ਮੁੱਖ ਸਫ਼ਾ > ਮਨੋਰੰਜਨ > ਸੈਰ-ਸਪਾਟਾ > ਭਾਰਤ ਦਰਸ਼ਨ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੁਦਰਤ ਦੀ ਕਵਿਤਾ- ਲਕਸ਼ਦੀਪ
ਅਰਬ ਸਾਗਰ ਦੀ ਗੋਦ ਵਿੱਚ ਬੈਠਾ ਲਕਸ਼ਦੀਪ ਭਾਰਤ ਦਾ ਸਭ ਤੋਂ ਛੋਟਾ ਸੰਘ ਸ਼ਾਸਿਤ ਰਾਜ ਹਨ ਜੋ ਕਿ 36 ਛੋਟੇ- ਵੱਡੇ ਦੀਪਾਂ ਨਾਲ ਮਿਲਕੇ ਬਣਿਆ ਹੈ. ਆਕਾਰ ਵਿੱਚ ਛੋਟੇ- ਛੋਟੇ ਇਹ ਦੀਪ ਆਪਣੀ ਸੁੰਦਰਤਾ ਵਿੱਚ ਵੱਖਰੇ ਅਤੇ ਆਕਰਸ਼ਕ ਹੈ. ਇਹਨਾਂ ਦੀ ਕੁਦਰਤੀ ਸੁੰਦਰਤਾ, ਪ੍ਰਦੁਸ਼ਣ ਮੁਕਤ ਵਾਤਾਵਰਣ, ਚਾਰੇ ਪਾਸੇ ਸਮੁੰਦਰ ਅਤੇ ਇਸਦਾ ਪਾਰਦਰਸ਼ੀ ਤਲ ਘੁੱਮਣ ਵਾਲਿਆ ਨੂੰ ਖੁਸ਼ ਮਿਜਾਜ ਕਰ ਦਿੰਦਾ ਹੈ.

ਸਮੁੰਦਰੀ ਤੱਲ ਵਿੱਚ ਤੈਰਦੀ ਅਣਗਿਣਤ ਪ੍ਰਜਾਤਿਆਂ ਦੀਆਂ ਰੰਗਬਿਰੰਗੀਆਂ ਮੱਛਲੀਆਂ ਇਹਨਾਂ ਦੀਪਾਂ ਦੀ ਸੁੰਦਰਤਾ ਨੂੰ ਚਾਰ ਚੰਨ ਲੱਗਾ ਦਿੰਦੀਆਂ ਹਨ. ਇਹਨਾਂ ਦੀਪਾਂ ਦਾ ਖੇਤਰਫਲ ਲਗਭਗ 32 ਵਰਗ ਕਿਲੋਮੀਟਰ ਹੈ.

ਜ਼ੇਕਰ ਇਸਦੇ ਨੇੜੇ ਦੇ ਲਗਭਗ 4200 ਵਰਗ ਕਿ.ਮੀ ਦੇ ਲਗੁਨ ਅਤੇ 20 ਹਜ਼ਾਰ ਵਰਗ ਕਿ.ਮੀ ਦੇ ਪ੍ਰਾਦੇਸ਼ਿਕ ਪਾਣੀ ਅਤੇ ਲਗਭਗ 7 ਲੱਖ ਵਰਗ ਕਿ.ਮੀ ਦੇ ਆਰਥਿਕ ਖੇਤਰ ਦੀ ਦ੍ਰਸ਼ਟੀ ਨਾਲ ਵੇਖਿਆ ਜਾਵੇ ਤਾਂ 'ਲਕਸ਼ਦੀਪ' ਸਾਡੇ ਦੇਸ਼ ਦਾ ਸਭ ਤੋਂ ਵੱਡਾ ਰਾਜ ਹੈ. ਹਿੰਦ ਮਹਾਸਾਗਰ ਵਿੱਚ ਸਥਿਤ ਸੀਮਾਵਰਤੀ ਖੇਤਰ ਹੋਣ ਦੇ ਨਾਤੇ ਇਸਦਾ ਮੱਹਤਵ ਹੋਰ ਵੀ ਵੱਧ ਜਾਂਦਾ ਹੈ.

