ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਹਾਬਲੇਸ਼ਵਰ
WDWD
ਮੁੰਬਈ ਤੋਂ 237 ਕਿਲੋਮੀਟਰ ਅਤੇ ਪੂਨੇ ਤੋਂ 120 ਕਿਲੋਮੀਟਰ ਦੂਰੀ ਤੇ ਪਰਬਤ ਸ਼ੰਖਲਾ ਤੇ ਵਸਿਆ ਖੂਬਸੂਰਤ ਹਿਲ ਸਟੇਸ਼ਨ ਮਹਾਬਲੇਸ਼ਵਰ ਪ੍ਰਕਿਰਤੀ ਦਾ ਨਜਰਾਨਾ ਹੈ। ਸਮੁੰਦਰ ਤਲ ਤੋਂ 1372 ਮੀਟਰ ਉਚਾਈ ਤੇ ਸਥਿਤ ਇਸ ਸਥਾਨ ਤੇ ਪੂਨੇ ਜਾਂ ਮੁੰਬਈ ਤੋਂ ਸੜਕ ਮਾਰਗ ਨਾਲ ਪਹੁੰਚਿਆ ਜਾ ਸਕਦਾ ਹੈ। ਇੱਥੇ ਘੁੰਮਣ ਲਈ ਉਪਯੁਕਤ ਸਮਾਂ ਅਕਤੂਬਰ ਤੋਂ ਮੱਧ ਜੂਨ ਹੈ। ਇਸਦੇ ਬਾਅਦ ਭਾਰੀ ਵਰਖਾ ਦੇ ਕਾਰਨ ਆਫ ਸੀਜਨ ਸ਼ੁਰੂ ਹੋ ਜਾਂਦਾ ਹੈ।

ਜੂਨ ਦੇ ਪਹਿਲੇ ਜਾਂ ਦੂਸਰੇ ਹਫ਼ਤੇ ਵਿੱਚ ਜਦੋਂ ਮਹਾਬਲੇਸ਼ਵਰ ਪਹੁੰਚਦੇ ਹਾਂ ਤਾਂ ਹਲਕੀ-ਹਲਕੀ ਬਾਰਿਸ਼ ਸਵਾਗਤ ਕਰਦੀ ਹੈ। ਧੋਤੇ-ਧੋਤੇ ਜਿਹੇ ਆਸਮਾਨ ਵਿੱਚ ਕੋਹਰੇ ਨਾਲ ਢਕੀਆਂ ਪਹਾੜੀਆਂ ਮਨ ਨੂੰ ਮੋਹ ਲੈਂਦੀਆਂ ਹਨ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਘਣੇ ਜੰਗਲ, ਝਰਨੇ, ਬੱਦਲਾਂ ਨਾਲ ਘਿਰੇ ਪਰਬਤ ਸ਼ੰਖਲਾ ਦੇ ਵਿਚਕਾਰ ਘੁੰਮਦੀਆਂ ਸੜਕਾਂ ਬਹੁਤ ਖੂਬਸੂਰਤ ਦਿਖਾਈ ਦਿੰਦੀਆਂ ਹਨ।

ਅਜਿਹਾ ਲੱਗਦਾ ਹੈ ਮੰਨੋ ਪ੍ਰਕਿਰਤੀ ਸਜ-ਧਜ ਕੇ ਬੈਠੀ ਹੋਵੇ। ਵੈਸੇ ਤਾਂ ਮਹਾਬਲੇਸ਼ਵਰ ਅਤੇ ਪੰਚਗਨੀ ਵਿੱਚ ਕਿਤੇ ਵੀ ਖੜ੍ਹੇ ਹੋ ਜਾਈਏ ਤਾਂ ਖੂਬਸੂਰਤ ਨਜ਼ਾਰੇ ਦਿਖਾਈ ਦਿੰਦੇ ਹਨ, ਪਰ ਕੁਝ ਬਿੰਦੂ ਅਜਿਹੇ ਹਨ ਜਿਹਨਾਂ ਦੀ ਸੁੰਦਰਤਾ ਨਾ ਭੁੱਲਣ ਯੋਗ ਹੈ। ਸ਼ਹਿਰ ਤੋਂ 5 ਕਿਲੋਮੀਟਰ ਦੂਰੀ ਤੇ ਇੱਕ ਬਹੁਤ ਪ੍ਰਾਚੀਨ ਸ਼ਿਵ ਮੰਦਿਰ ਹੈ।

