ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਭੀਤਰਵਾਰ ਕਿਲ੍ਹਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਦਰੋਂ ਬਾਹਰੋਂ ਇੱਕੋ ਜਿਹਾ ਹੈ ਭੀਤਰਵਾਰ ਕਿਲ੍ਹਾ
PR
ਅੰਦਰੋਂ ਅਤੇ ਬਾਹਰੋਂ ਇੱਕੋ ਜਿਹਾ ਹੋਣਾ ਭਲਾ ਹੀ ਮਨੁੱਖ ਲਈ ਬਹੁਤ ਮੁਸ਼ਕਿਲ ਹੋਵੇ, ਪਰ ਝਾਂਸੀ ਦੀ ਰਾਣੀ ਲਛਮੀਬਾਈ ਦੀ ਯਾਦਗਾਰ ਭੂਮੀ ਗਵਾਲੀਅਰ ਵਿੱਚ ਭੀਤਰਵਾਰ ਦਾ ਕਿਲ੍ਹਾ ਅਜਿਹਾ ਹੈ, ਜੋ ਅੰਦਰੋਂ ਅਤੇ ਬਾਹਰੋਂ ਇੱਕੋ ਜਿਹਾ ਦਿਖਾਈ ਦਿੰਦਾ ਹੈ।

ਇਸ ਕਿਲ੍ਹੇ ਦੇ ਸਬੰਧ ਵਿੱਚ ਇੱਕ ਚਰਚਿਤ ਕਹਾਵਤ ਹੈ ਕਿ 'ਭੀਤਰਵਾਰ ਦੇ ਨਾਮ 'ਤੇ ਟਿਕਿਆ ਅਨੇਕ, ਭੀਤਰਵਾਰ ਉਸ ਨੂੰ ਕਹੋ ਜੋ ਅੰਦਰ ਬਾਹਰ ਇੱਕ' ਗਵਾਲੀਅਰ ਤੋਂ ਲਗਭਗ 60 ਕਿਲੋਮੀਟਰ ਦੂਰ ਪਾਰਬਤੀ ਨਦੀ ਦੇ ਕਿਨਾਰੇ ਇੱਕ ਮਨੋਰਮ ਪਹਾੜੀ 'ਤੇ ਭੀਤਰਵਾਰ ਦਾ ਕਿਲ੍ਹਾ ਬਣਿਆ ਹੋਇਆ ਹੈ।

ਇਹ ਕਿਲ੍ਹਾ ਦੂਰੋਂ ਹੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸਦੀ ਤਰਾਈ ਵਿੱਚ ਪਾਰਬਤੀ ਨਦੀ 'ਤੇ ਬਣੇ ਘਾਟ, ਮੰਦਿਰ ਅਤੇ ਧਾਰ ਬੰਨ੍ਹ ਕੇ ਵਹਿੰਦੀ ਨਦੀ ਦਾ ਨਿਰਮਲ ਪਾਣੀ ਕੁਝ ਅਜਿਹਾ ਦ੍ਰਿਸ਼ ਉਤਪੰਨ ਕਰਦੇ ਹਨ ਜੋ ਮਨ ਨੂੰ ਮੋਹ ਲੈਂਦਾ ਹੈ।

ਇਸ ਕਿਲ੍ਹੇ ਦਾ ਨਿਰਮਾਣ 17 ਵੀਂ-18 ਵੀਂ ਸਦੀ ਦੇ ਆਸਪਾਸ ਹੋਇਆ। ਮੰਨਿਆ ਜਾਂਦਾ ਹੈ ਕਿ ਇਸਦਾ ਨਿਰਮਾਣ ਭੇਰਾਜਸ਼ਾਹ ਨਾਮ ਦੇ ਇੱਕ ਜੱਟ ਸਰਦਾਰ ਨੇ ਕੀਤਾ। ਇਤਿਹਾਸਕਾਰ ਟੀਫਨਥੇਲਰ ਨੇ ਇਸ ਕਿਲ੍ਹੇ ਦੇ ਬਾਰੇ ਲਿਖਿਆ ਹੈ ਕਿ ਇਹ ਬਲੂਆ ਪੱਥਰ (ਸੈਂਡ ਸਟੋਨ) ਨਾਲ ਬਣਿਆ ਹੈ।

