ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਿਜਾਮਾਂ ਦਾ ਸ਼ਹਿਰ : ਹੈਦਰਾਬਾਦ
PR
ਖੂਬਸੂਰਤ ਇਮਾਰਤਾਂ, ਨਿਜਾਮੀ ਸ਼ਾਨੋ-ਸ਼ੌਕਤ ਅਤੇ ਲਜੀਜ ਖਾਣੇ ਦੇ ਕਾਰਨ ਮਸ਼ਹੂਰ ਹੈਦਰਾਬਾਦ ਭਾਰਤ ਦੇ ਮਾਨਚਿਤਰ ਤੇ ਇੱਕ ਪ੍ਰਮੁੱਖ ਸਾਰਗਾਹ ਸਥਾਨ ਦੇ ਰੂਪ ਵਿੱਚ ਆਪਣੀ ਇੱਕ ਅਲੱਗ ਅਹਿਮੀਅਤ ਰੱਖਦਾ ਹੈ। ਇਸ ਸ਼ਹਿਰ ਨੂੰ ਵਿਵਿਧ ਸੰਸਕ੍ਰਿਤੀਆਂ ਦੇ ਕੇਂਦਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਨਿਜਾਮਾਂ ਦੇ ਇਸ ਸ਼ਹਿਰ ਵਿੱਚ ਅੱਜ ਵੀ ਹਿੰਦੂ-ਮੁਸਲਿਮ ਸੰਪ੍ਰਦਾਇਕ ਏਕਤਾ ਨਾਲ ਇੱਕ-ਦੂਜੇ ਨਾਲ ਰਹਿ ਕੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੁੰਦੇ ਹਨ।

ਹੈਦਰਾਬਾਦ ਅਤੇ ਸਿਕੰਦਰਾਬਾਦ ਦੋ ਜੁੜਵੇਂ ਸ਼ਹਿਰਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਹਨਾਂ ਦੋਵਾਂ ਸ਼ਹਿਰਾਂ ਨੂੰ ਵੰਡਣ ਵਾਲੀ ਝੀਲ 'ਹੁਸੈਨ ਸਾਗਰ ਝੀਲ' ਹੈ, ਜੋ ਆਪਣੀ ਖੂਬਸੂਰਤੀ ਦੇ ਕਾਰਨ ਸੈਲਾਨੀਆਂ ਦੇ ਆਕਰਸ਼ਣ ਦਾ ਪ੍ਰਮੁੱਖ ਕੇਂਦਰ ਹੈ। ਆਂਧਰਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਰਤਮਾਨ ਵਿੱਚ ਸੂਚਨਾ ਤਕਨੀਕੀ ਅਤੇ ਜੈਵ ਤਕਨੀਕੀ ਦੇ ਕੇਂਦਰ ਦੇ ਰੂਪ ਵਿੱਚ ਆਪਣੀ ਇੱਕ ਨਵੀਂ ਪਹਿਚਾਣ ਬਣਾ ਚੁੱਕਿਆ ਹੈ।

ਪਣੇ ਲਜੀਜ ਮੁਗਲਈ ਭੋਜਨ ਦੇ ਨਾਲ-ਨਾਲ ਹੈਦਰਾਬਾਦ ਨਿਜਾਮੀ ਤਹਿਜੀਬ ਦੇ ਕਾਰਨ ਵੀ ਦੁਨੀਆ ਭਰ ਵਿੱਚ ਮਸ਼ਹੂਰ ਹੈ। ਸਵਾਦ ਪ੍ਰੇਮੀਆਂ ਦੀ ਲਜੀਜ ਬਿਰਆਨੀ ਅਤੇ ਪਾਇਆ ਦੀ ਖੁਸ਼ਬੂ ਦੂਰ-ਦੂਰ ਤੋਂ ਸੈਲਾਨੀਆਂ ਨੂੰ ਹੈਦਰਾਬਾਦ ਖਿੱਚ ਲਿਆਉਂਦੀ ਹੈ। ਇਸ ਤੇ ਹੈਦਰਾਬਾਦ ਦੇ ਨਵਾਬੀ ਆਦਰ-ਸਤਿਕਾਰ ਅਤੇ ਖਾਣ-ਪੀਣ ਨੂੰ ਦੇਖ ਕੇ ਤੁਹਾਨੂੰ ਵੀ ਲੱਗੇਗਾ ਕਿ ਸੱਚ ਮੁੱਚ ਤੁਸੀਂ ਕਿਸੇ ਨਿਜਾਮ ਦੇ ਸ਼ਹਿਰ ਵਿੱਚ ਆ ਗਏ ਹੋ।