ਪੌਰਾਣਿਕ ਕਥਾਵਾਂ ਦੇ ਅਨੁਸਾਰ ਮਹਾਬਲ ਅਤੇ ਅਤਿਬਲ ਨਾਮਕ ਦੋ ਰਾਕਸ਼ਸਾਂ ਨੂੰ ਸ਼ਿਵਜੀ ਨੇ ਇੱਥੇ ਮਾਰਿਆ ਸੀ। ਇਸ ਲਈ ਸ਼ਿਵ ਜੀ ਮਹਾਬਲੇਸ਼ਵਰ ਕਹਾਏ। ਮਹਾਬਲੀ ਸ਼ਿਵਜੀ ਦੇ ਇਸ ਨਾਮ ਦੇ ਕਾਰਨ ਹੀ ਇਸ ਸ਼ਹਿਰ ਦਾ ਨਾਮ ਮਹਾਬਲੇਸ਼ਵਰ ਪਿਆ। ਇਸ ਮੰਦਿਰ ਵਿੱਚ ਬਹੁਤ ਸੁੰਦਰ ਸ਼ਿਵਲਿੰਗ ਹੈ।

ਇੱਥੇ ਅਤਿਬਲੇਸ਼ਵਰ ਮੰਦਿਰ ਵੀ ਹੈ। ਇੱਥੇ ਸ਼੍ਰੀਰਾਮ ਮੰਦਿਰ ਅਤੇ ਪੰਚਗੰਗਾ ਮੰਦਿਰ ਵੀ ਹੈ। ਪੰਚਗੰਗਾ ਮੰਦਿਰ ਵਿੱਚ ਇੱਕ ਗਾਂ ਦੇ ਮੁੱਖ ਤੋਂ ਪੰਜ ਨਦੀਆਂ -ਕ੍ਰਿਸ਼ਨਾ, ਕੋਇਨਾ, ਸਾਵਤਿਰੀ, ਗਾਇਤਰੀ ਅਤੇ ਵੇਣਾ ਦਾ ਜਲ ਸਾਲ ਭਰ ਨਿਕਲਦਾ ਰਹਿੰਦਾ ਹੈ।

ਆਰਥਰ ਸੀਟ ਮਹਾਬਲੇਸ਼ਵਰ ਦੇ ਸਭ ਤੋਂ ਸੁੰਦਰ ਪੌਇੰਟਸ ਵਿੱਚੋਂ ਇੱਕ ਹੈ। ਇੱਥੋਂ ਸੱਜੇ ਪਾਸੇ ਕੋਂਕਣ ਵਿੱਚ ਸਾਵਿਤਰੀ ਨਦੀ ਦੀ ਗਹਿਰੀ ਘਾਟੀ ਦਿਖਾਈ ਦਿੰਦੀ ਹੈ ਤਾਂ ਦੂਜੇ ਪਾਸੇ ਘਣੇ ਜੰਗਲ ਜਿਹਨਾਂ ਨੂੰ 'ਬ੍ਰਹਮਾਰਣ' ਕਿਹਾ ਜਾਂਦਾ ਹੈ। ਜੇ ਮੌਸਮ ਸਾਫ ਹੋਵੇ ਤਾਂ ਇੱਥੋਂ ਰਾਏਗੜ੍ਹ ਤੇ ਤੋਰਣਾ ਦੇ ਕਿਲੇ ਵੀ ਦਿਖਾਈ ਦਿੰਦੇ ਹਨ।
ਬਗਦਾਦ, ਪਵਾਇੰਟ, ਹੰਟਰਸ, ਧੋਬੀ ਵਾਟਰ ਫਾਲ, ਬਾਰਬੀਗਾਰਡਨ ਪੌਇੰਟ ਆਦਿ ਸਾਰੀਆਂ ਥਾਵਾਂ ਦੀ ਆਪਣੀ- ਆਪਣੀ ਵਿਸ਼ੇਸ਼ਤਾ ਹੈ।