PR
ਕਿਲ੍ਹੇ ਵਿੱਚ ਤਿੰਨ ਅਲੱਗ-ਅਲੱਗ ਹਿੱਸੇ ਹਨ। ਇਸਦਾ ਦੱਖਣੀ ਹਿੱਸਾ ਨਦੀ ਨਾਲ ਲੱਗਿਆ ਹੈ, ਜਿਸ ਵਿੱਚ ਇੱਕ ਖੂਹ ਹੈ। ਇਸ ਵਿੱਚ ਚੱਟਾਨ ਕੱਟ ਕੇ ਨਹਿਰ ਰਾਹੀਂ ਪਾਣੀ ਲਿਆਂਦਾ ਗਿਆ ਹੈ। ਉੱਤਰੀ ਹਿੱਸਾ ਸਭ ਤੋਂ ਉੱਚੇ ਸਥਾਨ 'ਤੇ ਹੈ ਅਤੇ ਇਹ ਲੜਾਈਆਂ ਦੇ ਦੌਰਾਨ ਕਈ ਵਾਰ ਨਿਸ਼ਾਨਾ ਬਣਨ ਦੇ ਇਸਦੇ ਕਈ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਕਿਲ੍ਹੇ ਦੇ ਵਿਚਕਾਰਲੇ ਹਿੱਸੇ ਵਿੱਚ ਰਿਹਾਇਸ਼ੀ ਇਮਾਰਤਾਂ ਹਨ। ਸਮੇਂ ਦੀ ਮਾਰ ਦਾ ਅਸਰ ਇਸ ਭਾਗ 'ਤੇ ਵੀ ਸਾਫ਼ ਨਜ਼ਰ ਆਉਂਦਾ ਹੈ। ਕਿਲ੍ਹੇ ਦੇ ਅੰਦਰ ਇੱਕ ਸਮੇਂ ਹਾਥੀਨੁਮਾ ਆਕ੍ਰਿਤੀ ਹੋਇਆ ਕਰਦੀ ਸੀ। ਕਿਹਾ ਜਾਂਦਾ ਹੈ ਕਿ ਤੱਤਕਾਲੀਨ ਸ਼ਾਸਕ ਉਸੇ 'ਤੇ ਬੈਠ ਕੇ ਜਨਤਾ ਦੀਆਂ ਸ਼ਿਕਾਇਤਾਂ ਸੁਣਿਆ ਕਰਦੇ ਸਨ। ਕਿਲ੍ਹੇ ਵਿੱਚ ਇੱਕ ਅੰਨ੍ਹਾ ਖੂਹ ਵੀ ਹੈ, ਜੋ ਹੇਠਾਂ ਸੁਰੰਗਨੁਮਾ ਪੌੜੀਆਂ ਨਾਲ ਜੁੜਿਆ ਸੀ। ਇਸਦਾ ਇਸਤੇਮਾਲ ਬੰਦੀਗ੍ਰਹਿ ਦੇ ਰੂਪ ਵਿੱਚ ਹੁੰਦਾ ਸੀ।

ਪਾਰਬਤੀ ਨਦੀ ਨਾਲ ਲੱਗੇ ਕਿਲ੍ਹੇ ਦੇ ਭਾਗ ਵਿੱਚ ਸ਼ਾਹੀ ਇਸ਼ਨਾਨਘਰ ਵੀ ਹੋਇਆ ਕਰਦਾ ਸੀ। ਪਹਾੜੀ ਦੇ ਦੂਜੇ ਪਾਸੇ ਇੱਕ ਹੋਰ ਕਿਲ੍ਹਾ ਹੈ, ਜਿਸ ਨੂੰ ਲਛਮਣਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਲ੍ਹੇ ਦੇ ਦੱਖਣੀ ਹਿੱਸੇ ਵੱਲ ਇੱਕ ਇਸ਼ਨਾਨਘਰ ਹੈ ਅਤੇ ਉੱਥੇ ਦੋ ਮੰਜਿਲਾ ਮੰਡਪ ਵੀ ਬਣਿਆ ਹੋਇਆ ਹੈ।

PR
ਗਵਾਲੀਅਰ ਜਿਲ੍ਹੇ ਦੇ ਗਜੇਟੀਅਰ ਦੇ ਅਨੁਸਾਰ ਭੀਤਰਵਾਰ ਨਗਰ ਦੀ ਸਥਾਪਨਾ ਲਗਭਗ ਢਾਈ ਸੌ ਸਾਲ ਪਹਿਲਾਂ ਕਿਰਾਰਾਂ ਨੇ ਕੀਤੀ ਸੀ। ਇਸ ਅੰਚਲ ਵਿੱਚ ਕਿਰਾਰ ਸਮਾਜ ਬਹੁ-ਗਿਣਤੀ ਵਿੱਚ ਸਨ। ਅਜ਼ਾਦੀ ਤੋਂ ਪਹਿਲਾਂ ਇਹ ਕਸਬਾ ਤਹਿਸੀਲ ਦੇ ਰੂਪ ਵਿੱਚ ਹੋਂਦ ਵਿੱਚ ਰਿਹਾ ਅਤੇ ਵਰਤਮਾਨ ਵਿੱਚ ਵਿਧਾਨਸਭਾ ਖੇਤਰ ਦੇ ਰੂਪ ਵਿੱਚ ਮੌਜੂਦ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਹਰ ਸਫ਼ਰ ਬਣ ਜਾਵੇਗਾ ਯਾਦਗਾਰ
ਸੁਲਤਾਨਪੁਰ ਨੈਸ਼ਨਲ ਪਾਰਕ
ਬਰਫ਼ ਨਾਲ ਢਕਿਆ ਕਾਲਿੰਪਾਂਗ
ਸੁਪਨਿਆਂ ਦੀ ਨਗਰੀ : ਚਿਕਲਧਾਰਾ
ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ
ਦਮਨ ਅਤੇ ਦੀਵ-ਦੋ ਸੋਹਣੇ ਦੀਪ