ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੇਰਲ ਕੁਦਰਤੀ ਹਰੇ ਰੰਗ ਦਾ ਜਾਦੂ
ਇੱਥੇ ਸ਼ਾਂਤੀ ਨਾਲ ਵਹਿੰਦੀਆਂ ਮੀਲਾਂ ਲੰਬੀਆਂ ਨਦੀਆਂ ਅਤੇ ਉਹਨਾਂ ਵਿੱਚ ਤੈਰਦੀਆਂ ਕਿਸ਼ਤੀਆਂ ਹਨ. ਤੁਹਾਡੀਆਂ ਨਜਰਾਂ ਜਿੱਥੇ ਜਾਣਗੀਆਂ, ਬਸ ਇੱਕ ਹੀ ਰੰਗ ਉਹਨਾਂ ਨੂੰ ਕੈਦ ਕਰੇਗਾ -ਹਰਾ. ਜੀ ਹਾਂ, ਕੇਰਲ ਵਿੱਚ ਏਨੀ ਹਰਿਆਲੀ ਹੈ ਕਿ ਇੱਥੇ ਨਦੀਆਂ ਦਾ ਪਾਣੀ ਵੀ ਹਰਾ ਹੀ ਦਿਖਾਈ ਦਿੰਦਾ ਹੈ(ਦੱਰਖਤਾਂ ਦੀ ਛਾਂ ਦੇ ਕਾਰਨ). ਬਹੁਤ ਦੂਰ-ਦੂਰ ਤੱਕ ਖੇਤ, ਛੋਟੇ-ਛੋਟੇ ਪਰ ਬਹੁਤ ਹੀ ਸਾਫ-ਸੁਥਰੇ ਪਿੰਡ, ਬਹੁਤ ਖੁਸ਼ੀ ਭਰਿਆ ਜੀਵਨ ਅਤੇ ਬਹੁਤ ਸਾਰੇ ਪਾਰੰਪਾਰਿਕ ਪਕਵਾਨ ਇਥੋਂ ਦੀ ਖਾਸਿਅਤ ਹਨ.

ਇੱਥੇ ਤੁਹਾਨੂੰ ਹਰੇ- ਭਰੇ ਪਹਾੜ੍ਹ, ਨਾਰਿਅਲ, ਰਬੜ ਅਤੇ ਮਸਾਲਿਆਂ ਦੇ ਪੇੜ੍ਹ-ਪੌਦੇ ਤੇ ਕੁਝ ਸਥਾਨਾਂ ਤੇ ਚਾਹ ਦੇ ਬਾਗ ਵੀ ਖੁਸ਼ ਕਰ ਦੇਣਗੇ. ਕੇਰਲ ਦੀ ਬਹੁਤ ਉਪਜਾਉ ਭੂਮੀ ਹੀ ਇਥੋਂ ਦੀ ਹਰਿਆਲੀ ਦਾ ਕਾਰਨ ਹੈ. ਇੱਥੇ ਭਾਰਤ ਦੇ ਸਭ ਤੋਂ ਵਧੀਆ ਸਮੁੰਦਰ ਤੱਟਾਂ ਵਿਚੋਂ ਇੱਕ 'ਕੋਵਲਮ ਬੀਚ' ਦਾ ਆਕਰਸ਼ਣ ਯਾਤਰੀਆਂ ਦੀ ਭੀੜ੍ਹ ਨੂੰ ਖਿੱਚਦਾ ਹੈ. ਨਾਲ ਹੀ ਸੋਹਣੇ ਮੰਦਿਰ ਅਤੇ ਅਨੋਖੀ ਪਰੰਪਰਾਵਾਂ ਵੀ ਤੁਹਾਨੂੰ ਮੋਹਿਤ ਕਰ ਦੇਣਗੀਆਂ. ਕੇਰਲ ਦੇ ਪ੍ਰਮੁੱਖ ਘੁੰਮਣ ਸਥਾਨ ਇਸ ਪ੍ਰਕਾਰ ਹਨ:

ਕੋਚੀਨ ਅਤੇ ਇਰਨਾਕੁਲ
ਕੋਚੀਨ ਇੱਕ ਵੱਡਾ ਉਦਯੋਗਿਕ ਅਤੇ ਵਪਾਰਿਕ ਕੇਂਦਰ ਹੈ. ਇੱਥੇ ਤੁਸੀਂ ਭਾਰਤ ਦਾ ਇੱਕ ਬਹੁਤ ਪੁਰਾਣਾ ਚਰਚ ਵੀ ਦੇਖ ਸਕਦੇ ਹੋ. ਪ੍ਰਸਿੱਧ ਕੱਥਕ ਕਲੀ ਨਾਚ ਦੇ ਲਈ ਵੀ ਇਸ ਨੂੰ ਜਾਣਿਆ ਜਾਂਦਾ ਹੈ. ਇੱਥੇ ਸਮੁੰਦਰ ਦੇ ਅਨੇਕ ਦੀਪ ਹਨ ਜੋ ਵੱਖ-ਵੱਖ ਪੁਲਾਂ ਦੁਆਰਾ ਨਗਰ ਨਾਲ ਜੁੜੇ ਹੋਏ ਹਨ. ਇਹਨਾਂ ਪੁਲਾਂ ਦੇ ਇੱਕ ਸਿਰੇ ਨੂੰ ਹੀ ਇਰਨਾਕੁਲਮ ਕਹਿੰਦੇ ਹਨ. ਇਸ ਦਾ ਅਰਥ ਹੈ ਇਰਨਾਕੁਲਮ ਅਤੇ ਕੋਚੀਨ ਇੱਕ ਦੂਸਰੇ ਨਾਲ ਜੁੜੇ ਹੋਏ ਹਨ.

