ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੱਖਣ ਦਾ ਦਰਵਾਜਾ ਚੇਨੰਈ  Search similar articles
WDWD
ਮਨ ਹੈਰਾਨਗੀ ਦੇ ਨਾਲ-ਨਾਲ ਖੁਸ਼ੀ ਨਾਲ ਭਰ ਜਾਂਦਾ ਹੈ ਦੂਰ-ਦੂਰ ਤੱਕ ਫੈਲੀ ਰੇਤ, ਸੂਰਜ ਛਿਪਣ ਦੀ ਖੂਬਸੂਰਤ ਲਾਲੀ ਅਤੇ ਸ਼ਾਮ ਦੇ ਗਹਿਰੇ ਧੁੰਦਲੇ ਵਾਤਾਵਰਣ ਨੂੰ ਦੇਖ ਕੇ। ਤਪਦੀ ਰੇਤ ਤੇ ਖੜੇ ਸਾਡੇ ਪੈਰ ਠੰਡੇ ਜਲ ਦੀਆਂ ਲਹਿਰਾਂ ਨਾਲ ਰੋਮਾਂਚਿਤ ਹੋ ਉੱਠਦੇ ਹਨ, ਜਦੋਂ ਆਪਣੀ ਪੂਰੀ ਗਤੀ ਨਾਲ ਉਛਾਲਾਂ ਮਾਰਦਾ ਸਮੁੰਦਰੀ ਜਲ ਸਾਡੇ ਕੋਲ ਆ ਕੇ ਫਿਰ ਵਾਪਸ ਆ ਜਾਂਦਾ ਹੈ।

ਤੇਜ ਪ੍ਰਵਾਹ ਨਾਲ ਆਉਂਦੀਆਂ ਇਹ ਲਹਿਰਾਂ ਇੱਕ ਪਲ ਲਈ ਕਿਸੇ ਡ੍ਰੈਗਨ ਦੀ ਤਰ੍ਹਾਂ ਲੱਗਦੀਆਂ ਹਨ, ਪਰ ਸਮੁੰਦਰ ਦੀ ਇਸ ਗਤੀ ਵਿੱਚ ਅਸੀਂ ਫਿਰ ਅਗਲੀ ਲਹਿਰ ਦਾ ਇੰਤਜਾਰ ਕਰਨ ਲੱਗਦੇ ਹਾਂ ਅਤੇ ਅਚਾਨਕ ਪੈਰਾਂ ਦੇ ਕੋਲ ਛੋਟੀਆਂ-ਵੱਡੀਆਂ ਸਮੁੰਦਰੀ ਸੀਪਾਂ ਦੇ ਸ਼ੈਲ ਗੁਪਤ ਖਜਾਨੇ ਦੀ ਤਰ੍ਹਾਂ ਫੈਲ ਜਾਂਦੇ ਹਨ। ਕਿੰਨੇ ਸੋਹਣੇ ਅਤੇ ਰੋਮਾਂਚਕ ਹੁੰਦੇ ਹਨ ਇਹ ਪਲ ਕਿਹਾ ਨਹੀਂ ਜਾ ਸਕਦਾ, ਪਰ ਮਹਿਸੂਸ ਕੀਤਾ ਜਾਂਦਾ ਹੈ ਕਿਸੇ ਸਮੁੰਦਰ ਤੱਟ ਤੇ। ਅਜਿਹੇ ਸਮੁੰਦਰ ਤੱਟਾਂ ਨੇ ਸੈਲਾਨੀਆਂ ਨੂੰ ਹਮੇਸ਼ਾ ਆਕਰਸ਼ਿਤ ਕੀਤਾ ਹੈ। ਇਹੀ ਕੁਦਰਤੀ ਆਕਰਸ਼ਣ ਸਮੇਟ ਕੇ ਰੱਖਦਾ ਹੈ ਚੇਨੰਈ ਦਾ ਮੇਰੀਨਾ ਬੀਚ।

'ਦੱਖਣ ਦਾ ਦਰਵਾਜਾ' ਕਹਾਉਣ ਵਾਲੇ ਇਸ ਮਹਾਨਗਰ ਦਾ ਯਾਤਰਾ-ਸਾਹਿਤ ਦੱਸਦਾ ਹੈ ਕਿ 350 ਸਾਲ ਪਹਿਲਾਂ ਇਹ ਛੋਟੇ-ਛੋਟੇ ਪਿੰਡਾਂ ਦਾ ਸਮੂਹ ਸੀ ਜੋ ਇਕੱਠੇ ਹੁੰਦੇ-ਹੁੰਦੇ ਆਧੁਨਿਕ ਮਹਾਨਗਰ ਵਿੱਚ ਤਬਦੀਲ ਹੋ ਗਿਆ। ਇਸ ਪ੍ਰਕਿਰਿਆ ਵਿੱਚ ਅੰਗਰੇਜਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ।

