ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਬਰਫ਼ ਨਾਲ ਢਕਿਆ ਕਾਲਿੰਪਾਂਗ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਰਫ਼ ਨਾਲ ਢਕਿਆ ਕਾਲਿੰਪਾਂਗ
WD
ਕਾਲਿੰਪਾਂਗ ਪੱਛਮੀ ਬੰਗਾਲ ਦੇ ਸੁਦੂਰ ਆਂਚਲ ਵਿੱਚ ਸਥਿਤ ਇੱਕ ਸੁੰਦਰ ਖੇਤਰ ਹੈ। ਇੱਥੇ ਬਰਫ਼ ਨਾਲ ਢਕੀ ਹਰਿਆਲੀ ਸੂਰਜ ਦੀ ਰੌਸ਼ਨੀ ਵਿੱਚ ਚਮਕ ਉੱਠਦੀ ਹੈ। ਸਤੰਬਰ ਤੋਂ ਲੈ ਕੇ ਅਪ੍ਰੈਲ ਤੱਕ ਇਸ ਸਥਾਨ 'ਤੇ ਅਨੇਕ ਸੈਲਾਨੀ ਘੁੰਮਣ ਲਈ ਆਉਂਦੇ ਹਨ। ਇੱਥੇ ਆ ਕੇ ਸੈਲਾਨੀਆਂ ਨੂੰ ਅਜਿਹਾ ਲੱਗਦਾ ਹੈ ਕਿ ਜਿੰਦਗੀ ਦੀ ਦੌੜ-ਭੱਜ ਤੋਂ ਬਚ ਕੇ ਕਿਉਂ ਨਾ ਇੱਥੇ ਆਸ਼ਿਆਨਾ ਬਣਾ ਲਈਏ। ਕਾਲਿੰਪਾਂਗ ਦਾ ਪਹਾੜੀ ਇਲਾਕਾ ਗੰਗਟੋਕ ਅਤੇ ਸਿਲੀਗੁੜੀ ਖੇਤਰ ਦੇ ਮੱਧ ਸਥਿਤ ਹੈ।

ਕਾਲਿੰਪਾਂਗ ਪਹਾੜੀ ਖੇਤ
ਪੱਛਮੀ ਬੰਗਾਲ ਦੀ ਖਾੜੀ ਵਿੱਚ ਸਥਿਤ ਕਾਲਿੰਪਾਂਗ ਖੂਬਸੂਰਤ ਨਗਰ ਹੈ। ਉੱਥੇ ਬੁੱਧ ਧਰਮ ਨਾਲ ਜੁੜੇ ਬਹੁਤ ਸਾਰੇ ਮੱਠ ਹਨ। ਮੁੱਖ ਰੂਪ ਨਾਲ ਮੱਠ ਤਿੱਬਤ ਦੀ ਸੰਸਕ੍ਰਿਤੀ, ਭਾਸ਼ਾ ਅਤੇ ਪਰੰਪਰਾ ਨੂੰ ਦਰਸਾਉਂਦੇ ਹਨ। ਇਸ ਪਹਾੜੀ ਖੇਤਰ ਦੇ ਨਿਵਾਸੀ ਹਿਮਾਲਯੀਨ ਭਾਸ਼ਾ ਬੋਲਦੇ ਹਨ।

ਇੱਥੇ ਸੈਲਾਨੀ ਕਿਸ਼ਤੀ ਵਿੱਚ ਨਦੀ ਦੀ ਖੂਬਸੂਰਤੀ ਦਾ ਆਨੰਦ ਉਠਾ ਸਕਦੇ ਹਨ। ਸੰਨ 1892 ਵਿੱਚ ਯਾਥੋਂਗਾ ਗੋਮਪਾ ਨਾਮਕ ਮੱਠ ਇੱਥੇ ਨਿਰਮਿਤ ਕੀਤਾ ਗਿਆ ਸੀ। ਇਸ ਮੱਠ ਦੀ ਅਦਭੁੱਤ ਸੁੰਦਰਤਾ ਨੂੰ ਦੇਖ ਕੇ ਸਭ ਦੰਗ ਰਹਿ ਜਾਂਦੇ ਹਨ। ਗੋਮਪਾ ਮੱਠ ਵਿੱਚ ਪ੍ਰਵੇਸ਼ ਕਰਦੇ ਹੀ ਕੰਧਾਂ 'ਤੇ ਅੰਕਿਤ ਸੁੰਦਰ ਚਿੱਤਰਕਲਾ ਅਚਾਨਕ ਹੀ ਸੈਲਾਨੀਆਂ ਦਾ ਧਿਆਨ ਆਕਰਸ਼ਿਤ ਕਰ ਲੈਂਦੀ ਹੈ। ਅਕਸਰ ਸੈਲਾਨੀ ਇੱਥੇ ਸਥਿਤ ਬਜ਼ਾਰ ਵਿੱਚ ਟਹਿਲ ਕੇ ਵਿਭਿੰਨ ਆਕਰਸ਼ਕ ਚੀਜਾਂ ਨੂੰ ਖਰੀਦਦੇ ਦੇਖੇ ਜਾਂਦੇ ਹਨ।