ਕੋਚੀਨ ਵਿੱਚ ਤੁਹਾਨੂੰ 500 ਸਾਲ ਪੁਰਾਣੇ ਕੁਝ ਪੁਰਤਗਾਲੀ ਅਵਸ਼ੇਛ ਵੀ ਮਿਲਣਗੇ. ਕੋਚੀਨ ਵਿੱਚ ਤੁਸੀਂ ਬੋਲਘਾਟੀ ਤੇ ਵਿਲਿੰਗਡਨ ਦੀਪ, ਥੰਪੂਰਨ ਸੰਗ੍ਰੈਹ, ਡੱਚ ਪੈਲੇਸ, ਯਹੂਦੀ ਸਿਨੇਗਾਗ, ਸੇਂਟ ਫ੍ਰਾਂਸਿਸ ਚਰਚ, ਸਾਂਤਾਕਰੂਜ ਕੈਥੇਡ੍ਰਲ ਆਦਿ ਦੇਖ ਸਕਦੇ ਹੋ.

ਕੋਚੀਨ ਅਤੇ ਇਰਨਾਕੁਲਮ ਦੇ ਆਸਪਾਸ ਦੇਖਣ ਯੋਗ ਹੋਰ ਸਥਾਨ ਹਨ:--
ਤ੍ਰਿਚੂਰ ਨਮੱਟਨਸ਼ੇਰੀ, ਗੁੰਡੂ ਆਇਲੈਂਡ, ਟੇਕੜੀ, ਰਾਸ਼ਟਰੀ ਵਣ ਪ੍ਰਾਣੀ ਉਧਆਨ, ਕੋਟਾਯਮਨਪੇਰਿਆਰ ਵਾਇਲੜ ਲਾਈਫ
ਸੇਂਚੁਰੀ, ਮੰਗਲਾਦੇਵੀ ਦਾ ਮੰਦਿਰ, ਅਲਪੱਪੇ, ਕਿਵਲੋਨ, ਗੁਰੂਵਉਰ, ਕਾਲੜੀ ਆਦਿ.

ਤ੍ਰਿਵੇਂਦਰਮ ਜਾਂ ਤਿਰੂਅੰਨਤਪੁਰ

ਕੇਰਲ ਦੀ ਇਹ ਰਾਜਧਾਨੀ ਕਈ ਅਨੁਸੰਧਾਨ ਕੇਂਦਰਾਂ ਲਈ ਪ੍ਰਸਿੱਧ ਹੈ. ਇੱਕ ਵੱਡੇ ਭੂ-ਭਾਗ ਵਿੱਚ ਫੈਲਿਆ ਇਹ ਸ਼ਹਿਰ ਹੋਰ ਰਾਜਧਾਨੀਆਂ ਤੋਂ ਕੁਝ ਅਲਗ ਜਿਹਾ ਹੈ. ਯਾਤਰੀਆਂ ਦੇ ਇੱਥੇ ਆਉਣ ਦਾ ਪ੍ਰਮੱਖ ਕਾਰਨ ਕੋਵਲਮ ਬੀਚ ਹੈ, ਜਿਥੋਂ
ਸ਼੍ਰੀਲੰਕਾ ਜਾਂ ਮਾਲਦੀਪ ਨੂੰ ਜਾਇਆ ਜਾਂਦਾ ਹੈ. ਇਸਦੇ ਅਲਾਵਾ ਪੋਨਮੁਦਰੀ ਪਰਬਤ ਸਥਾਨ ਅਤੇ ਤੀਰਥ ਸਥਾਨ ਵਰਕਲਾਂ ਵੀ ਇੱਥੋ ਦੇ ਮੁੱਖ ਆਕਰਸ਼ਣਾਂ ਵਿੱਚੋਂ ਹੈ. ਇੱਥੇ ਤੁਹਾਨੂੰ ਪਦਮਨਾਭਸਵਾਮੀ ਦਾ ਮੰਦਿਰ, ਸੰਗ੍ਰੈਹ ਜਾਂ ਪ੍ਰਾਣੀ ਉਧਆਨ, ਸਬਰੀਮਲਾ ਹਿਲ, ਨਯਰ ਬੰਧ ਆਦਿ ਦੇਖਣ ਨੂੰ ਮਿਲਣਗੇ.

ਕਦੋਂ ਜਾਈਏ:
ਮਈ, ਜੂਨ ਨੂੰ ਛੱਡ ਕੇ ਸਾਲ ਭਰ ਜਾਇਆ ਜਾ ਸਕਦਾ ਹੈ.

