ਰੰਗ-ਰੰਗੀਲਾ ਰਾਜਸਥਾਨ ਆਪਣੀ ਖੂਬਸੂਰਤੀ ਅਤੇ ਰਜਵਾੜੀ ਸ਼ਾਨ ਦੇ ਪ੍ਰਤੀਕ ਕਿਲ੍ਹਿਆਂ ਅਤੇ ਮਹਿਲਾਂ ਦੇ ਕਾਰਨ ਸਦਾ ਤੋਂ ਹੀ ਸੈਲਾਨੀਆਂ ਦੇ ਆਕਰਸ਼ਣ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਅੱਜ ਅਸੀਂ ਰਾਜਸਥਾਨ ਦੇ ਮੱਧ ਭਾਗ 'ਚ ਵਸੇ ਇੱਕ ਅਜਿਹੇ ਹੀ ਸਥਾਨ 'ਨਾਗੌਰ' ਦੀ ਸੈਰ ਕਰਦੇ ਹਾਂ ਅਤੇ ਇਹ ਜਾਣਦੇ ਹਾਂ ਕਿ ਨਾਗੌਰ ਕਿਉਂ ਹੈ ਸੈਲਾਨੀਆਂ ਲਈ ਖਾਸ। ਜੋਧਪੁਰ ਤੋਂ ਲਗਭਗ 137 ਕਿਲੋਮੀਟਰ ਉੱਤਰ 'ਚ ਸਥਿਤ ਹੈ 'ਨਾਗੌਰ'। ਨਾਗੌਰ ਦਾ ਕਿਲ੍ਹਾ ਦੂਰ-ਦੂਰ ਤੱਕ ਫੈਲੀ ਰੇਲ ਵਿਚਕਾਰ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਚੌਥੀ ਸ਼ਤਾਬਦੀ ਵਿੱਚ ਹੋਂਦ 'ਚ ਆਇਆ ਇਹ ਕਿਲ੍ਹਾ ਰਾਜਸਥਾਨ ਦੇ ਹੋਰ ਕਿਲ੍ਹਿਆਂ ਦੀ ਤਰ੍ਹਾਂ ਹੀ ਉੱਚੀ ਪਹਾੜੀ ਦੀ ਚੋਟੀ 'ਤੇ ਸਥਿਤ ਹੈ। ਨਾਗੌਰ ਦੀ ਸੁੰਦਰਤਾ ਇੱਥੋਂ ਦੇ ਪੁਰਾਣੇ ਕਿਲ੍ਹਿਆਂ ਅਤੇ ਛਤਰੀਆਂ ਵਿੱਚ ਹੈ, ਜਿਸਦਾ ਉਦਾਹਰਨ ਸਾਨੂੰ ਨਾਗੌਰ 'ਚ ਪ੍ਰਵੇਸ਼ ਕਰਦੇ ਹੀ ਦੇਖਣ ਨੂੰ ਮਿਲਦਾ ਹੈ। ਇਸ ਨਗਰੀ ਵਿੱਚ ਪ੍ਰਵੇਸ਼ ਕਰਨ ਲਈ ਤਿੰਨ ਮੁੱਖ ਦਰਵਾਜ਼ੇ ਹਨ, ਜਿਹਨਾਂ ਦੇ ਨਾਮ ਦੇਹਲੀ ਦੁਆਰ, ਤ੍ਰਿਪੋਲੀਆ ਦੁਆਰ ਅਤੇ ਨਕਾਸ਼ ਦੁਆਰ ਹਨ। ਨਾਗੌਰ ਅਤੇ ਉਸਦੇ ਆਸਪਾਸ ਦੇ ਘੁੰਮਣ ਸਥਾਨਾਂ ਵਿੱਚ ਪ੍ਰਮੁੱਖ ਨਾਗੌਰ ਦਾ ਕਿਲ੍ਹਾ, ਤਾਰਕਿਨ ਦੀ ਦਰਗਾਹ, ਵੀਰ ਅਮਰ ਸਿੰਘ ਰਾਠੌੜ ਦੀ ਛਤਰੀ, ਮੀਰਾ ਬਾਈ ਦਾ ਜਨਮ ਸਥਾਨ ਮੇੜਤਾ, ਖੀਂਵਸਰ ਕਿਲ੍ਹਾ, ਕੁਚਾਮਨ ਕਿਲ੍ਹਾ ਆਦਿ ਹਨ। | | ਸਦਾ ਤੋਂ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਰਹੇ ਰਾਜਸਥਾਨ ਨੇ ਸੱਚਮੁੱਖ ਆਪਣੇ ਅੰਦਰ ਕਿਲ੍ਹਿਆਂ ਅਤੇ ਮਹਿਲਾਂ ਦੇ ਰੂਪ 'ਚ ਅਦਭੁੱਤ ਖੂਬਸੂਰਤੀ ਨੂੰ ਸਮੇਟਿਆ ਹੋਇਆ ਹੈ। ਇੱਕ ਵਾਰ ਤੁਸੀਂ ਵੀ ਰਾਜਪੂਤਾਂ ਦੀ ਇਸ ਧਰਤੀ ਦੀ ਸੈਰ ਜਰੂਰ ਕਰਨਾ। |
| |
ਕਿਲ੍ਹੇ ਦੇ ਅੰਦਰ ਵੀ ਛੋਟੇ-ਵੱਡੇ ਸੁੰਦਰ ਮਹਿਲ ਅਤੇ ਛਤਰੀਆਂ ਹਨ, ਜੋ ਸਾਨੂੰ ਰਾਜਸਥਾਨ ਦੇ ਗੌਰਵਸ਼ਾਲੀ ਇਤਿਹਾਸ ਵਿੱਚ ਖਿੱਚ ਲੈ ਜਾਂਦੇ ਹਨ। ਕਿਲ੍ਹੇ ਦੇ ਅੰਦਰ ਤਿੰਨ ਸੁੰਦਰ ਪੈਲੇਸ ਹਾਡੀ ਰਾਣੀ ਮਹਿਲ, ਸ਼ੀਸ਼ ਮਹਿਲ ਅਤੇ ਬਾਦਲ ਮਹਿਲ ਹਨ, ਜੋ ਆਪਣੇ ਸੁੰਦਰ ਚਿੱਤਰਾਂ ਦੇ ਕਾਰਨ ਪ੍ਰਸਿੱਧ ਹਨ। ਇਹਨਾਂ ਦੇ ਨੇੜੇ ਹੀ ਇੱਕ ਮਸਜਿਦ ਹੈ, ਜਿਸ ਨੂੰ ਮੁਗ਼ਲ ਸ਼ਾਸਕ ਅਕਬਰ ਨੇ ਬਣਵਾਇਆ ਸੀ। ਇੱਥੇ ਸੂਫ਼ੀ ਸੰਤ ਮੋਈਨੁੱਦੀਨ ਚਿਸ਼ਤੀ ਦੀ ਇੱਕ ਦਰਗਾਹ ਵੀ ਹੈ। ਇਸੇ ਦੇ ਨਾਲ ਕਿਲ੍ਹੇ ਦੇ ਅੰਦਰ ਰਾਜਪੁਤਾਨਾ ਸ਼ੈਲੀ ਵਿੱਚ ਬਣੀਆਂ ਹੋਈਆਂ ਸੈਨਿਕਾਂ ਦੀਆਂ ਸੁੰਦਰ ਛਤਰੀਆਂ ਵੀ ਹਨ। ਨਾਗੌਰ ਦਾ ਮੁੱਖ ਆਕਰਸ਼ਣ ਇੱਥੇ ਦਾ 'ਪਸ਼ੂ ਮੇਲਾ' ਹੈ, ਜੋ ਇੱਥੇ ਹਰ ਸਾਲ ਵੱਡੇ ਪੱਧਰ 'ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਮੇਲੇ ਵਿੱਚ ਹੋਣ ਵਾਲੀ ਮੁਰਗਿਆਂ ਦੀ ਲੜਾਈ, ਊਠ ਦੀ ਦੌੜ, ਕਠਪੁਤਲੀ ਦਾ ਖੇਡ, ਰਾਜਸਥਾਨੀ ਨਾਚ ਆਦਿ ਵੀ ਸੈਲਾਨੀਆਂ ਲਈ ਆਕਰਸ਼ਣ ਦਾ ਪ੍ਰਮੁੱਖ ਕੇਂਦਰ ਹੁੰਦੇ ਹਨ। ਇਸ ਮੇਲੇ ਵਿੱਚ ਖਾਸ ਤੌਰ 'ਤੇ ਊਠ, ਭੇੜ, ਘੋੜੇ, ਗਾਂ ਆਦਿ ਪਸ਼ੂਆਂ ਦੀ ਖ੍ਰੀਦ-ਵੇਚ ਹੁੰਦੀ ਹੈ। ਸੂਰਜ ਦੇ ਛਿਪਦੇ ਹੀ ਨਾਗੌਰ ਦੇ ਇਸ ਪਸ਼ੂ ਮੇਲੇ ਵਿੱਚ ਇੱਥੋਂ ਦੇ ਪਰੰਪਾਰਿਕ ਲੋਕਨਾਚ ਦੀ ਗੂੰਜ ਇੱਕ ਸੁੰਦਰ ਸਮਾਂ ਬੰਨ੍ਹ ਦਿੰਦੀ ਹੈ। ਸਦਾ ਤੋਂ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਰਹੇ ਰਾਜਸਥਾਨ ਨੇ ਸੱਚਮੁੱਖ ਆਪਣੇ ਅੰਦਰ ਕਿਲ੍ਹਿਆਂ ਅਤੇ ਮਹਿਲਾਂ ਦੇ ਰੂਪ 'ਚ ਅਦਭੁੱਤ ਖੂਬਸੂਰਤੀ ਨੂੰ ਸਮੇਟਿਆ ਹੋਇਆ ਹੈ। ਇੱਕ ਵਾਰ ਤੁਸੀਂ ਵੀ ਰਾਜਪੂਤਾਂ ਦੀ ਇਸ ਧਰਤੀ ਦੀ ਸੈਰ ਜਰੂਰ ਕਰਨਾ। ਕਿਵੇਂ ਪਹੁੰਚੀਏ ਨਾਗੌਰ : ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਮੇੜਤਾ ਰੋੜ ਲਈ ਕਈ ਬੱਸਾਂ ਉਪਲਬਧ ਹਨ। ਮੇੜਤਾ ਰੋੜ ਤੋਂ ਨਾਗੌਰ ਦੀ ਦੂਰੀ 82 ਕਿਲੋਮੀਟਰ ਹੈ, ਜਿਸ ਨੂੰ ਤੁਸੀਂ ਬੱਸ ਜਾਂ ਟੈਕਸੀ ਰਾਹੀਂ ਤੈਅ ਕਰ ਸਕਦੇ ਹੋ। ਕਿਸ ਮੌਸਮ 'ਚ ਜਾਈਏ : ਉਂਝ ਤਾਂ ਪੂਰੇ ਸਾਲ 'ਚ ਕਦੇ ਵੀ ਤੁਸੀਂ ਨਾਗੌਰ ਜਾ ਸਕਦੇ ਹੋ, ਪਰ ਉੱਥੇ ਜਾਣ ਦਾ ਸਹੀ ਸਮਾਂ ਫਰਵਰੀ ਤੋਂ ਮਈ ਅਤੇ ਅਗਸਤ ਤੋਂ ਨਵੰਬਰ ਮਹੀਨੇ ਦੇ ਦੌਰਾਨ ਦਾ ਸਮਾਂ ਹੈ। |