ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁੰਦਰਤਾ ਦਾ ਸੰਗਮ : ਭੋਪਾਲ
WDWD
ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਪ੍ਰਾਕ੍ਰਿਤਿਕ ਖੂਬਸੂਰਤੀ ਵੀ ਹੈ ਅਤੇ ਸਮੁੰਦਰ ਅਤੀਤ ਵੀ। ਇਹ ਸ਼ਹਿਰ ਪ੍ਰਾਚੀਨਤਾ ਅਤੇ ਨਵੀਨਤਾ ਦਾ ਅਦਭੁੱਤ ਸੰਗਮ ਹੈ। ਗਿਆਰਵੀਂ ਸਦੀ ਦੇ ਭੋਜਪਾਲ ਅਤੇ ਉਸ ਤੋਂ ਬਾਅਦ ਭੋਪਾਲ ਨਾਮਕ ਇਸ ਨਗਰ ਨੂੰ ਪਰਮਾਰਵੰਸ਼ੀ ਰਾਜਾ ਭੋਜ ਨੇ ਵਸਾਇਆ ਸੀ। ਇੱਕ ਬਹੁਰੰਗੀ ਤਸਵੀਰ ਪੇਸ਼ ਕਰਦਾ ਹੈ। ਇੱਕ ਪਾਸੇ ਪੁਰਾਣਾ ਸ਼ਹਿਰ ਹੈ ਜਿੱਥੇ ਲੋਕਾਂ ਦੀ ਚਹਿਲ-ਪਹਿਲ ਦੇ ਵਿਚਕਾਰ ਬਾਜਾਰ ਹੈ, ਪੁਰਾਣੀਆਂ ਸੁੰਦਰ ਮਸਜਿਦਾਂ ਅਤੇ ਮਹਿਲ ਹਨ। ਦੂਜੇ ਪਾਸੇ ਨਵਾਂ ਸ਼ਹਿਰ ਵਸਿਆ ਹੋਇਆ ਹੈ। ਜਿਸਦੇ ਸੁੰਦਰ ਪਾਰਕ ਅਤੇ ਹਰੇ-ਭਰੇ ਦਰੱਖਤ ਗਹਿਰੀ ਰਾਹਤ ਦਿੰਦੇ ਹਨ। ਭੋਪਾਲ ਪੰਜ ਪਹਾੜੀਆਂ ਤੇ ਵਸਿਆ ਹੈ ਅਤੇ ਇਸ ਵਿੱਚ ਦੋ ਝੀਲਾਂ ਹਨ। ਇੱਥੇ ਦੀ ਜਲਵਾਯੂ ਸਮਾਨ ਹੈ। ਕਿਹਾ ਜਾਂਦਾ ਹੈ ਕਿ ਭੋਪਾਲ ਨੂੰ ਅਫਗਾਨ ਸੈਨਿਕ ਦੋਸਤ ਮੁਹੰਮਦ ਨੇ ਵਸਾਇਆ ਸੀ।

ਦਰਸ਼ਨੀ ਸਥਾਨ : ਜਾਮਾ ਮਸਜਿਦ
ਇਸ ਖੂਬਸੂਰਤ ਮਸਜਿਦ ਦੀ ਵਿਸ਼ੇਸ਼ਤਾ ਹੈ ਸੁਨਹਿਰੀ ਮੀਨਾਰਾਂ। ਇਸ ਨੂੰ 1837 ਵਿੱਚ ਕੁਦਸਿਆ ਬੇਗਮ ਨੇ ਬਣਵਾਇਆ ਸੀ।

ਮੋਤੀ ਮਸਜਿ
ਦਿੱਲੀ ਦੀ ਜਾਮਾ ਮਸਜਿਦ ਦੇ ਆਧਾਰ ਤੇ ਬਣੀ ਇਸ ਮਸਜਿਦ ਨੂੰ ਕੁਦਸਿਆ ਬੇਗਮ ਦੀ ਬੇਟੀ ਸਿਕੰਦਰ ਜੇਹਨ ਨੇ 1860 ਵਿੱਚ ਬਣਵਾਇਆ ਸੀ।

ਸ਼ੌਕਤ ਮਹਿਲ ਅਤੇ ਸਦਰ ਮੰਜਿ
ਸ਼ੌਕਤ ਮਹਿਲ ਸ਼ਹਿਰ ਦੇ ਵਿਚਕਾਰ ਚੌਕ ਖੇਤਰ ਵਿੱਚ ਸਥਿਤ ਹੈ। ਇਹ ਭਵਨ ਨਿਰਮਾਣ ਕਲਾ ਦਾ ਅਨੋਖਾ ਨਮੂਨਾ ਹੈ। ਆਸਪਾਸ ਦੇ ਇਸਲਾਮੀ ਭਵਨਾਂ ਤੋਂ ਇਹ ਬਿਲਕੁਲ ਅਲੱਗ ਦਿਖਾਈ ਦਿੰਦੀ ਹੈ। ਕਾਰਨ ਇਹ ਹੈ ਕਿ ਇਸ ਨੂੰ ਇੱਕ ਫ੍ਰਾਂਸੀਸੀ ਦੁਆਰਾ ਡਿਜਾਇਨ ਕੀਤਾ ਗਿਆ ਸੀ। ਪੁਨਰਜਾਗਰਣ ਕਾਲ ਦੀ ਸ਼ੈਲੀ ਦੇ ਦਰਸ਼ਨ ਇਸ ਵਿੱਚ ਸਹਿਜੇ ਹੀ ਕੀਤੇ ਜਾ ਸਕਦੇ ਹਨ। ਇਸੇ ਦੇ ਕੋਲ ਹੈ ਸਦਰ ਮੰਜਿਲ ਜੋ ਭੋਪਾਲ ਦੇ ਸ਼ਾਸਕਾਂ ਦੁਆਰਾ ਬਣਵਾਇਆ ਗਿਆ ਸਰਵਜਨਕ ਹਾਲ ਹੈ।

