ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਹਾੜਾਂ ਦੀ ਸੁੰਦਰਤਾ : ਜਬਲਪੁਰ  Search similar articles
ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 330 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪ੍ਰਾਚੀਨ ਸ਼ਹਿਰ ਜਬਲਪੁਰ। ਰਮਾਇਣ ਅਤੇ ਮਹਾਂਭਾਰਤ ਦੀਆਂ ਕਹਾਣੀਆਂ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ। ਇਹ ਸ਼ਹਿਰ ਪਵਿੱਤਰ ਨਰਮਦਾ ਨਦੀ ਦੇ ਤੱਟ ਤੇ ਸਥਿਤ ਹੈ। ਜਬਲਪੁਰ ਦਾ ਭੂਗੋਲਿਕ ਖੇਤਰ ਪਥਰੀਲੀ, ਬੰਜਰ ਜ਼ਮੀਨ ਅਤੇ ਪਹਾੜਾਂ ਨਾਲ ਭਰਿਆ ਹੋਇਆ ਹੈ।

ਫਿਲਮ ਗੀਤ ਗਾਇਆ ਪੱਥਰਾਂ ਨੇ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਕੀ ਤੁਸੀਂ ਕਦੇ ਕਿਸੇ ਅਜਿਹੇ ਸ਼ਹਿਰ ਦੀ ਸੈਰ ਕੀਤੀ ਹੈ ਜਿੱਥੇ ਬੇਸ਼ੁਮਾਰ ਸੰਗਮਰਮਰ ਦੇ ਪੱਥਰ ਸਥਿਤ ਹੋਣ। ਜੀ ਹਾਂ, ਇਸ ਸ਼ਹਿਰ ਦਾ ਨਾਮ ਹੈ ਜਬਲਪੁਰ।

ਮਦਨ ਮਹਿਲ ਕਿਲਾ - ਗੋਂਦ ਦੇ ਰਾਜਾ ਮਦਨ ਸ਼ਾਹ ਨੇ ਇਸ ਮਹਿਲ ਨੂੰ ਪਹਾੜਾਂ ਦੇ ਉੱਪਰ ਨਿਰਮਿਤ ਕੀਤਾ ਸੀ। ਅਸਮਾਨ ਦੀਆਂ ਉਚਾਈਆਂ ਨੂੰ ਛੂੰਹਦੇ ਇਸ ਕਿਲ੍ਹੇ ਅਤੇ ਇਸ ਸੁੰਦਰ ਨਗਰੀ ਨੂੰ ਦੇਖਿਆ ਜਾ ਸਕਦਾ ਹੈ।

ਸੰਗਰਾਮ ਸਾਗਰ ਅਤੇ ਖਜਾਨਾ ਮੱਠ - ਸੰਨ 1480- 1540 ਵਿੱਚ ਰਾਜਾ ਸੰਗਰਾਮ ਸ਼ਾਹ ਨੇ ਇਹਨਾਂ ਇਮਾਰਤਾਂ ਦਾ ਨਿਰਮਾਣ ਕੀਤਾ ਸੀ। ਕਹਿੰਦੇ ਹਨ ਕਿ ਇੱਥੇ ਤਿਲਵਾਰਘਾਟ ਤੇ ਮਹਾਤਮਾ ਗਾਂਧੀ ਦੀਆਂ ਅਸਤੀਆਂ ਦਾ ਵਿਸਰਜਨ ਕੀਤਾ ਗਿਆ ਸੀ। 1939 ਵਿੱਚ ਕਾਂਗਰਸ ਦੇ ਸਮਾਰੋਹ ਇਸ ਸਥਾਨ ਤੇ ਆਯੋਜਿਤ ਕੀਤੇ ਗਏ ਸਨ।

ਮਾਲਾ ਦੇਵੀ ਮੰਦਿਰ ਦਾ ਬਾਰ੍ਹਵੀਂ ਸਦੀ ਵਿੱਚ ਨਿਰਮਾਣ ਕੀਤਾ ਗਿਆ ਸੀ। ਇਸ ਮੰਦਿਰ ਵਿੱਚ ਮਾਲਾਦੇਵੀ ਜਾਂ ਲਛਮੀ ਦੀ ਮੂਰਤੀ ਸ਼ਰਧਾਲੂਆਂ ਸਥਾਪਿਤ ਕੀਤੀ ਹੈ। ਬਿਲਹਾਰੀ 14 ਕਿਲੋਮੀਟਰ ਦੂਰ ਹੈ।