ਕਿਵੇਂ ਜਾਈਏ:
ਦੱਖਣ ਭਾਰਤ ਲਈ ਤੁਸੀਂ ਹਵਾਈ ਯਾਤਰਾ ਦੁਆਰਾ ਸ਼ਹਿਰਾਂ (ਕੋਚੀ ਤੇ ਬੰਗਲੌਰ ਆਦਿ) ਤੱਕ ਜਾ ਸਕਦੇ ਹੋ. ਰੇਲਗੱਡੀ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ. ਬਸ, ਟੈਕਸੀ ਜਾਂ ਆਪਣਾ ਵਾਹਣ ਵੀ ਲੈ ਕੇ ਜਾ ਸਕਦੇ ਹੋ. ਤ੍ਰਿਵੇਂਦਰਮ ਦੇ ਲਈ ਦੇਸ਼ ਦੇ ਹੋਰ ਭਾਗਾਂ ਤੋਂ ਸੜਕ ਮਾਰਗ ਰਾਹੀਂ ਆਵਾਜਾਈ ਆਸਾਨ ਹੈ.

ਕਿੱਥੇ ਰੁਕੋ:
ਅਧਿਕਤਰ ਸਥਾਨਾਂ ਤੇ ਤੁਹਾਨੂੰ ਸਸਤੇ ਹੋਟਲ ਤੇ ਲਾਜੱ ਮਿਲ ਜਾਣਗੇ. ਤੀਰਥ ਸਥਾਨਾਂ ਤੇ ਕੁਝ ਧਰਮਸ਼ਲਾਵਾਂ ਦੀ ਵੀ ਸੁਵਿਧਾ ਹੈ. ਨਾਲ ਹੀ ਕੁਝ ਹਿਲ ਸਟੇਸ਼ਨਾਂ ਤੇ ਕਾਟੇਜ ਦਾ ਵੀ ਪ੍ਰਬੰਧ ਹੈ.

ਖਾਣਾ:
ਬਹੁਤ ਸਾਰੇ ਪਾਰੰਪਾਰਿਕ ਸਵਾਦਾਂ ਨਾਲ ਭਰਪੂਰ ਦੱਖਣ ਵਿੱਚ ਤੁਹਾਨੂੰ ਖਾਣੇ ਦੀ ਕੋਈ ਮੁਸ਼ਕਿਲ ਨਹੀਂ ਹੋਵੇਗੀ. ਕੁਝ ਸਥਾਨਾਂ ਨੂੰ ਛੱਡ ਕੇ ਜਿਆਦਾ ਜਗਾਵਾਂ ਤੇ ਰੋਟੀ ਦਾ ਮੋਹ ਤਿਆਗਣਾ ਪਏਗਾ. ਇੱਥੇ ਭਿੰਨ-ਭਿੰਨ ਹੋਟਲ ਤੇ ਰੇਸਤਰਾਂ ਦੇ ਅਲਾਵਾ ਛੋਟੇ-ਛੋਟੇ ਕੌਫੀ ਸ਼ਾਪਸ ਵਿੱਚ ਵੀ ਤੁਹਾਨੂੰ ਇਡਲੀ-ਸਾਂਭਰ, ਉਤਪਮ ਤੇ ਰਸਮ-ਚਾਵਲ ਜਿਹੀਆਂ ਚੀਜ਼ਾਂ ਸਸਤੀਆਂ ਹੀ ਮਿਲ ਜਾਣਗੀਆਂ.

ਖਰੀਦਦਾਰੀ:
ਪਾਰੰਪਾਰਿਕ ਸਥਾਨੀ ਕੱਪੜੇ, ਮਸਾਲੇ, ਚਾਹ ਅਤੇ ਲੱਕੜੀ ਦੀਆਂ ਬਣੀਆਂ ਹੋਈਆਂ ਸੁੰਦਰ ਆਕ੍ਰਿਤੀਆਂ.

ਤ੍ਰਿਵੇਂਦਰਮ ਦੇ ਆਸ-ਪਾਸ ਦੇ ਘੁੰਮਣ ਸਥਾਨ:
ਕੰਨਿਆਕੁਮਾਰੀ, ਪਦਮਨਾਭਪੁਰਮ ਪੈਲੇਸ, ਲਕਸ਼ਦੀਪ ਆਦਿ.
ਹੋਰ ਵੀ
ਕੁਦਰਤ ਦੀ ਕਵਿਤਾ- ਲਕਸ਼ਦੀਪ
ਖੁਬਸੂਰਤੀ ਦੀ ਮਿਸਾਲ- ਗੰਗਟੋਕ
ਨਰਮਦਾ ਕਿਨਾਰੇ ਵਸਿਆ ਓਮਕਾਰੇਸ਼ਵਰ
ਧਰਤੀ ਦੇ ਸਵਰਗ ਨੂੰ ਤੁਹਾਡੀ ਉਡੀਕ
ਪਰਬਤਾਂ ਦੀ ਰਾਣੀ 'ਮਸੂਰੀ'