ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਗਰਾਂ ਦਾ ਅਦਭੁੱਤ ਸੰਗਮ ਕੰਨਿਆਕੁਮਾਰੀ
NDND
ਭਾਰਤ ਦੇ ਦੱਖਣ ਵਿੱਚ ਕੰਨਿਆਕੁਮਾਰੀ ਅਜਿਹੀ ਥਾਂ ਹੈ ਜਿੱਥੇ ਅਰਬ ਸਾਗਰ, ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਦਾ ਸੁੰਦਰ ਸੰਗਮ ਹੁੰਦਾ ਹੈ। ਇੱਥੇ ਹਰ ਪਾਸੇ ਉੱਠ ਰਹੀਆਂ ਖੂਬਸੂਰਤ ਸਮੁੰਦਰੀ ਲਹਿਰਾਂ ਤੁਹਾਡੇ ਮਨ ਨੂੰ ਹਿਲੋਰੇ ਦੇਣ ਤੇ ਮਜਬੂਰ ਕਰ ਦੇਣਗੀਆਂ। ਕੰਨਿਆਕੁਮਾਰੀ ਵਿੱਚ ਸਮੁੰਦਰ ਦੇ ਵਿੱਚ ਚੱਟਾਨ ਤੇ ਵਿਵੇਕਾਨੰਦ ਸਮਾਰਕ ਇੱਥੋਂ ਦੀ ਪਹਿਚਾਣ ਹੈ। ਇੱਥੇ ਹਰ ਸਾਲ ਇਸ ਸੂਰਜ ਸਮਾਰਕ ਦੇ ਦਰਸ਼ਨ ਕਰਨ ਹਜਾਰਾਂ ਲੋਕ ਆਉਂਦੇ ਹਨ। ਇੱਥੇ ਹਰ ਸ਼ਾਮ ਆਕਾਸ਼ ਇੱਕ ਨਵਾਂ ਰੰਗ ਲੈਂਦਾ ਨਜ਼ਰ ਆਉਂਦਾ ਹੈ।

ਸੂਰਜ ਦੇ ਚੜ੍ਹਨ ਅਤੇ ਛਿਪਣ ਦੇ ਸਮੇਂ ਸਮੁੰਦਰ ਦੇ ਪਾਣੀ ਤੇ ਟੇਢੀਆਂ ਪੈ ਰਹੀਆਂ ਸੂਰਜ ਦੀਆਂ ਚਮਕੀਲੀਆਂ ਕਿਰਣਾਂ ਦੇਖਣ ਦੇ ਬਾਅਦ ਤੁਹਾਡਾ ਇੱਥੋਂ ਜਾਣ ਦਾ ਮਨ ਹੀ ਨਹੀਂ ਕਰੇਗਾ। ਦੂਰ-ਦੂਰ ਤੱਕ ਫੈਲਿਆ ਸਮੁੰਦਰ, ਚਮਕੀਲੀ ਰੇਤ, ਸੂਰਜ ਦਾ ਚੜ੍ਹਨ ਅਤੇ ਛਿਪਣ ਦੇ ਮਨ ਭਾਉਂਦੇ ਨਜਾਰੇ ਤੁਹਾਨੂੰ ਵਾਰ-ਵਾਰ ਕੰਨਿਆਕੁਮਾਰੀ ਦੀ ਅਦਭੁੱਤ ਸੁੰਦਰਤਾ ਵੱਲ ਖਿੱਚਣਗੇ।

ਦਰਸ਼ਨੀ ਸਥਾਨ:
ਵਿਵੇਕਾਨੰਦ ਸਮਾਰਕ : ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਇਹ ਸਮਾਰਕ ਕੰਨਿਆਕੁਮਾਰੀ ਦੀ ਪਹਿਚਾਣ ਬਣ ਚੁੱਕਿਆ ਹੈ। ਕਿਹਾ ਜਾਂਦਾ ਹੈ ਕਿ ਸਮੁੰਦਰ ਦੇ ਵਿੱਚ ਬਣੀ ਇਸ ਚੱਟਾਨ ਤੇ ਵਿਵੇਕਾਨੰਦ ਜੀ ਆਪਣੀ ਸਾਧਨਾ ਅਤੇ ਮਨ-ਚਿੰਤਨ ਕਰਿਆ ਕਰਦੇ ਸਨ। ਇੱਥੇ ਤੱਕ ਪਹੁੰਚਣ ਲਈ ਸਟੀਮਰ ਜਾਂ ਕਿਸ਼ਤੀ ਦੀ ਸਹਾਇਤਾ ਲੈਣੀ ਪੈਂਦੀ ਹੈ। ਜੇਕਰ ਤੁਸੀਂ ਸਮਾਰਕ ਦੇਖਣ ਲਈ ਬਹੁਤ ਉਤਾਵਲੇ ਹੋ ਰਹੇ ਹੋ ਤਾਂ ਸਟੀਮਰ ਨੂੰ ਚੁਣੋ। ਨਹੀਂ ਤਾਂ ਕਿਸ਼ਤੀ ਚੁਣੋ। ਕਿਸ਼ਤੀ ਦੀ ਹੌਲੀ ਗਤੀ ਵਿੱਚ ਤੁਸੀਂ ਮਦਹੋਸ਼ ਕਰਨ ਵਾਲੀ ਹਵਾ ਅਤੇ ਖੂਬਸੂਰਤ ਨਜਾਰਿਆਂ ਦਾ ਆਰਾਮ ਨਾਲ ਆਨੰਦ ਉਠਾਉਗੇ। ਕਿਸ਼ਤੀ ਵਿੱਚ ਬੈਠ ਕੇ ਜਾਂ ਕਿਨਾਰੇ ਤੇ ਖੜ੍ਹੇ ਹੋ ਕੇ ਮੱਛੀਆਂ ਨੂੰ ਦਾਣਾ ਖਿਲਾਉਣਾ ਵੀ ਯਾਦਗਾਰ ਅਨੁਭਵ ਰਹੇਗਾ।