ਜਬਲਪੁਰ ਤੋਂ 95 ਕਿਲੋਮੀਟਰ ਦੱਖਣੀ ਦਿਸ਼ਾ ਵੱਲ ਮੰਡਲਾ ਜਿਲਾ ਹੈ ਜਿੱਥੇ ਕਾਨਹਾ ਨੈਸ਼ਨਲ ਪਾਰਕ ਸਥਿਤ ਹੈ। ਇਹ ਇੱਕ ਪ੍ਰਸਿੱਧ ਅਤੇ ਸੁਰੱਖਿਅਤ ਸਥਾਨ ਹੈ ਵਣਪ੍ਰਾਣੀਆਂ ਲਈ। ਇਹ ਸਥਾਨ ਕਿਲਿਆਂ ਲਈ ਪ੍ਰਸਿੱਧ ਹੈ। ਅੱਜ ਇਹ ਕਿਲਾ ਜੰਗਲ ਦੇ ਰੂਪ ਵਿੱਚ ਬਦਲ ਰਿਹਾ ਹੈ। 0.27 ਕਿਲੋਮੀਟਰ ਖੇਤਰ ਵਿੱਚ ਫੈਲੇ ਇਸ ਨੈਸ਼ਨਲ ਪਾਰਕ ਵਿੱਚ ਭਿੰਨ- ਭਿੰਨ ਪ੍ਰਕਾਰ ਦੇ ਪੌਦਿਆਂ ਦੇ ਜੀਵ ਅਵਸ਼ੇਸ਼ ਪਾਏ ਜਾਂਦੇ ਹਨ। ਪਾਰਕ ਦੇ ਚਾਰੇ ਪਾਸੇ ਇਹਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਅਕਤੂਬਰ ਅਤੇ ਫਰਵਰੀ ਦੇ ਮਹੀਨੇ ਵਿੱਚ ਸੈਲਾਨੀ ਪਾਰਕ ਵਿੱਚ ਘੁੰਮਣ ਆਉਂਦੇ ਹਨ।

ਪੇਚ ਨੈਸ਼ਨਲ ਪਾਰਕ- ਪੇਚ ਨੈਸ਼ਨਲ ਪਾਰਕ 293 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਵਣ ਜੀਵਾਂ ਲਈ ਇਹ ਇੱਕ ਸੁਰੱਖਿਅਤ ਸਥਾਨ ਹੈ।

ਜਬਲਪੁਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਰਾਮਨਗਰ ਵਿੱਚ ਗੋਂਦ ਰਾਜਿਆਂ ਦਾ ਕਿਲ੍ਹਾ ਸਥਿਤ ਹੈ। ਤਿੰਨ ਮੰਜਿਲਾ ਇਹ ਕਿਲਾ ਨਰਮਦਾ ਨਦੀ ਦੇ ਤੱਟ ਤੇ ਸਥਿਤ ਹੈ। ਜਬਲਪੁਰ ਤੋਂ 84 ਕਿਲੋਮੀਟਰ ਦੂਰ ਰੂਪਨਾਥ ਸਥਿਤ ਹੈ। ਇੱਥੇ ਵਿਸ਼ਾਲ ਪੱਥਰ ਦੇ ਮੱਧ ਵਿੱਚ ਲਿੰਗਮ ਰੱਖਿਆ ਹੈ ਜਿੱਥੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਜਬਲਪੁਰ ਵਿੱਚ ਸੈਲਾਨੀ ਰੇਲ, ਸੜਕ ਅਤੇ ਹਵਾਈ ਮਾਰਗ ਰਾਹੀਂ ਪਹੁੰਚ ਸਕਦੇ ਹਨ।

ਭੀਮਬੇਟਕਾ - 1958 ਵਿੱਚ ਭੀਮਬੇਟਕਾ ਦੀਆਂ ਗੁਫਾਵਾਂ ਵੀ. ਐਸ. ਵਕੰਕਰ ਨੇ ਖੋਜੀਆਂ। ਇਹ ਗੁਫਾਵਾਂ ਲਗਭਗ 10 ਹਜਾਰ ਸਾਲ ਪੁਰਾਣੀਆਂ ਹਨ। ਪੱਥਰ ਦੀਆਂ ਇਹਨਾਂ ਗੁਫਾਵਾਂ ਨੂੰ ਰਾਕ ਸ਼ੇਸਟਰ ਵੀ ਕਹਿੰਦੇ ਹਨ। ਇਸ ਵਿੱਚ ਆਦਿ ਪੁਰਸ਼ ਅਤੇ ਜੀਵਾਂ ਦੇ ਭਿੰਨ ਰੂਪਾਂ ਵਿੱਚ ਅਨੇਕ ਪ੍ਰਕਾਰ ਦੇ ਚਿੱਤਰ ਹਨ। ਇੱਥੇ ਚੱਟਾਨਾਂ ਤੇ ਆਦਿਮਾਨਵ ਦੁਆਰਾ ਨਿਰਮਿਤ ਚਿਤਰਾਂ ਦੀ ਲੜੀ ਦੇਖਣ ਨੂੰ ਮਿਲਦੀ ਹੈ। ਇਹ ਸਥਾਨ ਭੋਪਾਲ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਹੋਰ ਵੀ
ਸਵਰਗ ਵਰਗਾ ਸੋਹਣਾ - ਗੁਲਮਰਗ
ਕਿਲ੍ਹਿਆਂ ਦਾ ਸੋਹਣਾ ਸ਼ਹਿਰ : ਓਰਸ਼ਾ
ਕਸ਼ਮੀਰ ਦੀ ਸੁੰਦਰਤਾ : ਡਲ ਝੀਲ
ਪ੍ਰਕਿਰਤੀ ਪ੍ਰੇਮੀਆਂ ਦੇ ਆਕਰਸ਼ਣ ਦਾ ਕੇਂਦਰ : ਧਰਮਸ਼ਾਲਾ
ਯਮੁਨਾ ਦੇ ਤੀਰ ਪ੍ਰੇਮ ਦੀ ਇਮਾਰਤ -ਤਾਜਮਹਿਲ
ਕੁਦਰਤ ਦਾ ਸੰਗਮ ਤਿਰੂਵਨੰਤਪੁਰਮ