ਇਹ ਦੀਪ ਘੁੱਮਣ ਵਾਲਿਆ ਦਾ ਸਵਰਗ ਹੈ. ਇਥੋਂ ਦਾ ਮਾਹੌਲ ਘੁੱਮਣ ਆਏ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ. ਹੁੱਣ ਕੇਂਦਰੀ ਸਰਕਾਰ ਇਹਨਾਂ ਦੀਪਾਂ ਦਾ ਸੈਰ ਸਪਾਟੇ ਦੀ ਦ੍ਰਸ਼ਟੀ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ.ਇਥੋਂ ਦੇ ਸਾਰੇ ਦੀਪਾ ਤੇ ਆਬਾਦੀ ਨਹੀਂ ਹੈ. ਸਿਰਫ 10 ਦੀਪਾਂ ਤੇ ਹੀ ਲੋਕ ਰਹਿੰਦੇ ਹਨ. ਵੰਗਾਰਮ ਅਤੇ ਸੁਹੇਲੀ ਦੀਪ ਵਿਦੇਸ਼ੀ ਸੈਰ ਸਪਾਟੇ ਦੇ ਲਈ ਵੀ ਸੁੱਰਖਿਅਤ ਪਿਕਨਿਕ ਸਥਾਨ ਹੈ.

ਇਸ ਦੀਪ ਲੜੀ ਵਿੱਚ ਬਿਤਰਾ ਸਭ ਤੋਂ ਛੋਟਾ ਹੈ. ਇਹ ਦੀਪ ਮਾਲਾਬਾਰ ਤੱਟ ਤੋਂ 192 ਤੋਂ 320 ਕਿ.ਮੀ ਦੀ ਦੂਰੀ ਤੇ ਸਥਿਤ ਹੈ ਅਤੇ ਸਮੁੰਦਰੀ ਜਹਾਜ ਰਾਹੀਂ ਕੋਚੀਨ ਨਾਲ ਜੁੜੇ ਹੋਏ ਹਨ. ਇਹਨਾਂ ਤੱਕ ਪਹੁੰਚਣ ਵਿੱਚ 10 ਤੋਂ 20 ਘੰਟੇ ਤੱਕ ਲੱਗਦੇ ਹਨ. ਇਹ ਦੀਪ ਆਪਣੇ ਸੁੰਦਰਤਾ ਕਾਰਣ ਹੀ ਨਹੀਂ ਸਗੋਂ ਭਿਵਿੰਨ ਤਰਾਂ ਦੇ ਪਸ਼ੂ- ਪੰਛੀਆਂ ਅਤੇ ਜਲ- ਸੰਪਦਾ ਦੇ ਲਈ ਵੀ ਸੰਸਾਰ ਵਿੱਚ ਪ੍ਰਸਿੱਧ ਹਨ.

ਸਮੁੰਦਰ ਪਾਣੀ ਵਿੱਚ ਜੋ ਜੀਵ ਹਨ, ਉਹ ਧਰਾਤਲ ਦੇ ਜੀਵਾਂ ਤੋਂ ਘੱਟ ਸੋਹਣੇ ਅਤੇ ਵੱਖਰੇ ਨਹੀਂ ਹਨ. ਇਹ ਦੀਪ ਕੁਦਰਤ ਦੀ ਇਕ ਅਦਭੁੱਤ ਦੇਣ ਹਨ. ਇਹ ਹੈਰਾਨੀ ਦੀ ਗੱਲ ਹੈ ਕਿ ਇਥੋਂ ਦੀ ਧਰਤੀ ਦਾ ਨਿਰਮਾਣ ਮੁੰਗਾਂ ਨਾਲ ਕੀਤਾ ਗਿਆ ਹੈ. ਉਹਨਾਂ ਨੇ ਹੀ ਮਨੁੱਖ ਦੇ ਰਹਿਣ ਯੋਗ ਬਣਾਇਆ ਹੈ.

ਮੁੰਗਾਂ ਦੀਆਂ ਚੱਟਾਨਾਂ ਦੀ ਹੋਂਦ ਦੇ ਸਬੰਧ ਵਿੱਚ ਅਨੇਕ ਸਿਧਾਂਤ ਹਨ. ਲਕਸ਼ਦੀਪ ਦਾ ਸ਼ੁਰੂਆਤੀ ਇਤਿਹਾਸ ਮੌਜੁਦ ਨਹੀਂ ਹੈ. ਇਹਨਾਂ ਦੇ ਸਬੰਧ ਵਿੱਚ ਅਨੇਕ ਕਥਾਵਾਂ ਪ੍ਰਚਲਿਤ ਹਨ. ਇਥੇ ਮਨੁੱਖ ਦੇ ਸਥਾਈ ਰੂਪ ਵਿੱਚ ਵੱਸਣ ਤੋਂ ਪਹਿਲਾਂ ਨਾਵਿਕ ਆਉਂਦੇ ਜਾਂਦੇ ਸਨ.

ਇਥੋਂ ਦੇ ਮੂਲ ਨਿਵਾਸੀ ਭਾਰਤ ਦੇ ਮਾਲਾਬਾਰ ਤੱਟ ਤੋਂ ਆਏ ਹੋਏ ਸਨ, ਜੋ ਹੱਲੇ ਵੀ ਆਪਣੀ ਮੱਲਾਇਮ ਭਾਸ਼ਾ ਅਤੇ ਰੀਤੀ- ਰਿਵਾਜ ਨੂੰ ਬਣਾਏ ਹੋਏ ਹਨ. ਹਜਰਤ ਉਬੇਦੁੱਲਾ ਦਾ ਮਕਬਰਾ ਇਥੋਂ ਦਾ ਇਕ ਪੁਰਾਣਾ ਸਮਾਰਕ ਹੈ. ਕਹਿੰਦੇ ਹਨ ਕਿ ਹਜਰਤ ਉਬੇਦੁੱਲਾ ਜਦੋਂ ਜੱਦਾ ਤੋਂ ਰਵਾਲਾ ਹੋਏ ਤਾਂ ਇਕ ਤੁਫਾਨ ਕਾਰਣ ਉਹਨਾਂ ਦਾ ਜਹਾਜ ਨੁਕਸਾਣਿਆ ਗਿਆ.

ਹਜ਼ਰਤ ਉਬੇਦੁੱਲਾ ਇਕ ਤਖਤ ਤੇ ਬੈਠ ਜਾਂਦੇ ਹਨ. ਸਿੱਖਿਆ ਦੀ ਦ੍ਰਸ਼ਟੀ ਤੋਂ ਲਕਸ਼ਦੀਪ ਭਾਰਤ ਦੇ ਸੰਘ ਰਾਜ ਖੇਤਰਾਟ ਵਿੱਚ ਤੀਜੇ ਨੰਬਰ ਤੇ ਆਉਂਦਾ ਹੈ. ਇਹਨਾਂ ਵਿਚੋਂ ਵੀ ਮਿਨੀਕੋਅ ਦਾ ਪਹਿਲਾ ਸਥਾਨ ਹੈ. ਇਸ ਸਮੇਂ ਪੂਰੇ ਲਕਸ਼ਦੀਪ ਵਿੱਚ ਬਿਤਰਾ ਨੂੰ ਛੱਡਕੇ ਹਰ ਦੀਪ ਵਿੱਚ ਇਕ ਹਾਈ ਸਕੂਲ ਅਤੇ ਲਾਈਬ੍ਰੀਈਆਂ ਹਨ. ਇਥੇ ਕੁੱਲ ਦੋ ਜੁਨਿਅਰ ਕਾਲੇਜ ਹਨ.

ਮਿਨੀਕੋਅ ਦੇ ਸਮਾਜਿਕ ਜੀਵਨ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਥੋਂ ਦੇ ਨਿਵਾਸੀਆਂ ਦੇ ਘਰ ਸਾਫ ਸੁਥਰੇ ਹੁੰਦੇ ਹਨ. ਘਰਾਂ ਵਿੱਚ ਗੁਜਰਾਤੀਆਂ ਦੀ ਤਰਾਂ ਝੁੱਲੇ ਵੀ ਹੁੰਦੇ ਹਨ.

ਔਰਤਾਂ ਨੂੰ ਤਲਾਕ ਦੇਣ ਦੀ ਪੂਰੀ ਅਜ਼ਾਦੀ ਹੈ. ਵਿਧਵਾ ਦੇ ਦੁਬਾਰਾ ਵਿਆਹ ਤੇ ਕੋਈ ਰੋਕ ਨਹੀਂ ਹੈ. ਪਰਿਵਾਰ ਦੇ ਸਾਰੇ ਪ੍ਰਬੰਧ ਘਰ ਦੀਆਂ ਔਰਤਾਂ ਕਰਦੀਆਂ ਹਨ, ਕਿਉਂਕਿ ਬੰਦੇ ਬਾਹਰ ਕੰਮ ਕਰਦੇ ਹਨ. ਇਥੋਂ ਦੇ ਨਿਵਾਸੀ ਬਹੁਤ ਹੀ ਅਨੁਸ਼ਾਸ਼ਨ ਸ਼ੀਲ ਹਨ. ਚੌਰੀ ਅਤੇ ਡਕੈਤੀ ਵਰਗਿਆਂ ਘਟਨਾਵਾਂ ਸੁਨੱਣ ਵਿੱਚ ਨਹੀਂ ਆਉਂਦੀਆ. ਇਥੋਂ ਦੇ ਲੋਕ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਨਾਵਿਕ ਹਨ.



ਹੋਰ ਵੀ
ਖੁਬਸੂਰਤੀ ਦੀ ਮਿਸਾਲ- ਗੰਗਟੋਕ
ਨਰਮਦਾ ਕਿਨਾਰੇ ਵਸਿਆ ਓਮਕਾਰੇਸ਼ਵਰ
ਧਰਤੀ ਦੇ ਸਵਰਗ ਨੂੰ ਤੁਹਾਡੀ ਉਡੀਕ
ਪਰਬਤਾਂ ਦੀ ਰਾਣੀ 'ਮਸੂਰੀ'