ਹੈਦਰਾਬਾਦ ਦੇ ਮੁੱਖ ਆਕਰਸ਼ਣ : ਨਿਜਾਮੀ ਠਾਠ-ਬਾਠ ਦੇ ਇਸ ਸ਼ਹਿਰ ਦਾ ਮੁੱਖ ਆਕਰਸ਼ਣ ਚਾਰਮੀਨਾਰ, ਹੁਸੈਨ ਸਾਗਰ ਝੀਲ, ਬਿੜਲਾ ਮੰਦਿਰ, ਸਾਲਾਰਜੰਗ ਅਜਾਇਬ ਘਰ ਆਦਿ ਹਨ, ਜੋ ਦੇਸ਼ ਵਿੱਚ ਹੈਦਰਾਬਾਦ ਨੂੰ ਇੱਕ ਅਲੱਗ ਪਹਿਚਾਣ ਦਿੰਦੇ ਹਨ।

ਚਾਰਮੀਨਾਰ : ਹੈਦਰਾਬਾਦ ਦੀ ਸਭ ਤੋਂ ਪ੍ਰਮੁੱਖ ਇਮਾਰਤ 'ਚਾਰਮੀਨਾਰ' ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਇਮਾਰਤ ਵਿੱਚ ਚਾਰ ਮੀਨਾਰਾਂ ਹਨ। ਸ਼ਹਿਰ ਦੇ ਵਿਚਕਾਰ ਬਣੀ ਇਸ ਵਿਸ਼ਾਲ ਇਮਾਰਤ ਦਾ ਨਿਰਮਾਣ ਕੁਲੀ ਕੁਤੁਬ ਸ਼ਾਹੀ ਨਵਾਬ ਨੇ ਕਰਵਾਇਆ ਸੀ।

ਇਹ ਕਿਹਾ ਜਾਂਦਾ ਹੈ ਕਿ ਹੈਦਰਾਬਾਦ ਵਿੱਚ ਪਲੇਗ ਵਰਗੀ ਭਿਆਨਕ ਮਹਾਂਮਾਰੀ 'ਤੇ ਜਿੱਤ ਹਾਸਿਲ ਕਰਨ ਦੀ ਖੁਸ਼ੀ ਵਿੱਚ ਚਾਰਮੀਨਾਰ ਨਾਲ ਲੱਗਿਆ ਹੋਇਆ ਹੀ ਇੱਕ ਪ੍ਰਸਿੱਧ ਚੂੜੀ ਬਜ਼ਾਰ ਹੈ, ਜਿੱਥੇ ਤੁਹਾਨੂੰ ਅਣਗਿਣਤ ਵੈਰਾਇਟੀਆਂ ਦੀਆਂ ਸੁੰਦਰ ਚੂੜੀਆਂ ਦੇਖਣ ਨੂੰ ਮਿਲ ਜਾਣਗੀਆਂ।