ਤਾਜ-ਉਲ-ਮਸਜਿਦ
ਇਹ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦਾਂ ਵਿੱਚੋਂ ਇੱਕ ਹੈ। ਇਸ ਨੂੰ ਨਵਾਬ ਸ਼ਾਹਜੇਹਨ ਨੇ ਬਣਵਾਇਆ ਸੀ। ਇਸਦੇ ਚਾਰੇ ਪਾਸੇ ਦੀਵਾਰ ਹੈ ਅਤੇ ਵਿਚਕਾਰ ਇੱਕ ਤਾਲਾਬ ਹੈ। ਇਸਦਾ ਪ੍ਰਵੇਸ਼ ਦੁਆਰ ਦੋ ਮੰਜਿਲਾ ਹੈ। ਮੁੱਖ ਪ੍ਰਾਰਥਨਾ ਹਾਲ ਵਿੱਚ ਜਾਣ ਲਈ 9 ਪ੍ਰਵੇਸ਼ ਦੁਆਰ ਹਨ। ਪੂਰੀ ਇਮਾਰਤ ਬਹੁਤ ਖੂਬਸੂਰਤ ਹੈ। ਇੱਥੇ ਲੱਗਣ ਵਾਲਾ ਤਿੰਨ ਦਿਨ ਦਾ ਇਜਿਤਮਾ ਪੂਰੇ ਦੇਸ਼ ਨੂੰ ਬੁਲਾਵਾ ਦਿੰਦਾ ਹੈ।

ਗੋਹਰ ਮਹਿ
ਸ਼ੌਕਤ ਮਹਿਲ ਦੇ ਸਾਹਮਣੇ ਵੱਡੀ ਝੀਲ ਦੇ ਕਿਨਾਰੇ ਸਥਿਤ ਵਾਸਤੁਕਲਾ ਦਾ ਇਹ ਖੂਬਸੂਰਤ ਨਮੂਨਾ ਕੁਦਸਿਆ ਬੇਗਮ ਦੇ ਕਾਲ ਦਾ ਹੈ ਜਿਹਨਾਂ ਨੂੰ ਗੋਹਰ ਬੇਗਮ ਵੀ ਕਿਹਾ ਜਾਂਦਾ ਸੀ। ਇਹ ਹਿੰਦੂ ਅਤੇ ਮੁਗਲ ਕਲਾ ਦਾ ਅਦਭੁੱਤ ਸੰਗਮ ਹੈ।

ਭਾਰਤ ਭਵ
ਇਹ ਭਾਰਤ ਦੀ ਅਨੋਖੀ ਰਾਸ਼ਟਰੀ ਸੰਸਥਾ ਹੈ। ਮੁੱਖ ਰੂਪ ਨਾਲ ਇਹ ਪ੍ਰਦਰਸ਼ਨ ਕਲਾ ਅਤੇ ਦ੍ਰਿਸ਼ ਕਲਾ ਦਾ ਕੇਂਦਰ ਹੈ। ਇਸ ਨੂੰ ਚਾਰਲਸ ਕੋਰਿਆ ਨੇ ਡਿਜਾਇਨ ਕੀਤਾ ਹੈ। ਵਿਸ਼ਾਲ ਖੇਤਰ ਵਿੱਚ ਫੈਲੇ ਇਸ ਭਵਨ ਦੇ ਆਸਪਾਸ ਦਾ ਕੁਦਰਤੀ ਨਜ਼ਾਰਾ ਇਸ ਨੂੰ ਹੋਰ ਸੁੰਦਰ ਬਣਾਉਂਦਾ ਹੈ। ਇੱਥੇ ਹੀ ਇੱਕ ਕਲਾ ਅਜਾਇਬ ਘਰ, ਕਲਾ ਦੀਰਘਾ, ਫਾਈਨ ਆਰਟ ਲਈ ਕਾਰਜਸ਼ਾਲਾ, ਇੱਕ ਥਿਏਟਰ, ਅੰਤਰੰਗ ਅਤੇ ਬਹਿਰੰਗ ਆਡਿਟੋਰਿਇਮ, ਰਹੱਸਲ ਕਮਰਾ, ਭਾਰਤੀ ਕਵਿਤਾਵਾਂ ਦੀ ਲਾਇਬ੍ਰੇਰੀ, ਸ਼ਾਸਤਰੀ ਅਤੇ ਲੋਕ ਸੰਗੀਤ ਅਜਾਇਬ ਘਰ ਵੀ ਹੈ। ਇਹ ਸੋਮਵਾਰ ਦੇ ਇਲਾਵਾ ਪੂਰੇ ਹਫਤੇ ਦੁਪਿਹਰ 2 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
1 | 2  >>  
ਹੋਰ ਵੀ
ਸਾਗਰਾਂ ਦਾ ਅਦਭੁੱਤ ਸੰਗਮ ਕੰਨਿਆਕੁਮਾਰੀ
ਕੁਦਰਤ ਦਾ ਅਚੰਭਾ ਹੈ ਚੰਬਾ
ਹਿਮਾਚਲ ਦਾ ਤਾਜ ਸ਼ਿਮਲਾ
ਸੁੰਦਰ ਮੰਦਿਰਾਂ ਲਈ ਮਸ਼ਹੂਰ ਉੜੀਸਾ
ਹੈਰਾਨ ਕਰ ਦਿੰਦੀ ਹੈ ਲੇਹ ਦੀ ਸੁੰਦਰਤਾ
ਚਾਹ ਬਾਗਾਂ ਦਾ ਸ਼ਹਿਰ ਊਟੀ