ਮੁੱਖਪੰਨਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ > ਦਮਨ ਅਤੇ ਦੀਵ-ਦੋ ਸੋਹਣੇ ਦੀਪ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਮਨ ਅਤੇ ਦੀਵ-ਦੋ ਸੋਹਣੇ ਦੀਪ
WD
ਭਾਰਤ ਦੇ ਕੇਂਦਰ ਸ਼ਾਸਤੀ ਪ੍ਰਦੇਸ਼ਾਂ ਵਿੱਚ ਦਮਨ ਅਤੇ ਦੀਵ ਵੀ ਹਨ। ਅਰਬ ਸਾਗਰ ਦੇ ਅਪਾਰ ਜਲ ਨੇ ਇਹਨਾਂ ਨੂੰ ਵਪਾਰ ਅਤੇ ਸੈਲਾਨੀਆਂ ਦਾ ਪ੍ਰਮੁੱਖ ਕੇਂਦਰ ਬਣਾ ਦਿੱਤਾ ਹੈ।

ਹਾਲਾਂਕਿ ਇਹ ਬਹੁਤ ਛੋਟੇ-ਛੋਟੇ ਦੀਪ ਹਨ, ਪਰ ਇਹਨਾਂ ਦੀ ਕੁਦਰਤੀ ਸੁੰਦਰਤਾ, ਵੱਖ-ਵੱਖ ਸੰਸਕ੍ਰਿਤੀਆਂ ਦਾ ਮੇਲ ਅਤੇ ਸੁੰਦਰ ਸਮੁੰਦਰੀ ਤੱਟਾਂ ਨੇ ਇਹਨਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਨਵਾਜਿਆ ਹੈ।

ਗੁਜਰਾਤ ਅਤੇ ਮਹਾਂਰਾਸ਼ਟਰ ਰਾਜ ਦੀ ਨਜਦੀਕੀ ਨੇ ਇੱਥੋਂ ਦੇ ਸੈਰ-ਸਪਾਟਾ ਖੇਤਰ ਨੂੰ ਵਧਣ-ਫੁੱਲਣ ਦਾ ਪੂਰਾ ਮੌਕਾ ਦਿੱਤਾ। ਬਹੁਤ ਸਮੇਂ ਤੱਕ ਦਮਨ ਅਤੇ ਦੀਵ ਤੇ ਪੁਰਤਗਾਲੀਆਂ ਦਾ ਸ਼ਾਸਨ ਸੀ। ਉਸ ਤੋਂ ਬਾਅਦ ਇਸ ਨੂੰ ਪੁਰਤਗਾਲੀਆਂ ਤੋਂ ਆਜ਼ਾਦ ਕਰਾ ਕੇ ਗੋਆ ਵਿੱਚ ਮਿਲਾ ਦਿੱਤਾ ਗਿਆ। ਸਾਲ 1987 ਵਿੱਚ ਇਸ ਨੂੰ ਇੱਕ ਅਲੱਗ ਕੇਂਦਰਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ।

ਦਮਨ ਅਤੇ ਦੀਵ ਦੀ ਸਥਿਤੀ-
ਭਾਰਤ ਦੇ ਪ੍ਰਮੁੱਖ ਵਪਾਰਿਕ ਕੇਂਦਰ ਮੁੰਬਈ ਤੋਂ ਦਮਨ ਦੀ ਦੂਰੀ ਲਗਭਗ 193 ਕਿਲੋਮੀਟਰ ਹੈ। ਇਹ ਪੂਰਬ ਵਿੱਚ ਗੁਜਰਾਤ ਰਾਜ ਨਾਲ ਅਤੇ ਪੱਛਮ ਵਿੱਚ ਅਰਬ ਸਾਗਰ ਨਾਲ ਜੁੜਿਆ ਹੈ। ਇਸਦੇ ਉੱਤਰ ਵਿੱਚ 'ਕੋਲਾਕ' ਅਤੇ ਦੱਖਣ ਵਿੱਚ 'ਕਲਾਈ' ਨਦੀ ਹੈ। ਦਮਨ ਦਾ ਗੁਆਂਢੀ ਜਿਲ੍ਹਾ ਗੁਜਰਾਤ ਦਾ ਵਲਸਾਡ ਜਿਲ੍ਹਾ ਹੈ। ਦੀਵ ਭਾਰਤ ਦਾ ਇੱਕ ਅਜਿਹਾ ਦੀਪ ਹੈ, ਜੋ ਦੋ ਪੁਲਾਂ ਦੇ ਦੁਆਰਾ ਜੁੜਿਆ ਹੈ। ਦੀਵ ਗੁਜਰਾਤ ਦੇ ਜੂਨਾਗੜ ਜਿਲ੍ਹੇ ਨਾਲ ਜੁੜਿਆ ਹੈ।