ਗਾਂਧੀ ਸਮਾਰਕ : ਪੀਲੇ ਰੰਗ ਦੇ ਭਵਨ ਵਿੱਚ ਸਥਿਤ ਗਾਂਧੀ ਮੈਮੋਰਿਅਲ ਬਹੁਤ ਦਰਸ਼ਨੀ ਸਥਾਨ ਹੈ। ਬਾਪੂ ਨੂੰ ਕੰਨਿਆਕੁਮਾਰੀ ਨਾਲ ਬਹੁਤ ਲਗਾਅ ਸੀ। ਇਸੇ ਥਾਂ ਤੇ ਗਾਂਧੀ ਜੀ ਦੀ ਅਸਤੀਆਂ ਪ੍ਰਵਾਹ ਕੀਤੀਆਂ ਗਈਆਂ ਸਨ। ਇੱਥੋਂ ਦੀ ਖਾਸੀਅਤ ਇੱਥੋਂ ਦਾ ਸ਼ਿਲਪ ਹੈ। ਇਸ ਥਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸੂਰਜ ਦੀਆਂ ਕਿਰਣਾਂ ਸਿੱਧੀਆਂ ਉੱਥੇ ਪੈਂਦੀਆਂ ਹਨ ਜਿੱਥੇ ਰਾਸ਼ਟਰ ਪਿਤਾ ਦਾ ਅਸਥੀ ਕਲਸ਼ ਰੱਖਿਆ ਗਿਆ ਹੈ।

ਸਰਕਾਰੀ ਅਜਾਇਬ ਘਰ : ਜੇਕਰ ਤੁਸੀਂ ਕੰਨਿਆਕੁਮਾਰੀ ਦੀ ਸੰਸਕ੍ਰਿਤੀ ਨਾਲ ਰੂਬਰੂ ਹੋਣਾ ਚਾਹੁੰਦੇ ਹੋ ਤਾਂ ਇੱਥੋਂ ਦੇ ਸਰਕਾਰੀ ਅਜਾਇਬ ਘਰ ਦਾ ਮੁਆਇਨਾ ਜਰੂਰ ਕਰੋ। ਇੱਥੇ ਦੱਖਣ ਭਾਰਤੀ ਆਰਟ ਅਤੇ ਕ੍ਰਾਫਟ ਨਾਲ ਜੁੜੀਆਂ ਚੀਜ਼ਾਂ ਰੱਖੀਆਂ ਗਈਆਂ ਹਨ, ਜਿਹਨਾਂ ਵਿੱਚ ਪੁਰਾਣੇ ਸਿੱਕੇ, ਲੱਕੜੀ ਦਾ ਸਮਾਨ, ਇੱਥੋਂ ਦੇ ਪਰੰਪਰਾਗਤ ਵਸਤਰ ਆਦਿ ਸ਼ਾਮਿਲ ਹਨ।

ਗੁਗਨਾਥਸਵਾਮੀ ਮੰਦਿਰ : ਇਸ ਮੰਦਿਰ ਨੂੰ ਇੱਥੋਂ ਦਾ ਪ੍ਰਾਚੀਨ ਅਤੇ ਇਤਿਹਾਸਿਕ ਸੂਚਕ ਮੰਨਿਆ ਜਾਂਦਾ ਹੈ। ਇਹ ਮੰਦਿਰ ਇੱਥੋਂ ਦੇ ਚੋਲ ਰਾਜਿਆਂ ਨੇ ਬਣਵਾਇਆ ਸੀ। ਪੁਰਾਤਨ ਦ੍ਰਿਸ਼ਟੀ ਤੋਂ ਬਹੁਤ ਖੂਬਸੂਰਤ ਇਹ ਮੰਦਿਰ ਲਗਭਗ ਹਜਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ।