ਮਹਾਬਲੇਸ਼ਵਰ ਦੇ ਕੋਲ ਪ੍ਰਤਾਪਗੜ੍ਹ ਕਿਲਾ ਹੈ, ਜਿਸਦਾ ਇਤਿਹਾਸਿਕ ਮਹੱਤਵ ਵੀ ਹੈ। ਇਸੇ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਨੇ ਬੀਜਾਪੁਰ ਸਰਦਾਰ ਅਫਜਲ ਖਾਨ ਨਾਲ ਮੁਲਾਕਾਤ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। ਇਸ ਕਿਲੇ ਦੇ ਉੱਪਰੀ ਹਿੱਸੇ ਤੋਂ ਕੋਂਕਣ ਘਾਟੀ ਬਹੁਤ ਸੁੰਦਰ ਦਿਖਾਈ ਦਿੰਦੀ ਹੈ। ਇੱਥੇ ਸ਼ਿਵਾਜੀ ਦੀ ਇੱਕ ਸ਼ਾਨਦਾਰ ਪ੍ਰਤਿਮਾ ਵੀ ਹੈ। ਇੱਕ ਹੋਰ ਖੂਬਸੂਰਤ ਸਪਾਟ ਵੇਣਾਲੇਕ ਹੈ। ਇੱਥੇ ਬੋਟਿੰਗ, ਫਿਸ਼ਿੰਗ, ਰਾਈਡਿੰਗ ਅਤੇ ਗੇਮਸ ਦੇ ਸਟਾਲਸ ਹਨ।

ਤਪੋਲਾ ਨੂੰ ਮਿਨੀ ਕਸ਼ਮੀਰ ਕਿਹਾ ਜਾਂਦਾ ਹੈ। ਇੱਥੇ ਜਾਣ ਲਈ ਇੱਕ ਦਿਨ ਲੱਗਦਾ ਹੈ। ਇੱਥੇ ਕੋਇਨਾ ਡੈਮ ਦੇ ਬੈਂਕ ਵਾਟਰ ਤੇ ਬਣੀ ਝੀਲ ਬਹੁਤ ਸੁੰਦਰ ਹੈ। ਇੱਥੇ ਸੈਲਾਨੀ ਕਿਸ਼ਤੀ ਵਿਹਾਰ ਦਾ ਖੂਬ ਆਨੰਦ ਲੈਂਦੇ ਹਨ। ਇੱਥੇ ਕੋਲ ਹੀ ਵਾਸੋਟਾ ਦਾ ਕਿਲਾ ਹੈ, ਜਿੱਥੇ ਬਹੁਤ ਘਣੇ ਜੰਗਲਾਂ ਦੇ ਵਿਚਕਾਰ ਸਿੱਧੀ ਚੜਾਈ ਕਰ ਕੇ ਪਹੁੰਚਿਆ ਜਾ ਸਕਦਾ ਹੈ। ਇਹ ਸਥਾਨ ਟ੍ਰੈਕਿੰਗ ਕਰਨ ਵਾਲਿਆਂ ਦੇ ਆਕਰਸ਼ਣ ਦਾ ਕੇਂਦਰ ਹੈ।

ਪੰਚਗਨੀ ਦੇ ਕੋਲ ਟੇਬਲਲੈਂਡ ਦੇ ਨਾਮ ਨਾਲ ਮਸ਼ਹੂਰ ਪਠਾਰ ਹੈ। 60 ਮੀਟਰ ਦੀ ਉਚਾਈ ਤੇ ਪਾਇਆ ਜਾਣ ਵਾਲਾ ਇਹ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਪਠਾਰ ਹੈ। ਇੱਥੋਂ ਤੋਂ ਪੰਚਗਨੀ ਸ਼ਹਿਰ ਬਹੁਤ ਖੂਬਸੂਰਤ ਦਿਖਾਈ ਦਿੰਦਾ ਹੈ।

