡਣ ਜਾ ਸਕਦਾ ਹੈ। ਛੱਤ ਤੋਂ ਹੋ ਕੇ ਗੁਜਰਦੀ ਸੜਕ : ਸਵਾਤ ਦਾ ਇੱਕ ਲੋਕਪ੍ਰਿਅ ਗਰਮੀ ਰੁੱਤ ਦਾ ਸੈਰ-ਸਪਾਟਾ ਸਥਾਨ ਹੈ ਮਿਆਂਦਮ। ਇੱਥੋਂ ਦੇ ਰਸਤੇ 'ਚ ਪੈਣ ਵਾਲੇ ਪਹਾੜੀ ਪਿੰਡ ਵੀ ਆਪਣੇ ਆਪ 'ਚ ਦਰਸ਼ਨੀ ਹਨ। ਪਹਾੜੀ ਤੇ ਅਲੱਗ-ਅਲੱਗ ਉਚਾਈ 'ਤੇ ਮਕਾਨਾਂ ਦੀਆਂ ਕਤਾਰਾਂ ਹਨ। ਇੱਕ ਕਤਾਰ ਦੇ ਮਕਾਨਾਂ ਦੀਆਂ ਆਪਸ 'ਚ ਜੁੜੀਆਂ ਛੱਤਾਂ ਉਹਨਾਂ ਤੋਂ ਠੀਕ ਉੱਤੇ ਵਾਲੀ ਕਤਾਰ ਦੇ ਮਕਾਨਾਂ ਲਈ ਸੜਕ ਦਾ ਕੰਮ ਕਰਦੀਆਂ ਹਨ। ਮਾਸਯਾਨ ਨਾਮਕ ਸ਼ਹਿਰ ਸ਼ਾਪਿੰਗ ਕਾਰਨ ਸੈਲਾਨੀਆਂ 'ਚ ਲੋਕਪ੍ਰਿਆ ਹੈ। ਇੱਥੋਂ ਦੇ ਬਜ਼ਾਰ 'ਚ ਸ਼ਾਲ, ਪਰੰਪਰਾਗਤ ਕਸ਼ੀਦਾਕਾਰੀ, ਪਰੰਪਰਾਗਤ ਗਹਿਣੇ, ਕਾਸ਼ਤਕਾਰੀ ਦਾ ਸਮਾਨ, ਇਤਿਹਾਸਿਕ ਮਹੱਤਵ ਦੇ ਸਿੱਕੇ ਆਦਿ ਖਰੀਦੇ ਜਾ ਸਕਦੇ ਹਨ। ਇੱਥੇ ਵਿਭਿੰਨ ਆਰਥਿਕ ਵਰਗਾਂ ਦੇ ਸੈਲਾਨੀਆਂ ਲਈ ਅਨੇਕ ਹੋਟਲ ਉਪਲਬਧ ਹਨ। ਇੱਥੋਂ ਸਿਰਫ਼ ਦਸ ਕਿਲੋਮੀਟਰ ਦੂਰ ਬਾਹਰੈਨ ਵੀ ਸ਼ਾਪਿੰਗ ਦੇ ਕਾਰਨ ਸੈਲਾਨੀਆਂ 'ਚ ਮਸ਼ਹੂਰ ਹੈ। ਪੂਰੀ ਸਵਾਤ ਘਾਟੀ 'ਚ ਟ੍ਰੈਕਿੰਗ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਸਕੀਇੰਗ ਆਦਿ ਲਈ ਵੀ ਇੱਥੇ ਅਨੁਕੂਲ ਸਥਾਨ ਹੈ। ਤਾਲਿਬਾਨ ਦੁਆਰਾ ਇਸ ਨੂੰ ਆਪਣੀ ਰਣਭੂਮੀ ਬਣਾ ਲੈਣ ਨਾਲ ਹੁਣ ਇੱਥੇ ਸੈਰ ਸਪਾਟੇ ਦੀਆਂ ਸਭ ਸੰਭਾਵਨਾਵਾਂ 'ਤੇ ਵਿਰਾਮ ਲੱਗ ਗਿਆ ਹੈ। ਅਫ਼ਸੋਸ ਕਿ ਇਹ ਮਨੋਰਮ ਘਾਟੀ ਹਿੰਸਾ ਦੀ ਚਪੇਟ 'ਚ ਆ ਕੇ ਕੱਟੜਤਾ ਅਤੇ ਪਿਛੜੇਪਣ ਵੱਲ ਜਾ ਰਹੀ ਹੈ। ਸ਼ਾਇਦ ਧਰਤੀ 'ਤੇ ਸਵਰਗ ਨੂੰ ਵੀ ਕਦੇ-ਕਦੇ ਨਰਕੀ ਦੌਰ 'ਚੋਂ ਗੁਜਰਨਾ ਪੈਂਦਾ ਹੈ। ਉਮੀਦ ਕਰੋ ਕਿ ਇਹ ਦੌਰ ਜਿਆਦਾ ਲੰਬਾ ਨਾ ਹੋਵੇ। |