ਪ੍ਰਾਚੀਨਕਾਲ ਵਿੱਚ ਮਦਰਾਸ ਪੱਟਮ ਕਹਾਉਣ ਵਾਲੇ ਚੇਨੰਈ ਦਾ ਇਤਿਹਾਸ ਗਵਾਹ ਹੈ ਕਿ ਇਹ ਆਪਣੇ ਪ੍ਰਾਚੀਨ ਸਮੇਂ ਤੋਂ ਹੀ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਰਿਹਾ ਹੈ। ਸੰਨ 1639 ਵਿੱਚ ਈਸਟ ਇੰਡੀਆ ਕੰਪਨੀ ਨੇ ਇੱਥੇ ਪ੍ਰਵੇਸ਼ ਕੀਤਾ ਸੀ। ਫਿਰ ਇਹ ਸ਼ਹਿਰ 100 ਸਾਲਾਂ ਤੱਕ ਅੰਗਰੇਜਾਂ ਦੇ ਕਬਜੇ ਵਿੱਚ ਰਿਹਾ ਹੈ। ਵੈਸੇ ਤਾਂ ਇੱਥੇ ਵੀ ਮਹਾਨਗਰ ਦੀ ਭੱਜਦੌੜ ਹੈ, ਵਿਸਤਾਰ ਦੀ ਵਧਦੀ ਪ੍ਰਵਿਰਤੀ ਨਾਲ ਜੀਵਨ ਦੀ ਭੱਜਦੌੜ ਹੈ ਅਤੇ ਸ਼ਾਂਤ ਸਮੁੰਦਰ ਤੱਟ ਵੀ ਹੈ, ਜਿੱਥੇ ਸਮੁੰਦਰ ਦਾ ਉਤਾਵਲਾਪਨ ਅਤੇ ਉਤਸ਼ਾਹ ਦੇਖ ਕੇ ਹੈਰਾਨੀ ਹੋਣ ਲੱਗਦੀ ਹੈ।

ਚੇਨੰਈ ਦੀ 'ਮੇਰੀਨਾ ਬੀਚ' ਸੈਲਾਨੀਆਂ ਲਈ ਪ੍ਰਮੁੱਖ ਆਕਰਸ਼ਣ ਹੈ। ਇਹ ਵਿਸ਼ਵ ਦਾ ਦੂਜਾ ਸਭ ਤੋਂ ਲੰਬਾ ਸਮੁੰਦਰ ਤੱਟ ਹੈ। ਇਸਦੇ ਦੋ ਸੌ ਤੋਂ ਤਿੰਨ ਸੌ ਗਜ ਚੌੜੇ ਰੇਤੀਲੇ ਤੱਟ ਤੇ ਸ਼ਾਮ ਨੂੰ ਏਨੀ ਜਿਆਦਾ ਭੀੜ ਹੁੰਦੀ ਹੈ ਕਿ ਲੱਗਦਾ ਹੈ ਮੰਨੋ ਸਾਰਾ ਸ਼ਹਿਰ ਉੱਥੇ ਹੀ ਆ ਗਿਆ ਹੈ। ਸਾਰੇ ਦਿਨ ਦੀ ਥਕਾਵਟ ਨੂੰ ਲੋਕ ਸ਼ਾਮ ਦੇ ਸਮੇਂ ਮੇਰੀਨਾ ਬੀਚ ਦੀ ਜਲ ਰਾਸ਼ੀ ਵਿੱਚ ਵਹਾ ਦੇਣਾ ਚਾਹੁੰਦੇ ਹਨ।

ਮੇਰੀਨਾ ਬੀਚ ਤੇ ਇੱਕ 'ਸਵੀਮਿੰਗ ਪੂਲ' ਹੈ ਜੋ ਸੈਲਾਨੀਆਂ ਦੀ ਸੁਵਿਧਾ ਲਈ ਬਣਾਇਆ ਗਿਆ ਹੈ। ਇਸਦਾ ਉਦੇਸ਼ ਦੁਰਘਟਨਾਵਾਂ ਨੂੰ ਰੋਕਣਾ ਹੈ, ਕਿਉਂਕਿ ਇੱਥੇ ਸਮੁੰਦਰ ਦੀ ਗਹਿਰਾਈ ਅਤੇ ਲਹਿਰਾਂ ਦਾ ਤੇਜ ਪ੍ਰਵਾਹ ਖਤਰਨਾਕ ਹੈ। ਸ਼ਾਰਕ ਮੱਛੀਆਂ ਬਹੁਤ ਜਿਆਦਾ ਹੈ, ਇਸ ਲਈ ਇਸ਼ਨਾਨ ਜਾਂ ਤੈਰਨ ਲਈ ਸਵੀਮਿੰਗ ਪੂਲ ਦਾ ਹੀ ਲਾਭ ਲੈਣਾ ਚਾਹੀਦਾ ਹੈ। ਇਸ ਦੇ ਕੋਲ ਇੱਕ ਮੱਛੀ ਘਰ ਵੀ ਹੈ, ਜਿਸ ਵਿੱਚ ਤਰ੍ਹਾਂ- ਤਰ੍ਹਾਂ ਦੀਆਂ ਦੇਸੀ- ਵਿਦੇਸ਼ੀ ਮੱਛੀਆਂ ਦੇਖਣ ਲਈ ਰੱਖੀਆਂ ਗਈਆਂ ਹਨ।
1 | 2  >>  
ਹੋਰ ਵੀ
ਮਹਾਬਲੇਸ਼ਵਰ
ਕੇਦਾਰਨਾਥ
ਸੁੰਦਰਤਾ ਦਾ ਸੰਗਮ : ਭੋਪਾਲ
ਸਾਗਰਾਂ ਦਾ ਅਦਭੁੱਤ ਸੰਗਮ ਕੰਨਿਆਕੁਮਾਰੀ
ਕੁਦਰਤ ਦਾ ਅਚੰਭਾ ਹੈ ਚੰਬਾ
ਹਿਮਾਚਲ ਦਾ ਤਾਜ ਸ਼ਿਮਲਾ