PR
ਕੀ ਹੈ ਦਮਨ ਵਿੱਚ-
ਦਮਨ ਦੋ ਭਾਗਾਂ ਵਿੱਚ 'ਮੋਟੀ ਦਮਨ' ਅਤੇ 'ਨਾਨੀ ਦਮਨ' ਵਿੱਚ ਵੰਡਿਆ ਹੋਇਆ ਹੈ। ਇਹਨਾਂ ਦੋਵਾਂ ਭਾਗਾਂ ਨੂੰ ਵੰਡਣ ਵਾਲੀ ਨਦੀ ਦਮਨਗੰਗਾ ਨਦੀ ਹੈ। ਮੋਟੀ ਦਮਨ ਵਿੱਚ ਕਈ ਪੁਰਾਣੇ ਚਰਚ ਹਨ, ਜਿਹਨਾਂ ਵਿੱਚ ਪ੍ਰਮੁੱਖ ਚਰਚ 'ਕੈਥੇਡਰਲ ਬੋਲ ਜੇਸੂ' ਹੈ।

ਇਸ ਚਰਚ ਦੀਆਂ ਕੰਧਾਂ ਤੇ ਕੀਤੀ ਗਈ ਈਸਾ ਮਸੀਹ ਦੇ ਜੀਵਨ ਨਾਲ ਸਬੰਧਿਤ ਸੁੰਦਰ ਚਿਤਰਕਾਰੀ ਅਤੇ ਲੱਕੜੀ ਦੀ ਬੇਹਤਰੀਨ ਨੱਕਾਸ਼ੀ ਸੈਲਾਨੀਆਂ ਨੂੰ ਇੱਥੇ ਖਿੱਚ ਲਿਆਉਂਦੀ ਹੈ। ਨਾਨੀ ਦਮਨ ਦਾ ਮੁੱਖ ਆਕਰਸ਼ਣ ਸੰਤ ਜੈਰੋਮ ਦਾ ਕਿਲ੍ਹਾ ਹੈ, ਜੋ ਮੁਗ਼ਲਾਂ ਦੇ ਹਮਲੇ ਤੋਂ ਸੁਰੱਖਿਆ ਲਈ ਬਣਾਇਆ ਗਿਆ ਸੀ।

ਇਸਦੇ ਇਲਾਵਾ ਦਮਨ ਦੇ ਹੋਰ ਘੁੰਮਣ ਦੇ ਸਥਾਨਾਂ ਵਿੱਚ ਬੋਮ ਜੀਜਸ ਚਰਚ, ਅਵਰ ਲੇਡੀ ਆਫ ਸੀ ਚਰਚ, ਅਵਰ ਲੇਡੀ ਆਫ ਰੇਮੀਡਿਓਜ ਚਰਚ, ਪਰਗੋਲਾ ਗਾਰਡਨ, ਅੰਯੂਜਮੈਂਟ ਪਾਰਕ, ਦਮਨਗੰਗਾ ਟੂਰਿਸਟ ਕਾਂਪੈਲਕਸ, ਕਾਚੀਗਾਮ, ਸਤਿਆ ਸਾਗਰ ਉਦਾਨ, ਮਿਰਾਸੋਲ ਗਾਰਡਨ, ਮਿਰਾਸੋਲ ਵਾਟਰ ਪਾਰਕ ਆਦਿ ਹਨ