PR
ਮੱਕਾ ਮਸਜਿਦ : ਚਾਰਮੀਨਾਰ ਦੇ ਦੱਖਣ-ਪੂਰਬ 'ਚ ਸਥਿਤ ਇਹ ਮਸਜਿਦ ਪੱਥਰ ਦੀ ਬਣੀ ਹੈ। ਨਿਰਮਾਣ ਅਤੇ ਸ਼ੈਲੀ ਦੇ ਮਾਮਲੇ ਵਿੱਚ ਇਹ ਮਸਜਿਦ ਬੇਜੋੜ ਹੈ।

ਬਿੜਲਾ ਮੰਦਿਰ : ਉੱਚੀ ਪਹਾੜੀ 'ਤੇ ਸਥਿਤ ਇਹ ਸੁੰਦਰ ਮੰਦਿਰ ਸਫ਼ੇਦ ਸੰਗਮਰਮਰ ਦਾ ਬਣਿਆ ਹੈ। ਇਸ ਪਹਾੜੀ ਤੋਂ ਤੁਸੀਂ ਨਿਜਾਮਾਂ ਦੇ ਇਸ ਸ਼ਹਿਰ ਦੀ ਵਿਸ਼ਾਲਤਾ ਦਾ ਸੁੰਦਰ ਨਜਾਰਾ ਦੇਖ ਸਕਦੇ ਹੋ। ਸ਼ਾਮ ਦੇ ਸਮੇਂ ਇਸ ਪਹਾੜੀ ਤੋਂ ਸੁੰਦਰਤਾ ਅਤੇ ਵਿਸ਼ਾਲਤਾ ਲਈ ਇਸ ਸ਼ਹਿਰ ਨੂੰ ਨਿਹਾਰਨਾ ਸੈਲਾਨੀਆਂ ਲਈ ਬਹੁਤ ਹੀ ਚੰਗਾ ਅਨੁਭਵ ਹੁੰਦਾ ਹੈ।

ਸਾਲਾਰਜੰਗ ਅਜਾਇਬ ਘਰ : ਇਹ ਏਸ਼ੀਆ ਦਾ ਸਭ ਤੋਂ ਵੱਡਾ ਅਜਾਇਬ ਘਰ ਹੈ। ਇੱਥੇ ਕਈ ਸਾਲ ਪੁਰਾਣੀਆਂ ਅਤੇ ਬਹੁਤ ਕੀਮਤੀ ਨਾਯਾਬ ਕਲਾਕ੍ਰਿਤੀਆਂ ਦਾ ਅਜਾਇਬ ਘਰ ਉਪਲਬਧ ਹੈ।

ਨਹਿਰੂ ਪ੍ਰਾਣੀ ਅਜਾਇਬ ਘਰ : ਹੈਦਰਾਬਾਦ ਦੇ ਪ੍ਰਾਣੀ ਅਜਾਇਬ ਘਰ ਦੀ ਖਾਸੀਅਤ ਹੈ, ਇਸਦੀ ਲਾਇਨ ਸਫਾਰੀ ਅਤੇ ਸਫ਼ੇਦ ਸ਼ੇਰ, ਇਸਦੇ ਇਲਾਵਾ ਇੱਥੇ ਤੁਹਾਨੂੰ ਅਫ਼ਰੀਕਾ ਅਤੇ ਆਸਟ੍ਰੇਲੀਆ ਦੇ ਵੀ ਕਈ ਹੋਰ ਪ੍ਰਾਣੀ ਦੇਖਣ ਨੂੰ ਮਿਲ ਜਾਣਗੇ। ਕਈ ਏਕੜ ਵਿੱਚ ਫੈਲੇ ਪ੍ਰਾਣੀ ਅਜਾਇਬ ਘਰ ਵਿੱਚ ਤੁਸੀਂ ਆਪਣੇ ਵਾਹਨ ਨਾਲ ਵੀ ਘੁੰਮ ਸਕਦੇ ਹੋ।

