ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਮਾਉਂਟ ਐਵਰੇਸਟ ਦਾ ਸ਼ਿਖਰ ਸਿਖਾਉਂਦਾ ਹੈ ਤਿਆਗ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਉਂਟ ਐਵਰੇਸਟ ਦਾ ਸ਼ਿਖਰ ਸਿਖਾਉਂਦਾ ਹੈ ਤਿਆਗ
ਅੱਜ ਮਾਉਂਟ ਐਵਰੇਸਟ ਡੇ 'ਤੇ ਵਿਸ਼ੇਸ਼
WD
ਸਮੁੰਦਰ ਤਲ ਤੋਂ ਕਰੀਬ 29028 ਫੁੱਟ ਉੱਚੇ ਮਾਉਂਟ ਐਵਰੇਸਟ ਪਰਬਤ ਦੇ ਸ਼ਿਖਰ 'ਤੇ ਖੜੇ ਹੋਣ ਤੋਂ ਬਾਅਦ ਜੇਤੂ ਹੋਣ ਦਾ ਅਹਿਸਾਸ ਨਹੀਂ ਹੁੰਦਾ, ਬਲਕਿ ਮਨ ਵਿੱਚ ਵੈਰਾਗ ਅਤੇ ਤਿਆਗ ਦੀ ਭਾਵਨਾ ਆਉਂਦੀ ਹੈ।

ਸਾਲ 1965 ਵਿੱਚ ਹੋਏ ਭਾਰਤ ਦੇ ਪਹਿਲੇ ਸਫ਼ਲ ਮਾਉਂਟ ਐਵਰੇਸਟ ਅਭਿਆਨ ਦੇ ਮੈਂਬਰ ਮੇਜਰ (ਰਿਟਾਇਰਡ) ਐਚ ਪੀ ਐਸ ਆਹਲੂਵਾਲੀਆ ਨੇ ਦੱਸਿਆ ਕਿ ਸ਼ਿਖਰ 'ਤੇ ਕਦਮ ਰੱਖਣ ਤੋਂ ਬਾਅਦ ਮੈਂ ਸੋਚਿਆ ਕਿ ਇਸ ਤੋਂ ਉੱਚਾ ਦੁਨੀਆ ਵਿੱਚ ਹੋਰ ਕੀ ਹੈ।

ਮੈਂ ਸਭ ਤੋਂ ਉੱਚੇ ਸ਼ਿਖਰ ਨੂੰ ਫਤਿਹ ਕਰ ਕੇ ਸਰਵਉੱਚ ਉਪਲਬਧੀ ਹਾਸਿਲ ਕਰ ਲਈ, ਪਰ ਇਸ ਤੋਂ ਅੱਗੇ ਹੋਰ ਕੀ ਹੋਵੇਗਾ। ਹੁਣ ਮੈਨੂੰ ਕੁਝ ਵੀ ਨਹੀਂ ਚਾਹੀਦਾ। ਉਹ ਪਲ ਮੇਰੇ ਲਈ ਅਦਭੁੱਤ ਸੀ। ਉਸ ਨੂੰ ਬਿਤਾਉਣ ਲਈ ਅੱਜ ਵੀ ਸ਼ਬਦ ਨਹੀਂ ਹਨ।

ਬਚਪਨ ਤੋਂ ਹੀ ਪਹਾੜਾਂ ਦੇ ਦੀਵਾਨੇ ਮੇਜਰ ਆਹਲੂਵਾਲੀਆ ਦੱਸਦੇ ਹਨ ਕਿ ਮਾਉਂਟ ਐਵਰੇਸਟ ਹਰ ਪਰਬਤ ਆਰੋਹੀ ਦਾ ਸੁਪਨਾ ਹੁੰਦਾ ਹੈ। ਉਹ ਵੀ ਦੁਨੀਆ ਦੇ ਇਸ ਸਭ ਤੋਂ ਉੱਚੇ ਸ਼ਿਖਰ 'ਤੇ ਜਾਣਾ ਚਾਹੁੰਦੇ ਸਨ। ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ 1965 'ਚ ਉਹਨਾਂ ਦਾ ਇਹ ਸੁਪਨਾ ਸੱਚ ਹੋਇਆ। ਇਸ ਤੋਂ ਪਹਿਲਾਂ 1960 ਅਤੇ 1962 ਵਿੱਚ ਭਾਰਤ ਦੇ ਦੋ ਮਾਉਂਟ ਐਵਰੇਸਟ ਅਭਿਆਨ ਅਸਫ਼ਲ ਹੋ ਚੁੱਕੇ ਸਨ।

WD
ਮੇਜਰ ਆਹਲੂਵਾਲੀਆ ਦੱਸਦੇ ਹਨ ਕਿ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰ. ਜਵਾਹਰ ਲਾਲ ਨਹਿਰੂ ਦੀਆਂ ਕੋਸ਼ਿਸ਼ਾਂ ਨਾਲ ਇਸ ਅਭਿਆਨ ਦੀ ਸ਼ੁਰੂਆਤ ਹੋਈ। ਮੈਂ ਸੈਨਾ ਵਿੱਚ ਸੀ ਅਤੇ ਇਹ ਮੇਰੇ ਲਈ ਆਖਰੀ ਮੌਕਾ ਸੀ, ਕਿਉਂਕਿ 1965 ਤੋਂ ਬਾਅਦ ਪੰਜ ਸਾਲ ਲਈ ਮਾਉਂਟ ਐਵਰੇਸਟ ਅਭਿਆਨ ਬੰਦ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਮੈਂ ਸਿੱਕਿਮ ਦਾ 22000 ਫੁੱਟ ਉੱਚਾ ਰਤੌਂਗ ਪਰਬਤ ਫਤਿਹ ਕਰ ਚੁੱਕਿਆ ਸੀ। ਇਹੀ ਜਿੱਤ ਮਾਉਂਟ ਐਵਰੇਸਟ ਅਭਿਆਨ ਲਈ ਚੋਣ ਦਾ ਮਾਨਦੰਡ ਬਣੀ।
ਸਹਿਯੋਗ ਨਾਲ - ਭਾਸ਼ਾ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਭੀਤਰਵਾਰ ਕਿਲ੍ਹਾ
ਹਰ ਸਫ਼ਰ ਬਣ ਜਾਵੇਗਾ ਯਾਦਗਾਰ
ਸੁਲਤਾਨਪੁਰ ਨੈਸ਼ਨਲ ਪਾਰਕ
ਬਰਫ਼ ਨਾਲ ਢਕਿਆ ਕਾਲਿੰਪਾਂਗ
ਸੁਪਨਿਆਂ ਦੀ ਨਗਰੀ : ਚਿਕਲਧਾਰਾ
ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