ਦਮਨ ਦੇ ਬੀਚ-
ਦਮਨ ਦੀ ਜਮੀਨ ਨੂੰ ਛੂੰਹਦੇ ਅਰਬ ਸਾਗਰ ਨੇ ਦਮਨ ਨੂੰ ਮਨਭਾਉਂਦੀ ਕੁਦਰਤੀ ਸੁੰਦਰਤਾ ਅਤੇ ਹਰਿਆਲੀ ਪ੍ਰਦਾਨ ਕੀਤੀ ਹੈ। ਦਮਨ ਵਿੱਚ ਦੋ ਬੀਚ ਦੇਵਿਕਾ ਬੀਚ ਅਤੇ ਜੈਮਪੋਰੇ ਬੀਚ ਹਨ।

ਦੇਵਿਕਾ ਬੀਚ: ਇਹ ਬੀਚ ਦਮਨ ਤੋਂ ਪੰਜ ਕਿਲੋਮੀਟਰ ਉੱਤਰ ਵਿੱਚ ਹੈ। ਇੱਥੇ ਕਈ ਵੱਡੇ ਬਾਰ ਅਤੇ ਰੈਸਟੋਰੈਂਟ ਵੀ ਹਨ। ਇਹ ਬੀਚ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਇੱਥੇ ਬੱਚਿਆਂ ਲਈ ਪਾਰਕ ਅਤੇ ਹੋਰ ਸੁਵਿਧਾਵਾਂ ਹਨ।

WD
ਜੈਮਪੋਰੇ ਬੀਚ: ਨਾਨੀ ਦਮਨ ਵਿੱਚ ਸਥਿਤ ਇਹ ਬੀਚ ਦਮਨ ਦਾ ਪ੍ਰਸਿੱਧ ਪਿਕਨਿਕ ਸਪਾਟ ਵੀ ਹੈ। ਇੱਥੇ ਸਭ ਤੋਂ ਜਿਆਦਾ ਸੈਲਾਨੀ ਆਉਂਦੇ ਹਨ। ਇੱਥੋਂ ਦਾ ਸ਼ਾਂਤ ਵਾਤਾਵਰਨ ਪ੍ਰੇਮੀਆਂ ਨੂੰ ਖਿੱਚ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਜਿਆਦਾਤਰ ਪ੍ਰੇਮੀ ਜੋੜੇ ਇੱਥੇ ਸ਼ਾਂਤੀ ਦੀ ਤਲਾਸ਼ ਵਿੱਚ ਆਉਂਦੇ ਹਨ। ਤੈਰਾਕੀ ਲਈ ਵੀ ਇਹ ਬੀਚ ਬਹੁਤ ਚੰਗਾ ਸਥਾਨ ਹੈ।

ਕੀ ਹੈ ਦੀਵ ਵਿੱਚ-
ਸੈਂਟ ਪਾਲ ਚਰਚ, ਦੀਵ ਫੋਰਟ, ਪਨੀਕੋਟਾ ਫੋਰਟ, ਘੋਘਲਾ ਬੀਚ, ਚਿਲਡ੍ਰਨ ਪਾਰਕ ਅਤੇ ਸਮਰ ਹਾਊਸ ਇੱਥੋਂ ਦੇ ਮੁੱਖ ਘੁੰਮਣ ਸਥਾਨ ਹਨ।

ਦੀਵ ਦੇ ਬੀਚ-
ਨਗਾਓ ਬੀਚ: ਇਹ ਦੀਵ ਦਾ ਬਹੁਤ ਹੀ ਸੋਹਣਾ ਬੀਚ ਹੈ। ਦੀਵ ਤੋਂ 20 ਮਿੰਟ ਦੀ ਡ੍ਰਾਈਵ ਕਰਕੇ ਤੁਸੀਂ ਅਸਾਨੀ ਨਾਲ ਇੱਥੇ ਪਹੁੰਚ ਸਕਦੇ ਹੋ। ਜੁੱਤੀ ਦੇ ਆਕਾਰ ਵਰਗਾ ਹੋਣ ਦੇ ਕਾਰਨ 2 ਕਿਲੋਮੀਟਰ ਤੱਕ ਫੈਲਿਆ ਇਹ ਦੀਪ ਹੁਣ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ।