ਇੱਥੇ ਦੇ ਆਰਕਿਡ ਦੇ ਫੁੱਲ ਦੁਨੀਆ ਭਰ ਵਿੱਚ ਆਪਣੀ ਸੁੰਦਰਤਾ ਲਈ ਪ੍ਰਸਿੱਧ ਹਨ। ਇਸੇ ਕਾਰਨ ਇਹਨਾਂ ਨੂੰ ਦੂਸਰੇ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਹਸਤਸ਼ਿਲਪ ਤੋਂ ਬਣੇ ਅਨੋਖੇ ਪਰਸ, ਗਹਿਣੇ, ਬੈਗ, ਪਿੱਤਲ ਦੇ ਬਰਤਨ ਅਤੇ ਤਸਵੀਰਾਂ ਸੈਲਾਨੀਆਂ ਵਿਚਕਾਰ ਲੋਕਪ੍ਰਿਅ ਹਨ। ਦੰਬਰ ਚੌਂਕ 'ਤੇ ਤੁਹਾਨੂੰ ਅਨੇਕ ਦੁਕਾਨਾਂ ਮਿਲਣਗੀਆਂ, ਜਿੱਥੇ ਇਹਨਾਂ ਅਨੋਖੀ ਵਸਤੂਆਂ ਨੂੰ ਖਰੀਦਿਆ ਜਾ ਸਕਦਾ ਹੈ। ਕਾਲਿੰਪਾਂਗ ਤੋਂ ਸੈਲਾਨੀ ਕੰਚਨਜੰਗਾ ਪਹਾੜ ਦੀ ਖੂਬਸੂਰਤੀ ਨੂੰ ਵੀ ਨਿਹਾਰ ਸਕਦੇ ਹਨ।

ਕਾਲਿੰਪਾਂਗ 'ਚ ਸਭ ਤੋਂ ਖੂਬਸੂਰਤ ਸਥਾਨ ਹੈ, ਦੁਰਪਿਨ ਦਾਰਾ ਅਤੇ ਡਾ. ਗ੍ਰਾਹਮਸ ਹੋਮ। ਡਾ. ਗ੍ਰਾਹਮਸ ਹੋਮ ਵਿੱਚ ਚਰਚ ਅਤੇ ਸਕੂਲ ਸਥਿਤ ਹਨ। ਇਸ ਸਕੂਲ ਨੂੰ ਸੰਨ 1925 ਵਿੱਚ ਨਿਰਮਿਤ ਕੀਤਾ ਗਿਆ ਸੀ। ਸਕੂਲ ਦੇ ਨੇੜੇ ਸਥਿਤ ਹੈ ਦਿਓਲਾ ਪਹਾੜ। ਇਸ ਪਹਾੜ ਤੋਂ ਪੂਰੇ ਕਾਲਿੰਪਾਂਗ ਦੀ ਖੂਬਸੂਰਤੀ ਦਾ ਨਜਾਰਾ ਦੇਖਿਆ ਜਾ ਸਕਦਾ ਹੈ

ND
ਦੁਰਪਿਨ ਦਾਰਾ ਮੱਠ ਦੇ ਨੇੜੇ ਗੋਲਫ ਕੋਰਸ ਸਥਿਤ ਹੈ। ਗੋਲਫ ਖੇਡ ਵਿੱਚ ਰੁਚੀ ਰੱਖਣ ਵਾਲੇ ਸੈਲਾਨੀ ਮਨੋਰੰਜਨ ਲਈ ਇੱਥੇ ਆਉਂਦੇ ਹਨ। ਅਨੇਕ ਹੋਟਲ ਅਤੇ ਨਿਵਾਸ ਸਥਾਨ ਹਨ ਜਿੱਥੇ ਸੈਰ ਕਰਨ ਆਏ ਸੈਲਾਨੀ ਠਹਿਰ ਸਕਦੇ ਹਨ।

ਕਿਵੇਂ ਪਹੁੰਚੀਏ :
ਕਾਲਿੰਪਾਂਗ ਜਾਣ ਲਈ ਗੰਗਟੋਕ ਅਤੇ ਸਿਲੀਗੁੜੀ ਤੋਂ ਬੱਸਾਂ ਉਪਲਬਧ ਹਨ। 3 ਤੋਂ 4 ਘੰਟੇ ਦੀ ਯਾਤਰਾ ਕਰ ਕੇ ਕਾਲਿੰਪਾਂਗ ਪਹੁੰਚਿਆ ਜਾ ਸਕਦਾ ਹੈ। ਹੋਰ ਸਥਾਨਾਂ ਤੋਂ ਸਿਲੀਗੁੜੀ ਟ੍ਰੇਨ ਦੇ ਮਾਧਿਅਮ ਰਾਹੀਂ ਪਹੁੰਚਿਆ ਜਾ ਸਕਦਾ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸੁਪਨਿਆਂ ਦੀ ਨਗਰੀ : ਚਿਕਲਧਾਰਾ
ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ
ਦਮਨ ਅਤੇ ਦੀਵ-ਦੋ ਸੋਹਣੇ ਦੀਪ
ਸੁਪਨਿਆਂ ਦਾ ਸ਼ਹਿਰ-ਗਵਾਲੀਅਰ
ਤਾਜਮਹਿਲ ਦਾ ਸ਼ਹਿਰ ਆਗਰਾ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