ਹੁਸੈਨ ਸਾਗਰ ਝੀਲ : ਹੈਦਰਾਬਾਦ ਸ਼ਹਿਰ ਨੂੰ ਖੂਬਸੂਰਤੀ ਪ੍ਰਦਾਨ ਕਰਨ ਵਾਲੀ ਇਹ ਝੀਲ ਦੇਖਦੇ ਹੀ ਬਣਦੀ ਹੀ। ਇਸ ਝੀਲ ਦੇ ਵਿਚਕਾਰ ਜਿਬ੍ਰਾਲਟਰ ਨਾਮਕ ਚਟਾਨ ਤੇ ਗੌਤਮ ਬੁੱਧ ਦੀ ਇੱਕ ਵੱਡੀ ਮੂਰਤੀ ਹੈ। ਇਸ ਝੀਲ ਦੇ ਆਸਪਾਸ ਸਰਪਟ ਦੌੜਦੀ ਸੋਹਣੀ ਜਿਹੀ ਸੜਕ ਹੈ, ਜਿਸਦੇ ਚਾਰੇ ਪਾਸੇ ਲੱਗੀਆਂ ਬੱਤੀਆਂ ਇੱਕ ਨੈਕਲੇਸ ਦੀ ਤਰ੍ਹਾਂ ਇਸ ਝੀਲ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ, ਸ਼ਾਇਦ ਇਸ ਲਈ ਇਸ ਸੜਕ ਨੂੰ 'ਨੈਕਲੇਸ ਰੋੜ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਇਤਿਹਾਸ : ਹੈਦਰਾਬਾਦ ਨੂੰ ਨਵਾਬਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸਦੀ ਸਥਾਪਨਾ ਸੰਨ 1511 ਵਿੱਚ ਨਵਾਬ ਕੁਲੀ ਕੁਤੁਬਸ਼ਾਹ ਨੇ ਕੀਤੀ ਸੀ। ਪਲੇਗ ਵਰਗੀ ਮਹਾਂਮਾਰੀ ਨਾਲ ਉਸ ਸਮੇਂ ਸ਼ਹਿਰ ਨੂੰ ਵਚਾਉਣ ਲਈ ਅਤੇ ਈਸ਼ਵਰ ਪ੍ਰਤੀ ਧੰਨਵਾਦ ਦਰਸਾਉਣ ਲਈ ਨਵਾਬ ਨੇ ਸ਼ਹਿਰ ਦੇ ਵਿਚਕਾਰ ਚਾਰਮੀਨਾਰ ਦਾ ਨਿਰਮਾਣ ਕਰਵਾਇਆ।

ਇਸ ਖੂਬਸੂਰਤ ਸ਼ਹਿਰ ਦੇ ਨਾਮਕਰਨ ਦੀ ਕਹਾਣੀ ਵੀ ਵੱਡੀ ਰੌਚਕ ਹੈ। ਕਿਹਾ ਜਾਂਦਾ ਹੈ ਕਿ ਹੈਦਰਾਬਾਦ ਦੀ ਨੀਂਹ ਵਸਾਉਂਦੇ ਸਮੇਂ ਇੱਥੋਂ ਦੇ ਨਵਾਬ ਨੂੰ ਭਾਗਮਤੀ ਨਾਮ ਦੀ ਇੱਕ ਵਣਜਾਰਣ ਕੁੜੀ ਨਾਲ ਪ੍ਰੇਮ ਹੋ ਗਿਆ ਸੀ। ਭਾਗਮਤੀ ਨਾਲ ਨਵਾਬ ਦੇ ਵਿਆਹ ਤੋਂ ਬਾਅਦ ਨਵਾਬ ਨੇ ਇਸ ਸ਼ਹਿਰ ਦਾ ਨਾਮ 'ਭਾਗਨਗਰ' ਰੱਖਿਆ। ਉਸ ਸਮੇਂ ਦੇ ਤੱਤਕਾਲੀਨ ਚਲਣ ਦੇ ਅਨੁਸਾਰ ਇਸਲਾਮ ਧਰਮ ਸਵੀਕਾਰ ਕਰ ਲੈਣ ਤੋਂ ਬਾਅਦ ਭਾਗਮਤੀ ਦਾ ਨਾਮ ਹੈਦਰਮਹਿਲ ਰੱਖਿਆ ਗਿਆ। ਹੈਦਰ ਮਹਿਲ ਦੇ ਨਾਮ 'ਤੇ ਹੀ ਇਸ ਸ਼ਹਿਰ ਦਾ ਨਾਮ ਵੀ 'ਹੈਦਰਾਬਾਦ' ਰੱਖਿਆ ਗਿਆ।

