ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਸੁਪਨਿਆਂ ਦੀ ਨਗਰੀ : ਚਿਕਲਧਾਰਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਪਨਿਆਂ ਦੀ ਨਗਰੀ : ਚਿਕਲਧਾਰਾ
WD
ਮਹਾਂਰਾਸ਼ਟਰ ਦੇ ਅਮਰਾਵਤੀ ਜਿਲ੍ਹੇ ਵਿੱਚ ਇੱਕ ਖੂਬਸੂਰਤ ਪਹਾੜੀ ਖੇਤਰ ਹੈ ਚਿਕਲਧਾਰਾ। ਚਿਕਲਧਾਰਾ ਜਾ ਕੇ ਅਨੇਕ ਸੈਲਾਨੀ ਉੱਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਖੁਸ਼ ਅਤੇ ਹੈਰਾਨ ਹੋ ਜਾਂਦੇ ਹਨ। ਹਰਿਆਲੀ ਨਾਲ ਭਰਪੂਰ ਇਸ ਘਾਟੀ ਵਿੱਚ ਵਿਭਿੰਨ ਪ੍ਰਕਾਰ ਦੇ ਖੂਬਸੂਰਤ ਪੇੜ-ਪੌਦੇ ਦਿਖਾਈ ਦਿੰਦੇ ਹਨ। ਇਹਨਾਂ ਪਹਾੜਾਂ 'ਤੇ ਵਿਸ਼ੇਸ਼ ਕਰ ਕੇ ਕੌਫ਼ੀ ਦੇ ਬਾਗ ਜਿਆਦਾ ਮਿਲਦੇ ਹਨ।

ਇੱਥੋਂ ਉਤਪਾਦਿਤ ਕੌਫ਼ੀ ਦਾ ਨਿਰਯਾਤ ਵਿਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਚਿਕਲਧਾਰਾ ਕੌਫ਼ੀ ਦੇ ਬਾਗਾਂ ਦੇ ਕਾਰਨ ਬਹੁਤ ਖੂਬਸੂਰਤ ਲੱਗਦਾ ਹੈ। ਸੈਲਾਨੀਆਂ ਦੇ ਰਹਿਣ ਲਈ ਪ੍ਰਸਿੱਧ ਸੋਲ ਰਿਸੋਰਟ ਸਥਿਤ ਹਨ। ਇਸ ਸਥਾਨ ਤੋਂ ਚਿਕਲਧਾਰਾ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਲਿਆ ਜਾ ਸਕਦਾ ਹੈ। ਕਹਿੰਦੇ ਹਨ ਕਿ ਚਿਤਰਕਲਾ ਅਧੂਰੀ ਰਹਿ ਜਾਂਦੀ ਹੈ, ਜੇਕਰ ਨਦੀਆਂ ਦਾ ਚਿਤਰਨ ਨਾ ਕੀਤਾ ਜਾਵੇ। ਉਸੇ ਪ੍ਰਕਾਰ ਜੇਕਰ ਸੈਲਾਨੀ ਕੁਦਰਤੀ ਸੁੰਦਰਤਾ ਨਾਲ ਭਰਪੂਰ ਝੀਲਾਂ ਅਤੇ ਝਰਨਿਆਂ ਨੂੰ ਨਹੀਂ ਦੇਖਣ ਤਾਂ ਉਹਨਾਂ ਦੀ ਯਾਤਰਾ ਅਧੂਰੀ ਮੰਨੀ ਜਾਵੇਗੀ।

ਚਿਕਲਧਾਰਾ ਵਿੱਚ ਦਾਹਨਾ ਕੋਲਕਾਜ ਨੈਸ਼ਨਲ ਸਥਾਨ ਸੈਲਾਨੀਆਂ ਵਿਚਕਾਰ ਬਹੁਤ ਪ੍ਰਸਿੱਧ ਹੈ। ਮੇਲਘਾਟ ਟਾਈਗਰ ਪਰਿਯੋਜਨਾ ਵੀ ਬਹੁਤ ਲੋਕਪ੍ਰਿਅ ਸਥਾਨ ਹੈ। ਪ੍ਰਾਚੀਨਤਾ ਅਤੇ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਗਵੈਲਗੜ੍ਹ ਦਾ ਕਿਲ੍ਹਾ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸਦੀਆਂ ਕਲਾਕ੍ਰਿਤੀਆਂ ਨੂੰ ਦੇਖ ਕੇ ਸੈਲਾਨੀ ਦੰਗ ਰਹਿ ਜਾਂਦੇ ਹਨ। ਪੰ. ਨਹਿਰੂ ਬਾਟਨੀਕਲ ਬਗੀਚਾ ਵੀ ਬਹੁਤ ਪ੍ਰਸਿੱਧ ਹੈ। ਜੇਕਰ ਆਦੀਵਾਸੀ ਸੰਸਕ੍ਰਿਤੀ ਅਤੇ ਪਰੰਪਰਾ ਅਤੇ ਉਹਨਾਂ ਦਾ ਇਤਿਹਾਸ ਜਾਣਨ ਦੀ ਇੱਛਾ ਹੈ ਤਾਂ ਇੱਥੇ ਸਥਿਤ ਅਜਾਇਬ ਘਰ ਵਿੱਚ ਕਦਮ ਰੱਖ ਸਕਦੇ ਹੋ।

WD
ਇੱਥੇ ਮਹਾਂਰਾਸ਼ਟਰ ਦਾ ਫਾਰੇਸਟ ਰੇਂਜਰ ਕਾਲਜ ਅਜਾਇਬ ਘਰ ਸਥਿਤ ਹੈ, ਜਿਸ ਵਿੱਚ ਜੀਵਾਂ ਅਤੇ ਪੌਦਿਆਂ ਦੇ ਚਿਤਰ ਪ੍ਰਦਰਸ਼ਿਤ ਕੀਤੇ ਗਏ ਹਨ। ਮੇਲਘਾਟ ਵਿੱਚ ਵਿਭਿੰਨ ਪ੍ਰਕਾਰ ਦੇ ਵਣ ਜੀਵ ਪਾਏ ਜਾਂਦੇ ਹਨ। ਇਹ ਸਥਾਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਹਨ। ਇੱਥੋਂ ਦੇ ਪ੍ਰਸਿੱਧ ਮਹਾਂਦੇਵ ਮੰਦਿਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਕਰਨ ਹਜਾਰਾਂ ਸ਼ਰਧਾਲੂ ਆਉਂਦੇ ਹਨ।

ਕਿਵੇਂ ਪਹੁੰਚੀਏ :
ਰਾਜਮਾਰਗ : ਅਮਰਾਵਤੀ ਚਿਕਲਧਾਰਾ ਜਾਣ ਲਈ ਬੱਸ ਸੇਵਾਵਾਂ ਉਪਲਬਧ ਹਨ।
ਹਵਾਈ ਅੱਡਾ : ਅਕੋਲਾ ਹਵਾਈ ਅੱਡਾ ਸਭ ਤੋਂ ਨਜਦੀਕ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ
ਦਮਨ ਅਤੇ ਦੀਵ-ਦੋ ਸੋਹਣੇ ਦੀਪ
ਸੁਪਨਿਆਂ ਦਾ ਸ਼ਹਿਰ-ਗਵਾਲੀਅਰ
ਤਾਜਮਹਿਲ ਦਾ ਸ਼ਹਿਰ ਆਗਰਾ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