ਚਕਰਤੀਰਥ ਬੀਚ: ਇਹ ਬੀਚ ਹਰਿਆਲੀ ਦੀ ਸੁੰਦਰਤਾ ਨਾਲ ਭਰਪੂਰ ਹੈ। ਇਸ ਬੀਚ ਦੇ ਆਸਪਾਸ ਸਥਿਤ ਸੁੰਦਰ ਬਗੀਚੇ, ਖੁੱਲ੍ਹਾ ਸਟੇਡੀਅਮ ਇਸ ਨੂੰ ਸੈਲਾਨੀਆਂ ਲਈ ਫੁਲ ਇੰਜਾਏਮੈਂਟ ਦਾ ਸਥਾਨ ਬਣਾਉਂਦਾ ਹੈ।

ਕਦੋਂ ਜਾਈਏ ਦਮਨ ਅਤੇ ਦੀਵ- ਵੈਸੇ ਤਾਂ ਦਮਨ ਅਤੇ ਦੀਵ ਦਾ ਜਲਵਾਯੂ ਸਾਲ ਭਰ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ, ਪਰ ਇੱਥੇ ਆਉਣ ਦਾ ਢੁਕਵਾਂ ਮੌਸਮ ਅਕਤੂਬਰ ਤੋਂ ਮਈ ਤੱਕ ਦਾ ਹੈ।

PR
ਕਿਵੇਂ ਪਹੁੰਚੀਏ ਦਮਨ ਅਤੇ ਦੀਵ-
ਸੜਕ ਮਾਰਗ ਦੀ ਲੰਬਾਈ: ਦਮਨ ਵਿੱਚ 191 ਕਿਲੋਮੀਟਰ ਦਾ ਸੜਕ ਮਾਰਗ ਹੈ ਅਤੇ ਦੀਵ ਵਿੱਚ 78 ਕਿਲੋਮੀਟਰ ਤੱਕ ਲੰਬਾ ਸੜਕ ਮਾਰਗ ਹੈ।
ਨਜਦੀਕੀ ਰੇਲਵੇ ਸਟੇਸ਼ਨ: ਦਮਨ ਪੱਛਮੀ ਰੇਲਵੇ ਦੇ ਦਿੱਲੀ-ਮੁੰਬਈ ਰੂਟ ਤੇ ਸਥਿਤ ਹੈ। ਇੱਥੋਂ ਦਾ ਨਜਦੀਕੀ ਰੇਲਵੇ ਸਟੇਸ਼ਨ ਗੁਜਰਾਤ ਦਾ 'ਵਾਪੀ' ਹੈ। ਦੀਵ ਮੀਟਰ ਗੇਜ ਰੇਲਵੇ ਲਾਈਨ ਨਾਲ ਜੁੜਿਆ ਹੈ। ਦੀਵ ਦਾ ਨਜਦੀਕੀ ਰੇਲਵੇ ਸਟੇਸ਼ਨ 'ਦਿਲਵਾੜਾ' ਹੈ।
ਏਅਰਪੋਰਟ: ਦਮਨ ਅਤੇ ਦੀਵ ਦੋਵੇਂ ਏਅਰਪੋਰਟ ਨਾਲ ਜੁੜੇ ਹੋਏ ਹਨ। ਦੀਵ ਤੋਂ ਮੁੰਬਈ ਲਈ ਰੋਜਾਨਾ ਕਈ ਉਡਾਨਾਂ ਭਰੀਆਂ ਜਾਂਦੀਆਂ ਹਨ।
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸੁਪਨਿਆਂ ਦਾ ਸ਼ਹਿਰ-ਗਵਾਲੀਅਰ
ਤਾਜਮਹਿਲ ਦਾ ਸ਼ਹਿਰ ਆਗਰਾ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ
ਅਰੁਣਾਚਲ 'ਚ ਭਾਰਤ-ਤਿੱਬਤ ਸੰਸਕ੍ਰਿਤੀ ਦਾ ਸੰਗਮ
ਪੁਰੀ : ਇੱਕ ਵਿਸ਼ਾਲ ਧਾਰਮਿਕ ਸਥਾਨ
ਭਾਰਤ ਦਾ ਗੁਲਾਬੀ ਸ਼ਹਿਰ ਜੈਪੁਰ