ਸੰਨ 1687 ਵਿੱਚ ਔਰੰਗਜੇਬ ਹੈਦਰਾਬਾਦ ਦਾ ਸ਼ਾਸਕ ਬਣਿਆ। ਉਸ ਤੋਂ ਬਾਅਦ ਸੰਨ 1724 ਵਿੱਚ ਆਸਫਜਾਹ ਪਹਿਲੇ, ਜਿਸ ਨੂੰ ਕਿ ਨਵਾਬਾਂ ਨੇ 'ਨਿਜਾਮ-ਏ-ਮੁਲਕ' ਦਾ ਖਿਤਾਬ ਦਿੱਤਾ ਸੀ, ਨੇ ਹੈਦਰਾਬਾਦ 'ਤੇ ਸ਼ਾਸਨ ਕੀਤਾ। ਅੱਗੇ ਜਾ ਕੇ ਇਹਨਾਂ ਦੇ ਉੱਤਰ ਅਧਿਕਾਰੀਆਂ ਨੇ ਇਸ ਸ਼ਹਿਰ 'ਤੇ ਸ਼ਾਸਨ ਕੀਤਾ, ਜੋ 'ਨਿਜਾਮ' ਕਹਾਏ। ਇਹਨਾਂ ਸੱਤ ਨਿਜਾਮਾਂ ਨੇ ਹੈਦਰਾਬਾਦ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।

PR
ਕਿਵੇਂ ਅਤੇ ਕਦੋਂ ਜਾਈਏ ਹੈਦਰਾਬਾਦ :
ਵੈਸੇ ਤਾਂ ਤੁਸੀਂ ਸਾਲ ਭਰ ਕਦੇ ਵੀ ਹੈਦਰਾਬਾਦ ਜਾ ਸਕਦੇ ਹੋ, ਪਰ ਜੇਕਰ ਤੁਸੀਂ ਇੱਥੋਂ ਦੀ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਅਪ੍ਰੈਲ-ਮਈ ਮਹੀਨੇ ਛੱਡ ਕੇ ਕਦੇ ਵੀ ਹੈਦਰਾਬਾਦ ਜਾ ਸਕਦੇ ਹੋ।
ਹਵਾਈ ਅੱਡਾ : ਸ਼ਮਸ਼ਾਬਾਦ ਹਵਾਈਅੱਡਾ
ਰੇਲਵੇ ਸਟੇਸ਼ਨ : ਦੱਖਣ-ਪੱਛਮ ਰੇਲਵੇ ਦਾ ਦਫ਼ਤਰ-ਸਿਕੰਦਰਾਬਾਦ, ਨਾਮਪੱਲੀ, ਕਾਚੀਗੁੜਾ ਰੇਲਵੇ ਸਟੇਸ਼ਨ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਦਮਨ ਅਤੇ ਦੀਵ-ਦੋ ਸੋਹਣੇ ਦੀਪ
ਸੁਪਨਿਆਂ ਦਾ ਸ਼ਹਿਰ-ਗਵਾਲੀਅਰ
ਤਾਜਮਹਿਲ ਦਾ ਸ਼ਹਿਰ ਆਗਰਾ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ
ਪੁਰੀ : ਇੱਕ ਵਿਸ਼ਾਲ ਧਾਰਮਿਕ ਸਥਾਨ