ਲਾਡਵਿਕ ਪੌਇੰਟ ਤੱਕ ਪਹੁੰਚਣ ਦਾ ਮਾਰਗ ਬਹੁਤ ਹੀ ਸੁੰਦਰ ਹੈ। ਘਣੇ ਜੰਗਲਾਂ ਦੇ ਵਿਚਕਾਰ ਚੱਲਦੇ ਹੋਏ ਰੋਮਾਂਚ ਹੁੰਦਾ ਹੈ। ਇੱਥੋਂ ਪ੍ਰਤਾਪਗੜ੍ਹ ਦਾ ਰੋਮਾਂਚਕ ਦ੍ਰਿਸ਼ ਦਿਖਾਈ ਦਿੰਦਾ ਹੈ। ਅੰਬਾਨੇਲੀ ਦੇ ਟੇਢੇ-ਮੇਢੇ ਰਾਸਤੇ ਬਹੁਤ ਸੁੰਦਰ ਦਿਖਾਈ ਦਿੰਦੇ ਹਨ। ਇੱਥੋਂ ਇੱਕ ਐਲੀਫੈਂਟ ਹੈਡ ਦਿਖਾਈ ਦਿੰਦਾ ਹੈ। ਇਹਨਾਂ ਦੇ ਇਲਾਵਾ ਰਾਬਰਸ ਕੇਬਸ, ਰੋਸਮੰਡ ਰਾਕ, ਪਾਰਸੀ ਪੌਇੰਟ, ਲਿੰਗਮਾਲਾ ਵਾਟਰ ਫਾਲ ਆਦਿ ਸਾਰੇ ਬਹੁਤ ਸੁੰਦਰ ਹਨ।

WDWD
ਮਹਾਬਲੇਸ਼ਵਰ ਅਤੇ ਪੰਚਗਨੀ ਸਟ੍ਰਾਬੇਰੀ, ਰਾਸਪਬੇਰੀ, ਮਲਬਰੀ, ਚੈਰੀ ਆਦਿ ਦੀ ਖੇਤੀ ਲਈ ਮਸ਼ਹੂਰ ਹੈ। ਇੱਥੇ ਕਈ ਮਸ਼ਹੂਰ ਕੰਪਨੀਆਂ ਦੀਆਂ ਜੈਮ ਫੈਕਟਰੀਆਂ ਹਨ। ਇੱਥੋਂ ਤੋਂ ਸੈਲਾਨੀ ਜੈਮ, ਜੈਲੀ, ਫ੍ਰੂਟਕ੍ਰਸ਼, ਫਜ ਆਦਿ ਖਰੀਦ ਕਰ ਲੈ ਜਾਂਦੇ ਹਨ। ਇੱਥੋਂ ਦੀ ਸਟ੍ਰਾਬੇਰੀ-ਕ੍ਰੀਮ ਆਈਸਕ੍ਰੀਮ ਸੈਲਾਨੀਆਂ ਨੂੰ ਬਹੁਤ ਪਸੰਦ ਆਉਂਦੀ ਹੈ। ਮਹਾਬਲੇਸ਼ਵਰ ਦੀਆਂ ਚੱਪਲਾਂ ਵੀ ਇੱਥੋਂ ਦੀ ਵਿਸ਼ੇਸ਼ਤਾ ਹੈ। ਕ੍ਰੋਸ਼ਿਆ ਨਾਲ ਬਣੇ ਕੁਰਤੇ, ਸਕਰਟਸ ਅਤੇ ਪੋਂਚੂ ਵੀ ਇੱਥੇ ਬਹੁਤ ਸੁੰਦਰ ਮਿਲਦੇ ਹਨ। ਇੱਥੇ ਦੀ ਚਨਾ ਚਿਕੀ ਵੀ ਵਿਸ਼ੇਸ਼ ਹੁੰਦੀ ਹੈ।
ਹੋਰ ਵੀ
ਕੇਦਾਰਨਾਥ
ਸੁੰਦਰਤਾ ਦਾ ਸੰਗਮ : ਭੋਪਾਲ
ਸਾਗਰਾਂ ਦਾ ਅਦਭੁੱਤ ਸੰਗਮ ਕੰਨਿਆਕੁਮਾਰੀ
ਕੁਦਰਤ ਦਾ ਅਚੰਭਾ ਹੈ ਚੰਬਾ
ਹਿਮਾਚਲ ਦਾ ਤਾਜ ਸ਼ਿਮਲਾ
ਸੁੰਦਰ ਮੰਦਿਰਾਂ ਲਈ ਮਸ਼ਹੂਰ ਉੜੀਸਾ