ਤਿਰੂਵੱਲੁਵਰ ਦੀ ਪ੍ਰਤਿਮਾ : ਵਿਵੇਕਾਨੰਦ ਸਮਾਰਕ ਦੇ ਕਰੀਬ ਇਸ ਸੁੰਦਰ ਪ੍ਰਤਿਮਾ ਨੂੰ ਸਟੈਚਯੂ ਆਫ ਲਿਬਰਟੀ ਦੀ ਤਰਜ ਤੇ ਬਣਾਇਆ ਗਿਆ ਹੈ। 133 ਫੁੱਟ ਉੱਚੀ ਇਸ ਪ੍ਰਤਿਮਾ ਨੂੰ ਲਗਭਗ ਪੰਜ ਹਜਾਰ ਸ਼ਿਲਪ ਕਰਮਚਾਰੀਆਂ ਨੇ ਬਹੁਤ ਮਿਹਨਤ ਨਾਲ ਬਣਵਾਇਆ ਸੀ।

ਇੱਥੋਂ ਦਾ ਸਭ ਤੋਂ ਵੱਡਾ ਆਕਰਸ਼ਣ ਸਮੁੰਦਰ ਦਾ ਸੰਗਮ ਹੈ। ਇੱਥੋਂ ਦੀ ਰੇਤ ਤੇ ਆਪਣੇ ਸਾਥੀ ਦੇ ਹੱਥਾਂ ਵਿੱਚ ਹੱਥ ਪਾ ਕੇ ਚੱਲਣਾ ਬਹੁਤ ਰੋਮਾਂਟਿਕ ਅਨੁਭਵ ਹੁੰਦਾ ਹੈ। ਇਸਦੇ ਇਲਾਵਾ ਕੰਨਿਆਕੁਮਾਰੀ ਵਿੱਚ ਕੁਝ ਕਿਲੋਮੀਟਰ ਉੱਤਰ ਵਿੱਚ ਨਾਗਰਕੋਵਿਲ ਵਿੱਚ ਵਣਵਿਹਾਰ ਅਤੇ ਪਦਮਨਾਭਪੁਰਮ ਵਿੱਚ ਇੱਕ ਪੁਰਾਣਾ ਕਿਲਾ ਹੈ। ਕੰਨਿਆਕੁਮਾਰੀ ਤੋਂ 34 ਕਿਲੋਮੀਟਰ ਦੂਰ ਉਦੈਗਿਰੀ ਦਾ ਕਿਲਾ ਹੈ ਜੋ 18 ਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਸੀ, ਜਿਸਦਾ ਨਿਰਮਾਣ ਰਾਜਾ ਮਾਰਤਡਵਰਮਾ ਨੇ ਕਰਵਾਇਆ ਸੀ।

WDWD
ਕੰਨਿਆਕੁਮਾਰੀ ਤੋਂ ਵਾਪਿਸ ਆਪਣੇ ਸ਼ਹਿਰ ਆਉਂਦੇ ਹੋਏ ਜੇਕਰ ਤੁਸੀਂ ਕੁਝ ਨਿਸ਼ਾਨੀ ਲੈ ਕੇ ਜਾਣਾ ਚਾਹੋ ਤਾਂ ਇੱਥੋਂ ਦੇ ਸਮੁੰਦਰੀ ਜੀਵਨ ਤੋਂ ਪ੍ਰਾਪਤ ਸ਼ੰਖ, ਘੋਗੇ, ਮੋਤੀ, ਸ਼ੈਵਾਲ ਆਦਿ ਨਾਲ ਬਣੇ ਗਹਿਣੇ, ਸ਼ੋਅ ਪੀਸ, ਸਾਊਥ ਸਿਲਕ ਦੀਆਂ ਸਾੜੀਆਂ ਅਤੇ ਕਾਜੂ ਤੁਹਾਡੇ ਲਈ ਬੇਹਤਰੀਨ ਯਾਦਗਾਰ ਅਤੇ ਉਪਹਾਰ ਸਾਬਿਤ ਹੋ ਸਕਦੇ ਹਨ। ਇਸ ਲਈ ਜਦੋਂ ਵੀ ਤੁਹਾਡਾ ਮਨ ਕਰੇ ਸਾਗਰ ਕਿਨਾਰੇ ਸੈਰ ਦਾ ਮਜਾ ਲੈਣ ਦਾ ਤਾਂ ਚਲੇ ਆਉ ਕੰਨਿਆਕੁਮਾਰੀ....ਇੱਥੇ ਸਭ ਕੁਝ ਬਹੁਤ ਸੁੰਦਰ ਹੈ।
ਹੋਰ ਵੀ
ਕੁਦਰਤ ਦਾ ਅਚੰਭਾ ਹੈ ਚੰਬਾ
ਹਿਮਾਚਲ ਦਾ ਤਾਜ ਸ਼ਿਮਲਾ
ਸੁੰਦਰ ਮੰਦਿਰਾਂ ਲਈ ਮਸ਼ਹੂਰ ਉੜੀਸਾ
ਹੈਰਾਨ ਕਰ ਦਿੰਦੀ ਹੈ ਲੇਹ ਦੀ ਸੁੰਦਰਤਾ
ਚਾਹ ਬਾਗਾਂ ਦਾ ਸ਼ਹਿਰ ਊਟੀ
ਕੁਦਰਤੀ ਸੁੰਦਰਤਾ ਦਾ ਅਛੂਤਾ ਭੰਡਾਰ --ਸਿੱਕਿਮ